ਸਰਬੱਤ
ਖ਼ਾਲਸਾ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਤੀਨ ਤਿਗਾੜੇ, ਬੇੜੀ ਪੰਥ ਡੋਬਣੈ,
ਸਰਬਤ ਖਾਲਸਾ ਨਾਮ ਧਰੇ ਬੈਠ ਹੈਂ ॥1॥
ਚਿੱਟੀ ਸਿਉਂਕ, ਸਿੱਖੀ ਜੋ ਖਾਇ ਰਹੀ,
ਮੰਜੀਧਾਰੀ ਰਲਿ ਹੂਇ ਰਹੇ ਇਕੈਠ ਹੈਂ ॥2॥
ਪਾਇ ਮਖੌਟ, ਰਾਜਨੀਤ ਕਾਰਣੈ, ਸਿਰੈ ਮੈ
ਸੁਆਹ ਭਰੇ ਚੌਂਕ ਭਿੜੈਤ ਹੈਂ ॥3॥
ਹੀਨ ਸਿਧਾਂਤ, ਗ੍ਰੰਥ ਜੀ ਕੋ ਮਾਨ ਨਾ,
ਆਪੋ ਆਪਣਿ ਪੋਥੜੇ ਖੋਲੇ ਦਿਖੈਤ ਹੈਂ ॥4॥
ਜੱਗ ਹਸਾਈ, ਮਾਣ ਤਾਣ ਗਵਾਈ, ਸੰਗਤ
ਗੁਰੂ ਕੰਵਲ ਫਿਰੇ ਹਕੈਤ ਹੈਂ॥5॥
ਵੱਖ ਦੁਕਾਨ, ਚੁਲ੍ਹੇ ਚੌਦਾਂ ਸਜੇ
ਹੈਂ, ਮੋਹਰੇ ਸਰਕਾਰ ਕੇ ਸੇਵਾ ਨਿਭੈਤ ਹੈਂ ॥6॥1॥ |