Share on Facebook

Main News Page

ਕਬਰਸਤਾਨ ਦੀ ਖਾਮੋਸ਼ੀ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥
{ਗਗਸ ਪੰਨਾ 88}

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਸੱਚੀ ਬਾਣੀ ਨੇ ਇਕ ਫੈਸਲਾ ਸੁਣਾਇਆ ਹੈ:

ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥15 {ਗਗਸ ਪੰਨਾ 757}

ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥

ਮਛਲੀ ਪਾਣੀ ਤੋਂ ਵਿਛੋੜ ਕੇ ਅਤੇ ਸਿੱਖ ਗੁਰਬਾਣੀ ਤੋਂ ਤੋੜ ਕੇ ਮਾਰਿਆ ਜਾ ਸਕਦਾ ਹੈ। ਗੁਰੂ ਦੇ ਇਸ ਫੈਸਲੇ ਦਾ ਸੱਚ ਅੱਜ ਅੱਖੀਂ ਦੇਖ ਰਿਹਾ ਹਾਂ। ਆਰ.ਐਸ.ਐਸ ਨਾਮ ਦੇ ਫਾਹੀਵਾਲ ਵੱਲੋਂ ਬਚਿੱਤਰ ਨਾਟਕ, ਤਲਵਾਰ ਦਾ ਡਰ, ਅਤੇ ਲਾਲਚ ਦੀਆਂ ਮਜ਼ਬੂਤ ਤੰਦਾਂ ਦੇ ਬੁਣੇ ਹੋਇ ਜਾਲ ਵਿੱਚ ਫਸਿਆ ਹੋਇਆ ਸਿੱਖ ਅਤੇ ਸਿੱਖੀ ਆਤਮਕ ਮੌਤ ਮਰ ਰਹੀ ਹੈ। ਮੁਰਦਾ ਬਦਸੂਰਤ ਹੋ ਜਾਂਦਾ ਹੈ, ਦੁਮਾਲੇ ਦਸਤਾਰਾਂ ਕਕਾਰ ਆਦਿ ਕਿਸੇ ਸ਼ਿੰਗਾਰ ਨਾਲ ਭੀ ਉਸ ਮੁਰਦੇ ਨੂੰ ਖੂਬਸੂਰਤ ਨਹੀਂ ਬਣਾਇਆ ਜਾ ਸਕਦਾ।

ਗੁਰੂ ਬਚਨ ਹੈ “ਜਿਉਂ ਮਿਰਤਕ ਮਿਥਿਆ ਸੀਂਗਾਰ” ਮਰਨ ਤੋਂ ਬਾਅਦ ਮਾਨ ਸਨਮਾਨ, ਗੈਰਤ, ਇੱਜ਼ਤ ਮੁਰਦੇ ਦਾ ਹਿੱਸਾ ਨਹੀਂ ਰਹਿੰਦੇ, ਗੁਰੂ ਬਚਨ ਹੈ:

ਜੇ ਮਿਰਤਕ ਕਉ ਚੰਦਨੁ ਚੜਾਵੈ ॥ਉਸ ਤੇ ਕਹਹੁ ਕਵਨ ਫਲ ਪਾਵੈ ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥
3॥ {ਪੰਨਾ 1160}

ਮੁਰਦੇ ਵਿੱਚ ਕੋਈ ਆਹਟ ਕੋਈ ਆਵਾਜ਼ ਨਹੀਂ ਹੋਂਦੀ, ਭਾਵੇ ਉਸਤੋਂ ਕੋਈ ਕਫਨ ਭੀ ਲਾਹ ਕੇ ਲੈ ਜਾਵੇ। ਇਸੇ ਲਈ ਕਬਰਸਤਾਨ ਵਿਚ ਖਾਮੋਸ਼ੀ ਹੋਂਦੀ ਹੈ, ਮੁਰਦੇ ਮੁਰਦਿਆਂ ਨਾਲ ਭੀ ਬੇਅਵਾਜ਼ ਗਲਾਂ ਹੀ ਕਰਦੇ ਹਨ।

ਬਸ ਏਹੋ ਮੁਰਦਿਹਾਨੀ ਅੱਜ ਕੌਮ ਦੇ ਵਿਹੜੇ ਛਾਅ ਚੁਕੀ ਹੈ, ਮਾਨੋ ਸਿੱਖ ਅਖਵਾਉਣ ਵਾਲਾ ਹਰ ਸਰੀਰ ਇੱਕ ਤੁਰਦੀ ਫਿਰਦੀ ਕਬਰ ਹੈ, ਜਿਹੜਾ ਆਪਣੇ ਅੰਦਰ ਮੁਰਦਾ ਆਤਮਾ ਚੁਕੀ ਫਿਰਦਾ ਹੈ। ਸਿੱਖੀ ਦਾ ਮਾਨ ਸਨਮਾਨ ਗੈਰਤ, ਗੁਰੂ ਦਾ ਅਦਬ ਲੁੱਟਿਆ ਜਾ ਰਿਹਾ ਹੈ, ਗੁਰੂ ਲਈ ਰਾਖਵੇਂ ਛਤਰ ਚਵਰ ਤਖਤ ਨੂੰ ਖੋਹ ਕੇ ਬਚਿੱਤਰ ਨਾਟਕ ਨੂੰ ਉਸ 'ਤੇ ਬਿਠਾਇਆ ਜਾ ਰਿਹਾ ਹੈ, ਸਿੱਖੀ ਦੇ ਆਖੇ ਜਾਂਦੇ ਤਖਤਾਂ ਤੋਂ ਬਚਿੱਤਰ ਨਾਟਕ ਦੀਆਂ ਯਾਤਰਾ, ਅਖੰਡ ਪਾਠਾਂ ਦੇ ਇਸ਼ਤਿਹਾਰ ਛਪ ਰਹੇ ਹਨ, ਗੁਰੂ ਅਸਥਾਨਾਂ 'ਤੇ ਦੁਰਗਾ ਦੇਵੀ ਦੇ ਨਵਰਾਤੇ ਮਣਾਕੇ ਦੁਰਗਾ ਦੀ ਉਪਾਸ਼ਨਾ ਦਾ ਅਭਿਆਸ ਹੋ ਰਿਹਾ ਹੈ। ਇਸ ਕਬਰਸਤਾਨ ਵਿੱਚ ਦਸਤਾਰਾਂ ਦੁਮਾਲਿਆਂ ਵਾਲੇ ਮਰੀਆਂ ਆਤਮਾ ਪ੍ਰਬੰਧਕ ਅਤੇ ਪ੍ਰਚਾਰਕ ਸਾਰਾ ਪ੍ਰਬੰਧ ਚਲਾ ਰਹੇ ਹਨ।

ਮੈਂ ਹੈਰਾਨ ਹਾਂ ਕਿ ਇਸ ਕਬਰਸਤਾਨ ਦਾ ਐਨਾ ਖੌਫ ਕਿ ਹਰ ਪਾਸੇ ਖਾਮੋਸ਼ੀ ਮੌਤ ਦਾ ਸਾਇਆ ਕਿ ਇਥੇ ਜੀਉਂਦੀ ਆਤਮਾ ਵਾਲਾ ਕੋਈ ਪ੍ਰਬੰਧਕ ਪ੍ਰਚਾਰਕ ਸਰੋਤਾ ਦਿਸਦਾ ਹੀ ਨਹੀਂ, ਜਿਸਦੀ ਬੁਲੰਦ ਆਵਾਜ ਅਤੇ ਆਹਟ ਨਾਲ ਇਸ ਕਬਰਸਤਾਨ ਦੀ ਖਾਮੋਸ਼ੀ ਟੁੱਟੇ, ਭਲਾ ਕੋਈ ਰੌਣਕ ਪਰਤ ਆਵੇ।

ਯਾਦ ਰੱਖੋ ਜੇ ਅੱਜ ਬੇਆਵਾਜ਼ ਬੇ-ਆਹਟ ਰਹੋਗੇ, ਤਾਂ ਕਬਰਸਤਾਨ ਦੀ ਮਿੱਟੀ ਬਣਕੇ ਕੁੰਭਾਰ ਦੇ ਆਵੇ ਦੀ ਅੱਗ ਵਿਚ ਭਸਮ ਹੋ ਜਾਵੋਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top