Share on Facebook

Main News Page

ਦਸਮ ਗ੍ਰੰਥ ਦੇ ਵਿਸ਼ੇ 'ਤੇ ਸੰਵਾਦ ਦੇ ਪ੍ਰੋਗਰਾਮ ਕਰਾਉਣ ਲਈ ਨਿਰਮਲ ਸਿੰਘ ਵੱਲੋਂ ਜਰਮਨੀ ਵਿੱਚ ਵਿਦਵਾਨਾਂ ਨੂੰ ਪਹੁੰਚਣ ਦਾ ਸੱਦਾ ਪੱਤਰ

Source: http://www.mediapunjab.com/news.php?news_id=41671

ਜਰਮਨੀ 19 ਅਕਤੂਬਰ (ਮਪ): ਦਸਮ ਗ੍ਰੰਥ ਦੇ ਵਿਸ਼ੇ 'ਤੇ ਗੋਸ਼ਟੀ ਕਰਨ ਵਾਲੇ ਵਿਦਵਾਨਾਂ ਨੂੰ ਜਰਮਨੀ ਵਿੱਚ ਆਉਣ ਲਈ ਮੇਰੇ ਵੱਲੋਂ ਸੱਦਾ ਪੱਤਰ । ਦਸਮ ਗ੍ਰੰਥ ਦੇ ਵਿਸ਼ੇ 'ਤੇ ਹੀ ਇਸ ਸੰਵਾਦ ਦਾ ਪ੍ਰੋਗਰਾਮ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਪੰਥਕ ਸੇਵਾ ਜਾਣਦੇ ਸਾਰੇ ਪ੍ਰਬੰਧ ਅਤੇ ਖਰਚੇ ਦੀ ਮੇਰੀ ਜੁਮੇਵਾਰੀ ਹੋਵੇਗੀ।

ਮਾਣਯੋਗ ਸ. ਪਰਮਜੀਤ ਸਿੰਘ ਰਾਣਾ ਜੀ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ। ਆਪਜੀ ਆਪਣੇ ਜੁਮੇਵਾਰ ਵਿਦਵਾਨ ਜੋ ਦਸਮ ਗ੍ਰੰਥ ਬਾਬਤ ਪੂਰੀ ਜਾਣਕਾਰੀ ਰੱਖਦੇ ਹੋਣ ਜਰਮਨੀ ਆਉਣ ਲਈ ਤਿਆਰੀ ਕਰੋ ਜੀ ।

ਇਸੇ ਤਰ੍ਹਾਂ ਮਾਣਯੋਗ ਖ਼ਾਲਸਾ ਨਿਊਜ਼ ਦੀ ਟੀਮ ਅਤੇ ਸ. ਪ੍ਰਤਦੀਪ ਸਿੰਘ ਜੀ ਟਾਈਗਰ ਜਥਾ ਯੂ.ਕੇ ਵਾਲੇ ਆਪ ਸਭ ਅੱਗੇ ਬੇਨਤੀ ਹੈ ਕਿ ਆਪਜੀ ਵੀ ਵਿਦਵਾਨ ਵੀਰਾਂ ਨੂੰ ਨਾਲ ਲੈ ਕੇ ਜਰਮਨੀ ਪਹੁੰਚੋਂ ਜੀ ।

ਇਸ ਪ੍ਰੋਗਰਾਮ ਨੂੰ ਫਿਕਸ ਕਰਨ ਲਈ ਦੋਨ੍ਹਾਂ ਹੀ ਪਾਸੇ ਦੇ ਵਿਦਵਾਨਾਂ ਨੂੰ ਜਦੋਂ ਵੀ ਜਿਹੜੇ ਮਹੀਨੇ, ਦਿਨ, ਸਮਾਂ ਠੀਕ ਲੱਗਦਾ ਦੱਸ ਦੇਣ ਤਾਂ ਜੋ ਸਮੇਂ ਸਿਰ ਮੀਡੀਆ ਟੀ.ਵੀ. ਚੈਨਲ ਆਦਿ ਦਾ ਪੂਰਾ ਪੂਰਾ ਅਤੇ ਵੱਧੀਆਂ ਪ੍ਰਬੰਧ ਹੋਵੇ। ਇਸੇ ਤਰ੍ਹਾਂ ਵਿਦਵਾਨ ਵੀਰਾਂ ਦੇ ਰਹਿਣ, ਆਵਾਜਾਈ ਦੇ ਸਾਧਨਾਂ ਦਾ ਵੀ ਯੋਗ ਪ੍ਰਬੰਧ ਹੋਵੇਗਾ । ਕਿਉਂਕਿ ਇਹ ਸਿੱਖਾਂ ਦਾ ਘਰੇਲੂ ਮੱਸਲਾ ਹੈ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਅਤੇ ਸਿੱਖ ਸੰਗਤ ਦੇ ਆਪਸੀ ਸੱਦਭਾਵਨਾ ਅਤੇ ਪਿਆਰ ਦਾ ਮੱਸਲਾ ਹੈ। ਇਸ ਲਈ ਸਿੱਖਾਂ ਨੇ ਹੀ ਆਪਸ ਵਿਚ ਰੱਲ ਮਿਲ ਬੈਠ ਕੇ ਹੱਲ ਲੱਭਣਾ ਹੈ ।

ਆਪ ਸਭ ਵੀਰਾਂ ਦੇ ਜੁਵਾਬ ਦੀ ਇੰਤਜਾਰ ਵਿੱਚ, ਆਪ ਜੀ ਦਾ ਸ਼ੁੱਭਚਿੰਤਕ।

ਨਿਰਮਲ ਸਿੰਘ ਹੰਸਪਾਲ
01787071050
nirmalhanspal@yahoo.com


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top