Share on Facebook

Main News Page

ਯੁਨਾਇਟਿਡ ਦਲ, ਮਾਨ ਦਲ ਅਤੇ ਕਾਰਜਕਾਰੀ ਜਥੇਦਾਰਾਂ ਨੇ ਭਾਈ ਹਵਾਰਾ ਦੀ ਸਲਾਹ ਨੂੰ ਮੰਨਣੋ ਕੀਤਾ ਇਨਕਾਰ

ਟਿੱਪਣੀ: ਜਿਹੜੀ ਗੱਲ ਖ਼ਾਲਸਾ ਨਿਊਜ਼ ਸਮੇਤ ਹੋਰ ਜਾਗਰੂਕ ਸਿੱਖਾਂ / ਧਿਰਾਂ ਨੇ ਕਹੀ ਸੀ, ਕਿ ਭਾਈ ਹਵਾਰਾ ਨੂੰ ਜਥੇਦਾਰ ਤਾਂ ਸਿਰਫ ਆਪਣੇ ਪਿਆਦੇ ਖੜੇ ਕਰਣ ਲਈ ਹੀ ਬਣਾਇਆ ਗਿਆ ਸੀ, ਉਹ ਗੱਲ ਫਿਰ ਤੋਂ ਸੱਚ ਹੋ ਨਿਬੜੀ। ਸਿਰਫਿਰੇ ਮਾਨ ਦੇ ਬੂਝੜ ਪੱਪੂ ਮੰਡ, ਅਜਨਾਲਾ ਤੇ ਦਾਦੂਵਾਲ, ਜੋ ਕਿ ਸਿਰੇ ਦੇ ਨਿਕੰਮੇ ਹਨ, ਨੇ ਅੱਜ ਆਪਣੀ ਔਕਾਤ ਫਿਰ ਦਿਖਾਈ। ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜਦੋਂ ਜੀ ਚਾਹੇ ਆਪਣੇ ਫਾਇਦੇ ਲਈ ਕਿਸੇ ਨੂੰ ਵੀ ਵਰਤੋ, ਜਦੋਂ ਕੰਮ ਹੋ ਜਾਏ ਤਾਂ ਪਰੇ ਸੁੱਟ ਦਿਓ। ਜੇ ਇਹੀ ਕੰਮ ਕਿਸੇ ਹੋਰ ਨੇ ਕੀਤਾ ਹੁੰਦਾ, ਤਾਂ ਇਨ੍ਹਾਂ ਨੇ ਰੌਲ਼ਾ ਪਾ ਦੇਣਾ ਸੀ। ਲੱਖ ਲਾਹਨਤ ਹੈ ਮਾਨ 'ਤੇ ਅਤੇ ਉਸਦੇ ਪਿਆਦਿਆਂ 'ਤੇ। - ਸੰਪਾਦਕ ਖ਼ਾਲਸਾ ਨਿਊਜ਼

ਬਠਿੰਡਾ:
5 ਅਕਤੂਬਰ ਨੂੰ ਬਠਿੰਡਾ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਇਟਿਡ ਅਕਾਲੀ ਦਲ ਅਤੇ ਕਾਰਜਕਾਰੀ ਜਥੇਦਾਰਾਂ ਦੀ ਮੀਟਿੰਗ ਵਿਚ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਦਿੱਤੀ ਗਈ ਸਲਾਹ, ਕਿ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਅੰਮ੍ਰਿਤ ਸੰਚਾਰ ‘ਚ ਉਨ੍ਹਾਂ ਦੇ ਸਾਥੀ ਸਿੰਘ (ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੰਜ ਪਿਆਰੇ) 10 ਨਵੰਬਰ, 2016 ਨੂੰ ਹੋਣ ਵਾਲੇ ‘ਸਰਬੱਤ ਖ਼ਾਲਸਾ’ ਦੀ ਅਗਵਾਈ ਕਰਨਗੇ, ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਏ ਇਕੱਠ ‘ਚ ਹੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਿਆ ਗਿਆ ਸੀ।

ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਸਿਮਰਨਜੀਤ ਸਿੰਘ ਮਾਨ; ਯੁਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾਂ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨਸਿੰਘਵਾਲਾ ਅਤੇ ਮਾਨ ਦਲ ਅਤੇ ਯੁਨਾਇਟਿਡ ਦਲ ਦੇ ਹੋਰ ਆਗੂ ਵੀ ਸ਼ਾਮਲ ਸਨ। ਜ਼ਿਕਰਯੋਗਹ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਮੀਟਿੰਗ ਵਿਚ ਸ਼ਾਮਲ ਨਹੀਂ ਸਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top