ਸੱਚੇ ਸੇਵਕ ਦਾ ਵੱਡਾ ‘ਤੇ ਜ਼ਰੂਰੀ ਗੁਣ ਹੈ ਕਿ ਉਹ ਆਪਣੇ ਮਾਲਿਕ
ਦੇ ਹਰ ਹੁਕਮ ਅਗੇ ਸਿਰ ਨਿਵਾਏ ਅਤੇ ਉਸਦੇ ਹੁਕਮ ਦੀ ਪਾਲਨਾ ਕਰੇ, ਪਰ ਕਿ ਅੱਜ ਦਾ ਸਿੱਖ
ਇਹ ਕਰ ਰਿਹਾ ਹੈ ...ਕਿ ਗੁਰੂ ਅੱਗੇ ਸਿਰ ਨਿਵਾ ਕੇ ਉਸਦੇ ਹੀ ਹੁਕਮ ਦੀ ਪਾਲਨਾ ਕਰ ਰਿਹਾ
ਹੋਵੇ... ਨਹੀਂ ...
ਅੱਜ ਦਾ ਸਿੱਖ ਤਾਂ ਉਹਨਾਂ ਆਗੂਆਂ ਦੇ
ਹੁਕਮ ਦਾ ਗੁਲਾਮ ਹੈ, ਜਿਥੋਂ ਸਿਆਸੀ ਫਤਵੇ ਜਾਰੀ ਹੁੰਦੇ ਹਨ ਅਤੇ ਜੋ ਕੌਮ ਨੂੰ
ਖੋਖਲਾ ਕਰਨ ਦਾ ਕੰਮ ਕਰ ਰਹੇ ਹਨ, ਅੱਜ ਦਾ ਸਿੱਖ ਗੁਰੂ ਅੱਗੇ ਸਿਰ ਨਿਵਾ ਕੇ ਸਲਾਮ ਤੇ ਕਰ
ਰਿਹਾ ਪਰ ਉਹਨਾਂ ਆਗੂਆਂ ਦੇ ਹੁਕਮ ਦੀ ਪਾਲਨ ਕਰਕੇ ਜਵਾਬ ਵੀ ਦੇ ਰਿਹਾ ਹੈ, ਗੁਰੂ ਅੱਗੇ
ਸਿਰ ਤਾਂ ਨਿਵਾਉਂਦਾ ਹੈ, ਪਰ ਮੰਨਦਾ ਉਸ ਦੀ ਇਕ ਵੀ ਨਹੀਂ ...
ਗੁਰੂ
ਹੋਕਾ ਦੇ ਕੇ ਕਹਿ ਰਿਹਾ ਹੈ :
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ
ਮੰਨਿਐ ਪਾਈਐ ॥
...ਤੇ ਹੁਕਮ ਕੀ ਹੈ ?
ਹੁਕਮੁ ਮੰਨਿਹੁ ਗੁਰੂ ਕੇਰਾ
ਗਾਵਹੁ ਸਚੀ ਬਾਣੀ ॥... ਇਹ ਹੁਕਮ ਹੈ, ਗੁਰੂ ਨੇ ਕੋਈ
ਸਲਾਹ ਨਹੀਂ ਦਿੱਤੀ, ਤੇ ਨਾ ਹੀ ਕੋਈ ਤਰਲਾ ਕੀਤਾ ਹੈ... ਹੁਕਮ ਕੀਤਾ ਹੈ!!!
ਆਵਹੁ ਸਿਖ ਸਤਿਗੁਰ ਕੇ ਪਿਆਰਿਹੋ ਗਾਵਹੁ
ਸਚੀ ਬਾਣੀ ॥...
ਪਰ ਅੱਜ ਦਾ ਸਿੱਖ ਗੁਰੂ ਦੇ ਹੁਕਮ ਨੂੰ ਛੱਡ ਕੇ ਉਹਨਾਂ ਆਗੂਆਂ
ਦੇ ਹੁਕਮ ਤੇ ਪਹਿਰਾ ਦੇ ਕੇ ਕੱਚੀ ਬਾਣੀ ਨਾਲ ਜੁੜ ਰਿਹਾ ਹੈ, ਗੁਰੂ ਦੀ ਸਿਫਤ ਸਾਲਾਹ ਨੂੰ
ਛੱਡ ਕੇ ਮਹਾਕਾਲ, ਭਗਉਤੀ, ਦੁਰਗਾ, ਅਸਿਧੁਜ ਦੀ ਸਿਫਤ ਸਾਲਾਹ ਕਰ ਰਿਹਾ, ਗੁਰੂ ਨਾਲੋਂ
ਵੱਧ ਸਿਆਣਾ ਹੋ ਗਿਆ ਹੈ, ਗੁਰੂ ਨੇ ੨੩੯ ਸਾਲ ਤੋਂ ਵੱਧ ਸਮਾਂ ਲਗਾ ਕੇ ਸਿੱਖਾਂ
ਨੂੰ ਸੱਚੀ ਬਾਣੀ ਨਾਲ, ਧੁਰ ਦੀ ਬਾਣੀ ਨਾਲ ਜੋੜਿਆ, ਪਰ ਅੱਜ ਦੇ ਸਿੱਖ ਦਾ ਜੀਵਨ ਉਸ ਮੱਖੀ
ਵਾਂਗ ਹੋ ਗਿਆ ਜੋ ਥਾਂ - ਥਾਂ ਉਡਾਰੀ ਮਾਰੀ ਫਿਰਦੀ ਹੈ, ਇਕ ਥਾਂ 'ਤੇ ਟਿੱਕ ਕੇ ਨਹੀਂ
ਬਹਿੰਦੀ, ਜੇ ਆਸ਼ਕੀ ਹੁੰਦੀ ਭੌਰੇ ਵਾਂਗ 'ਤੇ ਇਕ ਫੁੱਲ ਤੇ ਬਹਿ ਕੇ ਉਸਦਾ ਰਸ ਮਾਣਦਾ
ਰਹਿੰਦਾ ਥਾਂ - ਥਾਂ 'ਤੇ ਭਟਕਦਾ ਨਹੀਂ ...
ਪਰ ਅੱਜ ਦਾ ਸਿੱਖ ਇਕ ਨਾਲ ਜੁੜਨ ਦੀ ਥਾਂ 'ਤੇ ਦੋ ਨਾਲ ਜੁੜ
ਰਿਹਾ ਹੈ, ਅਖੇ ਨਹੀਂ! ਇਕ ਸੰਤ ਬਣਾਉਂਦਾ... ਦੂਜਾ ਸਿਪਾਹੀ!!
ਯਾਨੀ ਦੂਜੇ ਬਿਨਾਂ ਪਹਿਲਾ ਅਧੂਰਾ ! ਦੋ ਹੋ ਕੇ ਪੂਰਾ
ਹੁੰਦਾ, ਦੂਜਾ ਕੀ ਨਾਲ ਸੀ, ਜਦ ਗੁਰੂ ਨੇ ਪਹਿਲੇ ਨੂੰ ਮੱਥਾ ਟੇਕਿਆ?
ਇਹ ਕਿਦਾਂ ਦੀ ਆਸ਼ਕੀ ਹੋਈ, ਸਲਾਮ ਵੀ ਤੇ ਜਵਾਬ ਵੀ?
ਸਲਾਮ ਵੀ ਕਰੀ ਜਾਨਾਂ ਤੇ ਜਵਾਬ ਵੀ ਦਈ ਜਾਨਾਂ ਕਿ ਨਹੀਂ! ਭੌਰੇ ਵਾਲੀ ਗੱਲ ਹੀ ਨਾ ਰਹੀ,
ਤੇ ਤਾਂ ਹੀ ਗੁਰੂ ਜੀ ਮੈਨੂੰ ਸਵਾਲ ਕਰਦੇ ਕਿ ਇਹ ਕਿਹੋ ਜਿਹੀ ਆਸ਼ਕੀ ਕਿ ਤੂੰ ਸਵਾਲ ਵੀ
ਕਰੀ ਜਾਨਾ ਤੇ ਅਗੋਂ ਜਵਾਬ ਵੀ ਦਈ ਜਾਨਾਂ? ਮੱਥਾ ਗੁਰੂ ਨੂੰ ਟੇਕੀ ਜਾਂਦਾ ਹੈ ਤੇ ਸਿਫਤ
ਸਾਲਾਹ ਮਹਾਕਾਲ, ਭਗਉਤੀ, ਦੁਰਗਾ, ਅਸਿਧੁਜ ਦੀ ਕਰੀ ਜਾਂਦਾ ਹੈ,
ਇਹੋ ਕਿਹੋ ਜੀ ਤੇਰੀ ਆਸ਼ਕੀ ਤੇ ਸਿਦਕ ਹੈ ?
ਹੁਣ ਸੋਚਣਾ ਤੁਸੀਂ ਹੈ ਕਿ ਤੁਸੀ ਭੌਰੇ ਵਾਂਗ ਜੀਵਨ ਬਤੀਤ ਕਰਨਾ ਹੈ, ਜਾਂ ਮੱਖੀ
ਵਾਂਗ ਜੋ ਥਾਂ-ਥਾਂ ਤੇ ਉੱਡ ਕੇ ਬਹਿੰਦੀ ਹੈ ?