Share on Facebook

Main News Page

ਡੋਨਾਲਡ ਟਰੰਪ ਦੀ ਦੋਣ ਮੁਹਿੰਮ ਦੌਰਾਨ ਪਰਚੇ ਵਿੱਚ ਸਿੱਖ ਨੂੰ 'ਮੁਸਲਮਾਨ' ਦੱਸਿਆ

ਅਕਤੂਬਰ (ਏਜੰਸੀ)- ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਇਕ ਰੈਲੀ ਵਿਚ ਗੁਰਿੰਦਰ ਸਿੰਘ ਖ਼ਾਲਸਾ ਨਾਮਕ ਇਕ ਸਿੱਖ ਨੂੰ ਉਨ੍ਹਾਂ ਦੇ ਮੁਸਲਿਮ ਹਮਾਇਤੀ ਦੇ ਰੂਪ ਵਿਚ ਦਿਖਾਇਆ ਗਿਆ ਹੈ। ਮੀਡੀਆ ਰਿਪੋਰਟ ਰਾਹੀਂ ਇਹ ਗੱਲ ਸਾਹਮਣੇ ਆਈ ਹੈ। ਅਸਲ ਵਿਚ ਟਰੰਪ ਵੱਲੋਂ ਇਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਗੁਰਿੰਦਰ ਸਿੰਘ ਖ਼ਾਲਸਾ ਦੀ ਤਸਵੀਰ ਛਾਪੀ ਗਈ ਹੈ ਪਰ ਵਿਵਾਦਮਈ ਗਲ ਇਹ ਹੈ ਕਿ ਖ਼ਾਲਸਾ ਦੀ ਤਸਵੀਰ ਦੇ ਨਾਲ ਉਸ ਦਾ ਧਰਮ ਮੁਸਲਿਮ ਲਿਖਿਆ ਹੋਇਆ ਹੈ। ਇਸੀ ਗੱਲ ਨੂੰ ਲੈ ਕੇ ਵਿਵਾਦ ਹੋਇਆ ਹੈ।

ਦੂਜੇ ਪਾਸੇ ਗੁਰਿੰਦਰ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਉਹ ਨਾ ਤਾਂ ਮੁਸਲਿਮ ਹੈ ਅਤੇ ਨਾ ਹੀ ਟਰੰਪ ਦਾ ਹਮਾਇਤੀ । ਖ਼ਾਲਸਾ ਨੇ ਆਖਿਆ ਕਿ ਟਰੰਪ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਗੁਰਿੰਦਰ ਸਿੰਘ ਖ਼ਾਲਸਾ ਨੇ ਆਖਿਆ ਕਿ ਟਰੰਪ ਦੀ ਟੀਮ ਨੇ ਪੋਸਟਰ ਛਾਪਣ ਤੋਂ ਪਹਿਲਾ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ। ਖ਼ਾਲਸਾ ਫਿਸ਼ਰ ਸਿਟੀ ਵਿੱਚ ਰਹਿੰਦੇ। ਗੁਰਿੰਦਰ ਸਿੰਘ ਖ਼ਾਲਸਾ ਅਨੁਸਾਰ ਇਸ ਕਾਰਨ ਕਾਫੀ ਪ੍ਰੇਸ਼ਾਨ ਹਨ।

ਖ਼ਾਲਸਾ ਅਨੁਸਾਰ ਟਰੰਪ ਦੀ ਇਸ ਗ਼ਲਤੀ ਨਾਲ ਅਮਰੀਕਾ ਵਿੱਚ ਸਿੱਖਾਂ ਬਾਰੇ ਹੋਰ ਭੁਲੇਖੇ ਪੈਦਾ ਹੋਣਗੇ। ਉਨ੍ਹਾਂ ਆਖਿਆ ਸਿੱਖਾਂ ਦੀ ਪਛਾਣ ਅਮਰੀਕਾ ਵਿਚ ਵੱਡਾ ਮਸਲਾ ਹੈ। ਵਾਰ-ਵਾਰ ਭੁਲੇਖੇ ਕਾਰਨ ਉਨ੍ਹਾਂ ਉੱਤੇ ਨਸਲੀ ਹਮਲੇ ਹੋ ਰਹੇ ਹਨ। ਅਜਿਹੇ ਵਿੱਚ ਟਰੰਪ ਨੇ ਪੋਸਟਰ ਵਿਚ ਗ਼ਲਤੀ ਕਰ ਕੇ ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਲਈ ਨਵੀਂ ਸਮੱਸਿਆ ਪੈਦਾ ਕਰ ਦਿੱਤੀ ਹੈ। ਯਾਦ ਰਹੇ ਕਿ ਗੁਰਿੰਦਰ ਸਿੰਘ ਖ਼ਾਲਸਾ ਨੇ ਅਮਰੀਕਾ ਵਿਚ ਸਿੱਖ ਪੋਲਿਟੀਕਲ ਐਕਸ਼ਨ ਕਮੇਟੀ ਦੀ ਸਥਾਪਨਾ ਕੀਤੀ ਹੋਈ ਹੈ। ਉਨ੍ਹਾਂ ਦਾ ਇਹ ਸੰਗਠਨ ਅਮਰੀਕਾ ਵਿੱਚ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਕਰਦਾ ਹੈ।


ਟਿੱਪਣੀ: ਸਿੱਖਾਂ ਨੂੰ 'ਮੁਸਲਮਾਨ' ਵੱਜੋਂ ਦੇਖਿਆ ਜਾਣ ਪਿੱਛੇ ਕਈ ਕਾਰਣ ਹਨ, ਜਿਨ੍ਹਾਂ ਵਿੱਚ ਅਮਰੀਕਨ ਲੋਕਾਂ ਦੀ ਬਾਕੀ ਦੁਨੀਆ ਬਾਰੇ ਜਾਣਕਾਰੀ ਘੱਟ ਹੋਣਾ, ਤੇ ਸਿੱਖਾਂ ਵੱਲੋਂ ਹਾਲੇ ਤੱਕ ਕੋਈ ਬਹੁਤ ਵੱਡੀ ਪੱਧਰ 'ਤੇ ਕੋਈ ਐਸਾ ਠੋਸ ਕੰਮ ਨਾ ਕਰਨਾ, ਜਿਸ ਨਾਲ ਉਨ੍ਹਾਂ ਦਾ ਪਛਾਣ ਸਾਰੇ ਸੰਸਾਰ ਵਿੱਚ ਹੋ ਸਕੇ। ਦੂਸਰਾ ਵੱਡਾ ਕਾਰਣ ਹੈ, ਕਿ ਸਿੱਖਾਂ ਵੱਲੋਂ ਕੰਾ ਕਾਰ ਕਰਣ ਵੇਲੇ ਅਤੇ ਘੱਟ ਵੱਸੋਂ ਵਾਲੀਆਂ ਥਾਵਾਂ 'ਤੇ ਗੋਲ ਦਸਤਾਰ ਤੇ ਖੁੱਲੀ ਦਾਹੜੀ ਕਰਕੇ ਅਮਰੀਕਨ ਲੋਕਾਂ ਵੱਲੋਂ ਉਨ੍ਹਾਂ ਨੂੰ ਤਾਲੀਬਾਨ ਅਤਿਵਾਦੀਆਂ (ਲਾਦੇਨ) ਨਾਲ ਤੁਲਨਾ ਕਰਨਾ ਵੀ ਹੈ, ਆਮ ਗੋਰੇ ਲੋਕਾਂ ਨੂੰ ਸਾਡੀ ਤੇ ਮੁਸਲਮਾਨਾਂ ਦੀ ਪਛਾਣ ਨਹੀਂ। ਇਸ ਗੱਲ ਦਾ ਬੁਰਾ ਨਾ ਮੰਨਿਓ, ਪਰ ਹੈ ਇਹ ਇੱਕ ਕੌੜੀ ਸੱਚਾਈ।

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top