ਜੇ ਕਿਸੇ ਨੇ ਸ੍ਰੀ ਗੁਰੂ ਗ੍ਰੰਥ
ਸਾਹਿਬ 'ਚ ਆਏ ਇਕੱਤੀ ਰਾਗ ਯਾਦ ਕਰਨੇ ਹੋਣ:
ਸ੍ਰੀ ਰਾਗ
ਫਿਰ ਮਾਝ ਤੇ
ਗਉੜੀ, ਆਸਾ ਗੂਜਰੀ ਦੇਵਗੰਧਾਰੀ।
ਬਿਹਾਗੜਾ ਰਾਗ
ਵਡਹੰਸ ਤੇ ਸੋਰਠਿ,
ਧਨਾਸਰੀ ਜੈਤਸਰੀ ਦੀ ਵਾਰੀ।
ਟੋਡੀ
ਰਾਗ ਬੈਰਾੜੀ ਤਿਲੰਗ, ਫਿਰ
ਸੂਹੀ ਬਿਲਾਵਲ ਗੋਂਡ ਉਚਾਰੀ।
ਰਾਮਕਲੀ, ਨਟ, ਮਾਲੀ ਗਉੜਾ, ਮਾਰੂ ਰਾਗ ਤੇ
ਰਾਗ ਤੁਖਾਰੀ।
ਕੇਦਾਰਾ,
ਭੈਰਉ, ਬਸੰਤ ਰਾਗ , ਫਿਰ ਸਾਰੰਗ
ਅਤੇ ਮਲਾਰ ਪਿਆਰੇ।
ਕਾਨੜਾ ਤੇ
ਕਲਿਆਨ, ਪ੍ਰਭਾਤੀ, ਜੈਜਾਵੰਤੀ 'ਕੱਤੀ
ਸਾਰੇ ।
6+5+6+5+5+4=31 |