Share on Facebook

Main News Page

ਸਿੱਖ ਕੌਮ ਦੇ ਸਾਫ਼ ਸੁਥਰੇ ਵਿਹੜੇ ਵਿੱਚ ਖਿਲਰਿਆ ਕੂੜਾ "ਬਚਿੱਤਰ ਨਾਟਕ ਗ੍ਰੰਥ"
-: ਸਤਿਨਾਮ ਸਿੰਘ ਮੌਂਟਰੀਅਲ
੫੧੪-੨੧੯-੨੫੨੫

ਜਦੋਂ ਦਾ ਬਚਿੱਤਰ ਨਾਟਕ ਨਾਮ ਦਾ ਗਰੰਥ ਵਿਰੋਧੀਆਂ ਨੇ ਸਿੱਖ ਕੌਮ ਦੇ ਵਿਹੜੇ ਵਿੱਚ ਸੁਟਿਆ ਹੈ ਸਿੱਖ ਕੌਮ ਨਿਘਰ ਦੀ ਹੀ ਜਾ ਰਹੀ ਹੈ, ਕਿਉਂਕਿ ਜਿਹੜਾ ਗੰਦ ਦਸ ਗੁਰੂ ਸਾਹਿਬਾਨਾਂ ਨੇ 239 ਸਾਲ ਦੀ ਕਰੜੀ ਘਾਲਣਾ ਨਾਲ ਕਦਮ-ਕਦਮ 'ਤੇ ਠੋਕਰਾਂ ਖਾ-ਖਾ ਕੇ, ਜੇਲ੍ਹਾਂ ਕੱਟ ਕੇ, ਤੱਤੀਆਂ ਤੱਵੀਆਂ 'ਤੇ ਬੈਠ ਕੇ ਬੱਚਿਆਂ ਨੂੰ ਕੁਰਬਾਨ ਕਰਵਾ ਕੇ, ਘਰੋਂ ਬੇ ਘਰ ਹੋਕੇ, ਸਿੱਖਾਂ ਦੇ ਦਿਲਾਂ ਵਿੱਚੋਂ ਅਤੇ ਸਿੱਖੀ ਦੇ ਵਿਹੜੇ ਵਿੱਚੋਂ ਕੱਡਿਆ ਸੀ, ਵਿਰੋਧੀਆਂ ਨੇ ਉਹੀ ਗੰਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਟਿੱਕਰ ਮੜ੍ਹ ਕੇ ਸਿੱਖੀ ਦੇ ਵਿਹੜੇ ਵਿੱਚ ਫਿਰ ਸੁੱਟ ਦਿੱਤਾ ਹੈ।

ਉਹੀ ਮਹਾਂਕਾਲ, ਉਹੀ ਕਾਲਕਾ, ਉਹੀ ਭਗੌਤੀ, ਉਹੀ ਦੁਰਗਾ, ਉਹੀ ਸ੍ਰੀ ਅਸਿਪਾਨ, ਉਹੀ ਸ੍ਰੀ ਅੱਸਧੁਜ, ਉਹੀ ਸ੍ਰੀ ਅਸਕੇਤ, ਉਹੀ ਅਵਤਾਰਵਾਦ, ਉਹੀ ਪਿਛਲੇ ਜਨਮਾਂ ਦੀਆਂ ਭਗਤੀਆਂ, ਉਹੀ ਵਰ ਸਰਾਪ, ਉਹੀ ਜੰਮਣ ਮਰਣ, ਉਹੀ ਕੋਕ ਸ਼ਾਸਤਰ ਦੀਆਂ ਕਹਾਣੀਆਂ...

ਹੁਣ ਜ਼ਰਾ ਸੋਚੋ ! ਜਿਹੜੇ ਬੰਤਾ ਸਿੰਘ ਵਰਗੇ ਕਥਾਵਾਚਕ ਦਿੱਲੀ ਦੀ ਸਟੇਜ ਤੋਂ ਭਗੌਤੀ ਤੇ ਦੁਰਗਾ ਦੇ ਅਰਥ ਅਕਾਲਪੁਰਖ ਕਰੀ ਜਾ ਰਹੇ ਹਨ, ਕੀ ਇਹੀ ਲੋਕ ਕੱਲ ਨੂੰ ਅਕਾਲਪੁਰਖ ਦੇ ਅਰਥ ਭਗੌਤੀ ਜਾ ਦੁਰਗਾ ਨਹੀਂ ਕਰਣਗੇ??

ਜੇ ਮਹਾਂਕਾਲ ਵੀ ਅਕਾਲਪੁਰਖ ਦਾ ਨਾਮ ਹੈ, ਦੁਰਗਾ ਵੀ ਅਕਾਲਪੁਰਖ ਦਾ ਹੀ ਨਾਮ ਹੈ, ਸ਼ਿਵਾ ਵੀ ਅਕਾਲਪੁਰਖ ਦਾ ਹੀ ਨਾਮ ਹੈ, ਭਗੌਤੀ ਵੀ ਅਕਾਲਪੁਰਖ ਦਾ ਹੀ ਨਾਮ ਹੈ................ ਫਿਰ ਕੀ ਫਰਕ ਹੈ ਸਿੱਖ ਵਿਚਾਰਧਾਰਾ ਤੇ ਹਿੰਦੂ ਵਿਚਾਰਧਾਰਾ ਵਿੱਚ??

ਜੇ ਇਹਨਾਂ ਨਾਵਾਂ ਵਿੱਚੋਂ ਕੋਈ ਵੀ ਨਾਮ ਅਕਾਲਪੁਰਖ ਵਾਚਕ ਹੁੰਦਾ, ਤਾਂ ਗੁਰੂ ਨਾਨਕ ਸਾਹਿਬ ਜੀ "ੴ " ਤੋਂ ਲੈਕੇ "ਗੁਰ ਪ੍ਰਸਾਦਿ" ਤੱਕ ਸਿੱਖੀ ਦੇ ਮੂਲ਼ ਸਿਧਾਂਤ ਵਿੱਚ ਨਾ ਵਰਤਦੇ??

ਗੁਰੂ ਗਰੰਥ ਸਾਹਿਬ ਜੀ ਦੀ ਸਾਰੀ ਗੁਰਬਾਣੀ ਵਿੱਚ ਹੀ ਬਚਿੱਤਰ ਨਾਟਕ ਵਿੱਚ ਵਰਤੇ ਹੋਏ ਰੱਬ ਦੇ ਨਾਵਾਂ ਵਿੱਚੋਂ ਇੱਕ ਨਾਮ ਵੀ ਅਕਾਲਪੁਰਖ ਲਈ ਨਹੀਂ ਵਰਤਿਆ ਹੋਇਆ, ਕਿਉਂ??

ਜਦੋਂ ਸਮੁੱਚੀ ਗੁਰਬਾਣੀ ਹੀ ਦੇਵੀ ਦੇਵਤਿਆਂ ਦੀ ਹੋਂਦ ਨੂੰ ਹੀ ਰੱਦ ਕਰਦੀ ਹੈ, ਫਿਰ ਬਚਿੱਤਰ ਨਾਟਕ ਦਾ ਲਿਖਾਰੀ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਮੁੜ ਸਿੱਖ ਦੇ ਦਿਮਾਗ਼ ਵਿੱਚ ਕਿਉਂ ਤੁੰਨ ਰਿਹਾ ਹੈ?

ਦੁਨੀਆ ਵਿੱਚ ਇੱਕ ਕਹਾਵਤ ਹੈ ਔਰਤਾਂ ਲਈ, ਪਰ ਮੈਂ ਔਰਤ ਤੇ ਮਰਦ ਦੋਨੋਂ ਲਈ ਵਰਤਦਾ ਹਾਂ... ਜਿਹੜੀ ਔਰਤ ਜਾਂ ਮਰਦ ਇੱਕ ਦੇ ਨਹੀਂ, ਉਹ ਕਿਸੇ ਦੇ ਵੀ ਨਹੀਂ ...

ਜਿਹੜੇ ਸਿੱਖ ਦੀ ਆਤਮਿਕ ਗਿਆਨ ਦੀ ਭੁੱਖ ਗੁਰੂ ਗਰੰਥ ਸਾਹਿਬ ਜੀ ਦੇ ਗਿਆਨ ਤੋਂ ਨਹੀਂ ਪੂਰੀ ਹੁੰਦੀ, ਉਹ ਕਿਤੋਂ ਵੀ ਨਹੀਂ ਪੂਰੀ ਹੋਣੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top