Share on Facebook

Main News Page

ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ "ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੁਰਗਾ ਦੇ ਪੁਜਾਰੀ !" ਭਾਗ-3
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਲੜੀ ਜੋੜਨ ਲਈ ਪਿਛਲੇ ਅੰਕ : ਭਾਗ-1; ਭਾਗ-2

ਤਾਂਹਿ ਅਰਾਧਨਿ ਤਤਪਰ ਹੋਇ।  ਤਪਹਿ ਤਪਨਿ, ਜਾਵਦ ਨਹਿ ਜੋਇ।
ਧਯਾਨ ਪਰਾਯਨ ਕਰਨਿ ਪ੍ਰਤਛ।  ਦਰਸ ਬਿਲੋਚਨ ਗੋਚਰ ਸਵੱਛ ॥
੪੪॥

ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤਿਯ ਰੁੱਤੇ ਦੇਵੀ ਪ੍ਰਸੰਗ ਬਰਨਨ ਨਾਮ ਨਵਮੋ ਅੰਸੂ ॥੯॥

ਦੇਵੀ ਪ੍ਰਗਟ ਹੋਣ ਦੇ ਚਿੰਨ੍ਹ: 10 ਮਹੀਨੇ ਹਵਨ ਕਰਦਿਆਂ ਗੁਰੂ ਜੀ ਨੂੰ ਹੋ ਚੁੱਕੇ ਹਨ। ਪੰਡਿਤ ਗੁਰੂ ਜੀ ਨੂੰ ਹੌਸਲਾ ਦਿੰਦਾ ਹੈ ਕਿ ਦੇਵੀ ਦੇ ਦਰਸ਼ਨ ਹੋਣ ਵਾਲ਼ੇ ਹਨ। ਗੁਰੂ ਜੀ ਪੰਡਿਤ ਨੂੰ ਕਹਿੰਦੇ ਹਨ ਕਿ ਬ੍ਰਾਹਮਣ ਹੀ ਖੱਤਰੀ ਦੀ ਰੱਖਿਆ ਕਰਨ ਵਾਲ਼ਾ ਹੈ। ਬ੍ਰਾਹਮਣ ਹੀ ਖੱਤ੍ਰੀ ਦਾ ਆਸਰਾ ਹੈ। ਕੇਸ਼ਵ ਦਾਸ ਜੀ, ਤੁਸੀਂ ਮੇਰੇ ਪਿਤਾ ਸਮਾਨ ਹੋ। ਇਹ ਮਨਮਤਿ ਦੀਆਂ ਗੱਲਾਂ ਕਵੀ ਸੰਤੋਖ ਸਿੰਘ ਨੇ ਇਸ ਤਰ੍ਹਾਂ ਲਿਖੀਆਂ ਹਨ:

ਤੁਮ ਹੀ ਹੋ ਇਕ ਓਟ ਹਮਾਰੀ।  ਨਿਜ ਛੱਤਰੀ ਕੇ ਦਿਜ (ਬ੍ਰਾਹਮਣ) ਰਖਵਾਰੀ।
ਪਿਤਾ ਸਮਾਨ ਸਦਾ ਹੀ ਕਰਤੇ।  ਬਿਪ੍ਰ (ਬ੍ਰਾਹਮਣ) ਸਾਰਸੁਤ ਸਭਿ ਇਮ ਧਰਤੇ ॥
੧੫॥

ਕਵੀ ਸੰਤੋਖ ਸਿੰਘ ਮਨਮਤਿ ਕਰਦਾ ਲਿਖਦਾ ਹੈ ਕਿ ਗੁਰੂ ਜੀ ਨੇ ਨੌਰਾਤੇ ਆਉਣ ਸਮੇਂ ਬਰਤ ਰੱਖ ਲਿਆ {ਗੁਰਮਤਿ ਅਨੁਸਾਰ ਪੂਜਾ ਲਈ ਵਰਤ ਰੱਖਣੇ ਮਨਮਤਿ ਹੈ}। ਜਿਵੇਂ:-

ਪਾਂਚ ਪਹਿਰ ਲੌ ਹਮਨ ਕਰੰਤੇ।  ਤੀਨ ਪਹਿਰ ਬਿਸ੍ਰਾਮ ਧਰੰਤੇ।
ਪਾਛਲ ਪਖ ਨੌਰਾਤ੍ਰੇ ਆਏ।  ਧਰੋ ਬਰਤ ਕੁਛ ਪੀਯ ਨ ਖਾਏ ॥
੧੮॥

ਕਵੀ ਸੰਤੋਖ ਸਿੰਘ ਗੁਰੂ ਜੀ ਦਾ ਵੀ ਲਿਹਾਜ਼ ਨਹੀਂ ਕਰਦਾ ਅਤੇ ਬ੍ਰਾਹਮਣਵਾਦ ਵਿੱਚ ਲਪੇਟਦਾ ਲਿਖਦਾ ਹੈ ਕਿ ਗੁਰੂ ਜੀ ਚੰਡੀ ਦੁਰਗਾ ਦੀ ਜੈ ਜੈ ਬੋਲਣ ਲੱਗ ਲਏ:-

ਇਕ ਆਸਨ ਪਰ ਦਿਵਸ ਬਿਤਾਵੈ।  ਮੰਤ੍ਰ ਸਮੇਤ ਅਹੂਤੀ ਪਾਵੈ।
ਜੈ ਦੇਵੀ! ਜੈ ਚੰਡ ਕਰਾਲੀ!  ਜੈ ਜੈ ਅੰਬੇ ਬਾਹੁ ਬਿਸਾਲੀ ॥
੧੯॥

ਕਵੀ ਨੇ ਗੁਰੂ ਜੀ ਨੂੰ ਮਨਮਤਿ ਅਧੀਨ ਦੁਰਗਾ ਦੀ ਸਿਫ਼ਤਿ ਵਿੱਚ ਲਾ ਦਿੱਤਾ ਹੈ:

ਧਰਨੀ ਮਹਿ ਜਸੁ ਉਤਮ ਕਰਨੀ।  ਕਰਨੀ ਸਮ ਰਿਪੁ ਤਰੁ ਕੋ ਹਰਨੀ।
ਹਰਨੀ ਸਮ ਦ੍ਰਿਗ (ਅੱਖਾਂ), ਕੰਚਨ ਬਰਨੀ (ਰੰਗ)।  ਬਰਨੀ ਬੇਦਨਿ(ਵੇਦਾਂ ਵਿੱਚ) ਆਯੁਧ ਧਰਨੀ (ਸ਼ਸ਼ਤਰਧਾਰੀ)॥
੨੦॥

ਭਰਨੀ ਜਗਤ ਸਦਾ ਬਯ ਤਰਨੀ।  ਤਰਨੀ ਸਮ ਜਗ ਕਾਰਜ ਕਰਨੀ।
ਕਰ ਨੀਰਜ ਤੇ ਦੁਸ਼ਟ ਨਿਵਰਨੀ।  ਵਰਨੀ ਬਕ੍ਰ, ਸ਼ੁਭਤਿ ਆਭਰਨੀ॥
੨੧॥

ਨਮੋ ਨਮੋ ਤੁਵ ਪਦ ਅਰਬਿੰਦਾ।  ਨਮੋ ਨਮੋ ਕੋ ਹੈ ਨ ਮਨਿਦਾ।
ਨਮੋ ਨਮੋ ਮਧੁ ਕੈਟਭ ਮਾਰਨਿ।  ਨਮੋ ਨਮੋ ਪਿੰਗਾਛ ਪ੍ਰਹਾਰਨਿ॥
੨੨॥

ਨਮੋ ਨਮੋ ਹੇ ਰਾਮ ਸਰੂਪਾ।  ਨਮੋ ਨਮੋ ਸ਼੍ਰੀ ਕ੍ਰਿਸ਼ਨ ਅਨੂਪਾ।
ਨਮੋ ਨਮੋ ਜਨ ਕੋ ਬਰਦਾਨੀ।  ਨਮੋ ਨਮੋ ਦੁਰਗੇਯ ਭਵਾਨੀ ॥
੨੩॥

ਜੈ ਜੈ ਲੋਚਨ ਲੋਹਿਤ ਕਾਲੀ।  ਜੈ ਦਿਗੰਬਰਾ, ਆਨਨ ਜਾਲੀ।
ਜੈ ਜੈ ਅਸ਼ਟ ਭੁਜਾ ਬਲਵਾਲੀ।  ਜੈ ਜੈ ਭੀਮਾ ਮੁੰਡਨਿ ਮਾਲੀ ॥
੨੪॥

ਜੈ ਜੈ ਭਦ੍ਰਾ ਲਘੁ ਸਸਿ ਭਾਲੀ।  ਭਵਾ ਭੈਹਰਾ ਭੂਰ ਕ੍ਰਿਪਾਲੀ।
ਛੂਟੇ ਸਿਰ ਪਰ ਬਾਲ ਬਿਸਾਲੀ।  ਜੈ ਜੈ ਰਣ ਮਹਿ ਰੂਪ ਕਰਾਲੀ ॥
੨੫॥

ਕਹਿ ਲਗਿ ਕਹੌ ਨਾਮ ਜਗ ਮਾਤਾ।  ਸਿਮਰਤਿ ਗੁਰ ਏਕੋ (ਕੇਵਲ ਦੁਰਗਾ ਦੇ) ਰੰਗ ਰਾਤਾ।
ਭੂਖ ਪਿਆਸਾ ਲਖੈ ਨ ਦੋਈ। ਇਸ ਬਿਧਿ ਪ੍ਰੇਮ ਪਰਾਇਂ ਹੋਈ ॥
੨੬॥

ਉਚਰਹਿ ਉਸਤਤਿ ਅਨਿਕ ਪ੍ਰਕਾਰੀ।  ਗੁਨ ਗਨ ਸਿਮਰਤਿ ਪਰਉਪਕਾਰੀ।
ਹਮਨ ਕਰਤਿ ਹੈ ਮੰਤ੍ਰ ਉਚਾਰਤਿ।  ਨਿਸ (ਰਾਤਿ) ਦਿਨ ਧਾਨ ਚੰਡਿ ਕੋ ਧਾਰਤਿ ॥
੨੭॥

ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤਿਯ ਰੁਤੇ ਦੇਵੀ ਪ੍ਰਸੰਗ ਬਰਨਨ ਨਾਮ ਦਸਮੋ ਅੰਸੂ ॥੧੦॥ (ਤੀਸਰੀ ਰੁੱਤ ਦਸਵਾਂ ਅਧਿਆਇ ਸਮਾਪਤ )

ਦੇਵੀ ਦੁਰਗਾ /ਭਗਵਤੀ /ਭਗਉਤੀ ਦਾ ਪ੍ਰਗਟ ਹੋਣਾ: ਮਹੀਨਾ ਚੇਤ. ਸ਼ੁਕਲ ਪੱਖ, ਨੌਵੀਂ ਤਿਥਿ, ਦਿਨ ਐਤਵਾਰ ਸੀ।

ਬਿਜਲੀ, ਕੜਕੀ, ਪਹਾੜਾਂ ਦੀਆਂ ਕਈ ਚੋਟੀਆਂ ਡਿਗ ਪਈਆਂ, ਤੇਜ਼ ਹਵਾਵਾਂ ਚੱਲੀਆਂ, ਡਰਾ ਦੇਣ ਵਾਲ਼ਾ ਜਿਵੇਂ ਭੁਚਾਲ਼ ਆ ਗਿਆ ਹੋਵੇ। ਦੇਵੀ ਭਿਆਨਕ ਰੂਪ ਧਾਰ ਕੇ ਪ੍ਰਗਟ ਹੋਈ। ਕਵੀ ਸੰਤੋਖ ਸਿੰਘ ਲਿਖਦਾ ਹੈ:

ਤ੍ਰਿਭੰਗੀ ਛੰਦ:

ਪ੍ਰਗਟੀ ਜਗਰਾਨੀ, ਸਭਿ ਗੁਨ ਖਾਨੀ,  ਜਨ ਬਰਦਾਨੀ, ਭੂਰ ਪ੍ਰਭਾ।
ਕਾ ਸੂਰਜ ਇੰਦੈ, ਹੈ ਨ ਮਨਿਦੈ,  ਪਿਖਿ ਦ੍ਰਿਗ ਮੁੰਦੈ ਦੇਵ ਸਭਾ।
ਕਾ ਪਾਵਕ ਰਾਸੈ, ਤੜਿਤਾ ਭਾਸੈ,  ਕਹਾਂ ਪ੍ਰਕਾਸੈ, ਹੈ ਸਮ ਨਾ।
ਕਿਹ ਨਦਰ ਨ ਠਹਿਰੈ, ਝਾਂਕਤਿ ਹਹਿਰੈ,  ਅੰਗਨਿ ਥਹਿਰੈ, ਧ੍ਰਿਤ ਜਮ ਨਾ ॥
੫॥

ਗਰ ਮੈ ਧਰਿ ਮਾਲਾ ਮੁੰਡਨ ਜਾਲਾ  ਬਹੁਤ ਕਰਾਲਾ ਦਾੜ੍ਹ ਬਡੀ।
ਦੰਤਨ ਕੀ ਪਾਲਾ ਖਰੀ ਕੁਢਾਲਾ,  ਦੀਰਘ ਜਾਲਾ ਤੁੰਡ ਛਡੀ।
ਭ੍ਰਿਕੁਟੀ ਚਢਿ ਭਾਲਾ, ਲੋਚਨ ਲਾਲਾ,  ਸੀਸ ਬਿਸਾਲਾ ਬਾਲ ਮਹਾਂ।
ਤਨ ਸਭਿ ਬਿਕ੍ਰਾਲਾ, ਦਿਸ਼ ਪਟਵਾਲਾ,  ਕਰ ਕਰਵਾਲਾ ਲਾਹ ਲਹਾਂ ॥
੭॥

ਦੁਰਗਾ ਦੇਵੀ ਅਤੇ ਗੁਰੂ ਜੀ ਵਿੱਚ ਵਾਰਤਾਲਾਪ ਇੰਝ ਹੁੰਦਾ ਹੈ:

ਦੋਹਰਾ

ਭੀਮ ਭੇਖ ਤੇ ਭੈ ਹਰਾ,  ਗਿਰ ਕੇ ਸਿਰ ਪਰ ਆਇ।
ਖਰੀ ਭਈ ਬਰੰ ਬ੍ਰਹ੫ ਬਚ,  ਊਚੇ ਕਹੋ ਸੁਨਾਇ ॥
੧੦॥

ਚੌਪਈ

ਜੈ ਜਗਦੰਬਾ ਕਹਿ ਗੁਰ ਖਰੇ। ਸਕਲ ਰੂਪ ਕੋ ਦੇਖਨਿ ਕਰੇ। 
ਏਕ ਬਾਰ ਨਖ ਸ਼ਿਖ ਤੇ ਹੇਰਿ।  ਨਮੋ ਕਰਤਿ ਚਖ ਮੀਚੇ ਫੇਰ ॥੧੧॥ 

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top