ਇਹ
ਸਾਡੇ ਲਾਗਲੇ ਸ਼ਹਿਰ ਦਾ ਗੁਰਦੁਆਰਾ ਹੈ, Gurudwara Singh
Sabha, PITHORA, Distt. Mahasamund, Chhattisgarh, ਜਿੱਥੇ ਪਹਿਲਾਂ ਰਾਤ
ਦੇ ਦੀਵਾਨ ਦੀ ਸਮਾਪਤੀ ਤੋਂ ਮਗਰੋਂ, ਗੁਰੂ ਗਰੰਥ ਸਾਹਿਬ ਜੀ ਦੇ ਪੀੜ੍ਹੇ ਹੇਠ ਰੱਖਿਆ ਪਾਣੀ
ਪ੍ਰਸ਼ਾਦ ਦੀ ਥਾਵੇਂ ਵੰਡਿਆ ਜਾਂਦਾ ਸੀ, ਜਿੱਥੇ ਗੁਰਪੁਰਬਾਂ ਦੇ ਮੌਕੇ ਨਿਸ਼ਾਨ (ਸਾਹਿਬ) ਦੇ
ਸਨਮੁੱਖ ਦੀਵੇ ਬਾਲ ਕੇ, ਆਰਤੀ ਕੀਤੀ ਜਾਂਦੀ ਸੀ,
ਜਿੱਥੋਂ ਦਾ 40 ਸਾਲ ਪੁਰਾਣਾ ਮਹੰਤ (ਪ੍ਰਧਾਨ)
ਹਰ ਸਾਲ ਨਰਾਤਿਆਂ ਵਿੱਚ ਪੂਰੇ ੯ ਦਿਨਾਂ ਦਾ ਵਰਤ/ਉਪਵਾਸ ਰੱਖਦਾ ਸੀ/ਹੈ, ਤੇ ਨਰਾਤਿਆਂ ਦੀ
ਸਮਾਪਤੀ ਵੇਲੇ ਆਪਣੇ ਘਰੇ ਹਰ ਸਾਲ ਮਾਈ ਦਾ ਜਗਰਾਤਾ ਕਰਦਾ ਹੁੰਦਾ ਸੀ/ਹੈ, ਮੱਥੇ ਟਿੱਕਾ
ਲਾਉਂਦਾ ਸੀ/ਹੈ, ਨਾਲ ਦੇ ਛੋਟੇ ਹਾਲ ਵਿੱਚ ਹਰ ਸਾਲ ਘਰ ਚੌੜ (ਕਰਵਾ ਚੌਥ) ਵਾਲੇ ਦਿਨ
ਬੀਬੀਆਂ ਉੱਥੇ ਆ ਕੇ ਪੂਜਾ ਕਰਕੇ ਵਰਤ ਤੋੜਦਿਆਂ ਸਨ, ਕਿਸੇ ਪ੍ਰਾਣੀ ਦੇ ਮਰਣ ਮਗਰੋਂ ਕੁਝ
ਦਿਨਾਂ ਤੱਕ ਉਸੇ ਹਾਲ ਵਿੱਚ (ਅ)ਸਿੱਖ ਬੀਬੀਆਂ (ਵਿੱਚੇ ਕਿਰਪਾਨਾਂ/ਕਕਾਰਾਂ ਵਾਲੀਆਂ ਵੀ)
ਗਰੁੜ ਪੁਰਾਣ ਦੀ ਕਥਾ ਵੀ ਕਰਦੀਆਂ/ਕਰਾਉਦਿਆਂ ਸਨ/ਹਨ।
ਦਾਸ ਦੇ ਛੋਟੇ ਭਾਈ ਗਿਆਨੀ ਹਰਪ੍ਰੀਤ ਸਿੰਘ ਪ੍ਰੀਤ ਨੇ ਦੋ-ਤਿੰਨਾਂ ਸਾਲਾਂ ਦੀ ਕੜੀ ਮਿਹਨਤ
ਕਰਦਿਆਂ ਤੇ ਵਾਦ-ਵਿਵਾਦਾਂ ਨੂੰ ਝੱਲਦਿਆਂ ਇਹ ਮਨਮਤਾਂ, ਉਸ ਗੁਰਦੁਆਰੇ ਤੋਂ ਹਟਾਈਆਂ ਸਨ,
ਜਿਵੇਂ ਰਾਤ ਦੇ ਦੀਵਾਨ ਦੀ ਸਮਾਪਤੀ ਵੇਲੇ ਅਖੌਤੀ ਜਲ ਵਰਤਾਉਣਾ, ਨਿਸ਼ਾਨ ਸਾਹਿਬ ਦੇ ਅੱਗੇ
ਆਰਤੀ ਕਰਣੀ, ਕਰਵਾ ਚੌਥ ਦੇ ਵਰਤ ਤੋੜਨੇ, ਗਰੁੜ ਪੁਰਾਣ ਦੀ ਕਥਾ ਕਰਣੀ/ਕਰਾਉਣੀ ਬੰਦ
ਕਰਾ'ਤੀ ਸੀ। ਇਸ ਗੱਲ ਤੇ ਓਹ ਖੜਪੈਂਚ
ਮਸੰਦ (ਪ੍ਰਧਾਨ) ਤੇ ਉਸ ਦੇ ਗੁਰਮਤਿ ਵਿਰੋਧੀ ਸਾਥੀ ਜੁੰਡਲੀ ਬਹੁਤ ਔਖੀ ਹੋਈ। ਆਖ਼ਰ ਨੂੰ
ਮੇਰੇ ਭਾਈ ਨੇ ਆਏ ਦਿਨ ਦੇ ਲੜਾਈ ਝਗੜੇ ਤੇ ਵਿਵਾਦਾਂ ਤੋਂ ਤੰਗ ਆ ਕੇ, ਉਹ ਜਗਾਹ ਛੱਡ
ਦਿੱਤੀ ਤੇ ਨਾਗਪੁਰ ਸੇਵਾ ਕਰ ਲਈ।
ਉਸ ਦੇ ਛੱਡ ਕੇ ਜਾਣ ਤੋਂ ਮਗਰੋਂ ਇਹ ਸਭ ਮਨਮਤਾਂ ਤੇ ਕੂੜ ਅਤੇ ਨਿਰੋਲ ਬਾਮ੍ਹਣੀ ਕਰਮਕਾਂਡ
ਫਿਰ ਜ਼ੋਰ ਸ਼ੋਰ ਨਾਲ ਸ਼ਰੂ ਹੋ ਗਏ ਹਨ। ਮੈਂ ਜਿੱਥੇ ਸੇਵਾ ਕਰਦਾਂ ਇੱਥੋਂ ਦੇ ਲੋਕ ਵੀ ਬਹੁਤ
ਜ਼ਿਆਦਾ ਬਾਮ੍ਹਣੀ ਕਰਮਕਾਂਡ ਦੇ ਵਿੱਚ ਫਸੇ ਹੋਏ ਨੇ, ਜਦੋਂ ਪ੍ਰਚਾਰ ਦੀ ਝੜੀ ਲਾ ਦਿੱਤੀ
ਤਾਂ ਸਭ ਤੋਂ ਪਹਿਲਾਂ "ਕੂੜਿ ਫਿਰੈ ਪ੍ਰਧਾਨ ਵੇ ਲਾਲੋ" ਵਾਲੇ ਪ੍ਰਧਾਨ ਤੇ ਸਕੱਤਰ ਤੇ
ਉਨ੍ਹਾਂ ਦੀ ਮਨ੍ਮੱਖ ਜੁੰਡਲੀ ਮੈਥੋਂ ਇੰਨੀ ਔਖੀ ਹੋਈ ਕਿ, ਅੱਜ ਤੱਕ ਤਿੰਨ ਵੇਰਾਂ ਮੇਰੀ
ਕਥਾ ਬੰਦ ਕਰਵਾ ਚੁੱਕੇ ਹਨ, ਤੇ ਹੁਣ ਉਨ੍ਹਾਂ ਵਿੱਚੋਂ ਹੀ ਕੁਝ ਕੁ ਮਰੀ ਜ਼ਮੀਰ ਵਾਲੇ ਜੋ
ਸਿੱਖ ਤੇ ਬਿਲਕੁਲ ਵੀ ਨਹੀਂ, ਪਰ ਹਾਂ ਬਿਰਾਦਰੀ ਤੇ ਬਹੁਮਤਿ ਕਰਕੇ ਪ੍ਰਬੰਧਕ ਜ਼ਰੂਰ ਬਣੇ
ਹਨ, ਨੂੰ ਹੁਣ ਕੁਝ ਤਕਲੀਫ਼ ਜ਼ਰੂਰ ਹੋ ਰਹੀ ਹੈ ਤੇ ਮੈਨੂੰ ਗਾਹੇ ਬਗਾਹੇ ਫ਼ੋਨ ਤੇ (ਸਾਮ੍ਹਣੇ
ਨਹੀਂ, ਪਤਾ ਜੁ ਹੈ, ਕਿ ਭਾਈ ਜੀ ਨੇ ਉਲਟਾ ਸਾਡੀ ਕਲਾਸ ਲਾ ਲੈਣੀ ਏ) ਆਪਣਾ ਇਹ ਰੋਣਾ
ਰੋਂਦੇ ਆ ਕਿ ਵੇਖੋ ਜੀ ਓੱਥੇ ਗੁਰਦੁਆਰੇ ਕਰਵਾ ਚੌਥ ਦਾ ਵਰਤ ਤੋੜਿਆ ਗਿਆ, ਫਲਾਣੇ
ਗੁਰਦੁਆਰੇ ਦੇ ਵਿਹੜੇ ਅੰਦਰ ਲੋਹੜੀ ਮਨਾਈ ਗਈ, ਵਗੈਰਾ ਵਗੈਰਾ। ਮੈਂ ਵੀ ਕਈ ਵੇਰਾਂ ਕਹਿ
ਦਿੰਦਾ ਹੁਨਾਂ ਵਾਂ ਕਿ ਮੇਰੇ ਵੱਲੋਂ ਲੋਹੜੀ ਕੀ, ਭਾਵੇਂ ਤੁਸੀਂ ਲੋXX ਹੀ ਮਨਾ ਲਵੋ। ਜਦੋਂ
ਸਾਡੇ ਵਰਗੇ ਪ੍ਰਚਾਰਕ ਆਪਣੇ ਪੈਰਾਂ 'ਚ ਆਪ ਕੁਹਾੜਾ ਮਾਰ ਕੇ ਗੁਰਮਤਿ ਦਾ ਸੱਚਾ ਪ੍ਰਚਾਰ
ਕਰਦੇ ਆ, ਉਸ ਵੇਲੇ ਇਹੀ ਹਰਾਮਦੇ ਪ੍ਰਬੰਧਕ ਕਮੇਟੀਆਂ ਵਾਲੇ ਪ੍ਰਚਾਰਕਾਂ/ਗ੍ਰੰਥੀਆਂ ਉੱਤੇ
ਸਭ ਤੋਂ ਪਹਿਲਾਂ ਔਖੇ ਹੁੰਦੇ ਹਨ।
ਹੁਣ ਤਾਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਝੁਠਲਾਉਣ ਲਈ ਤੇ ਆਪ ਸੱਚੇ ਹੋਣ ਅਤੇ ਆਪਣੇ ਧਾਰਮਕ
ਪਾਪਾਂ 'ਤੇ ਪੜਦਾ ਪਾਉਣ ਲਈ, ਇਨ੍ਹਾਂ ਨੇ ਬੀਜੇਪੀ, ਆਰ.ਐਸ.ਐਸ ਤੇ ਸੰਘੀਆਂ ਵਾਲੀ ਇੱਕ
ਹੋਰ ਹੀ ਨਵੀਂ ਚਾਲ ਚਲਣੀ ਸ਼ੁਰੂ ਕਰਤੀ ਏ।
ਹੁਣ ਇਹੀ ਦੇਵੀ ਪੂਜਕ ਬੀਬੀਆਂ ਕਿਸੇ
ਦੂਜੇ ਸ਼ਹਿਰ ਜਾ ਕੇ ਖੰਡੇ ਬਾਟੇ ਦਾ ਪਾਣੀ ਪੀ ਕੇ ਆ ਰਹੀਆਂ ਹਨ, ਤੇ ਗ਼ਲਾਂ ਵਿੱਚ ਉਨ੍ਹਾਂ
ਨੇ ਨਿੱਕੀਆਂ-ਨਿੱਕੀਆਂ ਕ੍ਰਿਪਾਨੀਆਂ, ਜਿਨ੍ਹਾਂ ਨਾਲ ਨਹੁੰ ਦੇ ਅੰਦਰਲਾ ਗੰਦ ਵੀ ਨਹੀਂ
ਕਢਿਆ ਜਾ ਸਕਦਾ, ਪਾ ਕੇ ਉਸੇ ਵਿੱਚ ਨਿੱਕਾ ਜਿਹਾ ਕੜਾ, ਛੋਟਾ ਜਿਹਾ ਕੰਘਾ (ਜਿਹਨੂੰ ਕੰਘੀ
ਆਖਣਾ ਵੀ ਕੰਘੀ ਦਾ ਅਪਮਾਨ ਹੈ) ਪਾਇਆ ਹੁੰਦਾ ਹੈ। ਮੈਂ ਤਾਂ ਕਈ ਵੇਰਾਂ ਕਿਹਾ ਕਿ
ਕੇਸ ਰੱਖਣ ਦੀ ਵੀ ਕੀ ਲੋੜ ਹੈ, ਕੇਸਾਂ ਦੀ ਛੋਟੀ ਜਿਹੀ ਲਿੱਟ ਵੀ ਪੁੱਟ ਕੇ ਇਸੇ ਵਿੱਚ ਪਾ
ਲਉ, ਤੇ ਅੰਦਰ ਚੱਡੀ ਪਾਉਣ ਦੀ ਵੀ ਕੀ ਲੋੜ ਹੈ? ਇੱਕ ਨਿੱਕਾ ਜਿਹਾ ਕਛਿਹਰਾ ਵੀ ਗਾਤਰੇ
ਨਾਲ ਹੀ ਲਮਕਾ ਲਉ। ਪੰਜੇ ਕੱਕੇ ਇੱਕੇ ਥਾਂ ਹੋ ਜਾਣਗੇ "ਹਮ ਪਾਂਚ"।
ਆ ਨੇ ਸਾਡੇ ਵਿੱਚੋਂ ਕੁਝ ਨਵਜਨਮੇ ਤੇ ਨਵਸਿੱਖੂਏ ਅੰਮ੍ਰਿਤਧਾਰੂਂਆਂ ਦੀਆਂ ਕਰਤੂਤਾਂ।
ਕੀ ਬਣੂੰ ਸਾਡੀ ਕੌਮ ਦਾ?
ਰੱਬ ਖੈਰ ਕਰੇ।
ਕਥਾਵਾਚਕ ਗਿਆਨੀ
ਲਖਵਿੰਦਰ ਸਿੰਘ “ਵੇਦਾਂਤੀ”