ਫਰਾਂਸ ਵਿਚ ਇੱਕ ਵਿਆਹ ਦੇ ਸੰਬੰਧ 'ਚ ਇੰਗਲੈਂਡ ਦੇ ਧੁਤਿਆਂ
ਵੱਲੋਂ ਇੱਕ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਇਆ, ਗਿਆ ਜਿੱਥੇ ਸਾਰੀ ਸੰਗਤ
(ਭੀੜ) ਕੁਰਸੀਆਂ 'ਤੇ ਬੈਠੀ, ਧੂਤੇ ਨਿਹੰਗ ਜੁਰਾਬਾਂ ਸਮੇਤ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਿਰ
ਸਨ... ਇੱਕ ਹੋਰ ਤਸਵੀਰ ਵਿੱਚ (ਜੋ ਅਸੀਂ ਦੇਖੀ ਸੀ, ਪਰ ਹੁਣ ਮਿਲ ਨਹੀਂ ਰਹੀ) ਉਸ ਵਿੱਚ
ਇੱਕ ਨਿਹੰਗ ਰੁਮਾਲੇ 'ਤੇ ਪੈਰ ਰੱਖਕੇ ਖੜਾ ਹੈ... ਹੈਂ ਐਨੀ ਬੇਅਦਬੀ!!!
ਇਹ ਲਿਖਿਆ ਦੇਖ ਕੇ ਪਾਠਕ ਇਹ ਨਾ ਸਮਝਣ ਲੱਗ ਪੈਣ ਕਿ ਖ਼ਾਲਸਾ
ਨਿਊਜ਼ ਨੂੰ ਕੀ ਹੋ ਗਿਆ ? ਹਾਲ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ , ਉਸ ਨਾਲ
ਕੀ ਪਰੇਸ਼ਾਨੀ ਹੈ। ਸੰਗਤ ਕੁਰਸੀਆਂ 'ਤੇ ਬੈਠੇ, ਕੀ ਤਕਲੀਫ ਹੈ? ਜੁਰਾਬਾਂ ਪਾਈਆਂ ਤਾਂ ਕੀ
ਹੋ ਗਿਆ????
ਤਕਲੀਫ ਸਾਨੂੰ ਨਹੀਂ... ਇਹ
ਤਕਲੀਫ ਇਨ੍ਹਾਂ ਧੁਤਿਆਂ ਨੂੰ ਹੁੰਦੀ ਹੈ, ਜੇ ਕੋਈ ਹੋਰ ਕਰੇ ਤਾਂ.... ਪਰ ਜੇ ਇਹੀ
ਕੰਮ ਇਹ ਆਪ ਕਰਣ ਤਾਂ ਠੀਕ ਹੈ, ਤਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ।
ਕੋਈ ਜਲ ਨੂੰ ਪਾਣੀ ਕਹਿ ਦੇਵੇ ਤਾਂ ਇਹ ਕਪੜਿਉਂ ਬਾਹਰ ਹੋ ਜਾਂਦੇ ਹਨ, ਪਰ ਇਹ
ਸਾਰਾ ਕੁੱਝ ਆਪ ਕਰਣ ਤਾ ਸਬ ਸ਼ੁਭ ਹੈ... ਕਿਉਂ???? ਕੀ ਇਹ
ਦੋਗਲਪਨ ਨਹੀਂ?
ਵੀਡੀਓ ਵਿੱਚ ਦੇਖੋ... ਕਿਵੇਂ ਇੱਕ ਧੂਤਾ ਰੈਪ ਗਾ
ਰਿਹਾ ਹੈ, ਤੇ ਦੂਜੀ ਵੀਡੀਓ ਵਿੱਚ ਭੰਗੜਾ ਪਾ ਰਿਹਾ ਹੈ.... ਸਾਨੂੰ ਕੋਈ ਤਕਲੀਫ
ਨਹੀਂ..... ਪਰ ਇੱਥੇ ਵੀ ਉਹੀ ਗੱਲ ਦੁਹਰਾ ਰਹੇ ਹਾਂ, ਕਿ ਜੇ
ਕੋਈ ਹੋਰ ਕਰੇ ਤਾਂ ਇਹ ਸਿੱਖੀ ਦੇ ਖਿਲਾਫ ਹੈ, ਤਾਂ ਇਹ ਮਾਰਣ ਨੂੰ ਦੌੜਦੇ ਹਨ...
ਗੱਲ ਗੱਲ 'ਤੇ ਅਕਾਲ ਤਖ਼ਤ ਦੀ ਧੌਂਸ ਜਮਾਉਣ ਵਾਲੇ, ਕੀ ਇਨ੍ਹਾਂ ਨੂੰ ਇਹ ਹਿਦਾਇਤ ਭੁੱਲ
ਗਈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਹਾਲ ਵਗੈਰਾ ਵਿੱਚ ਨਹੀਂ ਲਿਜਾਇਆ ਜਾ ਸਕਦਾ
!!!
ਧੂਤਿਆਂ ਦਾ ਸਿਰਮੌਰ ਗੁਰਪ੍ਰੀਤ
ਕੈਲੀਫੋਰਨੀਆ ਤੇ ਜਾਗੋਵਾਲਾ (ਸੱਤੇਵਾਲਾ) ਜੱਥਾ ਅੱਡੀਆਂ ਚੱਕ ਚੱਕ ਕੇ ਵੀਡੀਓ
ਪਾਉਂਦੇ ਹਨ, ਵਨਚਰੀ ਵਰਗੇ ਧੂਤੇ ਆਫਰੀ ਜਾਣਗੇ....
ਤੇ ਹੁਣ???? ਕੀ ਸੱਪ ਸੁੰਘ ਗਿਆ ? ਹੁਣ ਨਹੀਂ ਟੱਪਦੇ !!!