Share on Facebook

Main News Page

ਗੁ. ਬੰਗਲਾ ਸਾਹਿਬ ਵਿੱਚ ਹੋ ਰਹੀ (ਦੁਰਗਾ) ਚੰਡੀ ਦੀ ਵਾਰ ਦੀ ਕਥਾ ਦਾ ਜੰਮੂ ਦੀ ਸੁਚੇਤ ਸੰਗਤ ਵੱਲੋਂ ਭਾਰੀ ਵਿਰੋਧ !

ਗੁ. ਬੰਗਲਾ ਸਾਹਿਬ ਵਿੱਚ ਹੋ ਰਹੀ ਵਿਵਾਦਿਤ ਗ੍ਰੰਥ ਬੱਚਿਤਰ ਨਾਟਕ ਵਿੱਚੋਂ "ਚੰਡੀ ਦੀ ਵਾਰ" ਦੀ ਕਥਾ ਦਾ ਜੰਮੂ ਦੀ ਜਾਗ੍ਰਿਤ ਸੰਗਤ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਜਾਗ੍ਰਿਤ ਸੰਗਤ ਨੇ ਕਿਹਾ ਕਿ ਗੁਰਮਤਿ ਅਨੁਸਾਰ ਗੁਰਦੁਆਰਿਆਂ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਕੀਰਤਨ ਤੇ ਕਥਾ ਹੋ ਸਕਦੀ ਹੈ, ਹੋਰ ਕਿਸੇ ਵੀ ਅਜੇਹੇ ਗ੍ਰੰਥ ਦੀ ਨਹੀਂ ਜਿਸ ਵਿੱਚ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦੀ ਉਪਾਸ਼ਨਾ ਅਤੇ ਗੁਰਮਤਿ ਦੇ ਵਿਰੋਧੀ ਵਾਰਤਾ ਕੀਤੀ ਗਈ ਹੋਵੇ, ਕਿਂਉਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਵੀ ਦੇਵੀ-ਦੇਵਤਿਆਂ ਦੀ ਪੂਜਾ ਪ੍ਰਵਾਨ ਨਹੀਂ ਕਰਦੀ।

ਸ੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਨੂੰ ਚਾਹੀਦਾ ਸੀ ਕਿ ਉਹ 1 ਅਕਤੂਬਰ ਨੂੰ ਸਿੰਘ ਸਭਾ ਸਥਾਪਨਾ ਦਿਵਸ ਨੂੰ ਸਮਰਪਿਤ ਨਿਰੋਲ ਗੁਰਮਤਿ ਅਧਾਰਿਤ ਵੀਚਾਰਾਂ ਕਰਦੇ ਤਾਂਕਿ ਸੰਗਤਾਂ ਨੂੰ ਦਸਿਆ ਜਾਂਦਾ ਕਿ 1 ਅਕਤੂਬਰ 1873 ਨੂੰ ਸਥਾਪਤ ਕੀਤੀ ਸਿੰਘ ਸਭਾ ਲਹਿਰ ਦੇ ਬਾਦ ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਕਾਨ੍ਹ ਸਿੰਘ ਨਾਭਾ ਜੀ ਨੇ ਗੁਰਦੁਆਰਿਆਂ ਵਿੱਚੋਂ ਵਿਗੜੇ ਮਹੰਤ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤਾਂ ਹਟਾਕੇ ਆਪਣਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ। ਪਰ ਇਸਦੇ ਬਿਲਕੁਲ ਉਲਟ 1 ਅਕਤੂਬਰ ਨੂੰ ਸਿੰਘ ਸਭਾ ਲਹਿਰ ਦੀ ਥਾਂ ਨਵਰਾਤ੍ਰਿਆਂ ਨੂੰ ਮੁੱਖ ਰੱਖ ਕੇ ਦੁਰਗਾ ਦੇਵੀ ਦੀ ਕਥਾ ਕਰਵਾਈ ਗਈ। ਇਸ ਇਤਿਹਾਸਕ ਗਲਤੀ ਜਾਂ ਸ਼ਾਜਿਸ਼ ਨੂੰ ਜੰਮੂ ਦੀਆਂ ਸਿੱਖ ਸੰਗਤਾਂ ਸਦੀਆਂ ਤੱਕ ਨਹੀਂ ਭੁਲਣਗੀਆਂ।

ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਨੇ ਸਿੰਘ ਸਭਾ ਲਹਿਰ ਨੂੰ ਸਮਰਪਿਤ ਹਰ ਗੁਰਦੁਆਰੇ ਵਿੱਚ ਗੁਰਮਤਿ ਵੀਚਾਰਾਂ ਕਰਾਈਆਂ ਜਿਸ ਵਿੱਚ ਭਾਈ ਪਰਮਜੀਤ ਸਿੰਘ ਉਤਰਾਖੰਡ, ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਦਿੱਲੀ ਨੇ ਜੰਮੂ ਦੀਆਂ ਸੰਗਤਾਂ ਨੂੰ ਅਜੋਕੇ ਸਿੱਖੀ ਤੇ ਹੋ ਰਹੇ ਹਮਲਿਆਂ ਤੋਂ ਜਾਣੂ ਕਰਾਇਆ ਅਤੇ ਨੌਜਵਾਨਾਂ ਨੂੰ ਧੜੇਬੰਦੀਆਂ ਤੋਂ ਉਪਰ ਉੱਠਕੇ ਕੁੱਛ ਕਰਣ ਦੀ ਪ੍ਰੇਰਣਾ ਦੀਤੀ।

ਜੰਮੂ ਕਸ਼ਮੀਰ ਦੀਆਂ ਤਮਾਮ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬੰਗਲਾ ਸਾਹਿਬ ਵਿੱਚ ਹੋ ਰਹੀ ਦੁਰਗਾ ਦੇਵੀ ਦੀ ਕਥਾ ਦਾ ਭਾਰੀ ਵਿਰੋਧ ਕੀਤਾ ਗਿਆ ਜਿਸ ਵਿੱਚ:

- ਯੁਨੀਵਰਸਲ ਟ੍ਰੈਜ਼ਰ ਚੈਰੀਟੇਬਲ ਟ੍ਰਸਟ ਦੇ ਕਨਵੀਨਰ ਸ. ਰਵਿੰਦਰ ਸਿੰਘ (94193 63636)
- ਗੁਰਮਤਿ ਪ੍ਰਚਾਰ ਸੁਸਾਇਟੀ ਦੇ ਸੇਵਾਦਾਰ ਭਾਈ ਪਰਮਜੀਤ ਸਿੰਘ (96901 37080)
- ਵਿਸ਼ਵ ਚੇਤਨਾ ਲਹਿਰ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਮੁੱਖ ਸੇਵਾਦਾਰ ਸ. ਮੱਖਣ ਸਿੰਘ (94191 92588)
- ਯੁਨਾਈਟੇਡ ਸਿੱਖ ਕੌਂਸਲ ਦੇ ਚੇਅਰਮੈਨ ਸ. ਕੁਲਦੀਪ ਸਿੰਘ (9419241711)
- ਆਲ ਜੰਮੂ ਐਂਡ ਕਸ਼ਮੀਰ ਸਿੱਖ ਇੰਟ੍ਰੈਕਚਲ ਸੱਰਕਲ ਦੇ ਪ੍ਰਧਾਨ ਸ. ਜਸਪਾਲ ਸਿੰਘ ਮੰਗਲ (94191 95486)
- ਆਲ ਜੇ ਐਂਡ ਕੇ ਸਮਾਜ ਸੁਧਾਰ ਸਭਾ ਸੈਂਟ੍ਰਲ ਗੁ. ਰਣਬੀਰ ਸਿੰਘ ਪੁਰਾ ਦੇ ਪ੍ਰਧਾਨ ਜਗਜੀਤ ਸਿੰਘ (94191 86467) ਅਤੇ ਜਨਰਲ ਸੈਕਟਰੀ ਸ. ਗੁਰਜੀਤ ਸਿੰਘ (94192 36317)
- ਗੁਰਦੁਆਰਾ ਸਿੰਘ ਸਭਾ ਕੋਟਲੀ ਸ਼ਾਹ ਦੌਲਾ ਆਰ.ਐਸ ਪੁਰਾ ਦੇ ਪ੍ਰਧਾਨ ਸ. ਸੁਰੈਨ ਸਿੰਘ ਸ਼ਾਮਿਲ ਸਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top