ਮੁਇਆ
ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥
ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥
ਗੁਰਬਾਣੀ ਵਿਚ ਪਾਣੀ ਦੀ ਮਹੱਤਤਾ ਲਈ ਬਹੁਤ ਥਾਵੇਂ ਬਹੁਤ ਕੁੱਛ
ਆਖਿਆ ਗਿਆ ਹੈ।
ਜਿਸ ਮਿੱਟੀ ਪਾਣੀ ਤੇ ਭੋਜਨ ਵਿੱਚ ਤੂੰ ਜਨਮ ਲੈ ਕੇ ਵਧਿਆ ਫੁਲਿਆ,
ਜੋ ਅੱਜ ਭੀ ਲਹੂ ਬਣ ਕੇ ਤੇਰੀਆਂ ਰਗ਼ਾਂ ਵਿਚ ਚੱਲ ਰਿਹਾ ਹੈ, ਤੈਨੂੰ ਸਭ ਕੁਛ ਦੇਣ ਵਾਲੀ
ਉਸ ਧਰਤੀ ਦੀ ਮਿੱਟੀ ਅਤੇ ਹੋਰ ਬਹੁਤ ਖਜ਼ਾਨੇ ਦੂਜੇ ਗੁਆਂਢੀ ਸੁਬਿਆਂ ਵਿੱਚ ਚਲੇ ਗਏ, ਪਰ
ਪਾਣੀ ਤੇ ਗੌਰਵ ਕਰਨ ਵਾਲੀ ਇਹ ਧਰਤੀ ਮਾਂ ਨੇ ਆਖਿਆ, ਜ਼ਾਲਮੋ
ਮੇਰਾ ਅੰਗ ਅੰਗ ਕਟ ਕੇ ਦੂਜੇ ਸੂਬਿਆਂ ਨੁੰ ਵੰਡਣ ਵਾਲਿਓ, ਮੇਰਾ ਨਾਮ ਮੇਰੇ ਕੋਲ ਰਹਿਣ
ਦਿਓ, ਆਪਣੇ ਪੰਜ-ਆਬ ਦੇ ਗੌਰਵ ਭਰੇ ਨਾਮ ਵਿਚ ਹੀ ਮਸਤ ਰਹੀ ਇਸ ਨੂੰ ਅਪਣਾ ਨਾਮ ਪੰਜ
ਪਾਣੀਆਂ ਤੇ ਹੋਣ ਦਾ ਹੀ ਗੌਰਵ ਸੀ।
ਪਰ ਤੇਰੇ ਲਾਲਚ, ਬੇਇਤਫਾਕੀ ਅਤੇ ਹੋਰ ਕਮਜ਼ੋਰੀਆਂ ਦਾ ਲਾਭ ਉਠਾਂਦਿਆਂ
ਦੁਸ਼ਮਣ ਨੇ ਤੇਰੇ ਸਾਹਮਣੇ ਤੇਰੀ “ਮਾਤਾ ਧਰਤ ਮਹਤ” ਪੰਜ-ਆਬ ਦਾ ਗੌਰਵ, ਪਾਣੀ ਬੜੀ ਸਾਜਸ਼
ਅਤੇ ਸ਼ਾਤਰਤਾ ਨਾਲ ਖੋਹ ਕੇ ਮਾਨੋ ਤੇਰੀ ਧਰਤੀ ਮਾਂ ਦਾ ਮਾਨ ਸਨਮਾਨ ਗੌਰਵ ਲੁਟ ਲਿਆ। ਅੱਜ
ਤੇਰੀ ਧਰਤੀ ਮਾਂ ਦਾ ਪੰਜਾਬ ਨਾਮ ਹੀ ਨਿਰਾਰਥ ਹੋ ਕੇ ਰਹਿ ਗਿਆ ।
ਭਲਿਆ ਅਜੇ ਭੀ ਸਮਝ ਲੈ ਅਪਣੇ ਗੌਰਵ ਅਤੇ ਹੱਕਾਂ ਦੀ ਰਾਖੀ ਲਈ, ਕੁਰਸੀਆਂ ਦੀ ਭੁੱਖ, ਧੜਿਆਂ
ਦੀਆਂ ਦੀਵਾਰਾਂ ਤੋੜ ਕੇ ਇਕ ਹੋ, ਇਕਾ ਬਾਣੀ ਇਕ ਗੁਰ ਇਕੋ ਸਬਦ ਵੀਚਾਰ ਨਾਲ ਜੁੜ ਕੇ ਏਕੇ
ਦੀ ਦੀਵਾਰ ਬਣ, ਨਹੀਂ ਤਾਂ ਇੱਟ ਇੱਟ ਕਰਕੇ ਖੰਡਰ ਬਣਾ ਦਿਤਾ ਜਾਵੇਂਗਾ, ਇਹ ਏਕਾ ਸਿਰਫ ਇਕੋ
ਇਕ ਸਮਰੱਥ ਗੁਰੂ ਦੀ ਗੋਦੀ ਅਤੇ ਅਗਵਾਈ ਵਿੱਚ ਆਕੇ ਹੀ ਹੋ ਸਕਦਾ ਹੈ, ਨਹੀਂ ਤਾਂ ਦੇਖ ਲੈ
ਇਕ ਇਕ ਕਰਕੇ ਤੇਰੀ ਹੋਂਦ ਹੀ ਲੁਟੀ ਜਾ ਰਹੀ ਹੈ।
ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥
ਪੰਨਾ 972