Share on Facebook

Main News Page

ਕੁੱਝ ਸਵਾਲ ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਦਾ ਪ੍ਰਚਾਰ, ਪ੍ਰਸਾਰ ਕਰਨ ਵਾਲੇ ਪ੍ਰਬੰਧਕ ਅਤੇ ਪ੍ਰਚਾਰਕਾਂ ਨੂੰ
-: ਆਤਮਜੀਤ ਸਿੰਘ, ਕਾਨਪੁਰ

ਬਹੁਤ ਦਿਨਾਂ ਤੋਂ ਇਹ ਹੀ ਵੇਖਣ ਨੂੰ ਮਿਲ ਰਿਹਾ ਹੈ ਗੋਲਕਦੁਆਰੇ ਦੀਆਂ ਸਟੇਜਾਂ ਤੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਨੂੰ ਛੱਡ ਕੇ, ਕੱਚੀ ਰਚਨਾਵਾਂ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ, ਜਦ ਕਿ ਇਸ ਪ੍ਰਚਾਰ ਪ੍ਰਸਾਰ ਦਾ ਸਿੱਖੀ ਨਾਲ ਕੁੱਝ ਲੈਣਾ-ਦੇਣਾ ਨਹੀਂ ਅਤੇ ਨਾ ਹੀ ਇਸ ਪ੍ਰਚਾਰ ਪ੍ਰਸਾਰ ਤੋਂ ਸਿੱਖੀ ਨੂੰ ਕੁੱਝ ਲਾਭ ਹੋਣਾ ਹੈ, ਤਾਂ ਵੀ ਅਗਿਆਨਤਾ ਵੱਸ ਇਹ ਪ੍ਰੰਬਧਕ ਸਿੱਖੀ ਦਾ ਬੇੜਾ ਡੋਬਣ ਵਿਚ ਲਗੇ ਹੋਏ ਹਨ, ਅੱਜ ਫਿਰ ਇਕ ਗੱਲ ਚੇਤੇ ਆ ਗਈ ਬਾਬਾ ਕਬੀਰ ਜੀ ਦੀ ..

ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥ ਪੰਨਾ 1366

ਗੁਰਮਤਿ ਤੋਂ ਟੁੱਟ ਕੇ ਵੈਸੇ ਵੀ ਸਾਡੇ ਜੀਵਨ ਵਿਚ ਛੇਂਕ ਹੋਏ ਹੋਏ ਹਨ, ਜੇ ਇਸ ਪ੍ਰਚਾਰ ਪ੍ਰਸਾਰ ਨੂੰ ਨਾ ਰੋਕਿਆ ਗਿਆ ਤੇ ਸਾਡੇ ਜੀਵਨ ਹਜਾਰਾਂ ਹੀ ਛੇਕ ਹੋ ਜਾਣਗੇ, ਅਤੇ ਫਿਰ ਇਹਨਾਂ ਛੇਕਾਂ ਨੂੰ ਫਿਰ ਇਸ ਸਮੇਂ ਦੀ ਮਾਰ ਨਾਲ ਨਹੀਂ ਭਰਿਆ ਜਾ ਸਕੇਗਾ, ਅੱਜ ਇਸ ਪ੍ਰਚਾਰ, ਪ੍ਰਸਾਰ ਨੂੰ ਵੱਧਦਾ ਵੇਖਦਿਆ ਹੋਇਆ ਉਹਨਾਂ ਪ੍ਰਬੰਧਕਾਂ ਅਤੇ ਪ੍ਰਚਾਰਕ ਨੂੰ ਕੁੱਝ ਸਵਾਲ ਕਰ ਰਿਹਾ ਹੈ, ਜੋ ਕਥਿਤ ਰਹਿਤ ਮਰੀਆਦਾ ਦੀ ਆੜ ਵਿੱਚ ਇਸ ਬਚਿੱਤਰ ਨਾਟਕ ਗ੍ਰੰਥ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਲਗਦਾ ਹੈ ਉਹਨਾਂ ਪ੍ਰੰਬਧਕਾਂ ਨੇ ਆਪ ਹੀ ਇਸ ਖਰੜੇ ਨੂੰ ਨਹੀਂ ਪੜ੍ਹਿਆ (ਪਰ ਸਾਡੇ ਲਈ ਗੁਰਬਾਣੀ ਹੀ ਅਸਲ ਰਹਿਤ ਮਰਿਆਦਾ ਹੈ ) :

੧. ਰਹਿਤ ਮਰਿਆਦਾ ਵਿੱਚ ਕਿਸ ਥਾਂ 'ਤੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਚਿਤਰ ਨਾਟਕ ਗ੍ਰੰਥ (ਦਸਮ ਗ੍ਰੰਥ) ਦੀ ਕਥਾ ਕੀਤੀ ਜਾ ਸਕਦੀ ਹੈ ?
੨. ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਨੂੰ ਗੁਰਤਾ ਗੱਦੀ ਕਿਸਨੇ, ਕਦੋਂ ਤੇ ਕਿੱਥੇ ਦਿੱਤੀ ?
੩. ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਦਾ ਪਹਿਲਾ ਪ੍ਰਕਾਸ਼ ਕਦੋਂ ਅਤੇ ਕਿਥੇ ਹੋਇਆ ?


ਆਸ ਕਰਦਾ ਹਾਂ, ਉਹਨਾਂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਤੋਂ, ਉਹ ਇਨ੍ਹਾਂ ਸੌਖੇ ਜਿਹੇ ਸਵਾਲਾਂ ਦਾ ਜਵਾਬ ਇਮਾਨਦਾਰੀ ਅਤੇ ਸਭਿਅਕ ਬੋਲੀ ਵਿੱਚ ਦੇਣਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top