Share on Facebook

Main News Page

ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਵਿੱਚ ਇੱਕ ਵਿਚਾਰ ਗੋਸ਼ਟੀ
-: ਗੁਰਮੀਤ ਸਿੰਘ ‘ਬਰਸਾਲ’

ਇਕ ਵਿਚਾਰ ਗੋਸ਼ਟੀ ਦੀ ਸ਼ੁਰੂਆਤ,,,,,,,,, ਗੁਰੂ ਗ੍ਰੰਥ ਵਾਲੇ (ਗ) ਬਨਾਮ ਦਸਮ ਗ੍ਰੰਥ ਵਾਲੇ (ਦ)
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਕਿਸੇ ਜਗਹ ਵਿਚਾਰ ਹੋ ਰਹੀ ਹੈ:

(ਗ),,,,,,,,,,ਕੀ ਤੁਸੀਂ ਮੰਨਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ?
(ਦ),,,,,,,,,,ਜੀ, ਬਿਲਕੁਲ।

(ਗ),,,,,,,,,,,ਕੀ ਤੁਸੀਂ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਖੁਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿੱਖਾਂ ਦਾ ਹਮੇਸ਼ਾਂ ਲਈ ਗੁਰੂ ਘੋਸ਼ਤ ਕੀਤਾ ਹੈ ?
(ਦ),,,,,,,,,,ਜੀ ।

(ਗ),,,,,,,,,,,ਕੀ ਤੁਸੀਂ ਮੰਨਦੇ ਹੋ ਕਿ ਜਿਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਸਿੱਖ ਦਾ ਸਦੀਵੀ ਗੁਰੂ ਬਣਾ ਰਹੇ ਸਨ ਤਾਂ ਅਗਰ ਉਹਨਾ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਨੂੰ ਮਿਲਣ ਵਾਲੀ ਜੀਵਨ ਜਾਚ ਲਈ ਕਿਸੇ ਸਿਖਿਆ ਦੀ ਘਾਟ ਮਹਿਸੂਸ ਹੁੰਦੀ ਤਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਦੇ ਨਾਲ ਨਾਲ ਸਿੱਖਾਂ ਦੀ ਅਜਿਹੀ ਜਰੂਰਤ ਲਈ ਬਚਿਤਰ ਨਾਟਕ ਦੀ ਵੀ ਲੋੜੀਂਦੀ ਰਚਨਾ ਪਾ ਸਕਦੇ ਸਨ ?
(ਦ),,,,,,,,,,(ਸਾਥੀਆਂ ਵੱਲ ਦੇਖਦੇ ਹੋਏ) ਗੁਰੂ ਦੀਆਂ ਗੁਰੂ ਜਾਣੇ ।

(ਗ),,,,,,,,,,,ਕੀ ਤੁਸੀਂ ਮੰਨਦੇ ਹੋ ਕਿ ਕੋਈ ਆਦਮੀ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ ਅਤੇ ਨਾਹੀਂ ਕਿਸੇ ਵਿਅਕਤੀ ਨੂੰ ਗੁਰੂ ਵਾਂਗ ਚਾਨਣੀ/ਚੰਦੋਆ ਲਾਕੇ ਚੌਰ ਕੀਤਾ ਜਾ ਸਕਦਾ ਹੈ ।
(ਦ),,,,,,,,,,,,ਜੀ ਬਿਲਕੁਲ ।

(ਗ),,,,,,,,,,ਕੀ ਤੁਸੀਂ ਮੰਨਦੇ ਹੋ ਕਿ ਸਿੱਖਾਂ ਲਈ ਦੁਨੀਆਂ ਦਾ ਕੋਈ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਨਹੀਂ ਕਰ ਸਕਦਾ, ਨਾਹੀਂ ਕਿਸੇ ਹੋਰ ਗ੍ਰੰਥ ਨੂੰ ਗੁਰੂ ਵਾਂਗ ਚੰਦੋਆ/ਚਾਨਣੀ ਲਾਕੇ ਚੌਰ ਕੀਤਾ ਜਾ ਸਕਦਾ ਹੈ ਅਤੇ ਨਾਂਹੀ ਕਿਸੇ ਗ੍ਰੰਥ ਨੂੰ ਪੜਨ ਲਈ ਬਿਲਕੁਲ ਹੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਰੁਮਾਲਿਆਂ/ਪਲਕਾਂ ਨਾਲ ਢਕਿਆ ਜਾ ਸਕਦਾ ਹੈ ਅਰਥਾਤ ਪ੍ਰਕਾਸ਼/ਸੁਖਆਸਣ ਜਾਂ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਹੁਕਮਨਾਮਾ ਲਿਆ ਜਾ ਸਕਦਾ ਹੈ । ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਅਤੇ ਤੌਹੀਨ ਮੰਨੀ ਜਾ ਸਕਦੀ ਹੈ ।
(ਦ),,,,,,,,,(ਥੋੜਾ ਸੋਚਕੇ) ਜੀ ਗੁਰੂ ਦੀ ਬਰਾਬਰੀ ਤਾਂ ਕੋਈ ਨਹੀਂ ਕਰ ਸਕਦਾ, ਪਰ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ।

(ਦ),,,,,,,,ਅਸੀਂ ਸਾਬਤ ਕਰ ਸਕਦੇ ਹਾਂ ਕਿ ਦਸਮ ਦੀ ਬਾਣੀ ਵਿੱਚ ਕੁਝ ਵੀ ਗਲਤ ਨਹੀਂ । ਦਸਮ ਦੇ ਵੀ ਕਈ ਸ਼ਬਦ ਹਿੰਦੂ ਦੇਵੀ ਦੇਵਤਿਆਂ ਦਾ ਖੰਡਨ ਕਰਦੇ ਹਨ । ਤੁਸੀਂ ਦੱਸੋ ਜਾਪ, ਚੌਪਈ, ਸਵੱਈਆਂ ਵਿੱਚ ਕੀ ਗਲਤ ਹੈ?
(ਗ),,,,,,,,,,,,
ਵੀਰ ਜੀਓ ਬਚਿਤਰ ਨਾਟਕ ਦੀ ਕਿਹੜੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਕਲਿਆਣਕਾਰੀ ਫਲਸਫੇ/ਸਿਧਾਂਤ/ਉਪਦੇਸ਼ਾਂ ਅਨਕੂਲ ਹੈ ਕਿਹੜੀ ਨਹੀਂ, ਆਪਾਂ ਸਭ ਵਿਚਾਰ ਕਰਾਂਗੇ । ਬਚਿਤਰ ਨਾਟਕ ਵਿਚ ਅਗਰ ਕਿਸੇ ਜਗਾਹ ਦੇਵੀ ਦੇਵਤਿਆਂ ਦਾ ਖੰਡਨ ਹੈ ਤਾਂ ਕੀ ਉਥੇ ਅਕਾਲਪੁਰਖ ਦਾ ਮੰਡਨ ਹੈ ਜਾਂ ਕਵੀ ਦੇ ਕਿਸੇ ਖਿਆਲੀ ਮਹਾਂਕਾਲ ਦਾ ? ਆਪਾਂ ਇਹ ਵੀ ਵਿਚਾਰਾਂਗੇ । ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਅਗਰ ਔਰਤ ਦੇ ਅਧਿਕਾਰਾਂ ਦੀ ਗਲ ਕਰਦੇ ਹੋਏ ਉਸਦੇ ਸਤਿਕਾਰ ਦੀ ਗਲ ਕਰਦੇ ਹਨ, ਤਾਂ ਕੀ ਦਸਮੇ ਗੁਰੂ ਔਰਤ ਵਿੱਚ ਚਰਿੱਤਰਾ ਦਾ ਵਰਣਨ ਕਰਦੇ ਇਹ ਕਹਿ ਸਕਦੇ ਹਨ, ਕਿ ਰੱਬ ਵੀ ਔਰਤ ਨੂੰ ਬਣਾਕੇ ਪਛਤਾਇਆ ਅਤੇ ਔਰਤ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ,ਆਪਾਂ ਇਸਤੇ ਵੀ ਵਿਚਾਰ ਕਰਾਂਗੇ । ਹਿੰਦੂ ਮਿਥਿਅਹਾਸਕ ਕਹਾਣੀਆਂ ਕਿ ਧਰਤੀ ਕਿਸੇ ਅਖੋਤੀ ਬ੍ਰਹਮੇ ਦੀ ਕੰਨ ਦੀ ਮੈਲ ਤੋਂ ਬਣੀ ਹੈ ਜਾਂ ਰਾਕਸ਼ਾਂ ਦੀ ਲੜਾਈ ਦੌਰਾਨ ਖੂਨ ਦੇ ਤੁਪਕੇ ਡਿਗਣ ਤੇ ਮੁੜ ਹੋਰ ਰਾਖਸ਼ ਪੈਦਾ ਹੁੰਦੇ ਸਨ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਹੁਕਮ/ਨਿਯਮ ਦੀ ਗਲ ਕਰਦੇ ਹਨ ਕਿ ਕੁਦਰਤ ਦੇ ਨਿਯਮ ਵਿਰੋਧੀ ਕੁਝ ਨਹੀਂ ਹੁੰਦਾ, ਵਾਰੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਵਿਚਾਰ ਕਰਾਂਗੇ। ਗੁਰੂਆਂ ਨੇ ਲੰਬੀ ਘਾਲਣਾ ਨਾਲ ਜਿਸ ਇੱਕੋ ਇੱਕ ਗ੍ਰੰਥ ਦੇ ਉਪਦੇਸ਼ਾਂ ਦੇ ਮਨੁੱਖਤਾ ਨੂੰ ਲੜ ਲਾਉਣਾ ਸੀ ਜਿਸ ਵਿੱਚ ਗੁਰੂ ਸਾਹਿਬਾਨਾ ਨਾਨਕ ਦੀ ਮੋਹਰ ਨਾਲ ਬਾਣੀ ਦਰਜ ਕੀਤੀ ਹੈ ਤਾਂ ਅਗਰ ਦਸਵੇਂ ਗੁਰਾਂ ਦੇ ਨਾਨਕ ਸੋਚ ਅਨੁਸਾਰੀ ਉਪਦੇਸ਼ਾਂ ਦੀ ਜਰੂਰਤ ਹੁੰਦੀ ਤਾਂ ਉਹ ਨਾਨਕ ਮੋਹਰ ਨਾਲ ਹੀ ਲਿਖਦੇ ਤੇ ਖੁਦ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦੇ, ਪਰ ਅਜਿਹਾ ਨਹੀਂ ਹੋਇਆ ਆਪਾਂ ਇਸ ਤੇ ਵੀ ਵਿਚਾਰ ਕਰਾਂਗੇ । ਪਰ ਸਭ ਤੋ ਪਹਿਲਾਂ ਆਪਾਂ ਆਧਾਰ ਤਿਆਰ ਕਰਨ ਲਈ ਗੁਰੂ ਸਥਾਪਤੀ ਅਤੇ ਸਮਰਥਾ 'ਤੇ ਵਿਚਾਰ ਕਰ ਲਈਏ ।

(ਗ),,,,,,,,,,,ਕੀ ਤੁਸੀਂ ਮੰਨਦੇ ਹੋ ਕਿ ਗੁਰੂ ਸੰਪੂਰਨ/ਸਮਰੱਥ ਗੁਰੂ ਹੈ ?
(ਦ),,,,,,,,,,,,ਜੀ, ਬਿਲਕੁਲ ।

(ਗ),,,,,,,,,,,,,ਕੀ ਤੁਸੀਂ ਮੰਨਦੇ ਹੋ ਕਿ ਪੂਰਾ ਗੁਰੂ ਹਰ ਇਨਸਾਨ ਨੂੰ ਪੂਰੀ ਸੀਖਿਆ ਅਤੇ ਦੀਖਿਆ ਦੇਣ ਸਮਰੱਥ ਹੁੰਦਾ ਹੈ ?
(ਦ),,,,,,,,,,,,,ਜੀ, ਬਿਲਕੁਲ ।

(ਗ),,,,,,,,,,,,,,ਜਿਹੜਾ ਗੁਰੂ ਆਪਣੇ ਤੌਰ 'ਤੇ ਇੱਕ ਸਿੱਖ ਨੂੰ ਆਪਣੇ ਅਨੁਸਾਰੀ ਦੀਖਿਆ ਦੇਕੇ ਨਾ ਆਪਣਾ ਸਿੱਖ ਬਣਾ ਸਕੇ ਅਤੇ ਨਾ ਉਸਨੂੰ ਰੋਜਮਰਾ ਦੀ ਜਿੰਦਗੀ ਦੀ ਸੇਧ ਲਈ ਨਿੱਤਨੇਮ ਹੀ ਦੇ ਸਕੇ, ਕੀ ਉਹ ਅਧੂਰਾ ਨਹੀਂ ਹੈ ?
(ਦ),,,,,,,,,,,,,ਕੀ ਮਤਲਬ ਹੈ ਤੁਹਾਡਾ ?

(ਗ),,,,,,,,,,,,ਸਿੱਖ ਅੱਜਕਲ ਜੋ ਪਹੁਲ ਛਕਦੇ ਹਨ ਅਤੇ ਜੋ ਨਿਤਨੇਮ ਸਿੱਖ ਨੂੰ ਦਿੱਤਾ ਜਾਂਦਾ ਹੈ, ਇਸ ਸੰਸਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੇਵਲ ਦੋ ਬਾਣੀਆਂ ਅਤੇ ਬਚਿਤਰ ਨਾਟਕ (ਜੋ ਸਿੱਖ ਦਾ ਗੁਰੂ ਨਹੀਂ ਹੈ) ਵਿੱਚੌਂ ਤਿੰਨ ਰਚਨਾਵਾਂ ਲਈਆਂ ਜਾਂਦੀਆਂ ਹਨ। ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਇਕੱਲੇ ਤੌਰ 'ਤੇ ਸੰਪੂਰਨ ਦੀਖਿਆ ਨਹੀਂ ਦੇ ਸਕਦੇ । ਗੁਰੂ ਦੀ ਮਦਦ ਲਈ ਕਿਸੇ ਹੋਰ ਗ੍ਰੰਥ ਦੀ ਲੋੜ ਹੈ । ਕੀ ਅਜਿਹਾ ਕਰਨਾ ਗੁਰੂ ਨੂੰ ਅਧੂਰਾ ਸਾਬਤ ਕਰਨਾ ਨਹੀਂ ਹੈ ?
(ਦ),,,,,,,,,,,,,,ਇਹ ਤਾਂ ਜੀ ਪੁਰਾਤਨ ਪੰਥ ਦੀ ਰੀਤ ਚੱਲੀ ਆਉਂਦੀ ਹੈ । ਜਿਸਨੂੰ ਸੀਨਾ ਬਸੀਨਾ ਮੰਨਣਾ ਹੀ ਪੈਣਾ ਹੈ । ਕੀ ਤੁਸੀਂ ਪੰਥ ਨੂੰ ਨਹੀਂ ਮੰਨਦੇ ?
(ਗ)
,,,,,,,,,,,,,,,ਵੀਰ ਜਿਓ ਪੰਥ ਤਾਂ ਰਸਤਾ ਹੁੰਦਾ ਹੈ । ਸਿੱਖ ਲਈ ਇਹ ਰਸਤਾ ਵੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ/ਉਪਦੇਸ਼ਾਂ ਅਨੁਸਾਰੀ ਹੁੰਦਾ ਹੈ। ਅਗਰ ਪੰਥ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਅਨਕੂਲ ਹੋਵੇਗਾ ਤਾਂ ਹੀ ਸੰਪੂਰਨ ਗੁਰੂ ਦਾ ਪੰਥ ਅਖਵਾ ਸਕੇਗਾ । ਅਗਰ ਇਸ ਪੰਥ ਵਿੱਚ ਇੱਕ ਪ੍ਰਤੀਸ਼ਤ ਵੀ ਬਾਹਰੋਂ ਮਿਲਾਵਟ ਪੈ ਗਈ ਤਾਂ ਸਾਡਾ ਗੁਰੂ ਦੇ ਪੂਰਾ ਹੋਣ ਤੇ ਭਲਾਂ ਵਿਸ਼ਵਾਸ਼ ਕਿੰਝ ਹੋਇਆ ?

(ਦ),,,,,,,,,,,,,,,ਕੀ ਪੁਰਾਤਨ ਸਿੰਘ ਗਲਤ ਸਨ?
(ਗ)
,,,,,,,,,,,,,,,ਜੀ ਬਿਲਕੁਲ ਨਹੀਂ । ਪਰ ਇਹ ਕਿਸ ਤਰਾਂ ਕਹਿ ਸਕਦੇ ਹੋ ਕਿ ਪੁਰਾਤਨ ਸਿੰਘ ਗੁਰੂ ਤੋਂ ਬਾਹਰੇ ਸਨ ?

(ਦ),,,,,,,,,,,,,,,,ਕੀ ਤੁਸੀਂ ਉਹਨਾ ਵਿਦਵਾਨਾ ਨੂੰ ਵੀ ਨਹੀਂ ਮੰਨਦੇ, ਜਿਨਾ ਦਸਮ ਦੀਆਂ ਬਾਣੀਆਂ ਨਿਤਨੇਮ ਵਿੱਚ ਜੋੜੀਆਂ ਹਨ?
(ਗ)
,,,,,,,,,,,,,,,ਵੀਰ ਜੀਓ ਵਿਦਵਾਨਾ ਦੇ ਮੰਨਣ ਜਾਂ ਨਾ ਮੰਨਣ ਦਾ ਤਾਂ ਸਵਾਲ ਹੀ ਨਹੀਂ ਹੈ। ਸਵਾਲ ਤਾਂ ਇਹ ਹੈ ਕਿ ਗੁਰੂ ਦੀ ਸਿਖਿਆ ਤੋਂ ਬਾਹਰ ਦੀ ਸਿਖਿਆ ਗੁਰੂ ਦੇ ਬਰਾਬਰ ਜੋੜ ਦੇਣੀ ਗੁਰੂ ਤੋਂ ਬਾਗੀ ਹੋਣਾ ਅਤੇ ਗੁਰੂ ਨੂੰ ਛੁਟਿਆਣਾ ਕਿੰਝ ਨਹੀਂ ਹੈ ? ਜਦ ਕਿ ਗੁਰੂ ਗੋਬਿੰਦ ਸਿੰਘ ਜੀ ਸਿੱਖ ਨੂੰ ਸੰਪੂਰਨ ਅਧਿਆਤਮਕ ਸੇਧ ਲਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਜੀ ਨੂੰ ਸਦੀਵੀ ਗੁਰੂ ਬਣਾਕੇ ਗਏ ਹਨ ।

(ਦ),,,,,,,,,,,,,,(ਦਲੀਲ ਰਹਿਤ ਹੋਕੇ ਪੈਂੜੜਾ ਬਦਲਦੇ ਹੋਏ ) ਕੀ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਅਤੇ ਹੋਰ ਮਹਾਂਪੁਰਖ ਗਲਤ ਸਨ, ਜੋ ਦਸਮ ਪੜਦੇ ਸਨ ?
(ਗ)
,,,,,,,,,,,,,,ਵੀਰ ਜੀਓ ਆਪਾਂ ਵੀਚਾਰ ਫਲਸਫੇ ਦੀ ਕਰ ਰਹੇ ਹਾਂ, ਕਿਸੇ ਸਖਸ਼ੀਅਤ ਦੀ ਨਹੀ । ਕੋਈ ਸੰਪਰਦਾ/ਡੇਰਾ ਕੀ ਪੜ੍ਹਦਾ ਹੈ ? ਕਿਓਂ ਪੜ੍ਹਦਾ ਹੈ ? ਕਿਵੇਂ ਪੜ੍ਹਦਾ ਹੈ ? ਇਹ ਆਪਣਾ ਵਿਸ਼ਾ ਨਹੀਂ ।

(ਦ),,,,,,,,,(ਛਿੱਥਾ ਪੈਂਦਾ ਹੋਇਆ, ਸਵਾਲ ਦੁਹਰਾਉਂਦਾ ਹੋਇਆ) ਜਾਪ, ਚੌਪਈ, ਸਵੱਈਆਂ ਅਤੇ ਜਫਰਨਾਮੇ ਵਿੱਚ ਕੀ ਗਲਤ ਹੈ ?
(ਗ)
,,,,,,,,,,,ਵੀਰ ਜੀਓ ਕਿਸੇ ਵੱਖਰੇ ਗ੍ਰੰਥ ਵਿੱਚ ਸਿੱਖਾਂ ਲਈ ਕੀ ਸਹੀ ਹੈ ਕੀ ਗਲਤ ਹੈ, ਇਹ ਵੱਖਰਾ ਵਿਸ਼ਾ ਹੈ । ਅੱਜ ਦਾ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲਾ ਸਿੱਖ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਅਨੁਆਈ ਕਿਓਂ ਨਹੀਂ ਹੈ ? ਦੁਨੀਆਂ 'ਤੇ ਸੈਂਕੜੇ ਗ੍ਰੰਥ ਹਨ, ਜਿਨਾਂ ਵਿੱਚ ਕੁਝ ਸਿਖਿਆਵਾਂ ਸਿੱਖਾਂ ਲਈ ਚੰਗੀਆਂ ਅਤੇ ਕੁਝ ਮੰਦੀਆਂ ਵੀ ਹੋ ਸਕਦੀਆਂ ਹਨ । ਆਪਦੇ ਘਰੇ ਆਪਦੇ ਗਿਆਨ ਲਈ ਕੋਈ ਸੰਪਰਦਾ/ਡੇਰਾ ਆਪਦੇ ਮਹਾਂਪੁਰਖਾਂ ਅਨੁਸਾਰ ਕੁਝ ਪੜੇ ਕੁਝ ਮੰਨੇ, ਪਰ ਸਵਾਲ ਤਾਂ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਗੁਰੂ ਜੀ ਦੀ ਸਿਖਿਆ ਵਿੱਚ ਹੋਰ ਸਿਖਿਆਵਾਂ ਕਿਓਂ ਜੋੜ ਕੇ ਪੜੇ ? ਅਸੀਂ ਆਖਦੇ ਹਾਂ ਸਿੱਖੀ ਸੰਸਾਰ ਤੋਂ ਨਿਆਰੀ ਹੈ । ਫਿਰ ਨਿਆਰੇ ਗੁਰੂ ਦੀ ਨਿਆਰੀ ਸਿਖਿਆ ਵਿੱਚ ਉਹ ਰਚਨਾਵਾਂ ਦੀਆਂ ਸਿਖਿਆਵਾਂ ਕਿਓਂ ਜੋੜੀਆਂ ਜਾਣ ਜਿਨਾਂ ਨੂੰ ਗੁਰਗੱਦੀ/ਗੁਰੂ ਹੋਣ ਦਾ ਦਰਜਾ ਗੁਰੂਆਂ ਵੱਲੋਂ ਨਹੀਂ ਮਿਲਿਆ ਜਾਂ ਕਹਿ ਲਵੋ ਗੁਰਾਂ ਨੇ ਮਾਨਤਾ ਹੀ ਨਹੀਂ ਦਿੱਤੀ । ਅਸੀਂ ਹਰ ਰੋਜ ਗੁਰੂ ਮਾਨਿਓ ਗ੍ਰੰਥ ਪੜਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਗੁਰੂ ਹੋਣ ਦੀ ਸਮਰਥਾ ਤੇ ਸ਼ੱਕ ਕਰਦੇ ਹਾਂ। ਅਸੀਂ ਖਾਲਸੇ ਦੇ ਮਹਿਲ ਦੀ ਨੀਂਹ ਵਿੱਚ ਗੁਰੂ ਦੀਆਂ ਦਿੱਤੀਆਂ ਸਾਬਤੀਆਂ ਇੱਟਾਂ ਦੀ ਜਗਹ ਬਾਹਰਲੇ ਰੋੜੇ ਜੜ ਰਹੇ ਹਾਂ। ਗੁਰਾਂ ਦੇ ਬਖਸ਼ੇ ਵਿਸ਼ਾਲ ਜਹਾਜ ਵਿੱਚ ਬਿਪਰ ਦੇ ਦਾਖਲੇ ਲਈ ਮੋਰੀਆਂ ਆਪ ਛੱਡ ਰਹੇ ਹਾਂ।

(ਦ),,,,,,,,,,,,,,,,(ਦਲੀਲ ਤੋਂ ਬਿਲਕੁਲ ਰਹਿਤ ਹੋਕੇ ਆਪਦੇ ਆਖਰੀ ਹਥਿਆਰ ਨੂੰ ਵਰਤਦੇ ਹੋਏ) ਇਹ ਕਾਮਰੇਡ ਹਨ, ਇਹ ਨਾਸਤਕ ਹਨ, ਇਹ ਸਿੱਖ ਵਿਰੋਧੀ ਹਨ, ਇਹ ਚਾਹੁੰਦੇ ਹਨ ਸਾਡਾ ਮਹਾਂਪੁਰਸ਼ਾਂ ਤੋਂ ਵਿਸ਼ਵਾਸ਼ ਉੱਠ ਜਾਵੇ, ਇਹ ਭਿੰਡਰਾਂ ਵਾਲੇ ਸਾਹਮਣੇ ਨਹੀਂ ਕੁਸਕਦੇ ਸਨ, ਇਹ ਸਿਰਫ ਕਿਤਾਂਬਾਂ ਪੜਦੇ ਹਨ, ਇਹ ਨਾਮ ਨਹੀਂ ਜਪਦੇ । ਅਸੀਂ ਇਹਨਾਂ ਨਾਲ ਵਿਚਾਰ ਨਹੀਂ ਕਰਨੀ ।

(ਰੌਲੇ ਰੱਪੇ ਵਿੱਚ ਵਿਚਾਰ ਵਿਟਾਂਦਰਾ ਖਤਮ ਹੋ ਜਾਂਦਾ ਹੈ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top