Share on Facebook

Main News Page

ਜਿੰਨੀਆਂ ਪ੍ਰਾਪਤੀਆਂ ਮੈਂ ਕੀਤੀਆਂ, ਪਿਛਲੇ 100 ਸਾਲਾਂ ਵਿੱਚ ਨਹੀਂ ਹੋਈਆਂ ਹੋਣੀਆਂ
-: ਮੱਕੜ

ਗੱਲ ਸਹੀ ਹੈ ਮੱਕੜ ਦੀ ਕਿ " ਜਿੰਨੀਆਂ ਪ੍ਰਾਪਤੀਆਂ ਮੈਂ ਕੀਤੀਆਂ, ਪਿਛਲੇ 100 ਸਾਲਾਂ ਵਿੱਚ ਨਹੀਂ ਹੋਈਆਂ ਹੋਣੀਆਂ
-: ਸੰਪਾਦਕ ਖ਼ਾਲਸਾ ਨਿਊਜ਼

ਪ੍ਰਾਪਤੀਆਂ:

1. ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੀ ਗੱਦੀ ਲੱਗਣੀ ਸ਼ੁਰੂ ਹੋ ਗਈ

2. ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਸ ਦੇ ਕਾਰਜਕਾਲ ਵਿੱਚ ਸਭ ਤੋਂ ਵੱਧ ਹੋਈ

3. ਨਾਨਕਸ਼ਾਹੀ ਕੈਲੰਡਰ ਦਾ ਕਤਲ ਇਸਨੇ ਧੁੰਮਾ ਬਦਮਾਸ਼ ਨਾਲ ਰਲ਼ਕੇ ਕੀਤਾ

4. ਦਰਬਾਰ ਸਾਹਿਬ ਦੀ ਹਦੂਦ ਅੰਦਰ ਇੱਕ ਹੋਰ ਗੁਰਦੁਆਰਾ ਬਣਾਉਣਾ, ਜਿਸਦੀ ਕੋਈ ਤੁੱਕ ਨਹੀਂ ਬੈਠਦੀ

5. ਕਰੋੜਾਂ ਦਾ ਪੈਟ੍ਰੋਲ ਸੰਗਤ ਦੇ ਪੈਸੇ ਵਿੱਚੋਂ ਆਪਣੇ ਨਿਜੀ ਕੰਮਾਂ ਲਈ ਫੂਕਣਾ

6. ਘਪਲਿਆਂ ਦੀ ਭਰਮਾਰ ਇਸਦੇ ਕਾਰਜਕਾਲ ਦੌਰਾਨ ਸਭ ਤੋਂ ਜ਼ਿਆਦਾ ਹੋਈ

7. ਗੁਰਮਤਿ ਪ੍ਰਚਾਰਕਾਂ ਨੂੰ ਛੇਕਣ ਦਾ ਕੰਮ ਜ਼ੋਰਾਂ 'ਚ ਚਲਾਇਆ

8. ਆਪਣੇ ਆਕਾ ਬਾਦਲ ਨੂੰ "ਫਖਰ-ਏ-ਕੌਮ" ਦਿਵਾਇਆ

9. ਆਪਣੇ ਆਪ ਨੂੰ ਵੀ ਸਤੰਬਰ 2015 'ਚ "ਸ਼੍ਰੋਮਣੀ ਸੇਵਕ ਅਵਾਰਡ" ਅਤੇ ਫਰਵਰੀ 2016 'ਚ "ਫਖਰ-ਏ-ਕੌਮ" 'ਚ ਦਿਵਾਇਆ

10. ਅਖੌਤੀ ਸਾਧ ਬਾਬਿਆਂ, ਪਖੰਡੀਆਂ ਦੀ ਬੱਲੇ ਬੱਲੇ ਕਰਵਾਈ

11. ਪੰਜ ਪਿਆਰੇ ਮੁਅਤੱਲ ਕੀਤੇ

12. ਬਾਦਲ ਦੀ ਮੁੱਠੀਚਾਪੀ ਹੀ ਕੀਤੀ ਹੈ, ਹੋਰ ਕੁੱਝ ਵੀ ਨਹੀਂ!

 

ਹੋਰ ਵੀ ਹੈਗੀਆਂ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top