Share on Facebook

Main News Page

 'ਆਪ' ਦੀ ਸਰਕਾਰ ਬਣਦਿਆਂ ਹੀ ਪਹਿਲਾਂ ਬਰਗਾੜੀ ਕਾਂਡ ਦੇ ਦੋਸ਼ੀ ਫੜੇ ਜਾਣਗੇ
-: ਕੇਜਰੀਵਾਲ

ਬਠਿੰਡਾ (ਬਲਵਿੰਦਰ)- 'ਆਪ' ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੱਬੇ ਪੈਰ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਵਾਸੀ ਪਿੰਡ ਭਾਈ ਬਖਤੌਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਵਾਸੀ ਬਠਿੰਡਾ ਦੇ ਘਰ ਪਹੁੰਚ ਗਏ ਤੇ ਸਮਰਥਨ ਦੀ ਮੰਗ ਕੀਤੀ, ਪਰ ਦੋਵਾਂ ਆਗੂਆਂ ਨੇ ਕੇਜਰੀਵਾਲ ਨੂੰ ਹਾਂ ਨਹੀਂ ਕੀਤੀ।

ਸੂਤਰਾਂ ਮੁਤਾਬਕ ਕੇਜਰੀਵਾਲ ਦਾ ਸਵਾਗਤ ਕਰਦਿਆਂ ਪੰਥਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਹ ਧਾਰਮਿਕ ਆਗੂ ਹਨ ਤੇ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ। ਉਹ ਸੰਗਤਾਂ ਨੂੰ ਪਾਰਟੀ ਨਾਲ ਜੁੜਨ ਦੀ ਨਹੀਂ, ਸਗੋਂ ਗੁਰੂ ਘਰ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕੋਲ ਕੋਈ ਵੀ ਵੱਡਾ-ਛੋਟਾ ਲੀਡਰ ਆਵੇ, ਉਹ ਸਭ ਨੂੰ ਹੀ ਵਾਹਿਗੁਰੂ ਦੀ ਰਜ਼ਾ 'ਚ ਰਹਿ ਕੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ ਪਰ ਕਿਸੇ ਨੂੰ ਵੀ ਸਮਰਥਨ ਦਾ ਭਰੋਸਾ ਨਹੀਂ ਦੇ ਸਕਦੇ।

ਇਸੇ ਤਰ੍ਹਾਂ ਭਾਈ ਬਲਵੰਤ ਸਿੰਘ ਨੰਦਗੜ੍ਹ ਦਾ ਕਹਿਣਾ ਸੀ ਕਿ ਪੰਥਕ ਜਥੇਬੰਦੀਆਂ ਦਾ ਕਾਂਗਰਸ ਤੇ ਭਾਜਪਾ ਨਾਲ ਸ਼ੁਰੂ ਤੋਂ ਹੀ ਵਿਰੋਧ ਰਿਹਾ ਹੈ, ਜਿਸ ਕਾਰਨ ਸਾਰੀਆਂ ਪੰਥਕ ਧਿਰਾਂ ਨੇ ਅਖੰਡ ਅਕਾਲੀ ਦਲ ਦਾ ਗਠਨ ਕੀਤਾ ਹੈ, ਜਿਸ ਦਾ ਮੰਤਵ ਸਿੱਖ ਪੰਥ ਦੀ ਸੇਵਾ ਕਰਨਾ ਤੇ ਪੰਜਾਬ ਦੀ ਖੁਸ਼ਹਾਲੀ ਲਈ ਯਤਨ ਕਰਨਾ ਹੋਵੇਗਾ। 'ਆਪ' ਨੂੰ ਸਮਰਥਨ ਦੇਣ ਬਾਰੇ ਉਹ ਖੁਦ ਹਾਮੀ ਨਹੀਂ ਭਰ ਸਕਦੇ ਪਰ ਇਹ ਮਸਲਾ ਉਹ ਪਾਰਟੀ ਲੀਡਰਾਂ ਕੋਲ ਜ਼ਰੂਰ ਰੱਖਣਗੇ।

ਇਸ ਦੌਰਾਨ ਕੇਜਰੀਵਾਲ ਦਾ ਕਹਿਣਾ ਸੀ ਕਿ 'ਆਪ' ਦੀ ਸਰਕਾਰ ਬਣਦਿਆਂ ਹੀ ਬਰਗਾੜੀ ਕਾਂਡ ਤੇ ਹੋਰ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਹੀ ਸਰਕਾਰ ਦਾ ਪਹਿਲਾ ਕੰਮ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top