Share on Facebook

Main News Page

ਛੱਪੜ ਕਿ ਸਰੋਵਰ ?
-: ਸਤਿਨਾਮ ਸਿੰਘ ਮੌਂਟਰੀਆਲ
੫੧੪-੨੧੯-੨੫੨੫

ਪੋਸਟ ਦਾ ਟਾਈਟਲ ਸ਼ਾਇਦ ਸਰੋਵਰ ਭਗਤਾਂ ਨੂੰ ਪਸੰਦ ਨਾ ਆਵੇ, ਪਰ ਅਸਲੀਅਤ ਨਹੀਂ ਬਦਲ ਸਕਦੀ।

ਕਦੇ ਸੋਚਿਆ ਕਿ ਲੱਗ-ਭੱਗ ਹਰ ਪਿੰਡ ਵਿੱਚ ਛੱਪੜ (ਟੋਭਾ) ਕਿਉਂ ਹੈ? ਕਈ ਵੱਡੇ ਪਿੰਡਾਂ ਜਾਂ ਕਸਬਿਆਂ ਵਿੱਚ ਤਾਂ ਦੋ-ਦੋ ਟੋਭੇ ਵੀ ਹਨ ਪਤਾ ਕਿਉਂ?

ਅੱਜ ਲੋਕਾਂ ਕੋਲ ਪਾਣੀ ਦੀ ਜ਼ਰੂਰਤ ਪੂਰੀ ਕਰਨ ਲਈ ਬਹੁਤ ਸਾਧਨ ਹਨ, ਪਰ ਜੇ ਅੱਜ ਤੋਂ ਚਾਲ਼ੀ ਕੁ ਪਿੱਛੇ ਜਾਈਏ, ਤਾਂ ਹਰ ਘਰ ਵਿੱਚ ਲੱਗਾ ਨਲ਼ਕਾ ਪਾਣੀ ਦੀ ਜ਼ਰੂਰਤ ਪੂਰੀ ਕਰਦਾ ਸੀ, ਜੇ ਹੋਰ ਪਿੱਛੇ ਜਾਈਏ ਤਾਂ ਹਰ ਪਿੰਡ ਵਿੱਚ ਇੱਕ ਸਾਂਝਾ ਹਲਟੀ ਵਾਲਾ ਖੂਹ ਹੁੰਦਾ ਸੀ, ਜਿੱਥੋਂ ਸਾਰੇ ਪਿੰਡ ਦੀ ਪਾਣੀ ਦੀ ਜ਼ਰੂਰਤ ਪੂਰੀ ਹੁੰਦੀ ਸੀ। ਉਸ ਪਹਿਲਾਂ ਤਾਂ ਸਿਰਫ਼ ਟੋਭੇ ਹੀ ਸਾਧਨ ਸਨ, ਪਾਣੀ ਦੀ ਜ਼ਰੂਰਤ ਪੂਰੀ ਕਰਨ ਲਈ। ਪਰ ਹੁਣ ਟੋਭਿਆਂ ਦੀ ਲੋੜ ਨਹੀਂ ਹੈ, ਇਸ ਕਰਕੇ ਬਹੁਤੇ ਪਿੰਡਾ ਵਿੱਚ ਟੋਭੇ ਪੂਰ ਦਿੱਤੇ ਹਨ, ਜਾਂ ਪਿੰਡ ਦਾ ਗੰਦਾ ਪਾਣੀ ਟੋਭਿਆਂ ਵਿੱਚ ਪਾ ਦਿੱਤਾ ਗਿਆ ਹੈ।

ਬੱਸ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਹੀ ਗੁਰੂ ਸਾਹਿਬਾਨਾਂ ਨੇ ਅੰਮਿ੍ਰਤਸਰ ਸ਼ਹਿਰ ਵਿੱਚ ਇੱਕ-ਇੱਕ ਕਰਕੇ ਜਿਉਂ-ਜਿਉਂ ਪਾਣੀ ਦੀ ਜ਼ਰੂਰਤ ਵੱਧਦੀ ਗਈ, ਪੰਜ ਛੱਪੜ ਪਟਵਾਏ ਸੀ, ਜੋ ਅੱਜ ਇਹ ਕੋਈ ਅਹਿਮੀਅਤ ਨਹੀਂ ਰੱਖਦੇ।

ਸਿੱਖਾਂ ਦਾ ਅੰਮਿ੍ਰਤ ਸਰੋਵਰ ਅਤੇ ਤੀਰਥ ਅਸਥਾਨ ਸਿਰਫ਼ ਗੁਰਬਾਣੀ ਦਾ ਗਿਆਨ ਹੈ:

ਆਓ ਹੁਣ ਹਰੀਮੰਦਰ (ਦਰਬਾਰ) ਸਾਹਿਬ ਦੇ ਕਰਾਮਾਤੀ ਸਰੋਵਰ ਨਾਲ ਜੁੜਦੀਆਂ ਹਾਣੀਆਂ ਦਾ ਜ਼ਿਕਰ ਕਰੀਏ, ਜੋ ਆਉਣ ਵਾਲੇ ਸਮੇਂ ਵਿੱਚ ਹਰੀਮੰਦਰ ਅਤੇ ਸਰੋਵਰ ਨੂੰ ਹਿੰਦੂਆਂ ਦਾ ਤੀਰਥ ਅਸਥਾਨ ਸਿੱਧ ਕਰਨਗੀਆਂ:

੧ - ਹਰੀ ਦੇ ਮੰਦਿਰ ਸਰੋਵਰ ਤੋਂ ਪਹਿਲਾਂ ਉੱਥੇ ਇੱਕ ਛਪੜੀ ਸੀ, ਪੱਟੀ ਦੇ ਰਾਜੇ ਦੁਨੀ ਚੰਦ ਨੇ ਆਪਣੀ ਲੜਕੀ ਰਜਨੀ ਇੱਕ ਕੋਹੜੀ ਨਾਲ ਵਿਆਹ ਦਿੱਤੀ ਉਹ ਕੋਹੜੀ ਉਸ ਛਪੜੀ ਵਿੱਚ ਨਹਾ ਕੇ ਠੀਕ ਹੋ ਗਿਆ, ਕਾਲ਼ੇ ਕਾਂ ਵੀ ਉਸ ਛਪੜੀ ਵਿੱਚ ਨਹਾ ਕੇ ਚਿੱਦੇ ਹੋ ਜਾਂਦੇ ਸਨ, ਦੱਸੋ, ਪੱਟੀ ਦਾ ਰਾਜਾ ਕਿਹੜੇ ਸੰਨ ਹੋਇਆ ? ਕੋਈ ਪਤਾ ਨਹੀਂ, ਰਜਨੀ ਦਾ ਵਿਆਹ ਕਦੋਂ ਹੋਇਆ? ਕੋਈ ਪਤਾ ਨਹੀਂ, ਪਿੰਗਲਾ ਕੋਹੜੀ ਠੀਕ ਕਿਹੜੇ ਸੰਨ ਵਿੱਚ ਹੋਇਆ? ਕੋਈ ਪਤਾ ਨਹੀਂ।

੨ - ਜਦੋਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ, ਉਸ ਵਿੱਚੋਂ ਚੌਦਾਂ ਰਤਨ ਨਿਕਲੇ ਸਨ, ਚੌਦ੍ਹਵਾਂ ਰਤਨ ਸੀ ਸ਼ਰਾਬ ਜੋ ਦੈਂਤਾਂ ਨੇ ਪੀਤੀ, ਪਹਿਲਾ ਰਤਨ ਸੀ ਅੰਮਿ੍ਰਤ ਜੋ ਦੇਵਤਿਆਂ ਨੇ ਪੀਤਾ ਸੀ, ਜੋ ਅੰਮ੍ਰਿਤ ਪੀਣ ਤੋਂ ਬਚ ਗਿਆ ਸੀ ਉਸ ਨੂੰ ਪੀਣ ਲਈ ਦੈਂਤ ਦੇਵਤਿਆਂ ਦੇ ਮਗਰ ਭੱਜ ਪਏ ਅੰਮ੍ਰਿਤ ਦਾ ਕੌਲ ਲੈਕੇ ਭੱਜੇ ਜਾਂਦੇ ਦੇਵਤਿਆਂ ਤੋਂ ਦਰਬਾਰ ਸਾਹਿਬ ਸਰੋਵਰ ਵਾਲੀ ਜਗ੍ਹਾ ਤੇ ਕੌਲੇ ਵਿੱਚੋਂ ਛਲਕ ਕੇ ਕੁਝ ਅੰਮ੍ਰਿਤ ਥੱਲੇ ਡਿਗ ਪਿਆ ਸੀ, ਬਾਕੀ ਬਚਦਾ ਅੰਮ੍ਰਿਤ ਦੇਵਤਿਆਂ ਨੇ ਹਰੀਦਵਾਰ ਡੋਲ ਦਿੱਤਾ ਸੀ, ਭਾਵ-ਹਰੀਦਵਾਰ ਤੇ ਹਰੀਮੰਦਰ ਸਾਹਿਬ ਵਿੱਚ ਕੋਈ ਫਰਕ ਨਹੀਂ ਹੈ।

੩ - ਜਦੋਂ ਰਾਮਚੰਦਰ ਦੇ ਭਾਈ ਲਸ਼ਮਨ ਦੇ ਬੇਹੋਸ਼ ਹੋਣ ਤੇ ਹਨੂੰਮਾਨ ਪਹਾੜੀ ਚੁੱਕ ਕੇ ਲਿਆ ਰਿਹਾ ਸੀ, ਉਡੇ ਜਾਂਦੇ ਹਨੂੰਮਾਨ ਤੋਂ ਕੁਝ ਪਹਾੜੀ ਦੀ ਮਿੱਟੀ ਹਰੀਮੰਦਰ ਸਾਹਿਬ ਵਾਲੇ ਅਸਥਾਨ 'ਤੇ ਡਿਗ ਪਈ ਸੀ, ਉਸ ਮਿੱਟੀ ਦੀ ਸ਼ਕਤੀ ਨਾਲ ਹੀ ਅੱਜ ਲੋਕਾਂ ਦੇ ਦੁੱਖ ਠੀਕ ਹੋ ਰਹੇ ਹਨ।

੪ - ਸੱਤ ਯੁਗ ਦੇ ਸਮੇਂ ਹਿੰਦੂ ਰਿਸ਼ੀਆਂ ਨੇ ਹਰੀਮੰਦਰ ਸਾਹਿਬ ਵਾਲੇ ਅਸਥਾਨ 'ਤੇ ਤਪੱਸਿਆ ਕੀਤੀ ਸੀ।

੫ - ਜਦੋਂ ਸਰੋਵਰ ਦੀ ਖੁਦਾਈ ਤੇ ਹਰੀਮੰਦਰ ਸਾਹਿਬ ਦੀ ਉਸਾਰੀ ਹੋ ਰਹੀ ਸੀ, ਵਿਸ਼ਨੂ (ਹਿੰਦੂਆਂ ਦਾ ਦੇਵਤਾ) ਨੇ ਸਿਰ 'ਤੇ ਮਿੱਟੀ ਦੀ ਟੋਕਰੀ ਢੋਹ ਕੇ ਸੇਵਾ ਕੀਤੀ ਸੀ।

੬ - ਇੱਕ ਹੋਰ ਦਿਲਚਸਪ ਸਾਖੀ ਜੋ ਮਸਕੀਨ ਜੀ ਨੇ ਵੀ ਸੁਣਾਈ ਹੋਈ ਹੈ, ਜਦੋਂ ਸਰੋਵਰ ਦੀ ਖੁਦਾਈ ਹੋ ਰਹੀ ਸੀ ਥੱਲਿਉਂ ਇੱਕ ਮੱਟ ਨਿਕਲਿਆ, ਜਦੋਂ ਉਸ ਮੱਟ ਦਾ ਢੱਕਣ ਚੁੱਕਿਆ ਤਾਂ ਵਿੱਚ ਇੱਕ ਜੋਗੀ ਦੀ ਸਮਾਧੀ ਲੱਗੀ ਹੋਈ ਸੀ। ਗੁਰੂ ਸਾਹਿਬ ਨੇ ਸਿੱਖਾਂ ਨੂੰ ਆਖਿਆ ਕਿ ਇਸ ਦੀ ਚੰਗੀ ਤਰਾ ਮਾਲ਼ਸ਼ ਕਰੋ। ਮਾਲ਼ਸ਼ ਕਰਦਿਆਂ ਜਦੋਂ ਉਸ ਜੋਗੀ ਦੀ ਸਮਾਧੀ ਖੁੱਲ੍ਹੀ ਤਾਂ ਉਸ ਨੇ ਪੁਛਿਆ ਕਿ ਇਹ ਕਿਹੜਾ ਯੁਗ ਚੱਲ ਰਿਹਾ ਹੈ, ਗੁਰੂ ਜੀ ਨੇ ਦਸਿਆ ਕਿ ਇਹ ਕਲ਼ਯੁਗ ਹੈ, ਉਸ ਜੋਗੀ ਨੇ ਕਿਹਾ ਮੈ ਇਸ ਮੱਟ ਵਿੱਚ ਸੱਤਯੁਗ ਦੀ ਸਮਾਧੀ ਲਾਈ ਹੋਈ ਹੈ, ਉਸ ਜੋਗੀ ਦਾ ਨਾਮ ਸੰਤੋਖਾ ਜੋਗੀ ਸੀ ਜੋ ਬਾਦ ਵਿੱਚ ਭਾਈ ਸੰਤੋਖਾ ਬਣਿਆ।

ਇਹ ਕਹਾਣੀਆਂ ਸਿੱਖ ਸਟੇਜਾਂ ਤੋਂ ਸੁਣਾਈਆਂ ਜਾ ਚੁੱਕੀਆਂ ਹਨ ਤੇ ਸੁਣਾਈਆਂ ਜਾ ਰਹੀਆਂ ਹਨ ਅਤੇ ਡੇਰੇਦਾਰਾਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਪਈਆਂ ਹਨ।

ਜਿਸ ਦਿਨ ਹਿੰਦੂਆਂ ਨੇ ਇਹ ਦਾਅਵਾ ਕਰ ਦਿੱਤਾ ਕਿ ਦਰਬਾਰ ਸਾਹਿਬ ਸਾਡਾ ਤੀਰਥ ਅਸਥਾਨ ਹੈ ਅਤੇ ਹਰੀਮੰਦਰ ਵਿਸ਼ਨੂ ਦਾ ਮੰਦਰ ਹੈ, ਉਸ ਦਿਨ ਸਿੱਖਾਂ ਕੋਲ ਕੋਈ ਜਵਾਬ ਨਹੀਂ ਹੋਵੇਗਾ, ਕਿਉਂਕਿ ਇਹ ਕਹਾਣੀਆਂ ਹੀ ਸਿੱਧ ਕਰਨਗੀਆਂ ਕਿ ਇਹ ਹਿੰਦੂਆਂ ਦੇ ਤੀਰਥ ਅਸਥਾਨ ਹਨ।

ਜਿਹੜੇ ਸਿੱਖ ਇਹ ਸੋਚਦੇ ਹਨ ਕਿ ਸਾਡੇ ਹਰੀਮੰਦਰ ਜਾਂ ਸਰੋਵਰ ਵਿੱਚ ਬਹੁਤ ਸ਼ਕਤੀ ਹੈ, ਉਹ ਸਿੱਖ ਬਹੁਤ ਭੁਲੇਖੇ ਵਿੱਚ ਹਨ, ਮਿਸਾਲ ਸਾਡੇ ਸਾਹਮਣੇ ਹੈ ਮੁਸਲਮਾਨਾਂ ਕੋਲ ਵੀ ਬਹੁਤ ਸ਼ਕਤੀ ਹੈ, ਪੂਰੀ ਦੁਨੀਆ ਵਿੱਚ ਪਜ਼ਾਹ ਦੇਸ਼ ਹਨ ਮੁਸਲਮਾਨਾਂ ਦੇ ਰੱਬ ਉਹਨਾਂ ਦਾ ਵੀ ਉਹੀ ਹੈ ਜੋ ਸਾਡਾ ਹੈ, ਸਿੱਖਾਂ ਨਾਲੋਂ 15% ਜਿਆਦਾ ਆਬਾਦੀ ਹੈ ਮੁਸਲਮਾਨਾਂ ਦੀ, ਇੰਡੀਆ ਵਿੱਚ ਕੀ ਬਣਿਆ ਬਾਬਰੀ ਮਸਜਿਦ ਦਾ?????

ਮੁਸਲਮਾਨਾਂ ਦੀ ਕੋਈ ਕਹਾਣੀ ਕੋਈ ਬੁੱਕ ਇਹ ਸਿਧ ਨਹੀਂ ਕਰਦੀ ਕਿ ਬਾਬਰੀ ਮਸਜਿਦ ਨਾਲ ਕਦੇ ਵੀ ਕੋਈ ਹਿੰਦੂਆਂ ਦਾ ਸਬੰਧ ਰਿਹਾ ਹੈ, ਫਿਰ ਵੀ ਅਗਲਿਆਂ ਨੇ ਬਾਬਰੀ ਮਸਜਿਦ ਦੀਆਂ ਕੰਧਾ ਵਿੱਚੋਂ ਵੀ ਰਾਮਚੰਦਰ ਦੀਆਂ ਮੂਰਤੀਆਂ ਕੱਢ ਦਿੱਤੀਆਂ ਹਨ, ਕੀ ਦਰਬਾਰ ਸਾਹਿਬ ਸਰੋਵਰਾਂ ਵਿੱਚੋਂ ਨਹੀਂ ਨਿਕਲ ਸਕਦੀਆਂ?????

ਦਰਬਾਰ ਸਾਹਿਬ ਦੀਆਂ ਕੰਧਾਂ 'ਤੇ ਉਕਰੀਆਂ ਦੇਵਤਿਆਂ ਦੀਆਂ ਪੇਂਟਿਗਾਂ ਹਿੰਦੂਆਂ ਦੇ ਮੰਦਿਰ ਨਹੀਂ ਸਾਬਤ ਕਰਨਗੀਆਂ??????

ਹਿੰਦੂਆਂ ਕੋਲ ਦਿਮਾਗ਼ ਹੈ, ਉਹਨਾਂ ਨੇ ਜੋ ਦੋ ਸੌ ਸਾਲ ਬਾਅਦ ਕੰਮ ਕਰਨਾ ਹੁੰਦਾ ਹੈ, ਉਸ ਦਾ ਪਲੈਨ ਅੱਜ ਸ਼ੁਰੂ ਕਰਦੇ ਹਨ।

ਤੇ ਸਿੱਖ? ਜੋ ਦੋ ਸੌ ਸਾਲ ਪਹਿਲਾਂ ਬੇੜਾ ਗਰਕਿਆ ਉਸ ਨੂੰ ਸਮਝਣ ਦੀ ਅੱਜ ਵੀ ਕੋਸ਼ਿਸ਼ ਨਹੀਂ ਕਰਦੇ।

ਯਾਦ ਰੱਖੋ ਸਿੱਖੋ !!! ਜਦੋਂ ਉਹ ਉਧਰੋਂ ਵਿਹਲੇ ਹੋਏ, ਵਾਰੀ ਸਿੱਖੋ ਤੁਹਾਡੀ ਹੀ ਹੈ, ਜਿਹੜੇ ਢਾਹ ਸਕਦੇ ਹਨ ਉਹ ਹੱਕ ਵੀ ਜਤਾ ਸਕਦੇ ਹਨ।

ਅਖੀਰ ਵਿੱਚ ਇਹੀ ਕਹਾਂਗਾ ਕਿ ਦਰਬਾਰ ਸਾਹਿਬ ਨਾਲ ਸਾਡਾ ਮਾਣ ਮੱਤਾ ਇਤਹਾਸ ਜੁੜਿਆ ਹੈ, ਕੇਂਦਰੀ ਅਸਥਾਨ ਜ਼ਰੂਰ ਹੈ, ਪਰ ਦਰਬਾਰ ਸਾਹਿਬ ਨਾ ਸਿੱਖਾˆ ਦਾ ਮੱਕਾ ਹੈ, ਨਾ ਤੀਰਥ ਅਸਥਾਨ ਹੈ, ਨਾ ਅੰਮ੍ਰਿਤ ਸਰੋਵਰ ਹੈ, ਦਰਬਾਰ ਸਾਹਿਬ ਸਿੱਖੀ ਪ੍ਰਚਾਰ ਦਾ ਕੇਂਦਰ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top