Share on Facebook

Main News Page

ਜਿਵੇਂ ਅਬਦਾਲੀ ਨੇ ਬੜੀ ਸ਼ੈਤਾਨੀ ਨਾਲ ਆਪਣੀ ਫੌਜ ਦੇ ਬਚਾਅ ਲਈ ਹਿੰਦੂਆਂ ਦੀ ਮਾਂ "ਗਊਆਂ" ਨੂੰ ਅੱਗੇ ਲਾ ਲਿਆ ਸੀ,
ਉਸੇ ਤਰ੍ਹਾਂ ਅਖੌਤੀ ਦਸਮ ਗ੍ਰੰਥ ਯਾਤਰਾ ਦੀ ਬਚਿੱਤਰ ਨਾਟਕੀ ਫੌਜ ਦੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਰਵਾਈ ਜਾ ਰਹੀ ਹੈ

-: ਪ੍ਰੋ. ਦਰਸ਼ਨ ਸਿੰਘ ਖਾਲਸਾ

ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥4॥ {ਗਗਸ ਪੰਨਾਂ 239}

ਇਹ ਕਾਲੇ ਮੂੰਹ ਵਾਲਾ ਸਾਕਤ ਹਮੇਸ਼ਾਂ ਕੂੜੇ ਬੋਲਾਂ ਦਾ ਸਹਾਰਾ ਲੈਂਦਾ ਹੈ।

ਕਦੀ ਸੁਣਿਆ ਸੀ ਹਿੰਦੁਸਤਾਨ ਨੂੰ ਲੁੱਟਣ ਅਤੇ ਗੁਲਾਮ ਕਰਣ ਲਈ ਆਉਣ ਵਾਲੇ ਜ਼ਾਲਮ ਅਬਦਾਲੀ ਨੇ ਬੜੀ ਸ਼ੈਤਾਨੀ ਨਾਲ ਆਪਣੀ ਫੌਜ ਦੇ ਬਚਾਅ ਲਈ ਹਿੰਦੂਆਂ ਦੀ ਮਾਂ "ਗਊਆਂ" ਨੂੰ ਅੱਗੇ ਲਾ ਲਿਆ ਸੀ।

ਅੱਜ ਉਸੇ ਹੀ ਸ਼ੈਤਾਨੀ ਨਾਲ ਤਖ਼ਤਾਂ 'ਤੇ ਬੈਠੇ ਅਬਦਾਲੀ ਜੱਥੇਦਾਰਾਂ ਨੇ ਸਿੱਖ ਸਿਧਾਂਤ ਲੁੱਟਣ ਅਤੇ ਸਿੱਖੀ ਬਰਬਾਦ ਕਰਨ ਲਈ ਅਖੌਤੀ ਦਸਮ ਗ੍ਰੰਥ ਯਾਤਰਾ ਦੀ ਬਚਿੱਤਰ ਨਾਟਕੀ ਫੌਜ ਦੇ ਅੱਗੇ ਸਿੱਖੀ ਦੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦਾ ਬਿਆਨ ਦੇ ਦਿੱਤਾ ਹੈ, ਤਾਂ ਕਿ ਇਸ ਘੋਰ ਬੇਅਦਬੀ ਨੂੰ ਨਾ ਬਰਦਾਸ਼ਤ ਕਰਦਾ ਅਣਖੀ ਸਿੱਖ ਜੇ ਕੋਈ ਵਿਰੋਧ ਕਰੇ, ਤਾਂ ਇਹ ਅਬਦਾਲੀ ਆਖਣਗੇ ਸਿੱਖਾਂ ਨੇ ਹੀ ਗੁਰੂ ਦੀ ਬੇਅਦਬੀ ਕੀਤੀ ਹੈ।

ਸਿੰਘੋ! ਇਸ ਕਲਮੂੰਹੇ ਅਬਦਾਲੀ ਦੇ ਬਿਆਨੇ ਬੋਲਾਂ ਨੂੰ ਪਛਾਣੋ। ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਾਲੀ ਯਾਤਰਾ ਵਿੱਚ ਅਖੌਤੀ ਦਸਮ ਗ੍ਰੰਥ ਸ਼ਾਮਲ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਇਸ ਯਾਤਰਾ ਦਾ ਨਾਮ ਦਸਮ ਗ੍ਰੰਥ ਯਾਤਰਾ ਹੋਣਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top