Share on Facebook

Main News Page

ਜਦੋਂ ਬੰਤਾ ਸਿੰਘ, ਪਰਮਜੀਤ ਰਾਣਾ, ਪੱਪੂ ਗੁਰਬਚਨ ਤੇ ਪੱਪੂ ਗੁਰਮੁੱਖ ਸਿੰਘ ਨੂੰ ਫੋਨ ਕੀਤਾ
-: ਨਵਜੋਤ ਸਿੰਘ ਪਾਉਂਟਾ ਸਾਹਿਬ 
85689 88144

ਤਿੰਨ ਚਾਰ ਦਿਨਾਂ ਤੋਂ ਬੰਤਾ ਸਿੰਘ ਬਾਰੇ ਸੁਣ ਰਿਹਾ ਸੀ, ਕਿ ਉਹ ਬੰਗਲਾ ਸਾਹਿਬ ਤੋਂ ਅਖੌਤੀ ਦਸਮ ਗਰੰਥ ਵਿੱਚੋਂ "ਚੰਡੀ ਦੀ ਵਾਰ" ਦੀ ਕਥਾ ਕਰਨਗੇ। ਦੁਰਗਤੀ ਇਹ ਉਪਰੋਂ ਜਦੋ ਦੁਰਗਾ ਪੂਜਾ ਤੇ ਨਵਰਾਤਰੇ ਮਨਾਏ ਜਾਣੇ। ਇਹਦਾ ਮਤਲਬ ਹੀ ਇਹ ਨਿਕਲਦਾ ਕਿ ਸਿੱਖ ਹਿੰਦੂ ਹੀ ਨੇ, ਕਿ ਨਹੀਂ?

ਮੈਂ ਕੋਸ਼ਿਸ ਕੀਤੀ ਸੰਪਰਕ ਕਰਨ ਦੀ, ਪਰ "ਮਹਾਂਪੁਰਖਾਂ" ਨਾਲ ਸੰਪਰਕ ਨਹੀਂ ਹੋ ਪਾਇਆ। ਪਹਿਲਾਂ ਕਾਲ ਨਹੀਂ ਅਟੈਂਡ ਕੀਤੀ ਤੇ ਜਦੋਂ ਕੀਤੀ ਤਾਂ ਇੱਕ ਗੜਵਈ ਜਾ ਬੋਲਿਆ ਕਿ ਮੈਂ ਤਾਂ ਬੰਤਾ ਸਿੰਘ ਹੀ ਬੋਲਦਾਂ। ਫਿਰ ਜਦੋਂ ਮੈਂ ਸਵਾਲ ਕੀਤੇ ਤੇ ਕਹਿੰਦਾ ਦਸਮ ਪਿਤਾ ਦੀ ਬਾਣੀ ਹੈ ਤੇ ਇਹਦੇ ਜਵਾਬ ਮਹਾਂਪੁਰਖ ਹੀ ਦੇਣਗੇ, ਮੈਂ ਤੇ ਉਹਨਾਂ ਦਾ ਸੈਕਟਰੀ ਬੋਲਦਾਂ। ਹੱਦ ਹੈ !!

ਫਿਰ ਮੈਂ ਦਿੱਲੀ ਕਮੇਟੀ ਦੇ ਪਰਮਜੀਤ ਰਾਣਾ ਨੂੰ ਕਾਲ ਲਗਾਈ, ਤਾਂ ਉਹ ਕਹਿੰਦਾ ਕਿ ਅਕਾਲ ਤਖ਼ਤ ਵਲੋਂ ਪ੍ਰਵਾਨਿਤ ਹੈ ਇਹ ਬਾਣੀ। ਮੈਂ ਹੈਰਾਨੀ ਨਾਲ ਪੁੱਛ ਲਿਆ ਕਿ ਕਿਹੜੀ ਮਰਯਾਦਾ ਜਾ ਹੁਕਮਨਾਮਾ ਪ੍ਰਵਾਨਿਤ ਕਹਿੰਦਾ? ਉਹਨੂੰ ਵੀ ਕੋਈ ਜਵਾਬ ਨਹੀਂ ਆਇਆ ਤੇ ਗੁੱਸੇ 'ਚ ਕਹਿੰਦਾ ਮੇਰੇ ਕੋਲ ਟਾਇਮ ਨਹੀਂ, ਤੁਸੀਂ ਅਕਾਲ ਤਖ਼ਤ ਨੂੰ ਚਿੱਠੀ ਪਾ ਦੇਯੋ? ਮੈਂ ਹੈਰਾਨ ਸੀ ਕਿ ਜਿੰਮੇਵਾਰ ਵਿਅਕਤੀ ਕਿਵੇਂ ਆਪਣਾ ਲੜ ਛੁਡਾ ਰਹੇ ਸਨ।

ਹੁਣ ਫਿਰ ਅਕਾਲ ਤਖ਼ਤ ਦੇ ਆਖੇ ਜਾਂਦੇ ਜਥੇਦਾਰ ਗੁਰਬਚਨ ਸਿੰਘ ਨੂੰ ਕਾਲ ਲਗਾਈ, ਉਨੇ ਫੋਨ ਚੁਕਿਆ ਨਹੀਂ।

ਫਿਰ ਦਮਦਮਾ ਸਾਹਿਬ ਦੇ ਗੁਰਮੁਖ ਸਿੰਘ ਨੂੰ ਕਾਲ ਲਗਾਈ, ਤਾਂ ਉਹ ਅਵਸਥਾਵਾਂ ਦੀ ਗੱਲਾਂ ਕਰਨ ਲੱਗ ਪਏ, ਸਿਮਰਨ ਕਰੋ, ਨਿਤਨੇਮ ਕਰੋ, ਸ਼ੰਕਾ ਨਾ ਕਰੋ...

ਮੈਂ ਪੁੱਛਿਆ ਇਹ ਸੀ ਕਿ ਭਾਈ ਸਾਹਿਬ ਆਪ ਜੀ ਅਕਾਲ ਤਖ਼ਤ ਨੂੰ ਮੰਨਦੇ ਹੋ? ਕਹਿੰਦੇ ਹਾਂ। ਫਿਰ ਮੈਂ ਕਿਹਾ ਕਿ ਅਕਾਲ ਤਖ਼ਤ ਵਲੋਂ ਪ੍ਰਵਾਨਤ ਮਰਯਾਦਾ ਵਿੱਚ ਲਿਖਿਆ ਕਿ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਤੇ ਉਹਨਾਂ ਦੀ ਵਿਆਖਿਆ ਸਰੂਪ ਰਚਨਾਵਾਂ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦੀ ਹੀ ਵਿਚਾਰ ਹੋਵੇ। ਫਿਰ ਚੰਡੀ ਦੀ ਵਾਰ ਦੀ ਕਥਾ ਕਿਉਂ??

ਮੈਂ ਹੈਰਾਨ ਸੀ ਕਿ ਕਿਸੇ ਨੇ ਵੀ ਜਵਾਬ ਸਹੀ ਨਹੀਂ ਦਿੱਤਾ, ਸਗੋਂ ਮੂਰਖਾਂ ਵਾਂਗੂ ਬੇਲੋੜੀ ਗੱਲਾਂ ਹੀ ਕੀਤਿਆਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top