Share on Facebook

Main News Page

ਜੇ ਦਮਦਮੀ ਟਕਸਾਲ "ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ" ਨੇ ਸ਼ੁਰੂ ਕੀਤੀ ਸੀ, ਤੇ ਟਕਸਾਲੀ ਇਹ ਜਵਾਬ ਦੇਣ...
-: ਸਰਬਜੀਤ ਸਿੰਘ

ਆਹ ਟਕਸਾਲੀਏ ਉਰਫ ਗੰਦੀ ਕਿਤਾਬ ਦਸਮ ਗ੍ਰੰਥ ਦੇ ਚੇਲੇ ਹਮੇਸ਼ਾਂ ਕਹਿੰਦੇ ਆ ਕਿ ਡੀ.ਡੀ.ਟੀ. DDT ਮਤਲਬ ਦਮਦਮੀ ਟਕਸਾਲ "ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ" ਨੇ ਸ਼ੁਰੂ ਕੀਤੀ ਸੀ, ਮੈਂ ਇਨ੍ਹਾਂ ਨੂੰ ਪੁੱਛਦਾ ਹਾਂ...

1. ਜਦੋਂ ਸੰਨ 1716-17 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਉਸ ਵੇਲੇ ਟਕਸਾਲ ਕਿੱਥੇ ਸੀ?

2. ਜਦੋਂ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਹੋਇਆ, ਉਸ ਵੇਲੇ ਟਕਸਾਲ ਕਿੱਥੇ ਸੀ?

3. ਮਿਸਲਾਂ ਵੇਲੇ ਟਕਸਾਲੀ ਕਿਹੜੇ ਭੋਰੇ ਵਿੱਚ ਬਹਿ ਕੇ ਸਿਮਰਨ ਕਰ ਰਹੇ ਸਨ?

4. ਸੰਨ 1799 ਵੇਲੇ ਜਦੋਂ ਖ਼ਾਲਸਾ ਰਾਜ ਸਥਾਪਿਤ ਹੋਇਆ, ਉਦੋਂ ਟਕਸਾਲੀਆਂ ਦਾ ਕਿਸੇ ਨੇ ਨਾਂ ਨਹੀਂ ਸੁਣਿਆ, ਉਦੋਂ ਕਿੱਥੇ ਸੀ?

5. ਸੰਨ 1849 ਵਿੱਚ ਵਿੱਚ ਅੰਗ੍ਰੇਜ਼ਾਂ ਨੇ ਜਦੋਂ ਖ਼ਾਲਸਾ ਰਾਜ 'ਤੇ ਕਬਜ਼ਾ ਕੀਤਾ, ਉਦੋਂ ਟਕਸਾਲੀ ਕਿੱਥੇ ਬਹਿ ਕੇ ਚੌਪਈ ਪੜ੍ਹ ਰਹੇ ਸਨ?

6. ਜਦੋਂ ਕੂਕੇ ਅੰਗ੍ਰੇਜ਼ਾਂ ਦੀਆਂ ਤੋਪਾਂ ਅੱਗੇ ਆਪਣੇ ਆਪ ਨੂੰ ਉੜਾ ਰਹੇ ਸਨ, ਉਦੋਂ ਟਕਸਾਲੀ ਕਿਹੜਾ ਚਰਿੱਤਰ ਪੜ੍ਹ ਰਹੇ ਸਨ?

7. ਸੰਨ 1920 ਦੇ ਸਾਕਾ ਨਨਕਾਣਾ ਸਾਹਿਬ ਤੇ ਸਿੰਘ ਸਭਾ ਲਹਿਰ ਵੇਲੇ ਪਖੰਡੀ ਟਕਸਾਲੀ ਕਿੱਥੇ ਬਹਿ ਕੇ ਭੰਗ ਪੀ ਰਹੇ ਸਨ?

ਜੇ ਕੋਈ ਜਵਾਬ ਹੈ, ਤਾਂ ਟਕਸਾਲੀ ਉਰਫ ਗੰਦੀ ਕਿਤਾਬ ਦੇ ਚੇਲੇ ਜਵਾਬ ਦੇਣ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top