ਕਦੋਂ ਤੱਕ ਸਿੱਖ ਸੰਗਤ, ਅਤੇ ਪ੍ਰਚਾਰਕ ਵੀਰ
ਰਹਿਤ ਮਰਿਆਦਾ, ਗੁਰੂ ਪੰਥ, ਸਿਆਸੀ ਸ਼ਕਤੀ, ਕੁਰਸੀਆਂ, ਸਟੇਜਾਂ ਦੇ ਰੋਣੇ ਰੋਂਦੇ ਰਹਿਣਗੇ
?
-: ਪ੍ਰੋ. ਦਰਸ਼ਨ ਸਿੰਘ ਖਾਲਸਾ
ਕਰੀਬ ਵੀਹ ਸਾਲ ਪਹਿਲਾਂ ਭਾਈ ਈਸ਼ਰ ਸਿੰਘ ਜੀ ਹੈਦਰਾਬਾਦ ਵਾਲਿਆਂ ਨੇ
ਗੁਰਦੁਆਰਾ ਬਾਬਾ ਅਟੱਲ ਦੀਆਂ ਦੀਵਾਰਾਂ ਤੋਂ ਫੋਟੋ ਖਿੱਚ ਕੇ ਮੈਨੂੰ ਲਿਆ ਕੇ ਦਿੱਤੀਆਂ ਕਿ
ਇਹ ਕੁਛ ਗੁਰੂ ਅਸਥਾਨਾਂ ਤੋਂ ਪ੍ਰਚਾਰਿਆ ਜਾ ਰਿਹਾ ਹੈ।
ਦਾਸ ਕਰੀਬ ਵੀਹ ਸਾਲ ਤੋਂ ਹੀ ਇਹ ਫੋਟੋ ਸੰਗਤ ਵਿਚ ਮੁਖੀਆਂ
ਨੂੰ ਦਿਖਾ ਕੇ ਬੇਨਤੀਆਂ ਕਰਦਾ ਰਿਹਾ ਹੈ ਕਿ ਵੀਰੋ ਦੇਖੋ ਗੁਰੂ ਨਾਨਕ ਦੇ ਵਿਆਹ
ਦੇ ਨਾਮ ਹੇਠ ਇਹਨਾ ਤਸਵੀਰਾਂ ਰਾਹੀਂ ਗੁਰੂ ਨਾਨਕ ਨੂੰ ਕਲੀਨ ਸ਼ੇਵ ਅਤੇ ਟੋਪੀ ਪਹਿਨਿਆ ਦਿਖਾ
ਕੇ ਬੇਅਦਬੀ ਕੀਤੀ ਜਾ ਰਹੀ ਹੈ। ਪਰ ਅਫਸੋਸ ਕਿਸੇ ਪਾਸਿਓਂ ਕੋਈ ਜਾਗਰਤ ਹੁੰਗਾਰਾ ਜਾਂ ਇਸ
ਕੂੜ ਪ੍ਰਚਾਰ ਨੂੰ ਰੋਕਣ ਦਾ ਉਪਰਾਲਾ ਨਾ ਹੋਇਆ। ਪਿੱਛੇ ਤਾਂ
ਹੋ ਸਕਦਾ ਹੈ ਕਿ ਮਹੰਤਾਂ ਵੇਲੇ ਇਹ ਕੋਝੀ ਹਰਕਤ ਕੀਤੀ ਗਈ ਹੋਵੇ, ਪਰ ਹੁਣ ਤਾਂ ਮੁਖੀ
ਸਿੱਖ ਸੰਸਥਾਵਾਂ ਆਪ ਇਹ ਪਾਪ ਕਰ ਰਹੀਆਂ ਹਨ। ਭਲਾ ਹੁਣ ਹੀ ਇਸ ਪਾਪ ਨੂੰ ਠੱਲ ਪਈ ਜਾਵੇ।
ਪਰ ਵੱਡਾ ਦੁਖਾਂਤ ਹੈ ਕਿ ਇਕ
ਪਾਸੇ ਹਜ਼ੂਰ ਸਾਹਿਬ, ਪਟਨੇ ਆਦਿ ਤੋਂ (ਅਖੌਤੀ) ਦਸਮ ਗ੍ਰੰਥ ਯਾਤਰਾ ਕੱਢ ਕੇ ਦੇਵੀ ਦੇਵਤਿਆਂ
ਦੀ ਪੂਜਾ ਕੀਤੀ ਜਾ ਰਹੀ ਹੈ, ਅਤੇ ਦੂਜੇ ਪਾਸੇ ਦਰਬਾਰ ਸਾਹਿਬ ਆਦਿ ਵਿੱਚ ਦੇਵੀ ਦੇਵਤਿਆਂ
ਦੀ ਮੂਰਤਾਂ ਚਿਤਰ ਕੇ ਹਮੇਸ਼ਾਂ ਲਈ ਇਸ ਪ੍ਰਚਾਰ ਦਾ ਮੁਢ ਬੱਨਿਆਂ ਜਾ ਰਿਹਾ ਹੈ, ਅਤੇ ਦਿਲੀ
ਕਮੇਟੀ ਦੀ ਸਟੇਜ ਭੀ ਇਹੋ ਸੇਵਾ ਕਰ ਰਹੀ ਹੈ। ਕਦੋਂ ਤੱਕ ਸਿੱਖ ਸੰਗਤ, ਅਤੇ ਪ੍ਰਚਾਰਕ ਵੀਰ
ਰਹਿਤ ਮਰਿਆਦਾ, ਗੁਰੂ ਪੰਥ, ਸਿਆਸੀ ਸ਼ਕਤੀ, ਕੁਰਸੀਆਂ, ਸਟੇਜਾਂ ਦੇ ਰੋਣੇ ਰੋਂਦੇ ਰਹਿਣਗੇ,
ਗੁਰੂ ਉਦਮ ਅਤੇ ਸੁਮੱਤ ਬਖਸੇ।
|
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|