Share on Facebook

Main News Page

ਕੌਮ ਦੇ 14 ਜੱਫੇਮਾਰ, ਆਪੋ ਆਪਣੀ ਗੱਦੀ ਲਾਅ ਕੇ, ਭੇਡਾਂ ਵਾਂਗ ਕੌਮ ਨੂੰ ਹੂ ਹੂ ਕਰ ਕੇ ਹੱਕੀ ਜਾ ਰਹੇ ਨੇ
-: ਇੰਦਰਜੀਤ ਸਿੰਘ ਕਾਨਪੁਰ

ਚਾਰ, ਪੰਜ, ਚੌਦਹਾਂ ਜਾਂ ਪੰਦ੍ਰ੍ਹਾਂ ਇਹ ਕਿੰਨੇ ਜਥੇਮਾਰ ਹਨ ? ਅਸੀਂ ਕਿਸ ਦਾ ਹੁਕਮ ਮਨਣਾਂ ਹੈ ? ਕੌਮ ਦਾ ਪੂਰੀ ਦੁਨੀਆਂ ਵਿੱਚ ਮਜ਼ਾਕ ਬਣਾ ਕੇ ਰੱਖ ਦਿਤਾ ਹੈ ਇਨ੍ਹਾਂ ਸਰਕਾਰੀ ਜੁੱਤੀ ਚੱਟਾਂ ਨੇ ! ਸਿੱਖੀ ਨੂੰ ਧਰਮ ਚਲਾ ਰਿਹਾ ਹੈ ਕਿ ਸਿਆਸਤ ? ਸਾਰੇ ਰੱਲ ਕਿਉਂ ਨਹੀਂ ਜਾਂਦੇ ? ਰਲ ਮਿਲ ਕੇ ਇੱਕੋ ਵਾਰ ਸਿੱਖੀ ਦਾ ਗਲਾ ਘੁੱਟ ਦਿਉ , ਛੇਤੀ ਖਲਾਸੀ ਹੋ ਜਾਵੇਗੀ !

ਵਾਹ ਭਾਈ ਵਾਹ ! ਸਿੱਖੀ ਦੇ ਹਾਲਾਤ ਵੇਖ ਕੇ ਹੁਣ ਤਰਸ ਹੀ ਨਹੀਂ, ਰੋਣਾ ਵੀ ਆਉਂਦਾ ਹੈ ! ਕੌਮ ਦੇ १४ ਜੱਫੇਮਾਰ, ਆਪੋ ਆਪਣੀ ਗੱਦੀ ਲਾਅ ਕੇ, ਭੇਡਾਂ ਵਾਂਗ ਕੌਮ ਨੂੰ ਹੂ ਹੂ ਕਰ ਕੇ ਹੱਕੀ ਜਾ ਰਹੇ ਨੇ । ਕੌਮ ਦਾ ਕਿਰਦਾਰ ਵੀ ਭੇਡਾਂ ਤੋਂ ਵੱਧ ਕੁੱਝ ਵੀ ਨਹੀਂ ਰਹਿ ਗਿਆ ਹੈ ।

ਕਦੀ ਗੁਰਬਚਨ ਸਿੰਘ ਜੁੰਡਲੀ ਬੁੜਕ ਪੈਂਦੀ ਹੈ, ਕਦੀ ਮਾਨ ਜੁੰਡਲੀ ! ਕਦੀ ਪੰਜ ਪਿਆਰੇ ਆਪਣੀਆਂ ਖੜਤਾਲਾਂ ਵਜਾ ਵਜਾ ਕੇ ਫਤਵੇ ਜਾਰੀ ਕਰੀ ਜਾਂਦੇ ਨੇ !

ਮਾਨ ਦੇ ਇਹ ਤਿੰਨ ਭੰਡ, ਤੇ ਹੱਲੀ ਤਕ "ਪੰਜ ਦੀ ਗਿਣਤੀ" ਵੀ ਪੂਰੀ ਨਹੀਂ ਕਰ ਸਕੇ ! ਹਾਂ, ਹੁਣ ਨਾਗਪੁਰ ਵਾਲਿਆਂ ਨੇ ਚੌਥਾ ਜੋਕਰ ਕੜਾਹ ਖਾਣਾ ਗੁਰਬਕਸ਼ਾ ਭੇਜ ਕੇ ਮਸਾਂ ਚਾਰ ਦੀ ਗਿਣਤੀ ਪੂਰੀ ਕੀਤੀ ਹੈ । ਭਾਈ ਹਵਾਰਾ ਨੂੰ ਜੇ ਇਨ੍ਹਾਂ ਦੇ ਨਾਲ ਗਿਣ ਵੀ ਲਿਆ ਜਾਵੇ, ਤਾਂ ਹੁਣ ਇਹ ਪੰਜ ਬਣ ਜਾਣਗੇ। ਲੇਕਿਨ ਆਪਣੇ ਹੀ ਬਣਾਏ ਜਥੇਦਾਰ ਭਾਈ ਹਵਾਰੇ ਦਾ ਹੁਕਮ ਤਾਂ ਇਹ ਮੰਨਦੇ ਹੀ ਨਹੀਂ, ਫਿਰ ਕੌਮ ਇਨ੍ਹਾ ਦਾ ਹੁਕਮ ਕਿਵੇਂ ਮੰਨੇਗੀ ?

ਆਹ ਨਵੇ "ਸ਼ਰਬਤ ਫਾਲਸਾ" ਵਿੱਚ ਕੜਾਹ ਖਾਣੇ ਦੀ ਤਾਜਪੋਸ਼ੀ ਇਨ੍ਹਾਂ ਨੇ ਕਰ ਦੇਣੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ !

ਰਹੀ ਗੱਲ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੀ, ਉਹ ਬੰਦਾ ਤੁਹਾਡੇ ਵਰਗੇ ਜੋਕਰਾਂ ਅਤੇ ਪੰਥ ਦੋਖੀਆਂ ਦੇ ਟੁਕੜ ਬੋਚਾਂ ਅਗੇ ਪੇਸ਼ ਹੋਣ ਦੀ ਜਾਂ ਤੁਹਾਡੀਆਂ ਸ਼ੁਰਲੀਆਂ ਨੂੰ ਕੀ ਸਮਝਦਾ ਹੈ ? ਜਦੋਂ ਉਸ ਬੰਦੇ ਨੇ ਬਾਦਲ ਦੇ ਟੁੱਕੜ ਬੋਚਾਂ ਦੀ ਈਨ ਨਹੀ ਮੰਨੀ, ਤਾਂ ਉਹ ਨਾਗਪੁਰ ਤੋਂ ਭੇਜੇ ਦੱਲਿਆਂ ਨੂੰ ਕੀ ਸਮਝਦਾ ਹੈ ? ਉਸਦਾ ਮਾਲਿਕ ਇੱਕ ਕਰਤਾਰ ਹੈ, ਅਤੇ ਉਸਤੇ ਹੁਕਮ ਵੀ ਆਪਣੇ ਮਾਲਿਕ ਦਾ ਹੀ ਚਲਦਾ ਹੈ, ਤੁਹਾਡੇ ਵਰਗੇ ਬਿਆਸਾ ਦੇ ਡੇਰੇ ਵਿੱਚ ਬਹਿ ਕੇ ਥਾਪੇ ਗਏ ਪੰਥ ਦੋਖੀਆਂ ਦਾ ਨਹੀਂ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top