ਸਰੂਪ ਅਤੇ ਨਾਮ ਸਿੰਘਾਂ ਵਾਲੇ,
ਕਰਤੂਤਾਂ ਗਧਿਆਂ ਵਾਲੀਆਂ।
ਗਧਾ ਭਾਵੇਂ ਸ਼ੇਰ ਦੀ ਖੱਲ ਪਾ ਲਏ ਜਾਂ ਉਸ ਤੇ ਪਾ ਦਿੱਤੀ ਜਾਵੇ, ਤਾਂ ਵੀ ਉਹ ਸ਼ੇਰ ਨਹੀਂ
ਬਣ ਜਾਂਦਾ ਸਗੋਂ ਗਧਾ ਹੀ ਰਹਿੰਦਾ ਅਤੇ ਕਰਤੂਤੋਂ ਪਛਾਣਿਆਂ ਜਾਂਦਾ ਹੈ।
ਇਵੇਂ ਹੀ ਬਾਣਾ ਅਤੇ ਸਰੂਪ ਭਾਵੇਂ ਸਿੱਖਾਂ ਸਿੰਘਾਂ ਵਾਲਾ ਪਰ ਕਰਮਕਾਂਡੀ, ਦੇਵੀ ਅਤੇ ਸਾਧ
ਪੂਜਕ ਅਤੇ ਮਿਥਿਹਾਸਕ ਕਥਾ ਕਹਾਣੀਆਂ ਗੁਰਬਾਣੀ ਨਾਲ ਜੋੜ ਕੇ ਸੁਣਾਉਂਦਾ ਜਾਂ ਕਥਾ ਕਰਦਾ
ਹੋਵੇ, ਅਖੌਤੀ ਦਸਮ ਗ੍ਰੰਥ ਦੇ ਦਰਸਾਏ ਦੇਵੀ ਦੇਵਤਿਆਂ ਨੂੰ ਰੱਬ, ਅਕਾਲ ਪੁਰਖ ਮੰਨਦਾ ਅਤੇ
ਪ੍ਰਚਾਰਦਾ ਹੋਵੇ ਉਹ ਗੁਰੂ ਦਾ ਅਸਲ ਸਿੰਘ ਨਹੀਂ ਹੋ ਸਕਦਾ।
ਮਜੂਦਾ ਦਿੱਲ੍ਹੀ ਕਮੇਟੀ ਅਧੀਂਨ ਵਾਪਰੇ ਭਾਣਿਆਂ ਬਾਰੇ-ਗੁਰਦੁਆਰਿਆਂ
ਵਿੱਚ ਦੁਰਗਾ
(ਭਗਾਉਤੀ)
ਦੀ ਕਥਾ, ਇਹ
ਸਭ ਪੁਵਾੜੇ ਡੇਰਵਾਦੀ ਸੰਪ੍ਰਦਾਈ ਸੰਤਾ, ਮਹੰਤਾਂ, ਕਥਾਵਾਚਕਾਂ
ਅਤੇ ਉਨ੍ਹਾਂ ਦੇ ਪਿਛਲੱਗ ਪ੍ਰਬੰਧਕਾਂ ਦੇ ਹਨ ਜੋ ਬਚਿੱਤ੍ਰ ਨਾਟਕ
ਨੂੰ ਹੁਣ "ਦਸਮ
ਸ੍ਰੀ ਗੁਰੂ ਗ੍ਰੰਥ ਸਾਹਿਬ" ਵੀ
ਲਿਖਣ ਅਤੇ ਕਹਿਣ ਲੱਗ ਪਏ ਹਨ। ਟਕਸਾਲੀ ਅਤੇ ਕੁਝ ਨਿਹੰਗ ਹੀ ਅਖੌਤੀ ਦਸਮ ਗ੍ਰੰਥ ਨੂੰ
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਹੇ ਹਨ। ਅਰਦਾਸ ਵਿੱਚ ਵੀ ਦੁਰਗਾ
ਭਗਾਉਤੀ ਦੀ ਅਰਾਧਨਾ ਗੁਰਦੁਆਰਿਆਂ
ਵਿੱਚ ਕੀਤੀ ਜਾਂਦੀ
ਹੈ।
ਅੱਜ ਕੁਝ ਜਾਗਰੂਕ ਪ੍ਰਚਾਰਕ ਤੇ ਪ੍ਰਬੰਧਕ ਵੀ ਭਗਾਉਤੀ ਅਰਾਧ ਰਹੇ ਹਨ। ਮਰਯਾਦਾ
ਅਤੇ ਪੰਥ "ਗੁਰੂ
ਗ੍ਰੰਥ” ਤੋਂ
ਵੱਡੇ ਸਮਝੇ ਜਾ ਰਹੇ ਹਨ। ਤਾਂ ਹੀ ਅਜਿਹੇ ਬੰਤਾ ਸਿੰਘ
ਵਰਗੇ ਸੰਪ੍ਰਸਾਈ ਕਥਾਵਾਚਕ ਗੁਰਦੁਆਰਿਆਂ ਵਿਖੇ ਚੰਡੀ-ਦੁਰਗਾ
(ਭਗਾਉਤੀ) ਦੀ
ਵਾਰ ਦੀ ਕਥਾ
ਕਰ ਰਹੇ ਹਨ। ਜਿਆਦਾ ਕਸੂਰਵਾਰ ਰਾਜਨੀਤਕ, ਹੰਕਾਰੀ
ਅਤੇ ਲੋਭੀ ਪ੍ਰਬੰਧਕ ਨੇ, ਜੋ
ਅਜਿਹਾ ਕਰਵਾ ਰਹੇ ਹਨ। ਯਾਦ
ਰੱਖੋ! ਜਿਨਾ ਚਿਰ
ਪ੍ਰਚਾਰਕ ਆਪਣੇ ਪੈਰਾਂ ਤੇ ਆਪ ਖੜੇ ਨਹੀਂ ਹੁੰਦੇ ਓਨ੍ਹਾਂ ਚਿਰ ਉਹ ਅਗਿਆਨੀ ਪ੍ਰਬੰਧਕਾਂ
ਦੇ ਵਜਾਏ ਜਾਂਦੇ ਸੰਖ
ਵਾਂਗ ਵੱਜਦੇ ਰਹਿਣਗੇ।
ਅੱਜ ਜੇ ਸਿੱਖ ਕੌਮ ਥੋੜੀ ਬਹੁਤੀ ਬਚੀ ਹੋਈ ਆ ਤਾਂ ਉਹ ਗੁਰੂ ਗ੍ਰੰਥ
ਸਾਹਿਬ ਦੀ ਸੱਚੀ ਸਿਖਿਆ ਕਰਕੇ ਹੈ। ਸੰਪ੍ਰਦਾਈ ਡੇਰੇਦਾਰ ਟਕਸਾਲੀਆਂ, ਇਨ੍ਹਾਂ ਨਾਲ ਸਬੰਧਤ
ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੇ, ਅਖੌਤੀ ਸ਼ਰਧਾ, ਡਰ, ਧਮਕੀਆਂ ਅਤੇ ਮਾਰੂ ਹਥਿਆਰਾਂ ਦੇ
ਵਿਖਾਵੇ ਅਤੇ ਡਰ ਕਰਕੇ, ਕੌਮ ਨੂੰ ਪੂਰੇ ਗੱਧੀਗੇੜ ਵਿੱਚ ਪਾਇਆ ਹੋਇਆ ਹੈ। ਖਾਲਸਾ ਨਿਊਜ
ਵਰਗੀਆਂ ਗੁਰਮੱਤੀ ਵੈਬਸਾਈਟਾਂ ਅਤੇ ਗੁਰੂ ਗ੍ਰੰਥ ਨੂੰ ਸਮਰਪਿਤ ਸਿੱਖ ਵਿਦਵਾਨ ਅਤੇ
ਪ੍ਰਚਾਰਕ ਧੰਨਤਾਯੋਗ ਹਨ ਜੋ ਵੇਲੇ ਸਿਰ ਅਜਿਹੀਆਂ ਬ੍ਰਾਹਮਣੀ ਕਲਾਬਾਜੀਆਂ ਤੋਂ ਸਿੱਖ ਕੌਮ
ਨੂੰ ਹਲਾਸ਼ੇਰੀ ਅਤੇ ਗੁਰਮਤਿ ਗਿਆਨ ਦਾ ਹੋਕਾ ਦੇ ਕੇ, ਜਾਗ੍ਰਿਤ ਕਰਦੇ ਰਹਿੰਦੇ ਹਨ।
ਇਸੇ ਸਬੰਧ ਵਿੱਚ ਗਿ. ਜਗਤਾਰ ਸਿੰਘ ਜਾਚਕ ਨੇ ਵੀ ਕੁਝ ਦਿਨ ਪਹਿਲੇ ਰੋਜ਼ਾਨਾ ਸਪੋਕਸਮੈਨ
ਅਤੇ ਖਾਲਸਾ ਨਿਊਜ਼ ਤੇ ਦਲੇਰੀ ਨਾਲ ਲਿਖਿਆ ਸੀ।
ਪ੍ਰੋ, ਦਰਸ਼ਨ ਸਿੰਘ ਖਾਲਸਾ ਜੀ ਤਾਂ ਹਰ ਵੇਲੇ ਹਰ ਪਲ ਦੁਰਗਾ-ਭਗਾਉਤੀਆਂ, ਗੁਰੂ ਨਿੰਦਕ
ਅਖੌਤੀ ਦਸਮ ਗ੍ਰੰਥ ਬਾਰੇ ਆਪਣੀ ਕਲਮ ਅਤੇ ਕਲਾਮ ਨਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ
ਸਿਧਾਂਤਾਂ ਨੂੰ ਅਪਨਾਉਣ ਅਤੇ ਪ੍ਰਚਾਰਨ ਲਈ, ਜੋਰਦਾਰ ਸ਼ੰਘਰਸ਼ ਕਰਦੇ, ਯਤਨਸ਼ੀਨ ਹਨ।
ਜੇ ਗੁਰਮਤਿ ਦੀ ਸੋਝੀ ਧਾਰਨ ਕਰਕੇ, ਸੰਤ ਤੋਂ ਭਾਈ ਬਣਿਆ ਭਾਈ ਰਣਜੀਤ ਸਿੰਘ ਢੱਡਰੀਆਂ
ਵਾਲਾ, ਜਿੰਨੀਕੁ ਉਸ ਨੂੰ ਗੁਰਮਤਿ ਸਮਝ ਆ ਗਈ ਹੈ, ਦਾ ਡਟ ਕੇ, ਨਿਡਰਤਾ ਨਾਲ ਪ੍ਰਚਾਰ ਕਰਨ
ਲੱਗ ਪਿਆ ਹੈ ਤਾਂ ਸਾਡੇ ਜਾਗਰੂਕ ਪ੍ਰਚਾਰਕ ਅਤੇ ਵਿਦਵਾਨ, ਖੁੱਲ੍ਹ ਕੇ, ਨਿਰੋਲ ਗੁਰੂ
ਗ੍ਰੰਥ ਸਾਹਿਬ ਦੇ ਸਿਧਾਂਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਿਉਂ ਨਹੀ ਕਰਦੇ? ਫਿਰ ਬੰਤਾ
ਸਿੰਘ ਵਰਗੇ ਸੰਪ੍ਰਸਾਈ ਪ੍ਰਚਾਰਕਾਂ ਨੇ, ਅਖ਼ੌਤੀ
ਦਸਮ ਗ੍ਰੰਥ ਦੀਆਂ
ਦੁਰਗਾ-ਭਗਾਉਤੀਆਂ, ਗੁਰਦੁਆਰਿਆਂ ਵਿੱਚ ਪ੍ਰਚਾਰਨੀਆਂ ਹੀ ਹਨ।
ਮਨ ਜਾਣਤ ਸਭ ਬਾਤ ਜਾਣਤ ਹੀ ਅਉਗਣ ਕਰੈ॥(ਗੁਰੂ ਗ੍ਰੰਥ) ਕੀ
ਅੱਜ ਸਾਡੇ ਕਥਾਵਾਚਕ, ਰਾਗੀ, ਢਾਡੀ, ਗ੍ਰੰਥੀ, ਪ੍ਰਚਾਰਕ, ਵਿਦਵਾਨ, ਲਿਖਾਰੀ ਅਤੇ
ਪ੍ਰਬੰਧਕ ਭਲਾ ਜਾਣਦੇ ਨਹੀਂ ਕਿ ਚੰਡੀ ਦੀ ਵਾਰ ਵਾਲੀ ਦੁਰਗਾ-ਭਗਾਉਤੀ ਅਕਾਲ ਪੁਰਖ ਨਹੀਂ,
ਫਿਰ ਵੀ ਆਪਣੀ ਸੰਸਥਾ, ਸੰਪ੍ਰਦਾ ਅਤੇ ਸੀਨਾ ਬਸੀਨਾਂ ਦੀ ਆੜ ਹੇਠ, ਦੁਰਗਾ ਦੀ ਅਰਾਧਨਾ
ਅਤੇ ਦੇਹ ਸ਼ਿਵਾ ਬਰ ਮੋਹਿ ਦੇ ਜੈਕਾਰੇ ਲਗਾਈ ਜਾ ਰਹੇ ਹਨ। ਨਾ
ਹਮ ਹਿੰਦੂ ਨਾ ਮੁਸਲਮਾਨ ਅਤੇ ਪੰਡਿਤ
ਮੁਲਾ ਜੋ ਲਿਖ ਦੀਆ ਛਾਡ ਚਲੈ ਹਮ ਕਛੂ ਨ ਲੀਆ॥ (ਗੁਰੂ ਗ੍ਰੰਥ) ਕੀ
ਇਸ ਦੇ ਅਰਥ ਇਹ ਭਲਾ ਸਮਝਦੇ ਨਹੀ ਜਾਂ ਕਿਸੇ ਗਰਜ, ਸਵਾਰਥ ਜਾਂ ਡਰ ਕਰਕੇ ਕਰੀ ਜਾ ਰਹੇ
ਹਨ? ਐਂ ਗਲਦਾ ਬਹੁਤੇ ਗਧਿਆਂ ਨੇ ਸ਼ੇਰਾਂ ਦੀਆਂ ਖੱਲ੍ਹਾਂ ਪਾਈਆਂ ਜਾਂ ਸਿੱਖੀ ਸਰੂਪ ਦੇ
ਮਖੌਟੇ ਪਾ ਲਏ ਹਨ!