Share on Facebook

Main News Page

ਕੀ ਜੋਗਾ ਸਿੰਘ ਦੇ ਚਲਾਣੇ ਤੋਂ ਬਾਅਦ ਦੂਜੇ ਨੌਜਵਾਨ ਵੀਰ ਸਬਕ ਲੈਣਗੇ ?
-: ਹਰਮਿੰਦਰ ਸਿੰਘ ਲੁਧਿਆਣਾ

ਭਾਈ ਜੋਗਾ ਸਿੰਘ ਦੇ ਚੜਾਈ ਕਰ ਜਾਣ ਬਾਰੇ ਪਤਾ ਲੱਗਿਆ । ਅਫਸੋਸ ਹੋਇਆ .... ਬੇਸ਼ੱਕ ਸਾਡੀ ਆਪਸੀ ਸੋਚ ਵਿਚ ਕੋਈ ਸੁਮੇਲਤਾ ਅਤੇ ਸਹਿਮਤੀ ਨਹੀਂ ਸੀ ..ਨਾ ਹੀ ਫੇਸਬੁੱਕ ਮਿੱਤਰ ਸੀ ਅਤੇ ਨਾ ਹੀ ਕਦੇ ਕਿਸੇ ਮੁੱਦੇ ਤੇ ਵਿਚਾਰ ਚਰਚਾ ਹੋਈ । ਬੱਸ ਇਸ ਛੋਟੇ ਵੀਰ ਬਾਰੇ ਇੰਨਾ ਕੁ ਹੀ ਜਾਣਦਾ ਹਾਂ ਜਿੰਨਾ ਕੁ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲ ਜਾਂਦਾ ਸੀ ।

ਪਰ ਫੇਰ ਅੱਜ ਇਸ ਵੀਰ ਬਾਰੇ ਚਰਚਾ ਕਿਉਂ ਕਰ ਰਿਹਾ ਹਾਂ ....ਕਾਰਨ ਹੈ .....ਸ਼ਾਇਦ ਇਸ ਵੀਰ ਦੇ ਚਲਾਣੇ ਤੋਂ ਬਾਅਦ ਦੂੱਜੇ ਨੌਜਵਾਨ ਵੀਰ ਸਬਕ ਲੈ ਸਕਣ । ਨੌਜਵਾਨਾਂ ਵਿਚ ਅਕਸਰ ਗਰਮ ਤਰਬੀਅਤ ਪਾਈ ਜਾਂਦੀ ਹੈ । ਜਲਦੀ ਗੁੱਸੇ ਵਿਚ ਆ ਕੇ ਬਗੈਰ ਨਤੀਜੇ ਜਾਣੇ ਅਜਿਹਾ ਕਦਮ ਚੱਕ ਬਹਿੰਦੇ ਹਨ ਜਿਸ ਨਾਲ ਆਪਣੀ ਜਾਣ ਤਾਂ ਗਵਾਣੀ ਪੈਂਦੀ ਹੈ ਪਰ ਬਾਅਦ ਵਿਚ ਪਰਿਵਾਰ ਵਾਸਤੇ ਵੀ ਸਾਰੀ ਉਮਰ ਦੇ ਗਮ ਤੋਂ ਇਲਾਵਾ ਕੁਝ ਪੱਲੇ ਨਹੀਂ ਪੈਂਦਾ ।

ਕੋਈ ਸ਼ੱਕ ਨਹੀਂ ਅੱਜ ਦੀ ਨੌਜਵਾਨ ਪੀੜੀ ਨੂੰ ਇਨ੍ਹਾਂ ਦੀ ਜਨਮ ਭੂਮੀ ਪੰਜਾਬ ਅਤੇ ਜਨਮ ਧਰਮ ਸਿੱਖੀ ਬੜੀ ਤਰਸਯੋਗ ਹਾਲਤ ਵਿਚ ਮਿਲੇ ਹਨ । ਇਨ੍ਹਾਂ ਨੌਜਵਾਨਾਂ ਦੀ ਇਮਾਨਦਾਰੀ ਤੇ ਸ਼ੱਕ ਭਾਵੇਂ ਨਹੀਂ ਕੀਤਾ ਜਾ ਸੱਕਦਾ ਪਰ ਇਹ ਇਨ੍ਹਾਂ ਦੋਹਾਂ ਨੂੰ ਬਚਾਉਣ ਲਈ ਇਹਨਾ ਵੱਲੋਂ ਅਖਤਿਆਰ ਕੀਤੇ ਰਸਤਿਆਂ ਤੇ ਸ਼ੱਕ ਜਰੂਰ ਕੀਤਾ ਜਾ ਸੱਕਦਾ ......ਇਹ ਰਸਤੇ ਦੱਸਦਾ ਕੌਣ ਹੈ ? ........ਕਬਰਾਂ ਵਿਚ ਲੱਤਾਂ ਫਸਾਈ ਖੜੇ ਪਹਿਲਾਂ ਤੋਂ ਸਥਾਪਿਤ ਧਾਰਮਿਕ ਅਤੇ ਸਿਆਸੀ ਆਗੂ । ਅਜਿਹੇ ਨੌਜਵਾਨ ਉਮਰ ਦੇ ਘੱਟ ਤਜਰਬੇ ਅਤੇ ਭਾਵਨਾ ਦੀ ਚਰਮਸੀਮਾਂ ਵਿਚ ਵਹਿ ਕੇ ਅਜਿਹੇ ਮੰਦਬੁਧੀ , ਸਿਰਫਿਰੇ ਅਤੇ ਬੇਈਮਾਨ ਚੌਧਰੀਆਂ ਦੀਆਂ ਗੱਲਾਂ ਵਿਚ ਆ ਕੇ ਕੋਈ ਅਜਿਹਾ ਕਦਮ ਚੁੱਕਣ ਲਈ ਤਿਆਰ ਹੋ ਜਾਂਦੇ ਹਨ ........ਬਗੈਰ ਓਹਨਾ ਤੇ ਸਵਾਲ ਕੀਤੀਆਂ ਕਿ ਅਜਿਹੇ ਬਣ ਚੁੱਕੇ ਹਾਲਾਤਾਂ ਦੇ ਜਿੰਮੇਵਾਰ ਉਹ ਵੀ ਓੰਨੇ ਹੀ ਹਨ ...ਧਾਰਮਿਕ ਅਤੇ ਰਾਜਨੀਤਿਕ ਬੇੜਾ ਗਰਕ ਕਰਨ ਵਿੱਚ ਇਹ ਓੰਨੇ ਹੀ ਜਿੰਮੇਵਾਰ ਕਿਉਂ ਨਹੀਂ ਹਨ ? ...ਜੇ ਓਹਨਾ ਦੀ ਰਣਨੀਤੀ ਸਹੀ ਹੁੰਦੀ ਤਾਂ ਹੁਣ ਤੱਕ ਇਨ੍ਹਾਂ ਦੀ ਜਨਮ ਭੂਮੀ ਪੰਜਾਬ ਅਤੇ ਜਨਮ ਧਰਮ ਸਿੱਖੀ ਅੱਜ ਦੇ ਨਾਜਵਾਨਾਂ ਨੂੰ ਵਿਰਾਸਤ ਵਿਚ ਅਜਿਹੀ ਨਾ ਮਿਲਦੀ । ਇਹ ਨਾਹਰੇ ਲਾਉਣ ਵਾਲੇ ਕੌਣ ਹਨ ਜਿਹੜੇ ਨੌਜਵਾਨਾਂ ਦੇ ਕੱਚੀ ਸੋਚ ਦਾ ਫਾਇਦਾ ਚੱਕ ਕੇ ਉਨ੍ਹਾਂ ਨੂੰ ਬਲਦੀ ਦੇ ਮੁਹਂ ਵਿਚ ਸੱਟ ਤਾਂ ਦਿੰਦੇ ਹਨ ਪਰ ਆਪਨਾ ਵੱਲ ਵਿੰਗਾ ਨਹੀਂ ਹੁੰਦਾ ...........

ਦੁੱਜੀ ਗੱਲ ਇਹਨਾ ਨੌਜਵਾਨਾਂ ਵਿੱਚ ਸਹਿਣਸ਼ੀਲਤਾ ਵੀ ਖਤਮ ਹੁੰਦੀ ਜਾ ਰਹੀ ਹੈ ਜਿਹੜਾ ਦੂੱਜੇ ਦੇ ਆਪਣੇ ਤੋਂ ਵਿਰੋਧੀ ਖਿਆਲ ਨੂੰ ਬਰਦਾਸ਼ਤ ਕਰ ਸਕਣ । ਫੇਰ ਇਹ ਕਿਹੜੇ ਆਜ਼ਾਦ ਸਿੱਖ ਰਾਜ ਦੀ ਚਾਹ ਵੱਲ ਵੱਧ ਰਹੇ ਹਨ ਜਿਹੜਾ ਅੱਜ ਹੀ ਵਿਰੋਧ ਨੂੰ ਇੱਕ ਦੂੱਜੇ ਨੂੰ ਮਾਰ ਕੇ ...ਆਵਾਜ਼ ਦਬਾਅ ਕੇ ਨੀਂਹ ਰੱਖਣਾ ਚਾਹੁੰਦੇ ਹਨ ? ਕਿਹੜਾ ਸਭਿਅਕ ਸਮਾਜ -ਕੌਮ ਲੋਕ ਇਨਹਾਂ ਨਾਲ ਖੜਨਾ ਪਸੰਦ ਕਰੇਗਾ ? ਅਜੇ ਇਹ ਸ਼ੱਕ ਬਣਿਆ ਹੋਇਆ ਕਿ ਇਸ ਨੌਜਵਾਨ ਨੂੰ ਕਿਸੇ ਆਪਣੇ (ਵਿਰੋਧੀ ਵਿਚਾਰ ਵਾਲ਼ੇ ) ਨੇ ਜਾਣ ਬੁਝ ਕੇ ਐਕਸੀਡੈਂਟ ਕੀਤਾ ਜਾਂ ਕੁਦਰਤੀ ਸੀ ........ਇਹ ਸ਼ੱਕ ਹਮੇਸ਼ਾ ਬਣਿਆ ਹੀ ਰਹੇਗਾ ਕਿਉਂਕਿ ਸਰਕਾਰਾਂ ਦਾ ਵੀ ਇਸੇ ਵਿੱਚ ਹੀ ਭਲਾ ।

ਮੇਰਾ ਨਿੱਜੀ ਤੌਰ 'ਤੇ ਅਜਿਹੇ ਗਰਮ -ਗਰਮ ਨਾਹਰੇ ਮਾਰਨ ਵਾਲਿਆਂ ਅਖੁਤੀ ਸਿਆਸੀ ਆਗੂਆਂ ਨਾਲ ਵਾਹ ਕਦੇ ਪਿਆ ਸੀ, ਸ਼ਾਇਦ ਓਦੋਂ ਅਸੀਂ ਵੀ ਉਮਰ ਦੇ ਕੱਚੇ ਪਣ ਦੇ ਜੋਸ਼ ਵਿੱਚ ਸਾਂ ਪਰ ਇਹਨਾ ਸਿਆਣਿਆਂ ਤੋਂ ਇੱਕ ਅੱਧੇ ਸਵਾਲ ਦਾ ਜਵਾਬ ਸੁਣ ਕੇ ਹੀ ਆਪਣੀ ਸਿਆਣਪ ਇਨ੍ਹਾਂ ਤੋਂ ਕਈ ਗੁਣਾ ਜਿਆਦਾ ਜਾਪੀ ..........

ਸੋ ਨੌਜਵਾਨ ਵੀਰੋ ਇਸ ਨੌਜਵਾਨ ਦੇ ਚਲਾਣੇ ਤੋਂ ਸਬਕ ਸਿੱਖੋ .....ਤੱਤੇ - ਤੱਤੇ ਚੱਲ ਕੇ ਅੱਗੇ ਹੀ ਨੌਜਵਾਨੀ ਦਾ ਘਾਣ ਕਰਵਾ ਲਿਆ .......ਜੇ ਇਸ ਰਾਹੇ ਕੁਝ ਮਿਲਣਾ ਹੁੰਦਾ ਤਾਂ ਮਿੱਲ ਚੁੱਕਾ ਹੁੰਦਾ .....ਸਿਰ ਜੋੜੋ ...ਦੁਸ਼ਮਣ (ਅੰਦਰਲਾ ਅਤੇ ਬਾਹਰਲਾ ਪਛਾਨੋ) ....ਫੇਰ ਰਣਨੀਤੀ ਘੜੋ .......ਐਵੇਂ ਨਾਹਰੇ ਮਾਰਨ ਵਾਲ਼ਿਆਂ ਦੇ ਮਗਰ ਨਾ ਲੱਗੋ .........ਕਦੀ ਦੇਖਿਆ ਇਨਹਾਂ ਦਾ ਵੱਲ ਵਿੰਗਾ ਹੋਇਆ ਹੋਵੇ ਜਾਂ ਸ਼ਹੀਦ ਹੋਏ ਹੋਣ ...... ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top