Share on Facebook

Main News Page

ਮੁਸਲਮਾਨ ਤਬਕੇ ਦੇ ਲੋਕਾਂ ਦਾ ਸਿੱਖਾਂ ਨੂੰ ਸਵਾਲ
-: ਸੁਖਵਿੰਦਰ ਸਿੰਘ ਤੇਜਾ
੯੦੪੪੯੮੧੯੮੪

ਟਿੱਪਣੀ : ਇਸ ਲੇਖ ਨੂੰ ਅਖਾਂ ਖੋਲ ਕੇ ਰੌਸ਼ਨ ਦਿਮਾਗ ਨਾਲ ਸਮਝਣ ਦੀ ਲੋੜ ਹੈ। ਇਸ ਵਿੱਚ ਨਿੱਤਨੇਮ ਨੂੰ ਰੱਦ ਨਹੀਂ ਕੀਤਾ ਗਿਆ ਹੈ, ਪਰ ਅਸਲ ਨਿਤਨੇਮ ਜੋ ਗੁਰੂ ਸਾਹਿਬ ਵੱਲੋਂ "ਬੰਦਾ" ਬਣਨ ਲਈ ਦੱਸਿਆ ਹੈ, ਉਸ ਬਾਰੇ ਗੁਰਬਾਣੀ ਦੇ ਆਧਾਰ 'ਤੇ ਗਲ ਕੀਤੀ ਗਈ ਹੈ। ਧੂਤੇ ਇਸ ਲੇਖ ਤੋਂ ਦੂਰ ਹੀ ਰਹਿਣ ਤਾਂ ਚੰਗਾ, ਉਨ੍ਹਾਂ ਦੇ ਸੰਤੂਲਨ ਵਿਗੜਨ ਦੇ ਪੂਰੇ ਅਸਾਰ ਹਨ

- ਸੰਪਾਦਕ ਖ਼ਾਲਸਾ ਨਿਊਜ਼


ਮਾਝ ਮ: ੧ ॥
ਰਾਗ ਮਾਝ ਹੈ ਤੇ ਪਹਿਲੇ ਗੁਰੂ ਦਾ ਉਚਾਰਿਆ ਹੋਇਆ ਇਹ ਸ਼ਬਦ ਹੈ।

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ

ਇਸਲਾਮ ਮਜ਼ਹਬ ਦੀਆਂ ਪੰਜ ਨਮਾਜ਼ਾਂ ਹਨ। ਇਨ੍ਹਾਂ ਪੰਜ ਨਮਾਜ਼ਾਂ ਦੇ ਵਕਤ ਵੀ ਪੰਜ ਹਨ ਤੇ ਪੰਜਾਂ ਹੀ ਨਮਾਜ਼ਾਂ ਦੇ ਵੱਖੋ ਵੱਖਰੇ ਪੰਜ ਨਾਮ ਹਨ।

ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ

ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਝਾਉਣਾ ਕਰਦੇ ਹਨ, ਕਿ ਪੂਰੇ ਦਿਨ ਦੀ

- ਪਹਿਲੀ ਨਮਾਜ਼ (ਸਵੇਰ ਦੀ ਨਮਾਜ਼) ਸੱਚ ਬੋਲਣਾ ਹੈ... ਤੂੰ ਸੱਚ ਬੋਲ ਭਾਈ। ਇਹ ਤੇਰੀ ਪਹਿਲੀ ਨਮਾਜ਼ ਹੈ।

- ਦੂਜੀ ਨਮਾਜ਼ ਹੈ ਹੱਕ ਹਲਾਲ ਦੀ ਕਮਾਈ ਕਰਨਾ। ਤੂੰ ਹੱਥੀਂ ਕਿਰਤ ਕਰਿਆ ਕਰ ਭਾਈ। ਇਹ ਹੈ ਤੇਰੀ ਦੂਜੀ ਨਮਾਜ਼।

- ਖੁਦਾ ਕੋਲੋਂ ਸਾਰਿਆਂ ਦੀ ਖੈਰ ਮੰਗਿਆ ਕਰ (ਵਾਹਿਗੁਰੂ ਕੋਲੋਂ ਸਰਬੱਤ ਦਾ ਭਲਾ ਮੰਗਿਆ ਕਰ), ਇਹ ਹੈ ਤੇਰੀ ਤੀਜੀ ਨਮਾਜ਼

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ

- ਆਪਣੀ ਨੀਅਤ ਨੂੰ ਕਦੇ ਵੀ ਖੋਟਾ ਨਾ ਹੋਣ ਦੇਣਾ। ਨੀਅਤ ਨੂੰ ਹਮੇਸ਼ਾ ਸਾਫ਼ ਰੱਖਣਾ (ਮਨ ਨੂੰ ਹਰ ਵੇਲੇ ਕਾਬੂ ਚ ਰੱਖਣਾ), ਇਹ ਹੈ ਤੇਰੀ ਚੌਥੀ ਨਮਾਜ਼।

- ਫਿਰ ਉਸਤੋਂ ਬਾਅਦ ਪਰਮੇਸ਼ਵਰ ਦੀ ਵਡਿਆਈ ਕਰਨੀ ਭਾਵ ਕਿ ਉਸ ਪਰਵਦਗਾਰ ਦੀ ਇਬਾਦਤ ਕਰਨੀ। ਇਹ ਹੈ ਭਾਈ ਤੇਰੀ ਪੰਜਵੀਂ ਨਮਾਜ਼।

੧. *ਪਹਿਲੀ ਨਮਾਜ਼* - ਸੱਚ ਬੋਲਣਾ
੨. *ਦੂਸਰੀ ਨਮਾਜ਼* - ਹੱਕ ਹਲਾਲ ਦੀ ਮਿਹਨਤ (ਕਿਰਤ) ਕਰਨੀ
੩. *ਤੀਸਰੀ ਨਮਾਜ਼* - ਸਰਬੱਤ ਦਾ ਭਲਾ ਮੰਗਣਾ
੪. *ਚੌਥੀ ਨਮਾਜ਼* - ਨੀਅਤ ਸਾਫ਼ ਰੱਖਣੀ
੫. *ਪੰਜਵੀਂ ਨਮਾਜ਼* - ਅੱਲ੍ਹਾ (ਅਕਾਲਪੁਰਖ) ਦੀ ਉਸਤਤ ਕਰਨੀ

ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ

ਇਨ੍ਹਾਂ ਪੰਜ ਨਮਾਜ਼ਾਂ ਦੇ ਨਾਲ ਨਾਲ ਤੂੰ ਆਪਣਾ ਉੱਚਾ ਆਚਰਣ ਬਣਾਉਣ ਰੂਪ ਕਲਮਾਂ ਪੜ੍ਹੇਂ। ਜੇ ਤੂੰ ਆਪਣਾ ਕਰੈਕਟਰ ਉੱਚਾ ਤੇ ਸੁੱਚਾ ਰੱਖਿਆ ਹੋਵੇਗਾ, ਤਾਂ ਸਮਝ ਲੈ ਇਹ ਤੇਰੀਆਂ ਕਲਮਾਂ ਪੜ੍ਹੀਆਂ ਗਈਆਂ। ਤਾਂ ਹੀ ਤੂੰ ਸੱਚਾ ਮੁਸਲਮਾਨ ਅਖਵਾ ਸਕਦਾ ਹੈਂ।

ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥3॥ {ਅੰਕ - ੧੪੧}

ਇਹਨਾਂ ਪੰਜ ਨਮਾਜ਼ਾਂ ਅਤੇ ਕਲਮਾਂ ਤੋਂ ਖੁੰਝੇ ਹੋਏ ਜਿੰਨੇ ਲੋਕ ਵੀ ਹੈਗੇ ਨੇ, ਉਹ ਸਾਰੇ ਕੂੜ (ਝੂਠ) ਦੇ ਵਪਾਰੀ ਹਨ। ਤੇ ਕੂੜੇ ਦੀ ਇੱਜ਼ਤ ਵੀ ਕੂੜੀ ਹੀ ਹੁੰਦੀ ਹੈ।

ਹੁਣ ਮੁਸਲਮਾਨ ਤਬਕੇ ਦੇ ਲੋਕ ਸਿੱਖਾਂ ਨੂੰ ਸਵਾਲ ਕਰ ਸਕਦੇ ਹਨ ਕਿ ਹਾਂ ਬਈ ਸਿੱਖੋ! ਤੁਹਾਡੇ ਨਬੀ ਨਾਨਕ ਨੇ ਤਾਂ ਸਾਨੂੰ ਆਹ ਸਵੇਰੇ ਸ਼ਾਮ ਵਾਲੀਆਂ (ਫਾੱਰਮੈਲਿਟੀ ਕਰਨ ਵਾਲੀਆਂ) ਨਮਾਜ਼ਾਂ ਦੀ ਬਜਾਏ ਸੱਚ ਬੋਲਣ, ਹੱਕ ਹਲਾਲ ਦੀ ਕਿਰਤ ਕਰਨ, ਸਾਰਿਆਂ ਦੀ ਖੈਰ ਮੰਗਣ, ਨੀਅਤ ਸਾਫ਼ ਰੱਖਣ ਤੇ ਖੁਦਾ ਦੀ ਵਡਿਆਈ ਕਰਨ ਵਾਲੀਆਂ ਪੰਜ ਨਮਾਜ਼ਾਂ ਦੱਸੀਆਂ ਸਨ। ਲੇਕਿਨ ਇਹ ਪੰਜ ਨਿਆਰੀ ਸਿੱਖਿਆਵਾਂ ਤੁਹਾਡੇ 'ਤੇ ਕਿਉਂ ਨਾ ਲਾਗੂ ਹੋਈਆਂ? ਤੁਸੀਂ ਕਿਉਂ ਸਵੇਰ ਸ਼ਾਮ ਵਾਲੀ (ਫਾਰਮੈਲਿਟੀ formality ਕਰਨ ਵਾਲੀਆਂ) ਪੰਜ ਬਾਣੀਆਂ ਵਿੱਚ ਉਲਝ ਗਏ? ਸਿੱਖੋ...! ਜੇ ਤੁਸੀਂ ਆਪ ਹਲੇ ਤੱਕ ਸੱਚ ਨੂੰ ਨਹੀਂ ਅਪਣਾਇਆ, ਹੱਕ ਹਲਾਲ ਦੀ ਕਿਰਤ ਕਰਨੀ ਨਹੀਂ ਸਿੱਖੀ, ਸਰਬੱਤ ਦਾ ਭਲਾ ਤਾਂ ਖੈਰ ਮੰਗਦੇ ਹੀ ਹੋ ਤੁਸੀਂ, ਲੇਕਿਨ ਨੀਅਤ ਸਾਫ਼ ਨਹੀਂ ਹੋਈ ਤੇ ਖੁਦਾ ਦੀ ਸੱਚੀ ਇਬਾਦਤ ਨਹੀਂ ਕਰ ਸਕੇ, ਤਾਂ ਤੁਹਾਡੀਆਂ ਇਨ੍ਹਾਂ ਪੰਜ ਬਾਣੀਆਂ ਦੇ ਪਾਠ ਕਰਨ ਨਾਲ ਕੀ ਤੁਹਾਡਾ ਨਾਨਕ ਨਬੀ ਤੁਹਾਡੇ ਤੋਂ ਖੁਸ਼ ਹੁੰਦਾ ਹੋਵੇਗਾ? ਤੁਹਾਡਾ ਵਲੀ ਪੀਰ ਗੋਬਿੰਦ ਸਿੰਘ ਤੁਹਾਡੀ ਅਜਿਹੀ ਹਾਲਤ ਵੇਖ ਕੇ ਕੀ ਖੁਸ਼ ਹੁੰਦਾ ਹੋਵੇਗਾ?

ਉਏ ਭਲਿਓ...! ਆਹ ਸਵੇਰੇ ਸ਼ਾਮ ਦਾ ਜਾਪ ਕਰਨ ਵਾਲਾ Concept ਤਾਂ ਅਸੀਂ ਲੋਕਾਂ ਨੇ ਫੜਿਆ ਹੋਇਆ ਸੀ, ਲੇਕਿਨ ਤੁਹਾਡਾ ਉਹ ਨਾਨਕ ਪੀਰ ਤਾਂ ਸਾਨੂੰ ਕੁੱਝ ਹੋਰ ਹੀ ਦੱਸ ਗਿਆ। ਜੋ ਕਿ ਬਹੁਤ ਵਧੀਆ ਲੱਗਿਆ ਸਾਨੂੰ। ਪਰ ਅਫਸੋਸ ਕਿ ਆਹ ਜਿਹੜੀ ਨਵੀਂ ਤੇ ਨਿਆਰੀ ਫਿਲਾਸਫੀ ਨਬੀ ਨਾਨਕ ਨੇ ਸਾਨੂੰ ਦੱਸੀ, ਇਹ ਤੁਸੀਂ ਲੋਕਾਂ ਨੇ ਕਿਉਂ ਨਾ ਅਪਣਾਈ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top