ਕਦੋਂ
ਤਕ ਅਸੀਂ ਗੂੰਗੇ ਬਣ ਕੇ ਬੈਠੇ ਰਹਾਂਗੇ, ਕਦੋਂ ਤਕ ਅਸੀਂ ਅਗਿਆਨਤਾ ਦੀ ਨੀਂਦ ਸੁੱਤੇ
ਰਹਾਂਗੇ, ਕਦੋਂ ਅਸੀਂ ਸੱਚ 'ਤੇ ਖੜਨਾ ਸਿਖਾਂਗੇ, ਕਦੋਂ ਸਾੱਨੂੰ ਗੁਰੂ ਦੀ ਬੋਲਾਂ ਪਛਾਣ
ਹੋਵੇਗੀ, ਜਦੋਂ ਇਹ ਕੌਮ ਦੇ ਆਗੂ ਅਤੇ ਪ੍ਰਚਾਰਕ ਕੌਮ ਨੂੰ ਇਹਨਾਂ ਖੋਖਲਾ ਕਰ ਦੇਣਗੇ?
ਕਿਥੇ ਇਹ ਨ ਹੋਵੇ ਕਿ ਸਮਾਂ ਹੱਥੋਂ ਨਿਕਲ ਜਾਏ ਤੇ ਅਸੀਂ ਸੁਤੇ ਰਹਿ
ਜਾਈਏ...
ਬੋਲਿ ਸੁ ਧਰਮੀੜਿਆ ਮੋਨਿ ਕਤ ਧਾਰੀ ਰਾਮ
॥
ਪਰ ਅੱਜ ਸਾਡਾ ਹਾਲ ਇਹ ਹੋ ਗਿਆ ਹੈ ਜਿਵੇਂ ਕੋਈ ਅੰਨ੍ਹਾਂ ਮਨੁੱਖ ਕਿਸੇ ਹੋਰ ਨੂੰ ਰਾਹ
ਦੱਸੇ ਤਾਂ ਉਸ ਰਾਹ ਉੱਤੇ ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ, ਭਾਵ ਅੱਜ ਸਾਨੂੰ
ਅਗਿਆਨਤਾ ਵਿਚ ਅੰਨ੍ਹੇ ਹੋਇ ਕੌਮ ਦੇ ਆਗੂ ਅਤੇ ਪ੍ਰਚਾਰਕ ਸਾਨੂੰ ਉਸੇ ਰਾਹ 'ਤੇ ਤੋਰਨਾ
ਚਾਹੁੰਦੇ ਹਨ ਅਗਿਆਨਤਾ ਦਾ ਪ੍ਰਚਾਰ ਕਰਕੇ. ਪਰ ਇਸ ਰਾਹ ਉੱਤੇ ਉਹੀ ਤੁਰਦਾ ਹੈ ਜਿਸ ਨੂੰ
ਗੁਰੂ ਦੇ ਬੋਲਾਂ ਦੀ ਪਛਾਣ ਨਹੀਂ…
ਅੰਧੈ ਕੈ ਰਾਹਿ ਦਸਿਐ ਅੰਧਾ ਹੋਇ ਸੁ
ਜਾਇ ॥
ਪਰ, ਅਸਲ ਵਿਚ ਇਹ ਕੌਮ ਦੇ ਆਗੂ ਗਿਆਨ ਤੋਂ ਹੀਣੇ ਨਹੀਂ ਹਨ, ਪਰ ਜਾਣ ਬੁੱਝ ਕੇ ਗਿਆਨ ਤੋਂ
ਹੀਣੇ ਬਣੇ ਹੋਏ ਹਨ, ਕਿਉਂਕਿ ਇਹਨਾਂ ਨੂੰ ਕੌਮ ਦੇ ਪ੍ਰਤੀ ਕੋਈ ਦਰਦ ਨਹੀਂ, ਗੁਰੂ ਨਾਲ
ਪਿਆਰ ਨਹੀਂ, ਸਿਰਫ਼ ਤਾਂ ਸਿਰਫ਼ ਆਪਣੇ ਚੌਧਰ ਪੁਣੇ ਅਤੇ ਮਾਇਆ ਨਾਲ ਪਿਆਰ ਹੈ, ਇਸ ਲਈ ਇਹ
ਵੀ ਆਪਣਾ ਮੂੰਹ ਬੰਦ ਕਰਕੇ ਬੈਠੇ ਰਹਿੰਦੇ ਹਨ...
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥
ਅਤੇ ਸਿੱਖੀ ਦੇ ਭੇਖ ਵਿੱਚ ਜੋ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਆਖ ਕੇ ਗੁਰੂ
ਨਾਲ ਅਤੇ ਸਿੱਖੀ ਨਾਲ ਧੋਖਾ ਕਰ ਰਹੇ ਹਨ, ਅੰਦਰੋਂ ਉਹ ਦੁਰਗਾ ਭਗਉਤੀ ਕਾਲਕਾ ਮਹਾਕਾਲ ਦੇ
ਪੁਜਾਰੀ ਹਨ, ਉਹਨਾਂ ਲਈ ਵੀ ਗੁਰੂ ਦਾ ਫੁਰਮਾਨ ਹੈ…
ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥
ਪਰ, ਉਹਨਾਂ ਨੂੰ ਇਹ ਨਹੀਂ ਪਤਾ ਸਾਡਾ ਇਹ ਸਰੀਰ ਧਰਤੀ ਹੈ, ਅਸੀ ਜਿਸ ਤਰ੍ਹਾਂ ਦੀ ਭਾਵਨਾ
ਦਾ ਬੀਜ ਲੈ ਕੇ ਸਤਿਗੁਰ ਕੋਲ ਬਹਿੰਦੇ ਹਾਂ, ੳੁਹੋ ਜਿਹਾ ਫਲ ਸਾਨੂੰ ਮਿਲਦਾ ਹੈ…
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੈ ਤੇਹਾ ਫਲੁ
ਪਾਏ ॥
ਹੁਣ ਅਸੀਂ ਸੋਚਣਾ ਹੈ ਕਿ ਅਸੀਂ ਕਿਹੋ ਜਿਹਾ ਬੀਜ ਬੀਜਣਾ...
ਸੱਚੇ ਗਿਆਨ ਦਾ ਅਤੇ ਗੁਰਬਾਣੀ ਦਾ ਜਾਂ ਦੁਰਗਾ ਭਗਉਤੀ ਕਾਲਕਾ ਮਹਾਕਾਲ ਦਾ
…