ਬਹੁਤੀ
ਘਰੀਂ ਪਰਾਹੁਣਾ ਜਿਉ ਰਹਦਾ ਭੁਖਾ। ਸਾਂਝਾ ਬਬੁ ਨ ਰੋਈਐ ਚਿਤਿ ਚਿੰਤ ਨ ਚੁਖਾ।
ਬਹਲੀ ਡੂਮੀ ਢਢ ਜਿਉ ਓਹੁ ਕਿਸੈ ਨ ਧੁਖਾ। ਵਣਿ ਵਣਿ ਕਾਉਂ ਨ ਸੋਹਈ ਕਿਉ ਮਾਣੈ ਸੁਖਾ।
ਜਿਉ ਬਹੁ ਮਿਤੀ ਵੇਸੁਆ ਤਨਿ ਵੇਦਨਿ ਦੁਖਾ। ਵਿਣੁ ਗੁਰ ਪੂਜਨਿ ਹੋਰਨਾ ਬਰਨੇ ਬੇਮੁਖਾ ॥19॥
ਭਾਈ ਗੁਰਦਾਸ ਜੀ
ਅੱਜ ਦੁਖਾਂਤ ਕੀ ਹੈ -
ਗੁਰੂ ਨੇ ਇੱਕ ਨਾਲ ਜੁੜਿਆ ਸੀ, "ਇਕਾ ਬਾਣੀ ਇਕੁ ਗੁਰੁ ਇਕੋ
ਸਬਦੁ ਵੀਚਾਰਿ॥" ; "ਤੂ ਏਕੋ ਸਾਹਿਬੁ ਅਵਰੁ ਨ ਹੋਰਿ॥"
ਪਰ ਅੱਜ ਗੁਰੂ ਗ੍ਰੰਥ ਦੇ ਸਿਧਾਂਤ ਤੋਂ ਕੋਹਾ ਦੂਰ ਬੇਸਿਰਪੈਰ
ਸਿੱਖ ਦੋਖੀਆਂ ਦੇ ਕਲਾਵੇ ਵਿੱਚ ਆਪਾ ਵਿਰੋਧੀ ਫੈਸਲੇ ਕਰਣ ਵਾਲਾ ਇੱਕ ਮਨੁੱਖੀ ਧੜਾ ਅਕਾਲ
ਤਖ਼ਤ ਦੇ ਨਾਮ ਦੀ ਵਰਤੋਂ ਕਰਕੇ, "ਗੁਰੂ ਪੰਥ"
ਹੋਣ ਦੇ ਦਾਅਵੇਦਾਰ ਬਣ ਬੈਠਾ ਹੈ।
ਸਿੱਖਾ ਤੇਰਾ ਇੱਕ ਰੱਬ, ਇੱਕ ਗੁਰੂ, ਇੱਕ ਗੁਰਬਾਣੀ, ਇੱਕ ਸਿਧਾਂਤ ਹੈ, ਪਰ ਅੱਜ ਹੈਰਾਨੀ
ਹੋਂਦੀ ਹੈ ਜਦੋਂ ਸਿੱਖ ਆਗੂ ਅਖਵਾਉਣ ਵਾਲੇ ਬੜੇ ਬੇਝਿਜਕ ਹੋਕੇ ਸਟੇਜ ਤੋਂ ਕਈ ਗੁਰੂ ਦਸਦੇ
ਹਨ "ਗੁਰੂ ਗ੍ਰੰਥ" ਅਤੇ "ਗੁਰੂ ਪੰਥ"।
ਉਹ ਵੀਰ ਕਿਉਂ ਨਹੀਂ ਧਿਆਨ ਦਿੰਦੇ ਕਿ
ਧੁਰ ਕੀ ਬਾਣੀ ਦੇ ਰੱਬੀ ਫੈਸਲਿਆਂ ਦਾ ਸੰਗ੍ਰਹਿ "ਗੁਰੂ
ਗ੍ਰੰਥ" ਹੈ,
.... ਅਤੇ ਗੁਰੂ ਸ਼ਬਦ ਰਾਹੀਂ ਦੱਸਿਆ
ਜੀਵਨ ਮਾਰਗ (ਪਥ, Path, ਰਸਤਾ, ਰਾਹ) ਹੀ "ਗੁਰੂ
ਪੰਥ" ਹੈ।