Share on Facebook

Main News Page

ਮਾਫ਼ੀਨਾਮਾ - ਮੈਨੂੰ ਹੁਣ ਸਮਝ ਲੱਗ ਗਈ ਹੈ ਕਿ ਸਰੋਵਰ ਅਤੇ ਦੁੱਖ ਭੰਜਨੀ ਬੇਰੀ ਵਿੱਚ ਬਹੁਤ ਸ਼ਕਤੀ ਹੈ
-: ਸਤਿਨਾਮ ਸਿੰਘ ਮੌਂਟਰੀਆਲ

ਮੇਰੀਆ ਪਿਛਲੀਆਂ ਪੋਸਟਾਂ ਨਾਲ ਜਿਨ੍ਹਾਂ ਸਰੋਵਰ ਭਗਤਾਂ ਦੇ ਹਿਰਦੇ ਵਲੂੰਧਰੇ ਗਏ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ ਹਾਂ, ਕਿਉਂਕਿ ਮੈਨੂੰ ਹੁਣ ਸਮਝ ਲੱਗ ਗਈ ਹੈ ਕਿ ਸਰੋਵਰ ਅਤੇ ਦੁੱਖ ਭੰਜਨੀ ਬੇਰੀ ਵਿੱਚ ਬਹੁਤ ਸ਼ਕਤੀ ਹੈ :

੧- ਸ੍ਰ: ਪ੍ਰਕਾਸ਼ ਸਿੰਘ ਬਾਦਲ ਜੀ ਜੋ ਪਿਛਲੇ ਚਾਲ਼ੀ ਸਾਲਾਂ ਤੋਂ ਸਿੱਖ ਕੌਮ ਨੂੰ ਕੁੱਟ ਵੀ ਰਿਹਾ ਹੈ ਤੇ ਰੋਣ ਵੀ ਨਹੀਂ ਦੇ ਰਿਹਾ, ਉਸ ਨੂੰ ਸ਼ਕਤੀ ਵੀ ਉਸੇ ਸਰੋਵਰ ਵਿੱਚੋਂ ਮਿਲਦੀ ਹੈ...

੨- ਸੰਤ ਹਰਚਰਨ ਸਿੰਘ ਲੌਂਗੋਵਾਲ ਜੀ ਨੇ ਵੀ ਕੌਮ ਨਾਲ ਗੱਦਾਰੀ ਕਰਨ ਦੀ ਸ਼ਕਤੀ ਉੱਥੋਂ ਹੀ ਪਰਾਪਤ ਕੀਤੀ ਸੀ...

੩- ਗਿਆਨੀ ਜੈਲ ਸਿੰਘ ਵੀ ਅਕਾਲ ਤਖਤ 'ਤੇ ਅਟੈਕ ਕਰਨ ਲਈ ਸਾਈਨ ਕਰਨ ਤੋਂ ਪਹਿਲਾਂ ਉਸੇ ਸਰੋਵਰ ਵਿੱਚ ਇਸ਼ਨਾਨ ਕਰਦਾ ਰਿਹਾ ਹੈ...

੪- ਭਾਈ ਸੁਖਦੇਵ ਸਿੰਘ ਸਖੀਰੇ ਨੂੰ ਅਤੇ ਗਰਿੰਦਰ ਸਿੰਘ ਭੋਲੇ ਨੂੰ ਮਾਰਨ ਵਾਲੇ ਵੀ ਉੱਥੇ ਹੀ ਇਸ਼ਨਾਨ ਕਰਦੇ ਹੁੰਦੇ ਸੀ...

੫- 1988 ਨੂੰ ਉਪਰੇਸ਼ਨ ਬਲੈਕ ਥੰਡਰ ਵੇਲੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਅੰਦਰ ਕੜਾਹ ਪ੍ਰਸਾਦ ਵਾਲੇ ਬਾਟੇ ਵੀ ਟੋਆਇਲਟਾਂ ਨਾਲ ਭਰ ਦਿੱਤੇ ਸੀ ਉਹ ਤਾਂ ਰਹਿੰਦੇ ਵੀ ਉੱਥੇ ਹੀ ਸੀ...

੬- ਸੁਣਨ ਵਿੱਚ ਆਇਆ ਹੈ ਕਿ ਧੁੰਮਾਂ ਐਂਡ ਪਰਟੀ ਨੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ 'ਤੇ ਹਮਲਾ ਅਤੇ ਭਾਈ ਭੁਪਿੰਦਰ ਸਿੰਘ ਦਾ ਕਤਲ ਕਰਨ ਤੋਂ ਪਹਿਲਾਂ ਉਸੇ ਸਰੋਵਰ ਵਿੱਚ ਇਸ਼ਨਾਨ ਕਰਕੇ ਦੁੱਖ ਭੰਜਨੀ ਬੇਰੀ ਥੱਲੇ ਖੜੇ ਹੋ ਕੇ ਅਰਦਾਸ ਕੀਤੀ ਸੀ...

੭- ਨਿਹੰਗ ਅਜੀਤ ਸਿੰਘ ਪੂਹਲਾ ਆਪਣੇ ਲਾਉ ਲਸ਼ਕਰ ਦੇ ਨਾਲ ਸਰੋਵਰ ਵਿੱਚ ਇਸ਼ਨਾਨ ਕਰੇ ਆਉਂਦਾ ਰਿਹਾ ਹੈ (ਸ਼ਾਇਦ ਪਾਪ ਲਾਹੁਣ ਲਈ)

੮- ਹਾਲੇ ਕੁਝ ਸਮਾਂ ਪਹਿਲਾਂ ਹੀ ਸੁਮੇਧ ਲੈਣੀ ਵੀ ਦਰਬਾਰ ਸਾਹਿਬ ਪਾਠ ਕਰਵਾ ਤੇ ਅਤੇ ਇਸ਼ਨਾਨ ਕਰਕੇ ਆਇਆ ਹੈ, ਹੁਣ ਉਸ ਨੂੰ ਕਿਸੀ ਸਜ਼ਾ ਦੀ ਲੋੜ ਨਹੀਂ ਹੈ, ਕਿਉਂਕਿ ਹੁਣ ਉਸ ਦੇ ਸਾਰੇ ਪਾਪ ਲੱਥ ਗਏ ਹਨ...

ਦੂਜੇ ਪਾਸੇ...

- ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਅੰਤਾਂ ਦੇ ਤਸੀਹੇ ਝੱਲ ਕੇ ਸ਼ਹੀਦੀਆਂ ਪਾ ਗਏ,

- ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਗੁਰੂ ਗੋਬਿੰਦ ਸਿੰਘ ਅਤੇ ਹਜ਼ਾਰਾਂ ਉਹ ਸਿੱਖ ਜਿਹੜੇ ਗੁਰੂ ਦੇ ਇੱਕ ਇਸ਼ਾਰੇ ਨਾਲ ਸਿੱਖੀ ਸਿਧਾਂਤਾਂ ਤੋਂ ਹੱਸ-ਹੱਸ ਕੇ ਜਾਨਾ ਵਾਰ ਗਏ ਇਕੱਲਾ-ਇਕੱਲਾ ਸਿੰਘ ਹੀ ਲੱਖਾਂ ਨਾਲ ਭਿੜ ਗਿਆ, ਇਹ ਤਾਂ ਕਦੇ ਦਰਬਾਰ ਸਾਹਿਬ ਵੀ ਨਹੀਂ ਗਏ, ਸਮਝ ਨਹੀਂ ਆਉਂਦੀ ਫਿਰ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਰਹੀ???

- ਅੱਠਵੇਂ ਪਾਤਸ਼ਾਹ ਗੁਰੂ ਹਰਿਕਿਸ਼ਨ ਜੀ ਨੇ ਚੇਚਕ ਦੀ ਬਿਮਾਰੀ ਨਾਲ ਸਰੀਰ ਤਿਆਗ ਦਿੱਤਾ, ਉਹ ਦੁੱਖ ਭੰਜਨੀ ਬੇਰੀ ਥੱਲੇ ਸਰੋਵਰ ਵਿੱਚ ਇਸ਼ਨਾਨ ਕਰਨ ਕਿਉਂ ਨਹੀਂ ਗਏ??


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top