ਸਿੰਘੋ!
ਪੰਜਾਬ ਦੀ ਧਰਤੀ 'ਤੇ ਲਗਾਤਾਰ ਗਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਦੇ ਨਾਲ ਨਾਲ
ਸਿੱਖੀ ਦੀ ਗੈਰਤ ਨੂੰ ਚੈਲੰਜ ਕਰਦਿਆਂ ਅੱਜ ਜਦੋਂ ਆਰ.ਐਸ.ਐਸ. ਦੇ ਹੁਕਮ ਵਿੱਚ ਕੰਮ ਕਰ ਰਹੇ
ਦੋ ਤਖ਼ਤ ਅਤੇ ਕੁੱਝ ਅਸੰਤ ਸੰਪਰਦਾਵਾਂ ਦੂਜੇ ਢੰਗ ਨਾਲ ਬੇਅਦਬੀ ਕਰਣ ਲਈ ਗੁਰੂ ਗ੍ਰੰਥ
ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਯਾਤਰਾ ਅਤੇ ਅਖੰਡ ਪਾਠ ਦਾ ਸ਼ੋਸ਼ਾ ਕਰ
ਰਹੀਆਂ ਹਨ, ਤਾਂ ਗੁਰੂ ਬਖਸ਼ੇ ਕੁੱਝ ਗੁਰਸਿੱਖ ਵੀਰਾਂ ਵੱਲੋਂ
ਇਸ ਬੇਅਦਬੀ ਦੇ ਵਿਰੋਧ ਵਿੱਚ ਆਵਾਜ਼ ਉੱਠੀ ਹੈ, ਜਿਸ ਨੇ ਮਨ ਨੂੰ ਧੀਰਜ ਦਿੱਤਾ ਹੈ ਕਿ
ਸਿੱਖੀ ਜਾਗ ਪਈ ਹੈ, ਅਤੇ ਜਾਗ ਰਹੀ ਹੈ।
ਪਰ ਭੋਲੇ ਵੀਰੋ, ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਗੁਰਸਿੱਖੋ ਜਦੋਂ ਤੁਸੀਂ
ਕਹਿੰਦੇ ਹੋ ਸਾਡਾ ਗੁਰੂ, ਸ੍ਰੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ,
ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਗੱਦੀ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਨੂੰ ਹੀ ਦਿੱਤੀ ਹੈ, ਅਖੌਤੀ ਦਸਮ ਗ੍ਰੰਥ ਨੂੰ ਨਹੀਂ। ਵੀਰੋ, ਗੁਰਬਾਣੀ
ਗੁਰੂ ਸ਼ਬਦ ਗੁਰੂ ਗ੍ਰੰਥ ਵਿੱਚ ਹੀ ਟਿੱਕਦਾ ਹੈ ਅਤੇ ਗੁਰੂ ਗ੍ਰੰਥ ਵਿੱਚੋਂ ਹੀ ਪ੍ਰਗਟ
ਹੁੰਦਾ ਹੈ, ਹੋਰ ਕਿਸੇ ਗ੍ਰੰਥ ਵਿੱਚੋਂ ਨਹੀਂ ਮਿਲਦਾ, ਇਹ ਫੈਸਲਾ ਭੀ ਸ਼ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੀ ਹੈ:
ਮ:4 ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ॥
ਪੰਨਾਂ 1249
ਮ:3 ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ
ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਪੰਨਾਂ 922
ਵੀਰੋ, ਜੇ ਹਿੰਮਤ ਕੀਤੀ ਹੈ ਤਾਂ, ਹੁਣ ਡਰੋ ਨਾ
ਮ:1 ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ
ਫੋੜਿ ਨਿਰਾਰੀ ॥ ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥ ਪੰਨਾਂ 1112
ਗੁਰ ਵਾਕ ਅਨੁਸਾਰ ਸਪਸ਼ਟ ਆਖੋ ਕਿ ਸ਼੍ਰੀ ਗਰੂ ਗਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ
ਦਾ ਪ੍ਰਕਾਸ਼ (ਹਨੇਰਾ) ਗੁਰੂ ਦੀ ਬੇਅਦਬੀ ਹੈ, ਅਤੇ ਸ਼੍ਰੀ ਗਰੂ ਗਰੰਥ ਸਾਹਿਬ ਜੀ ਦੀ ਬਾਣੀ
ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੀ ਕੋਈ ਰਚਨਾ ਪੜ੍ਹਨੀ ਭੀ ਗੁਰਬਾਣੀ ਦੀ ਬੇਅਦਬੀ ਹੈ,
ਇਹ ਭੀ ਬੰਦ ਕਰੋ, ਤਾਂ ਹੀ ਤੁਸੀਂ ਹਮੇਸ਼ਾਂ ਲਈ ਬ੍ਰਾਹਮਣਵਾਦ ਦੇ ਹਮਲਿਆਂ ਤੋਂ ਬਚ
ਕੇ ਸਿੱਖੀ ਦੀ ਅੱਡਰੀ ਹੋਂਦ ਕਾਇਮ ਰੱਖ ਸਕੋਗੇ।