Share on Facebook

Main News Page

ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ
-: ਖ਼ਾਲਸਾ ਨਿਊਜ਼ ਟੀਮ
10 Oct 2016

ਸ. ਪਰਮਜੀਤ ਸਿੰਘ ਰਾਣਾ ਨੂੰ ਦਿੱਤੇ "ਅਖੌਤੀ ਦਸਮ ਗ੍ਰੰਥ" 'ਤੇ ਵੀਚਾਰ ਚਰਚਾ ਦੇ ਸੱਦੇ ਨੂੰ ਇੱਕ ਪਿਆਦੇ ਗੁਰਪ੍ਰੀਤ ਕੈਲੀਫੋਰਨੀਆ ਵੱਲੋਂ "ਚੈਲੈਂਜ" ਕਹਿ ਕੇ ਕਬੂਲਣਾ ਤੇ "ਮੈਂ ਕੌਣ... ਖਾਮਖਾਹ" ਵਾਂਗ ਆਪਣੇ ਆਪ ਨੂੰ ਹੀਰੋ ਵਾਂਗ ਪੇਸ਼ ਕਰਨਾ... ਹਾਸੋਹੀਣਾ ਹੈ।

ਖ਼ਾਲਸਾ ਨਿਊਜ਼ ਟੀਮ ਦਾ "ਸੱਦਾ", ਨਾ ਕਿ ਚੈਲੇਂਜ, ਇੱਕ ਵਾਰੀ ਧਿਆਨ ਨਾਲ ਪੜ੍ਹਨ ਦੀ ਖੇਚਲ ਕਰੋ ਧੂਤਿਓ!!! ਜੇ ਇਸਨੂੰ ਚੈਲੰਜ ਸਮਝਣਾ ਹੈ, ਤਾਂ ਵੀ ਕੋਈ ਗੱਲ ਨਹੀਂ। ਉਥੇ ਬੜਾ ਸਾਫ ਤੇ ਸਪਸ਼ਟ ਲਿਖਿਆ ਹੈ

 "ਰਾਣੇ ਨੂੰ ਖੁੱਲਾ ਸੱਦਾ : ਰੱਖ ਸਮਾਂ ਤੇ ਥਾਂ, ਸਾਡੀ ਟੀਮ ਅਖੌਤੀ ਦਸਮ ਗ੍ਰੰਥ ਦੇ ਮੁੱਦੇ ‘ਤੇ ਸੰਗਤ ਤੇ ਮੀਡੀਆ ਸਾਹਮਣੇ ਤੇਰੇ ਨਾਲ ਸੰਵਾਦ ਲਈ ਤਿਆਰ ਹੈ।"

ਇੱਕ ਚੇਤਾਵਨੀ ਪਰਮਜੀਤ ਸਿੰਘ ਰਾਣਾ ਵੱਲੋਂ ਆਈ ਸੀ, ਜਿਸ ਦਾ ਜਵਾਬ ਖ਼ਾਲਸਾ ਨਿਊਜ਼ ਟੀਮ ਨੇ ਦਿੱਤਾ। ਅਖੌਤੀ ਦਸਮ ਗ੍ਰੰਥ ਦੇ ਮੁੱਦੇ 'ਤੇ ਕਿਸੇ ਜਿੰਮੇਵਾਰ ਵਿਅਕਤੀ ਵਲੋਂ ਇਹ ਚੇਤਾਵਨੀ ਦੇਣੀ, ਤੇ ਖ਼ਾਲਸਾ ਨਿਊਜ਼ ਟੀਮ ਵਲੋਂ ਉਸੇ ਸ਼ਖਸ ਨੂੰ ਸੰਬੋਧਨ ਕਰਕੇ ਸੱਦਾ ਦਿੱਤਾ ਗਿਆ ਹੈ, ਕਿਸੇ ਪ੍ਰਦਰਸ਼ਨਕਾਰੀ ਜਾਂ ਗ੍ਰੰਥੀ ਪਾਠੀ ਨੂੰ ਨਹੀਂ। ਅਸੀਂ ਪਰਮਜੀਤ ਸਿੰਘ ਰਾਣਾ, ਜੋ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ, ਉਨ੍ਹਾਂ ਨਾਲ ਤੇ ਇਸ ਗ੍ਰੰਥ ਦੇ ਅਖਵਾਏ ਜਾਂਦੇ ਮਾਹਿਰ ਪ੍ਰੋ. ਅਨੁਰਾਗ ਸਿੰਘ ਨਾਲ ਸੰਵਾਦ ਕਰਣ ਲਈ ਤਿਆਰ ਹਾਂ। ਸੰਵਾਦ ਕੇਵਲ "ਅਖੌਤੀ ਦਸਮ ਗ੍ਰੰਥ" ਦੇ ਵਿਸ਼ੇ 'ਤੇ ਹੋਵੇਗਾ।

ਗੁਰਪ੍ਰੀਤ ਕੈਲੀਫੋਰਨੀਆ ਤੇ ਬੰਤਾ ਸਿੰਘ ਕੌਣ ਹਨ ? ਇਨ੍ਹਾਂ ਪਾਠੀਆਂ, ਪ੍ਰਦਰਸ਼ਨਕਾਰੀਆਂ, ਵਿਹਲੜ ਨਿਹੰਗਾਂ ਨਾਲ ਅਸੀਂ ਆਪਣਾ ਸਮਾਂ ਜ਼ਾਇਆ ਨਹੀਂ ਕਰਨਾ, ਹਾਂ ਸੰਗਤ ਵਿੱਚ ਆਕੇ ਬੈਠ ਸਕਦੇ ਹਨ, ਤੇ ਦੇਖ ਸਕਦੇ ਹਨ, ਕਿ ਗਲਬਾਤ ਕਿਵੇਂ ਕਰਨੀ ਹੈ। ਇਹ ਕੋਈ ਗੁਰਬਾਣੀ ਕੰਠ ਮੁਕਾਬਲਾ ਜਾਂ ਖੱਚਰੀ ਹਾਸੀ ਵਾਲਾ ਸਮਾਗਮ ਨਹੀਂ, ਜਿੱਥੇ ਆਪਣੇ ਵਿਹਲੜ ਨਿਹੰਗਾਂ ਦੀ ਫੌਜ ਤੇ ਸਿਰਫਿਰੇ ਧੂਤਿਆਂ ਦੀ ਸ਼ਮੂਲੀਯਤ ਹੋਵੇ !!!

ਇਹ ਇੱਕ ਬਹੁਤ ਹੀ ਸੰਜੀਦਾ ਮਸਲਾ ਹੈ, ਜਿਸ ਵਿੱਚ ਦੋਵੇਂ ਪਾਸਿਆਂ ਤੋਂ ਸਿਰਫ ਜ਼ੁੰਮੇਵਾਰ ਤੇ ਸਭਿਯਕ ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ...

ਇਹ ਕੋਈ ਬਦਮਾਸ਼ੀ ਦਾ ਅਖਾੜਾ ਨਹੀਂ , ਕਿ ਗੁਰਪ੍ਰੀਤ ਕੈਲੀਫੋਰਨੀਆ ਤੇ ਬੰਤਾ ਸਿੰਘ ਵਰਗੇ ਲੱਲੀ ਛੱਲੀ ਨੂੰ ਸੱਦਾ ਦਿੱਤਾ ਜਾਵੇ।

ਅਸੀਂ ਪਿਆਦਿਆਂ ਨਾਲ ਨਹੀਂ, ਜਿਨ੍ਹਾਂ ਦੀ ਤੁਸੀਂ ਲੋਕ ਰੈਫਰੈਂਸ ਦਿੰਦੇ ਹੋ, ਉਨ੍ਹਾਂ ਨਾਲ ਸਿੱਧੀ ਗੱਲ ਕਰਾਂਗੇ, ਅਸੀਂ ਦੱਲਿਆਂ ਨਾਲ ਗੱਲ ਨਹੀਂ ਕਰਦੇ...

...ਹਾਂ.... ਜੇ ਚਾਹੋ ਤਾਂ ਡਾ. ਹਰਭਜਨ ਸਿੰਘ, ਡਾ. ਜੋਧ ਸਿੰਘ ਨੂੰ ਵੀ ਨਾਲ ਲਿਆਓ, ਜੀ ਸਦਕੇ।

ਇਹ ਵੀ ਸਾਨੂੰ ਪਤਾ ਹੈ ਕਿ ਗੁਰਪ੍ਰੀਤ ਵਰਗੇ ਭੌਂਕਿਆਂ ਨੂੰ ਭੁੜਕਣਮਿੱਟੀ ਲੱਗੀ ਹੋਈ ਹੈ, ਪਰ ਇਹ ਸੰਜੀਦਾ ਮਸਲਾ ਹੈ, ਕੋਈ ਕਥਾ ਸਮਾਗਮ ਨਹੀਂ ਕਿ ਜੋ ਮਰਜ਼ੀ ਬੋਲੀ ਜਾਓ। ਇਨ੍ਹਾਂ ਧੂਤਿਆਂ ਨੇ ਇਸਦਾ ਹੋਰ ਹੀ ਮਤਲਬ ਕੱਢਣਾ ਹੈ ਕਿ "ਦੇਖਿਆ ਭੱਜ ਗਏ...", "ਲੁਆਤੀਆਂ ਦੌੜਾਂ...", ਗਾਹਲਾਂ, ਤੇ ਮੁੱਛਾਂ ਨੂੰ ਤਾਅ ਦੇਂਦਿਆਂ ਖਚਰੀ ਹਾਸਾ ਹਸਦੇ ਦੀ ਵੀਡੀਓ... ਬਸ ਇਹੀ ਕੁੱਝ ਕਰਨਾ ਹੈ। ਇਸੇ ਲਈ ਖ਼ਾਲਸਾ ਨਿਊਜ਼ ਟੀਮ ਕਿਸੇ ਫੁਕਰੇ ਨਾਲ ਸੰਵਾਦ ਨਹੀਂ ਕਰਦੀ।

ਜੇ ਅਖੌਤੀ ਦਸਮ ਗ੍ਰੰਥ ਨੂੰ ਅਸੀਂ ਸਾਰੀ ਦੁਨੀਆਂ ਸਾਹਮਣੇ "ਗੁਰੂ ਸਾਹਿਬ ਦੀ ਲਿਖਤ ਨਹੀਂ" ਤੇ ਪੂਰੀ ਤਰ੍ਹਾਂ ਰੱਦ ਕਰ ਦੇਈਏ, ਤਾਂ ਇਹ ਫੈਸਲਾ ਪੂਰੀ ਕੌਮ 'ਤੇ ਲਾਗੂ ਹੋਵੇ, ਤੇ ਅੱਗੇ ਤੋਂ ਅਖੌਤੀ ਦਸਮ ਗ੍ਰੰਥ ਦਾ ਕੀਰਤਨ, ਕਥਾ ਬੰਦ ਹੋਵੇ ਤੇ ਇਸ ਗ੍ਰੰਥ ਦਾ ਪ੍ਰਕਾਸ਼ (ਹਨੇਰਾ) ਹਰ ਥਾਂ ਤੋਂ ਚੁਕਿਆ ਜਾਵੇ। ਜੇ ਐਸਾ ਅਸੀਂ ਨਾ ਕਰ ਸਕੇ ਤਾਂ ਅਸੀਂ ਖ਼ਾਲਸਾ ਨਿਊਜ਼ ਬੰਦ ਕਰ ਦਵਾਂਗੇ।

ਖ਼ਾਲਸਾ ਨਿਊਜ਼ ਟੀਮ ਆਪਣੇ ਕਹੇ 'ਤੇ ਅਡਿੱਗ ਹੈ, ਪਰ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਉਨ੍ਹਾਂ ਨਾਲ ਤੇ ਵਿਸ਼ੇ ਦੇ ਮਾਹਿਰਾਂ ਨਾਲ ਹੀ ਸੰਵਾਦ ਕਰੇਗੀ।

ਜੇ ਪਰਮਜੀਤ ਸਿੰਘ ਰਾਣਾ ਨੂੰ ਇਹ ਸੱਦਾ ਕਬੂਲ ਹੈ, ਤਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਲੈਟਰਪੈਡ 'ਤੇ ਆਪਣੇ ਦਸਤਖ਼ਤਾਂ ਹੇਠ ਇਹ ਸੱਦਾ ਕਬੂਲ ਕਰਣ, ਫਿਰ ਸਮਾਂ ਤੇ ਥਾਂ ਦੋਵਾਂ ਧਿਰਾਂ ਨਿਸ਼ਚਿਤ ਕਰਕੇ, ਇਹ ਸੰਵਾਦ ਰਖਵਾਉਣ, ਸਾਨੂੰ ਕੋਈ ਕਾਹਲ਼ੀ ਨਹੀਂ।

ਆਸ ਹੈ ਕਿ ਪਰਮਜੀਤ ਸਿੰਘ ਰਾਣਾ ਸਿੱਧਾ ਸੰਪਰਕ ਕਰਣਗੇ, ਜੇ ਮੰਜ਼ੂਰ ਹੈ ਤਾਂ ਦਿੱਲੀ ਤੋਂ ਛੱਪਦੇ ਅਖਬਾਰ ਵਿੱਚ ਇਸਦੀ ਖਬਰ ਲਾਉਣ ਤੇ ਸਾਨੂੰ khalsanews@yahoo.com 'ਤੇ ਈਮੇਲ ਕਰਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top