Share on Facebook

Main News Page

ਸੁਖਬੀਰ ਬਾਦਲ ਅਤੇ ਵਰਜੀਨੀਆਂ ਅੰਮ੍ਰਿਤ ਸੰਚਾਰ ਮਰਿਯਾਦਾ ਬਦਲੀ ਕਾਂਡ ਬਾਰੇ ਵੀ ਕਾਰਵਾਈ ਛੇਤੀ ਹੀ
-: ਮਾਨ ਦੇ ਥਾਪੇ ਜੋਕਰ

ਟਿੱਪਣ: ਸਿਰਫਿਰੇ ਮਾਨ ਦੇ ਝੁੱਡੂਆਂ ਨੂੰ ਕੋਈ ਦੱਸ ਦਵੇ ਕਿ ਨਾ ਤਾਂ ਤੁਹਾਡੀ ਕੋਈ ਅਕਾਤ ਹੈ, ਨਾ ਤੁਹਾਨੂੰ ਕੋਈ ਪੁੱਛਦਾ ਹੈ..... ਦੇਖ ਲਵੋ ਕਾਰਵਾਈ ਕਰਕੇ ਸੁਖਬੀਰ ਬਾਦਲ ਖਿਲਾਫ..... ਨਾ ਤੁਹਾਡੀਆਂ ਦੌੜਾਂ ਲਵਾਈਆਂ ਤਾਂ ਕਹਿਓ........ ਬਾਕੀ ਰਹੀ ਵਰਜੀਨੀਆ ਦੇ ਸਿੱਖਾਂ ਦੀ ਗੱਲ.... ਤੁਹਾਡੀ ਜਾਰੀ ਕੀਤੇ ਕਿਸੇ ਵੀ ਫਤਵੇ ਨੂੰ ਪੈਰਾਂ ਥੱਲੇ ਰੋਲ਼ਣਗੇ...... ਕਰ ਲਵੋ ਤੁਸੀਂ ਵੀ ਰਾਂਝਾ ਰਾਜ਼ੀ........ ਨਾਲੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨਾਲ ਹੋਇਆ ਪਾਹੁਲ ਸੰਚਾਰ ਤੁਹਾਨੂੰ ਕਾਂਡ ਲਗਦਾ ਹੈ, ਲੱਖ ਲਾਹਨਤ ਹੈ ਤੁਹਾਡੇ 'ਤੇ, ਤੇ ਤੁਹਾਨੂੰ ਥਾਪਣ ਵਾਲੇ ਬੇਵਕੂਫ ਮਾਨ ਨੂੰ!!!

- ਸੰਪਾਦਕ ਖ਼ਾਲਸਾ ਨਿਊਜ਼


ਅੰਮਿ੍ਰਤਸਰ 26 ਅਕਤੂਬਰ (ਨਰਿੰਦਰ ਪਾਲ ਸਿੰਘ) ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕੇ ਬਰਗਾੜੀ ਬੇਅਦਬੀ ਕਾਂਡ, ਬਹਿਬਲ ਗੋਲੀ ਕਾਂਡ ਬਾਰੇ ਉਂਪ ਮੁਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਤੋਂ ਜਾਂਚ ਰਿਪੋਰਟ ਤਲਬ ਕੀਤੀ ਗਈ ਸੀ ਲੇਕਿਨ ਸੱਤਾ ਦੇ ਨਸ਼ੇ ਵਿੱਚ ਚੂਰ ਬਾਦਲ ਨੇ ਇਹ ਜਾਂਚ ਰਿਪੋਰਟ ਹੁਣ ਤੱਕ ਨਹੀਂ ਦਿੱਤੀ ਅਤੇ ਹੰਕਾਰੀ ਹੋਣ ਦਾ ਸਬੂਤ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੱਕਤਰ ਸ੍ਰ: ਜਰਨੈਲ ਸਿੰਘ ਸਖੀਰਾ ਦੇ ਦਤਸਖਤਾਂ ਹੇਠ ਜਾਰੀ ਪ੍ਰੈਸ ਰਲੀਜ ਵਿੱਚ ਦੱਸਿਆ ਹੈ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਖਿਲਾਫ ਖਾਲਸਾਈ ਰਵਾਇਤਾਂ ਅਨੁਸਾਰ ਕਰਵਾਈ ਕਰਨ ਲਈ ਜਥੇਦਾਰ ਸਾਹਿਬਾਨ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਤੋਂ ਜੋ ਸੁਝਾਅ ਮੰਗੇ ਸਨ ਉਹ ਚੋਖੀ ਗਿਣਤੀ ਵਿੱਚ ਲਿਖਤੀ ਰੂਪ ਵਿੱਚ ਪਹੁੰਚ ਚੁੱਕੇ ਹਨ।

ਉਨਾਂ ਦੱਸਿਆ ਹੈ ਕਿ ਵਰਜੀਨੀਆਂ (ਅਮਰੀਕਾ) ਵਿਖੇ ਅੰਮਿ੍ਰਤ ਸੰਚਾਰ ਮਰਿਯਾਦਾ ਬਦਲੀ ਕਾਂਡ ਬਾਰੇ ਵੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਕਾਫੀ ਵਿਚਾਰ ਅਤੇ ਸੁਝਾਅ ਆ ਚੁੱਕੇ ਹਨ,ਇਹ ਦੋਵੇਂ ਮਾਮਲੇ ਬੜੇ ਸੰਗੀਨ ਹਨ ਇਸ ਲਈ ਕਾਹਲੀ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ, ਇੰਨਾਂ ਦੋਵਾਂ ਘਟਨਾਵਾਂ ਬਾਰੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਵੀ ਜਲਦੀ ਪ੍ਰਾਪਤ ਕੀਤੇ ਜਾ ਰਹੇ ਹਨ, ਜਿਸ ਉਪਰੰਤ ਦੋਸ਼ੀਆਂ ਖਿਲਾਫ ਖਾਲਸਾਈ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top