Share on Facebook

Main News Page

Source: http://www.mediapunjab.com/news?news_id=43635

ਸਰਦਾਰ ਪ੍ਰਭਦੀਪ ਸਿੰਘ ਅਤੇ ਖ਼ਾਲਸਾ ਨਿਊਜ਼ ਟੀਮ ਵੱਲੋਂ ਦਸਮ ਗ੍ਰੰਥ ਸੰਵਾਦ ਸੰਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ -  ਨਿਰਮਲ ਸਿੰਘ ਹੰਸਪਾਲ
 

ਪਿਛਲੇ ਦਿਨੀਂ ਸ. ਪ੍ਰਭਦੀਪ ਸਿੰਘ ਨੇ ਜਰਮਨੀ ਵਿਖੇ ਸੰਭਾਵਿਤ ਵੀਚਾਰ ਗੋਸ਼ਟੀ ਜੋ ਕਿ ਦਸਮ ਗ੍ਰੰਥ ਦੇ ਸੰਬੰਦ ਵਿੱਚ ਕੀਤੀ ਜਾਣੀ ਹੈ, ਉਸ ਸਬੰਧੀ , ਉਨ੍ਹਾਂ ਵੱਲੋਂ ਕੁੱਝ ਸਵਾਲ ਆਏ ਸਨ, ਉਨ੍ਹਾਂ ਦਾ ਜਵਾਬ ਇਸ ਤਰ੍ਹਾਂ ਹੈ:
 
ਸਵਾਲ: ਇਹ ਵੀਚਾਰ ਗੋਸ਼ਟੀ ਕਿਸ ਅਸਥਾਨ 'ਤੇ ਹੋਵੇਗੀ?
ਜਵਾਬ : ਇਹ ਵੀਚਾਰ ਗੋਸ਼ਟੀ ਕਰਨ ਲਈ ਵਿਸੇਸ਼ ਤੌਰ ਤੇ ਇੱਕ ਮੀਟਿੰਗ ਹਾਲ ਬੁੱਕ ਕਰਵਾਇਆ ਜਾਵੇਗਾ। ਇਸ ਤੇ ਇਹ ਭੀ ਸਵਾਲ ਪੈਦਾ ਹੋ ਸਕਦਾ ਹੈ ਕਿ ਗੁਰਦਵਾਰੇ ਵਿੱਚ ਕਿਉਂ ਨਹੀਂ? ਅਸੀਂ ਸੋਚਦੇ ਹਾਂ ਕਿ ਗੁਰਦਵਾਰੇ ਵਿੱਚ ਇੱਕ ਤਾਂ ਸੰਗਤ ਦੀ ਆਵਾਜਾਈ ਹੋਵੇਗੀ ਅਤੇ ਦੂਜਾ ਅਸੀਂ ਇਸ ਸੰਵਾਦ ਨੂੰ ਕਿਸੇ ਤਰਾਂ ਭੀ ਕਿਸੇ ਕਮੇਟੀ ਦੇ ਪ੍ਰਬੰਧ ਦੀਆਂ ਸ਼ਰਤਾਂ ਮੁਕਤ ਰੱਖਣਾ ਲੋਚਦੇ ਹਾਂ।
 
ਸਵਾਲ: ਇਸ ਵੀਚਾਰ ਗੋਸ਼ਟੀ ਦਾ ਸੰਚਾਲਨ ਕੌਣ ਕਰੇਗਾ?
ਜਵਾਬ: ਮੈਂ ਨਿਰਮਲ ਸਿੰਘ ਹੰਸਪਾਲ ਇਸ ਬਿਆਨ ਦਾ ਜਾਰੀ ਕਰਤਾ ਜਰੂਰ ਹਾਂ ਪਰ ਮੈਂ ਸਪੱਸਟ ਕਰਨਾ ਚਾਹਾਂਗਾ ਕਿ ਇਹ ਪੰਥ ਦੇ ਵੱਡੇ ਮਸਲੇ ਤੇ ਸੰਵਾਦ ਰੂਪੀ ਕਾਰਜ ਨੂੰ ਸਮੂਹ ਯੂਰਪ ਦੀਆਂ ਪੰਥ ਦਾ ਦਰਦ ਰੱਖਣ ਵਾਲੀਆਂ ਗੁਰਦਵਾਰਾ ਕਮੇਟੀਆਂ ਅਤੇ ਜਥੇਬੰਦੀਆਂ ਦੀ ਟੀਮ ਵੱਲੋਂ ਉਲੀਕਿਆ ਜਾਵੇਗਾ । ਇਸ ਲਈ  ਅਖੀਰਲੇ ਸਵਾਲ ਦੇ ਉੱਤਰ ਵਿੱਚ ਉਹਨਾਂ ਸਾਰੀਆਂ ਜਥੇਬੰਧੀਆਂ ਅਤੇ ਪ੍ਰਬੰਧਿਕ ਕਮੇਟੀਆਂ ਦੇ ਨਾਮ ਸ਼ਾਮਿਲ ਹਨ ਜੋ ਇਸ ਸੰਵਾਦ ਦਾ ਸੰਚਾਲਨ ਕਰਨਗੀਆਂ। ਅਸੀਂ ਇੱਕ ਸਾਂਝੀ ਤੇ ਨਿਰਪੱਖ ਟੀਮ ਦਾ ਨਿਰਮਾਣ ਕਰਾਂਗੇ ਜੋ ਕਿਸੇ ਤਰਾਂ ਦੇ ਭੀ ਪੱਖਪਾਤ ਤੋਂ ਉੱਤੇ ਉੱਠ ਕੇ ਇਸ ਪ੍ਰੋਗਰਾਮ ਨੂੰ ਸੰਚਾਲਨ ਕਰੇਗੀ।
 
ਸਵਾਲ: ਕੀ ਇਸ ਵਿੱਚ ਸੰਗਤ ਸ਼ਾਮਿਲ ਹੋਵੇਗੀ ਜਾਂ ਸਿਰਫ ਦੋਵੇਂ ਧਿਰਾਂ ਅਤੇ ਹੋਰ ਵਿਦਵਾਨ ਸੱਜਣ?
ਜਵਾਬ: ਇਸ ਵਿੱਚ ਦੋਵੇਂ ਧਿਰਾਂ ਦੇ ਵਿਦਵਾਨਾਂ ਸਮੇਤ ਬੁਲਾਏ ਗਏ ਮਹਿਮਾਨ ਹੀ ਸ਼ਾਮਿਲ ਹੋ ਸਕਣਗੇ ਅਤੇ ਉਹਨਾਂ ਨੂੰ ਭੀ ਸੰਵਾਦ ਵਿੱਚ ਦਖਲਅੰਦਾਜੀ ਕਰਨ ਦੀ ਇਜਾਜਿਤ ਨਹੀਂ ਹੋਵੇਗੀ।
 
ਸਵਾਲ: ਇਹ ਵੀਚਾਰ ਗੋਸ਼ਟੀ ਕਿੰਨੀ ਦੇਰ ਚਲੇਗੀ ਤੇ ਅੰਤਿਮ ਨਿਰਣੈ ਕੌਣ ਕਰੇਗਾ?
ਜਵਾਬ: ਇਹ ਵੀਚਾਰ ਗੋਸ਼ਟੀ ਪੂਰਾ ਇੱਕ ਦਿਨ ਭੀ ਚੱਲ ਸਕਦੀ ਅਤੇ ਇੱਕ ਹਫਤਾ ਭੀ, ਜਿੰਨਾ ਚਿਰ ਤੱਕ ਕੋਈ ਨਿਰਣਾਇਕ ਸਥਿਤੀ ਸਾਹਮਣੇ ਉੱਭਰ ਕੇ ਨਹੀਂ ਆਉਂਦੀ ਅਤੇ ਦੋਵੇਂ ਧਿਰਾਂ ਦੇ ਵਿਦਵਾਨ ਇਸ ਵਿਚਾਰ ਨੂੰ ਅੰਤਿਮ ਚਰਨ ਵੱਲ ਲੈ ਕੇ ਜਾਣ ਨੂੰ ਤਿਆਰ ਨਹੀਂ ਸਾਡੇ ਵੱਲੋਂ ਇਸ ਵਿਚਾਰ ਨੂੰ ਸਮੇਟਣ ਦੀ ਕੋਈ ਕਾਹਲੀ ਨਹੀਂ ਹੋਵੇਗੀ ।  ਇਹ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਿਆ ਕਰੇਗੀ, ਜਿਸ ਵਿੱਚ ਦੁਪਿਹਰ ਦੇ ਭੋਜਨ ਲਈ ਇੱਕ ਘੰਟੇ ਦੀ ਬਰੇਕ ਹੋਵੇਗੀ। (ਨੋਟ- ਅਗਰ ਵਿਦਵਾਨ ਸੱਜਣ ਆਪਣੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਸ ਸਮੇ ਵਿੱਚ ਕੋਈ ਤਬਦੀਲੀ ਕਰਨੀ ਚਾਹੁਣ ਤਾਂ ਇਸ ਵਿੱਚ ਬਦਲਾਉ ਹੋ ਸਕਦਾ ਹੈ।)
 
ਸਵਾਲ: ਦੋਵੇਂ ਧਿਰਾਂ ਦੇ ਕਿੰਨੇ ਨੁਮਾਇੰਦੇ ਸ਼ਾਮਿਲ ਹੋਣਗੇ?
ਜਵਾਬ: ਦੋਵੇਂ ਧਿਰਾਂ ਦੇ ਕਿੰਨੇ 5-5 ਵਿਦਵਾਨ ਸ਼ਾਮਿਲ ਹੋਣਗੇ ਅਤੇ 3-3 ਵਿਦਵਾਨ ਪਿੱਛੇ ਸਹਾਇਤਾ ਦੇ ਤੌਰ ਤੇ ਭੀ ਪਿੱਛੇ ਬੈਠ ਸਕਦੇ ਹਨ ਜੋ ਕਿ ਚੱਲ ਰਹੀਂ ਗੱਲਬਾਤ ਵਿੱਚ ਸਿੱਧਾ ਭਾਗ ਨਹੀਂ ਲੈ ਸਕਣਗੇ ਅਗਰ ਕਿਸੇ ਪਿੱਛੇ ਬੈਠੇ ਵਿਦਵਾਨ ਨੇ ਚੱਲ ਰਹੀ ਗੱਲਬਾਤ ਵਿੱਚ ਸਿੱਧਾ ਭਾਗ ਲੈਣਾ ਹੋਵੇਗਾ ਤਾਂ ਅੱਗੇ ਬੈਠੇ ਪੰਜ ਵਿਦਵਾਨਾਂ ਵਿੱਚੋਂ ਇੱਕ ਪਿਛਲੀ ਕਤਾਰ ਵਿੱਚ ਚਲੇ ਜਾਵੇਗਾ ਅਤੇ ਇਹ ਅਦਲਾ-ਬਦਲੀ ਦੁਬਾਰਾ ਇੱਕ ਘੰਟੇ ਦੇ ਸਮੇ ਤੋਂ ਪਹਿਲਾਂ ਨਹੀਂ ਹੋਵੇਗੀ ।
 
ਸਵਾਲ: ਦੋਵੇਂ ਧਿਰਾਂ ਦੇ ਵਿਦਵਾਨਾਂ ਦੀ ਸੁਰੱਖਿਆ ਦਾ ਕੀ ਪ੍ਰਬੰਧ ਹੈ?
ਜਵਾਬ: ਦੋਵੇਂ ਧਿਰਾਂ ਦੇ ਵਿਦਵਾਨਾਂ ਦੀ ਸੁਰੱਖਿਆ ਲਈ ਅਸੀਂ ਲੋਕਲ ਪੁਲਿਸ ਨਾਲ ਸੰਪਰਕ ਬਣਾਇਆ ਹੈ ਅਤੇ ਪ੍ਰਾਈਵੇਟ ਸਕਿਉਰਟੀ ਦਾ ਭੀ ਖਾਸ ਪ੍ਰਬੰਧ ਰਹੇਗਾ। ਸਮਾਂ ਤੇ ਤਰੀਖ ਨਿਸ਼ਚਿਤ ਹੋ ਜਾਣ ਦੀ ਸੂਰਤ ਵਿੱਚ ਅਸੀਂ ਪੁਲਿਸ ਮਹਿਕਮੇ ਅਤੇ ਪ੍ਰਾਈਵੇਟ ਸਕਿਉਰਟੀ ਦੀ ਕੰਪਨੀ ਨਾਲ ਸੰਪਰਕ ਕਰ ਲਵਾਂਗੇ।
 
ਸਵਾਲ: ਕੀ ਇਸਦਾ ਸਿੱਧਾ ਪ੍ਰਸਾਰਣ ਟੈਲੀਵਿਜ਼ਨ ਅਤੇ ਫੇਸਬੁੱਕ ਮਾਧਿਯਮ ਰਾਹੀਂ ਹੋਵੇਗਾ ਜਾਂ ਬਾਅਦ ਵਿੱਚ ਇਸਦੀ ਰਿਕਾਰਡਿੰਗ ਲੋਕਾਂ ਸਾਹਮਣੇ ਨਸ਼ਰ ਕੀਤੀ ਜਾਵੇਗੀ?
ਜਵਾਬ: ਇਸਦਾ ਸਿੱਧਾ ਪ੍ਰਸਾਰਣ ਮੀਡੀਆ ਪੰਜਾਬ ਵੈਬ ਟੈਲੀਵਿਜ਼ਨ, ਅਕਾਲ ਚੈਨਲ ਅਤੇ ਫੇਸਬੁੱਕ ਦੇ ਮਾਧਿਯਮ ਰਾਹੀਂ ਹੋਵੇਗਾ ਅਤੇ ਬਾਅਦ ਵਿੱਚ ਇਸਦੀ ਰਿਕਾਰਡਿੰਗ ਸੰਗਤ ਸਾਹਮਣੇ ਵੀ ਨਸ਼ਰ ਕੀਤੀ ਜਾਵੇਗੀ।
 
ਸਵਾਲ: ਫੈਸਲੇ ਦੀ ਸੂਰਤ ਵਿੱਚ ਜਿਹੜੀ ਧਿਰ ਦਾ ਪਲੜਾ ਭਾਰੀ ਹੋਵੇਗਾ, ਉਸਦਾ ਫੈਸਲਾ ਕੀ ਸਾਰੀ ਕੌਮ 'ਤੇ ਲਾਗੂ ਹੋਵੇਗਾ?
ਜਵਾਬ: ਫੈਸਲੇ ਦੀ ਸੂਰਤ ਵਿੱਚ ਜਿਹੜੀ ਧਿਰ ਦਾ ਪਲੜਾ ਭਾਰੀ ਹੋਵੇਗਾ, ਉਸਦਾ ਫੈਸਲਾ ਸਾਰੀ ਕੌਮ 'ਤੇ ਲਾਗੂ ਹੋਵੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ ਪਰ ਸਾਡਾ ਉਦੇਸ਼ ਇਹ ਹੈ ਕਿ ਇੰਨੇ ਵੱਡੇ ਪੰਥਿਕ ਮਸਲਿਆਂ ਨੂੰ ਕੇਵਲ ਵਿਦਵਾਨਾਂ ਤੇ ਤਲ ਤੇ ਹੀ ਹੱਲ ਕੀਤਾ ਜਾਵੇ। ਇਸਦਾ ਇੱਕ ਫਾਇਦਾ ਤਾਂ ਜਰੂਰ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇ ਵਿੱਚ ਹਰ ਗਲੀ ਮੁਹੱਲੇ ਵਿੱਚ ਇਸ ਤੇ ਗੋਸ਼ਟੀ ਹੋਣੀ ਰੁੱਕ ਜਾਵੇਗੀ ਅਸੀਂ ਦੋਵਾਂ ਧਿਰਾਂ ਦੇ ਵਿਦਵਾਨਾਂ ਵੱਲੋਂ ਭੀ ਇਹ ਲਿਖਤੀ ਅਤੇ ਵੀਡਿਉ ਦੇ ਰੂਪ ਵਿੱਚ ਬਿਆਨ ਜਾਰੀ ਕਰਵਾਉਣਾ ਚਾਹਾਂਗੇ ਕਿ ਆਉਣ ਵਾਲੇ ਸਮੇ ਵਿੱਚ ਅਗਰ ਦੁਬਾਰਾ ਇਸ ਗਰੰਥ ਦੇ ਕਿਸੇ ਭੀ ਪਹਿਲੂ ਤੇ ਗੱਲ ਬਾਤ ਦੀ ਲੋੜ ਪਵੇ ਤਾਂ ਉਹ ਭੀ ਇਸੇ ਤਰਾਂ ਪਾਰਦਰਸ਼ੀ ਤਰੀਕੇ ਨਾਲ ਗਿਣੇ ਚੁਣੇ ਮਾਹਿਰ ਵਿਦਵਾਨਾਂ ਰਾਹੀਂ ਹੀ ਕੀਤੀ ਜਾਵੇ।
 
ਸਵਾਲ: ਮੀਡੀਆ ਵਿੱਚ ਆਏ ਬਿਆਨ ਤੋਂ ਇੰਝ ਮਹਿਸੂਸ ਹੋ ਰਿਹਾ ਹੈ ਕਿ ਇਹ ਤੁਹਾਡੇ ਵੱਲੋਂ ਨਿੱਜੀ ਤੌਰ 'ਤੇ ਹੀ ਦਿੱਤਾ ਗਿਆ ਸੱਦਾ ਹੋਵੇ, ਕਿਰਪਾ ਕਰਕੇ ਇਹ ਸ਼ੰਕਾ ਨਵਿਰਿਤ ਕਰੋਗੇ ਕਿ ਇਹ ਸੰਵਾਦ ਦਾ ਸੱਦਾ ਤੁਸੀਂ ਜਥੇਬੰਦਕ ਤੌਰ 'ਤੇ ਦਿੱਤਾ ਹੈ ਜਾਂ ਨਿੱਜੀ ਤੌਰ 'ਤੇ?
ਜਵਾਬ: ਜਿਵੇਂ ਉੱਤੇ ਦੱਸਿਆ ਜਾ ਚੁੱਕਾ ਹੈ ਕਿ ਇਸ ਬਿਆਨ ਦਾ ਜਾਰੀ ਕਰਤਾ ਮੈਂ ਜਰੂਰ ਹਾਂ ਪਰ ਇਸ ਵੱਡੇ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਹੇਠ ਲਿਖੀਆਂ ਜਥੇਬੰਦੀਆਂ ਦਾ ਮੁੱਖ ਰੋਲ ਰਹੇਗਾ।
 
ਪ੍ਰੋਗਰਾਮ ਨੂੰ ਸੱਦਾ ਦੇਣ ਵਾਲੀਆਂ ਸਾਰੇ ਯੂਰਪ ਦੀਆਂ ਸਮੂਹ ਜਥੇਬੰਦੀਆਂ – ਗੁਰਦਵਾਰਾ ਸਟੋਕਹੋਮ (ਸਵੀਡਨ), ਗੁਰਦਵਾਰਾ ਕਮੇਟੀ ਫਿੰਨਲੈਂਡ, ਗੁਰਦਵਾਰਾ ਸਵਿਟਜ਼ਰਲੈਂਡ (ਲਾਂਗਥਾਲ), ਗੁਰਦਵਾਰਾ ਕਮੇਟੀ ਸਿੰਘਸਭਾ ਵਿਆਨਾ(ਅਸਟਰੀਆ), ਸਿੰਘਸਭਾ ਬੈਲਜੀਅਮ, ਸਿੱਖ ਕੌਂਸਲ ਪੁਰਤਗਾਲ, ਗੁਰੂ ਗਰੰਥ ਵਿਚਾਰ ਮੰਚ ਨੋਰਵੇ, ਸਿੱਖ ਮਿਸ਼ਨ ਸਪੇਨ,  ਸਿੰਘ ਸਭਾ ਇੰਨਟਰਨੈਸ਼ਨਲ ਯੂਕੇ, ਧਰਮੀ ਫੌਜੀ ਜਥਾ ਯੂਕੇ, ਦਲ ਖਾਲਸਾ ਜਰਮਨੀ, ਬਾਬਾ ਪ੍ਰੇਮ ਸਿੰਘ ਵੈਲਫੇਅਰ ਐਸ਼ੋਸ਼ੀਐਸ਼ਨ ਅਤੇ ਬਾਬਾ ਮੱਖਣ ਸ਼ਾਹ ਸਿੱਖ ਵੈਲਫੇਅਰ ਐਸ਼ੋਸ਼ੀਐਸ਼ਨ ਅਤਿਆਦਿ।
 
ਸਹਿਯੋਗੀ ਮੀਡੀਆ -  ਮੀਡੀਆ ਪੰਜਾਬ ਟੀਵੀ ਜਰਮਨੀ, ਅਕਾਲ ਚੈਨਲ ਯੂਕੇ, ਸਿੰਘਨਾਦ ਰੇਡਿਉ ਯੂਕੇ, ਸਿੱਖ ਸੰਦੇਸ਼ਾ ਜਰਮਨੀ ਅਤੇ ਲਾਇਵ ਕਾਸਟਿੰਗ ਫੇਸਬੁੱਕ ।

 

Also Read : ਅਖੌਤੀ ਦਸਮ ਗ੍ਰੰਥ ਸੰਵਾਦ ਸੰਬੰਧੀ ਕੁੱਝ ਸਵਾਲ : ਸਿਰਦਾਰ ਪ੍ਰਭਦੀਪ ਸਿੰਘ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top