Share on Facebook

Main News Page

ਦੁਰਗਾ ਦੇਵੀ ਨੇ ਹੀ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਨੂੰ ਬੱਲ ਦਿੱਤਾ - ਅਖੌਤੀ ਦਸ਼ਮ ਗ੍ਰੰਥ
-:  ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

‘ਵਾਰ ਦੁਰਗਾ ਕੀ’ { ਸਿੱਖੀ ਦੇ ਕਿਸੇ ਦੁਸਮਣ ਵਲੋਂ ਬਦਲਿਆ ਹੋਇਆ ਨਾਂ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ:10’} ਦੀ ਦੂਜੀ ਪਉੜੀ ਵਿੱਚ ਦੁਰਗਾ ਦੀ ਵਡਿਆਈ ਕਰਦਿਆਂ ਲਿਖਾਰੀ ਨੇ ਦੱਸਿਆ ਹੈ ਕਿ ਦੁਰਗਾ ਹੀ ਰੱਬ ਹੈ ਪਰ ਇਹ ਗੁਰਮਤਿ ਅਨੁਸਾਰ ਝੂਠ ਹੈ। ਗੁਰਮਤਿ ਅਨੁਸਾਰ ਰੱਬ ਹੀ ਦੁਰਗਾ ਅਤੇ ਹੋਰ ਸੱਭ ਦਾ ਸਾਜਣਹਾਰਾ ਹੈ ।

‘ਵਾਰ ਦੁਰਗਾ ਕੀ’ ਕਹਿੰਦੀ ਹੈ ਕਿ ਦੁਰਗਾ ਨੇ ਹੀ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਸਾਜੇ ਹਨ। ਦੁਰਗਾ ਦੇਵੀ ਤੋਂ ਹੀ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਨੂੰ ਬੱਲ ਮਿਲ਼ਿਆ ਹੈ। ਸਾਰੀ ਵਾਰ ਵਿੱਚ ਦੁਰਗਾ ਦੀ ਹੀ ਜੈ ਜੈਕਾਰ ਹੁੰਦੀ ਹੈ ਕਿਉਂਕਿ ਦੁਰਗਾ ਦੇਵੀ ਹੀ ਦੈਂਤਾਂ ਨਾਲ਼ ਜੰਗ ਕਰਦੀ ਉਨ੍ਹਾਂ ਨੂੰ ਮਾਰਦੀ ਹੈ ਤਾਂ ਜੁ ਇੰਦ੍ਰ ਦੇਵਤੇ ਨੂੰ ਮੁੜ ਰਾਜ-ਗੱਦੀ ਦਿੱਤੀ ਜਾ ਸਕੇ।

ਲਿਖਾਰੀ ਨੇ ਇਹ ਗੱਲ ਆਪ ਹੀ ਮੰਨੀ ਹੈ ਕਿ ਉਸ ਨੇ ‘ਵਾਰ ਦੁਰਗਾ ਕੀ’ ਲਿਖ ਕੇ ਦੁਰਗਾ ਦਾ ਪਾਠ ਬਣਾਇਆ ਹੈ, ਰੱਬ ਦਾ ਨਹੀਂ। ਪੜ੍ਹੋ ਪਉੜੀ ਨੰਬਰ 55

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥ ਇੰਦ੍ਰ ਸੱਦ ਬੁਲਾਇਆ ਰਾਜ ਅਭਿਸ਼ੇਖ ਨੋ ॥ ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥

ਹੈਰਾਨੀ ਹੁੰਦੀ ਹੈ ਕਿ ਪੜ੍ਹੇ ਲਿਖੇ ਸਿੱਖ ਵੀ, ਲਿਖਾਰੀ ਦੀ ਕਹੀ ਗੱਲ ਦੇ ਉਲ਼ਟ ‘ਵਾਰ ਦੁਰਗਾ ਕੀ’ ਨੂੰ ਅਕਾਲ ਪੁਰਖ ਦੀ ਵਾਰ ਹੀ ਮੰਨੀਂ ਜਾ ਰਹੇ ਹਨ, ਪਤਾ ਨਹੀਂ ਸਿੱਖਾਂ ਦੀ ਸੋਚ ਨੂੰ ਕੀ ਹੋ ਗਿਆ। ਵਾਰ ਦੁਰਗਾ ਕੀ ਦੀ ਦੂਜੀ ਪਉੜੀ ਅਤੇ ਕ੍ਰਿਸ਼ਨਾਵਤਾਰ ਵਿੱਚ ਕੀਤੀ ਦੁਰਗਾ ਦੇਵੀ ਦੀ ਸਿਫ਼ਤਿ ਦੇ ਛੰਦਾਂ ਦਾ ਟਾਕਰਾ ਕਰ ਕੇ ਪਤਾ ਚੱਲ ਜਾਂਦਾ ਹੈ ਕਿ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਨੂੰ ਦੁਰਗਾ ਦੇਵੀ ਨੇ ਹੀ ਸਿਰਜਿਆ ਹੈ, ਪਰ ਇਹ ਸਿਧਾਂਤ ਗੁਰਮਤਿ ਦੇ ਉਲ਼ਟ ਹੈ।

‘ਵਾਰ ਦੁਰਗਾ ਕੀ’ ਦੀ ਦੂਜੀ ਪਉੜੀ ਦਾ ਪਾਠ ਇਉਂ ਹੈ:

ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥ ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥ ਸਿੰਧ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ ॥ ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥ ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥ ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ ॥ ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥ ਕਿਨੀ ਤੇਰਾ ਅੰਤੁ ਨ ਪਾਇਆ ॥੨॥

ਕ੍ਰਿਸ਼ਨਾਵਤਾਰ ਵਿੱਚ ਲਿਖਾਰੀ ਕੀ ਲਿਖਦਾ ਹੈ? ਪੜ੍ਹੋ ਜ਼ਰਾ ਇਹ ਵੀ:

ਅਥ ਦੇਵੀ ਜੂ ਕੀ ਉਸਤਤ ਕਥਨੰ

ਅਰਥ: ਹੁਣ ਦੇਵੀ ਦੁਰਗਾ /ਪਾਰਬਤੀ ਦੀ ਸਿਫ਼ਤਿ ਬਿਆਨ ਕੀਤੀ ਜਾਂਦੀ ਹੈ।

ਭੁਜੰਗ ਪ੍ਰਯਾਤ ਛੰਦ ॥

ਤੁਹੀ ਅਸਤ੍ਰਣੀ ਆਪ ਰੂਪਾ ॥ ਤੁਹੀ ਅੰਬਕਾ ਜੰਭ ਹੰਤੀ ਅਨੂਪਾ ॥ ਤੁਹੀ ਅੰਬਕਾ ਸੀਤਲਾ ਤੋਤਲਾ ਹੈ ॥ ਪ੍ਰਿਥਵੀ ਭੂਮ ਆਕਾਸ਼ ਤੈ ਹੀ ਕੀਆ ਹੈ ॥੪੨੧॥
ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ॥ ਤੁਹੀ ਕਾਲਕਾ ਜਾਲਪਾ ਰਾਜਧਾਨੀ ॥ ਮਹਾ ਜੋਗ ਮਾਇਆ ਤੁਹੀ ਈਸ਼੍ਵਰੀ ਹੈ ॥ ਤੁਹੀ ਤੇਜ ਆਕਾਸ਼ ਥੰਭੋ ਮਹੀ ਹੈ ॥੪੨੨॥
ਤੁਹੀ ਰਿਸ਼ਟਣੀ ਪੁਸ਼ਟਣੀ ਜੋਗ ਮਾਇਆ ॥ ਤੁਹੀ ਮੋਹ ਸੁ ਚਉਦਹੂੰ ਲੋਕ ਛਾਇਆ ॥ ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ ॥ ਤੁਹੀ ਚਉਦਹੂੰ ਲੋਗ ਕੀ ਜੋਤਿ ਜਾਨੀ ॥੪੨੩॥
ਤੁਹੀ ਰਿਸ਼ਟਣੀ ਪੁਸ਼ਟਣੀ ਸ਼ਸਤ੍ਰਣੀ ਹੈ ॥ ਤੁਹੀ ਕਸ਼ਟਣੀ ਹਰਤਣੀ ਅਸਤ੍ਰਣੀ ਹੈ ॥ ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ ॥ ਤੁਹੀ ਅੰਬਕਾ ਜੰਭਰਾ ਰਾਜਧਾਨੀ ॥੪੨੪॥
ਮਹਾ ਜੋਗ ਮਾਇਆ ਮਹਾਰਾਜ ਧਾਨੀ ॥ ਭਵੀ ਭਾਵਨੀ ਭੂਤ ਭਬਿਅੰ ਭਵਾਨੀ ॥ ਚਰੀ ਆਚਰਣੀ ਖੇਚਰਣੀ ਭੂਪਣੀ ਹੈ ॥ ਮਹਾ ਬਾਹਣੀ ਆਪ ਨੀਰੂਪਣੀ ਹੈ ॥੪੨੫॥
ਮਹਾ ਭੈਰਵੀ ਭੂਤਨੇਸੁਰੀ ਭਵਾਨੀ ॥ ਭਵੀ ਭਾਵਨੀ ਭਬਯੰ ਕਾਲੀ ਕ੍ਰਿਪਾਣੀ ॥ ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ ॥ ਸ਼ਿਵਾ ਸੀਤਲਾ ਮੰਗਲਾ ਤੋਤਲਾ ਹੈ ॥੪੨੬॥
ਤੁਹੀ ਅੱਛਰਾ ਪੱਛਰਾ ਬੁੱਧ ਬ੍ਰਿੱਧਿਆ ॥ ਤੁਹੀ ਭੈਰਵੀ ਭੂਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥
ਤੁਹੀ ਰਾਜਸੀ ਸਾਤਕੀ ਤਾਮਸੀ ਹੈ ॥ ਤੁਹੀ ਬਾਲਕਾ ਬ੍ਰਿਧਣੀ ਅਉ ਜੁਆ ਹੈ ॥ ਤੁਹੀ ਦਾਨਵੀ ਦੇਵਣੀ ਜੱਛਣੀ ਹੈ ॥ ਤੁਹੀ ਕਿੰਨ੍ਰਣੀ ਮੱਛਣੀ ਕੱਛਣੀ ਹੈ ॥੪੨੮॥
ਤੁਹੀ ਦੇਵਤੇਸ਼ੇਸ਼ਣੀ ਦਾਨਵੇਸਾ ॥ ਸਰਹ ਬ੍ਰਿਸ਼ਟਣੀ ਹੈ ਤੁਹੀ ਅਸਤ੍ਰ ਭੇਸਾ ॥ ਤੁਹੀ ਰਾਜ ਰਾਜੇਸ਼੍ਵਰੀ ਜੋਗ ਮਾਯਾ ॥ ਮਹਾ ਮੋਹ ਸੋ ਚਉਦਹੂੰ ਲੋਕ ਛਾਯਾ ॥੪੨੯॥
ਤੁਹੀ ਬ੍ਰਾਹਮੀ ਬੈਸ਼ਨਵੀ ਸ੍ਰੀ ਭਵਾਨੀ ॥ ਤੁਹੀ ਬਾਸਵੀ ਈਸ਼੍ਵਰੀ ਕਾਰਤਕਯਾਨੀ ॥ ਤੁਹੀ ਅੰਬਕਾ ਦੁਸ਼ਟਹਾ ਮੁੰਡ ਮਾਲੀ ॥ ਤੁਹੀ ਕਸ਼ਟ ਹੰਤੀ ਕ੍ਰਿਪਾ ਕੈ ਕ੍ਰਿਪਾਲੀ ॥੪੩੦॥
ਤੁਮੀ ਬ੍ਰਾਹਮਣੀ ਹ੍ਵੈ ਹਿਰੰਨਾਛ ਮਾਰਯੋ ॥ ਹਰੰਨਾਕਸ਼ੰ ਸਿੰਘਣੀ ਹ੍ਵੈ ਪਛਾਰਯੋ ॥ ਤੁਮੀ ਬਾਵਨੀ ਹ੍ਵੈ ਤਿਨੋ ਲੋਗ ਮਾਪੇ ॥ ਤੁਮੀ ਦੇਵ ਦਾਨੋ ਕੀਏ ਜੱਛ ਥਾਪੇ ॥੪੩੧॥
ਤੁਮੀ ਰਾਮ ਹ੍ਵੈਕੈ ਦਸਾਗ੍ਰੀਵ ਖੰਡਯੋ ॥ ਤੁਮੀ ਕ੍ਰਿਸ਼ਨ ਹ੍ਵੈ ਕੰਸ ਕੇਸੀ ਬਿਹੰਡਯੋ ॥ ਤੁਮੀ ਜਾਲਪਾ ਹ੍ਵੈ ਬਿੜਾਲਾਛ ਘਾਯੋ ॥ ਤੁਮੀ ਸੁੰਭ ਸੁੰਭ ਨੈਸੁੰਭ ਦਾਨੋ ਖਪਾਯੋ ॥੪੩੨॥

ਤੁਲਨਾ ਕਰ ਕੇ ਦੇਖੋ:

‘ਵਾਰ ਦੁਰਗਾ ਕੀ’ ਦੀ ਪੰਕਤੀ ਪੜ੍ਹੋ:

ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ ॥ ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥

ਵਿਚਾਰ:- ਤੈਥੋਂ ਸ਼ਬਦ ਦਾ ਅਰਥ ਬਚਿੱਤ੍ਰੀਏ ਸੱਜਣ ਕਰਦੇ ਹਨ- ‘ਰੱਬ ਤੋਂ’। ਭਾਵ ਕਿ ਉਹ ਕਹਿੰਦੇ ਹਨ ਕਿ ਰੱਬ ਤੋਂ ਹੀ ਬੱਲ ਲੈ ਕੇ ਰਾਮ ਨੇ ਬਾਣ ਮਾਰਕੇ ਰਾਵਣ ਨੂੰ ਮਾਰਿਆ ਸੀ। ਰੱਬ ਤੋਂ ਹੀ ਬੱਲ ਲ਼ੇ ਕੇ ਸ਼੍ਰੀ ਕ੍ਰਿਸ਼ਨ ਨੇ ਕੰਸ ਅਤੇ ਕੇਸੀ ਪਹਿਲਵਾਨ ਨੂੰ ਮਾਰ ਮੁਕਾਇਆ ਸੀ। ਬਚਿੱਤ੍ਰੀਏ ਸੱਜਣਾਂ ਦਾ ਅਜਿਹਾ ਸੋਚਣਾ ਨਿਰਾ ਝੂਠ ਸਾਬਤ ਹੁੰਦਾ ਹੈ ਜਦੋਂ ਓਸੇ ਲਿਖਾਰੀ ਨੇ ‘ਕ੍ਰਿਸ਼ਨਾਵਚਾਰ’ ਨਾਂ ਦੀ ਰਚਨਾ ਵਿੱਚ ਦੁਰਗਾ ਦੀ ਉਸਤਤਿ ਕਥਨ ਕਰਦਿਆਂ ਕਿਹਾ ਹੈ ਕਿ ਬੱਲ ਤਾਂ ਦੁਰਗਾ ਦੇਵੀ ਤੋਂ ਲਿਆ ਸੀ ਰੱਬ ਤੋਂ ਨਹੀਂ।

‘ਅਥ ਦੇਵੀ ਜੂ ਕੀ ਉਸਤਤਿ ਕਥਨੰ’ ਵਿੱਚ ਲਿਖੀ ਪੰਕਤੀ ਪੜ੍ਹੋ:

ਤੁਮੀ ਰਾਮ ਹ੍ਵੈਕੈ ਦਸਾਗ੍ਰੀਵ ਖੰਡਯੋ ॥ ਤੁਮੀ ਕ੍ਰਿਸ਼ਨ ਹ੍ਵੈ ਕੰਸ ਕੇਸੀ ਬਿਹੰਡਯੋ ॥
ਦਸਾਗ੍ਰੀਵ- ਰਾਵਣ।

ਵਿਚਾਰ: ਲਿਖਾਰੀ ਏਥੇ ਕਹਿੰਦਾ ਹੈ- ਹੇ ਦੇਵੀ ਦੁਰਗਾ ! ਤੂੰ ਹੀ ਰਾਮ ਬਣ ਕੇ ਰਾਵਣ ਨੂੰ ਮਾਰਿਆ ਸੀ। ਹੇ ਦੇਵੀ ! ਤੂੰ ਹੀ ਕ੍ਰਿਸ਼ਨ ਹੋ ਕੇ ਕੰਸ ਅਤੇ ਕੇਸੀ ਪਹਿਲਵਾਨ ਨੂੰ ਮਾਰਿਆ ਸੀ। ਲਿਖਾਰੀ ਦਾ ਕਹਿਣ ਦਾ ਅਰਥ ਹੈ ਕਿ ਦੁਰਗਾ ਦੇਵੀ ਦਾ ਹੀ ਬੱਲ ਸੀ ਜਿਸ ਨਾਲ਼ ਰਾਵਣ, ਕੰਸ ਅਤੇ ਕੇਸੀ ਪਹਿਲਾਵਾਨ ਮਾਰੇ ਗਏ। ਕਿਉਂਕਿ ਲਿਖਾਰੀ ਦੇਵੀ ਦੁਰਗਾ ਦੀ ਉਸਤਤਿ ਕਥਨ ਕਰਦਾ ਹੈ, ਅਕਾਲਪੁਰਖ ਦੀ ਨਹੀਂ, ਇਸ ਲਈ ਸਪੱਸ਼ਟ ਹੈ ਕਿ ਰਾਵਣ, ਕੰਸ ਅਤੇ ਕੇਸੀ ਪਹਿਲਵਾਨ ਨੂੰ ਮਾਰਨ ਲਈ ਦੁਰਗਾ ਦੇਵੀ ਦਾ ਬੱਲ ਹੀ ਕੰਮ ਆਇਆ ਸੀ।

ਸਿੱਟਾ: ਪ੍ਰਤੱਖ ਪ੍ਰਮਾਣ ਦੇ ਆਧਾਰ ਤੇ ਇਹ ਨਿਸਚਿਤ ਹੈ ਕਿ ‘ਵਾਰ ਦੁਰਗਾ ਕੀ’ ਵਿੱਚ ਕੇਵਲ ਦੁਰਗਾ ਮਾਈ ਪਾਰਬਤੀ ਦੀ ਸਿਫ਼ਤਿ ਹੈ, ਰੱਬ ਦੀ ਨਹੀਂ। ਜੇ ਕੋਈ ਬ੍ਰਾਹਮਣ ਵਾਦੀ ਰੂਹ ਵਾਲ਼ਾ ਸਿੱਖ ਧੱਕੇ ਨਾਲ਼ ਭਗਉਤੀ/ਦੁਰਗਾ ਨੂੰ ਅਕਾਲਪੁਰਖ ਕਹੀ ਜਾਵੇ ਤਾਂ ਉਹ ਸਿੱਖੀ ਦਾ ਹਿੱਤੂ ਨਹੀਂ ਹੈ। ਅਰਦਾਸਿ ਕਰਨ ਸਮੇਂ ‘ਵਾਰ ਦੁਰਗਾ ਕੀ’ ਦੀ ਪਹਿਲੀ ਪਉੜੀ (ਪ੍ਰਿਥਮ ਭਗਉਤੀ ਸਿਮਰ--) ਪੜ੍ਹ ਕੇ ਸਿੱਖ ਕੇਸ਼ਾਧਾਰੀ ਹਿੰਦੂ ਬਣੇ ਪਏ ਹਨ ਜਿਸ ਨਾਲ਼ ਬ੍ਰਾਹਮਣਵਾਦ ਦੀ ਬੱਲੇ-ਬੱਲੇ ਹੋ ਰਹੀ ਹੈ ਅਤੇ ਸਿੱਖੀ ਵਿਚਾਰਧਾਰਾ ਨੂੰ ਖੂਹ ਵਿੱਚ ਸੁੱਟਿਆ ਜਾ ਰਿਹਾ ਹੈ। ਅਰਦਾਸਿ ਵਿੱਚ ਕੇਵਲ ਦਸਾਂ ਪਾਤਿਸ਼ਾਹੀਆਂ ਦੇ ਨਾਂ ਹੀ ਸਤਿਕਾਰ ਨਾਲ਼ ਲੈ ਕੇ ਅਰਦਾਸਿ ਸ਼ੁਰੂ ਕਰਨੀ ਚਾਹਦੀ ਹੈ ਜਿਸ ਵਿੱਚ ਦੁਰਗਾ/ਭਗਉਤੀ ਦਾ ਕੋਈ ਜ਼ਿਕਰ ਨਹੀਂ ਹੋਣਾ ਚਾਹੀਦਾ। ਅਖੌਤੀ ਦਸ਼ਮ ਗ੍ਰੰਥ ਅਨੁਸਾਰ ਰਾਮ ਅਤੇ ਕ੍ਰਿਸ਼ਨ ਨੂੰ ਬੱਲ ਦੇਣ ਵਾਲ਼ੀ ਦੁਰਗਾ ਦੇਵੀ ਹੈ ਜੋ ਗੁਰਮਤਿ ਦੇ ਸਿਧਾਂਤ ਤੋਂ ਉਲ਼ਟ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top