Share on Facebook

Main News Page

ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ, ਹਿੰਦੂਆਂ ਦਾ ਤਿਉਹਾਰ ਹੈ; ਹਰ ਸਾਲ ਇਹ ਅਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ
-: ਹਰਮਿੰਦਰ ਸਿੰਘ ਲੁਧਿਆਣਾ

ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ, ਹਿੰਦੂਆਂ ਦਾ ਤਿਉਹਾਰ ਹੈ। ਇਸ ਲਈ ਸਿੱਖਾਂ ਨੂੰ ਇਹ ਨਹੀਂ ਮਨਾਉਣੀ ਚਾਹੀਦੀ। ਹਰ ਸਾਲ ਇਹ ਅਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ। ਪਰ ਫੇਰ ਵੀ ਪ੍ਰਚਾਰ ਦੇ ਉਹ ਅਸਰ ਨਹੀਂ ਦੇਖਣ ਨੂੰ ਮਿਲ ਰਹੇ। ਸਿੱਖਾਂ ਦਾ ਵੱਡਾ ਤੱਬਕਾ ਇਸ ਵਿਚ ਸ਼ਾਮਿਲ ਹੁੰਦਾ ਆਇਆ ਹੈ ਤੇ ਅੱਗਿਓਂ ਵੀ ਹੁੰਦਾ ਰਹੇਗਾ।

ਕੀ ਕਾਰਣ ਹੈ ?

ਇਸ ਪਿੱਛੇ ਮਨੋਵਿਗਿਆਨਿਕ ਕਾਰਣ ਹਨ।

ਬਿਪਰ ਨੇ ਸਾਲ ਦੇ ਸ਼ੁਰੂ ਹੁੰਦਿਆਂ ਤੋਂ ਅੰਤ ਤੱਕ ਕੁਝ ਕੁ ਵਕਫ਼ੇ ਬਾਅਦ ਤੋਂ ਹੀ ਅਜਿਹੇ ਤਿਉਹਾਰ ਘੜੇ, ਕਿ ਲੋਕਾਈ ਆਪਣੇ ਅੰਦਰਲੇ ਡਰ, ਲਾਲਚ ਅਤੇ ਚਾਅ ਮਲਾਰ ਦੀ ਮਾਨਸਿਕਤਾ ਤੋਂ ਕਦੀ ਬਾਹਰ ਆ ਹੀ ਨਾ ਸਕੇ। ਇਹ ਤਿਉਹਾਰ ਮਨਾਉਣ ਵਿੱਚ ਹੀ ਇੰਨੀ ਖੱਚਤ ਰਹੇ, ਕਿ ਸੋਚਣ ਦਾ ਉਸ ਕੋਲ ਸਮਾਂ ਹੀ ਨਾ ਰਹੇ।

ਬੇਸ਼ੱਕ ਦੀਵਾਲੀ ਦਾ ਕਿਸੇ ਵੀ ਧਰਮ ਨਾਲ ਕੋਈ ਸਬੰਧ ਨਹੀਂ, ਸਗੋਂ ਇਹ ਇੱਕ ਮੌਸਮੀ ਤਿਉਹਾਰ ਹੈ। ਬਿਪਰ ਕਿਉਂਕਿ ਤੱਗੜਾ ਮਨੋਵਿਗਿਆਨੀ ਹੈ, ਇਸ ਲਈ ਉਸ ਨੇ ਇਸ ਤਿਉਹਾਰ ਨੂੰ ਹਿੰਦੂ ਮਿਤਿਹਾਸਿਕ ਕਹਾਣੀਆਂ ਨਾਲ ਜੋੜ ਕੇ ਆਪਣੀ ਛਾਪ ਲਾ ਦਿੱਤੀ ਹੋਈ ਹੈ। ਇਹ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਉਸ ਨੇ ਸਾਡੇ ਵਰਤਣ ਵਾਲੀਆਂ ਚੀਜ਼ਾਂ... ਮਸਲਨ ਫੱਲ, ਸਬਜ਼ੀਆਂ, ਪੰਛੀ, ਜਾਨਵਰ (ਗਾਂ- ਸ਼ੇਰ- ਚੂਹਾ- ਸੂਰ-ਹਾਥੀ), ਦਿਸ਼ਾਵਾਂ, ਅੱਗ, ਪਾਣੀ, ਪਹਾੜ, ਨਦੀਆਂ (ਗੰਗਾ, ਜਮਨਾ, ਸਰਸਵਤੀ,ਬ੍ਰਹਮਪੁੱਤਰ) ਵਪਾਰ ਦੇ ਨਾਲ ਗਣੇਸ਼, ਧਨ ਨਾਲ ਲੱਛਮੀਂ , ਹਸਤ ਕਲਾ ਦੇ ਨਾਲ ਵਿਸ਼ਵਕਰਮਾਂ, ਵਿਦਿਆ ਅਤੇ ਸੰਗੀਤ ਦੇ ਨਾਲ ਸਰਸਵਤੀ ਆਦਿਕ ਜੋੜ ਦਿੱਤੀਆਂ ਹਨ ਅਤੇ ਇਸ ਤੋਂ ਵੱਧ ਇਸ ਤਿਉਹਾਰ ਨਾਲ ਵਪਾਰ ਜੋੜ ਦਿੱਤਾ ਗਿਆ ਹੈ।

ਮਨੁੱਖ ਨਾ ਚਾਹੁੰਦੇ ਹੋਏ ਵੀ ਰੋਜ਼ਮਰਾ ਦੀ ਜਿੰਦਗੀ ਵਿੱਚ ਇਨ੍ਹਾਂ ਨੂੰ ਵਰਤਦੇ ਹੋਏ, ਆਪਣੇ ਆਪ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਿੰਦੂ ਧਰਮ, ਰੀਤੀ ਰਿਵਾਜ਼ਾਂ ਨਾਲ ਜੁੜਿਆ ਮਹਿਸੂਸ ਕਰਦਾ ਹੈ।

ਮਨੁੱਖੀ ਸੁਭਾਅ ਹੈ ਕਿ ਇਸ ਨੂੰ ਕੁਝ ਵਕਫ਼ੇ ਮਗਰੋਂ ਸਗੇ ਸਬੰਧੀਆਂ ਨਾਲ ਮਿਲ ਕੇ ਖੁਸ਼ੀਆਂ - ਖੇੜੇ, ਮਨੋਰੰਜਨ ਮਾਨਣ ਦੀ ਤਾਂਘ ਹਮੇਸ਼ਾਂ ਰਹਿੰਦੀ ਹੈ। ਪਰ ਸਿੱਖਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਸਿੱਖਾਂ ਦੇ ਤਿਉਹਾਰ ਜਿਆਦਾਤਰ ਪ੍ਰਕਾਸ਼ ਅਤੇ ਸ਼ਹੀਦੀ ਗੁਰਪੁਰਬਾਂ ਵਿੱਚ ਨਿਕਲ ਜਾਂਦੇ ਹਨ। ਉਹ ਵੀ ਗੁਰਦਵਾਰਿਆਂ ਵਿੱਚ ਘੰਟਿਆਂ ਬੱਧੀ ਕੀਰਤਨ ਸਮਾਗਮਾਂ ਵਿੱਚ, ਜਿਸ ਵਿੱਚ ਉਨ੍ਹਾਂ ਦੀ ਸਹਿਨਸ਼ਕਤੀ ਦੀ ਹੱਦ ਪਰਖੀ ਜਾਂਦੀ ਹੈ। ਬੱਚਿਆਂ ਨੂੰ ਜ਼ਬਰਦਸਤੀ ਤਾੜ ਕੇ ਬਿਠਾਇਆ ਜਾਂਦਾ ਹੈ। ਬੱਚਿਆਂ ਦੀਆਂ ਕੋਮਲ ਭਾਵਨਾਵਾਂ ਹੁੰਦੀਆਂ ਹਨ। ਇਹ ਭਾਵਨਾਵਾਂ ਨਾਲ ਜਦੋਂ ਧੱਕਾ ਕੀਤਾ ਜਾਂਦਾ ਹੈ, ਤਾਂ ਉਹ ਬਗਾਵਤ ਕਰ ਦਿੰਦਿਆਂ ਹਨ।

ਸਿੱਖਾਂ ਨੂੰ ਵੀ ਸਾਲ ਵਿੱਚ ਘੱਟੋ ਘੱਟ ਚਾਰ ਦਿਹਾੜੇ (ਤਿਮਾਹੀ) ਜਿਥੇ ਕੌਮ ਦੇ ਬੱਚਿਆਂ, ਨੌਜਵਾਨਾਂ, ਅਧੇੜ ਉਮਰ ਅਤੇ ਬਜ਼ੁਰਗਾਂ ਨਾਲ ਸਬੰਧਤ ਪ੍ਰੋਗਰਾਮ ਉਲੀਕੇ ਹੋਣ... ਮਿੱਥ ਲੈਣੇ ਚਾਹੀਦੇ ਹਨ। ਤਿਉਹਾਰਾਂ ਵਿੱਚ ਚਕਾਚੌਂਦ, ਚਮਕ ਦਮਕ ਹੋਵੇ - ਸਿਖਿਆਦਾਇਕ ਆਡੀਓ ਵਿਜਿਉਲਜ਼ ਹੋਣ, ਝਾਕੀਆਂ ਹੋਣ, ਮੇਲੇ ਹੋਣ, ਕਲਾ ਦਾ ਪ੍ਰਦਰਸ਼ਨ ਹੋਵੇ, ਜੌਹਰ ਦਿਖਾਏ ਜਾਣ। ਇਨ੍ਹਾਂ ਨੂੰ ਬਦਲਵਾਂ ਪ੍ਰਬੰਧ ਦੇਣ ਨਾਲ ਹੀ ਹਾਂ ਪੱਖੀ ਨਤੀਜੇ ਆਉਣੇ ਹਨ, ਵਰਨਾ ਸਦੀਆਂ ਤੱਕ ਅਸੀਂ ਇਹੀ ਝੂਰਦੇ ਰਹਾਂਗੇ......... ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ, ਹਿੰਦੂਆਂ ਦਾ ਤਿਉਹਾਰ ਹੈ............


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top