Share on Facebook

Main News Page

ਕਦੋਂ ਤੱਕ ਲਕੀਰ ਦੇ ਦੂੱਜੇ ਪਾਸੇ ਖੜੇ ਉਨ੍ਹਾਂ ਮੰਦਬੁਧੀਆਂ ਦੀਆਂ ਕੀਤੀਆਂ ਜਾਂਦੀਆਂ ਹਰਕਤਾਂ ਦੇਖਕੇ ਕੁੜ੍ਹਦੇ ਰਹਾਂਗੇ ?
-: ਹਰਮਿੰਦਰ ਸਿੰਘ ਲੁਧਿਆਣਾ

ਅਸੀਂ ਤਾਂ ਕਦੋਂ ਦਾ ਬਾਬਾ ਦੀਪ ਸਿੰਘ ਵਾਂਗਰ ਜ਼ਮੀਨ 'ਤੇ ਲਕੀਰ ਖਿੱਚ ਕੇ ਏਧਰਲੇ ਪਾਸੇ ਖੜੇ ਹਾਂ। ਉਧਰਲੇ ਪਾਸੇ ਪੁਜਾਰੀ ਲਾਣਾ + ਡੇਰਾਵਾਦ + ਵਿੱਕ ਚੁੱਕੇ ਸਿਆਸੀ ਆਗੂ + ਗੈਰ ਸਿਧਾਂਤਿਕ, ਬਿਪਰਵਾਦ ਵਿੱਚ ਗੜੁੱਚ ਸ਼ਰਧਾਵਾਨ ਸਿੱਖ ਖੜੇ ਹਨ। ਬੇਸ਼ੱਕ ਉਨ੍ਹਾਂ ਦੀ ਗਿਣਤੀ ਵਧੇਰੇ ਹੈ, ਅਤੇ ਅਸੀਂ ਨਿਗੂਣੇ ਹਾਂ... ਪਰ... ਹਾਂ ਅਸੀਂ ਸਾਰੇ ਵਜ਼ਨਦਾਰ। ਉਹ ਲੋਕ ਮੰਦਬੁੱਧੀ ਹੋਣ ਦੇ ਬਾਵਜੂਦ ਆਪਣੇ ਸਾਂਝੇ ਮੁੱਦੇ "ਕਮਲਪੁਣੇ" ਕਰਕੇ + ਸਾਨੂੰ ਸਾਂਝਾ ਦੁਸ਼ਮਣ ਮਨ ਕੇ ਇੱਕਠੇ ਨੇ... ਪਰ... ਅਸੀਂ ਸਿਧਾਂਤ ਦੀ ਆਪਸੀ ਅਖੀਰਲੀ ਸਹਿਮਤੀ ਨਾ ਹੋਣ ਕਰਕੇ, ਇੱਕ ਦੂੱਜੇ ਨਾਲ ਲੜਨ ਕਰ ਕੇ (ਮੁਹੰ ਵੱਟ ਕੇ) ਖਿੰਡੇ ਹੋਏ ਹਾਂ।

ਜੇ ਅਸੀਂ ਆਪਣੀ ਸਿਧਾਂਤਕ ਅਸਿਹਮਤੀ ਦੇ ਬਾਵਜੂਦ ਘੱਟੋ ਘੱਟ ਸਾਂਝੇ ਪ੍ਰੋਗਰਾਮ ਤਹਿਤ, ਇੱਕ ਮੁੱਠ ਨਾ ਹੋਏ, ਤਾਂ ਇਨ੍ਹਾਂ ਮੰਦਬੁਧੀਆਂ ਨੇ ਸਿੱਖੀ ਨੂੰ ਅਜਿਹੇ ਗਹਿਰੇ ਖੱਡ ਵਿੱਚ ਸੁੱਟ ਦੇਣਾ ਹੈ, ਜਿਥੋਂ ਸਾਡੀ ਆਉਣ ਵਾਲੀ ਪੀੜੀ ਆਪਣਾਂ ਨਿਆਰਾਪਣ ਭੁਲਾ ਕੇ, ਬਿਪਰਵਾਦ ਵਿੱਚ ਆਪਣੇ ਆਪ ਨੂੰ ਗੜੁੱਚ ਸਮਝੇਗੀ। ਸਿੱਖ ਸੰਸਥਾਵਾਂ, ਬੋਲੇ, ਚਿੰਨ੍ਹ ,ਪ੍ਰੰਪਰਾਵਾਂ ਦਾ ਇਨ੍ਹਾਂ ਰੱਜ ਕੇ ਸ਼ੋਸ਼ਣ ਕੀਤਾ, ਜਿਵੇਂ ਅੱਜ ਕੱਲ ਸਰਬਤ ਖਾਲਸਾ ਦਾ ਕਰ ਰਹੇ ਹਨ।

ਇਹ ਲੋਕ ਹੀ ਕਿਉਂ ਪਹਿਲ ਕਰ ਕੇ ਦੁਰਉਪਯੋਗ ਕਰਦੇ ਹਨ? ਅਸੀਂ ਕਿਉਂ ਨਹੀਂ ਪਹਿਲ ਕਰਕੇ ਸੱਦਉਯੋਗ ਕਰਦੇ ? ਜਦ ਕਿ ਕੌਮ ਨੂੰ ਰਾਜਨੀਤਿਕ + ਧਾਰਮਿਕ + ਆਰਥਿਕ + ਸਮਾਜਿਕ + ਸੱਭਿਆਚਾਰਿਕ + ਮਨੋਵਿਗਿਆਨਿਕ ਸੇਧ ਦੇਣ ਲਈ ਸਾਡੇ ਕੋਲ ਜ਼ਿਆਦਾ ਸੂਝਵਾਨ + ਦਿਮਾਗੀ +ਦੂਰਅੰਦੇਸ਼ੀ ਬੰਦੇ ਹਨ। ਅਸੀਂ ਕਿਉਂ ਨਹੀਂ ਕੌਮੀ ਨੀਤੀ ਬਣਾ ਕੇ ਕੌਮ ਨੂੰ ਅਗਵਾਈ ਦਿੰਦੇ ? ਕਦੋਂ ਤੱਕ ਲਕੀਰ ਦੇ ਦੂੱਜੇ ਪਾਸੇ ਖੜੇ ਉਨ੍ਹਾਂ ਮੰਦਬੁਧੀਆਂ ਦੀਆਂ ਕੀਤੀਆਂ ਜਾਂਦੀਆਂ ਹਰਕਤਾਂ ਦੇਖਕੇ ਕੁੜ੍ਹਦੇ ਰਹਾਂਗੇ ? ਜੇ ਇਸੇ ਤਰ੍ਹਾਂ ਅਸੀਂ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ, ਤਾਂ ਉਨ੍ਹਾਂ ਦੇ ਨਾਲ-ਨਾਲ ਅਸੀਂ ਵੀ ਬਰਾਬਰ ਦੇ ਜਿੰਮੇਵਾਰ ਗਿਣੇ ਜਾਵਾਂਗੇ।


ਟਿੱਪਣੀ: ਵੀਰ ਹਰਮਿੰਦਰ ਸਿੰਘ ਜੀ ਤੁਹਾਡਾ ਤੌਖਲਾ ਜਾਇਜ਼ ਹੈ।

ਜਾਗਰੂਕ ਅਖਵਾਉਣ ਵਾਲੇ ਖਿੰਡੇ ਪੁੰਡੇ ਇਸ ਕਰਕੇ ਹਨ, ਕਿ ਉਹ ਵੀ ਆਪਣੇ ਆਪਣੇ ਧੜੇ ਦੇ ਪ੍ਰਚਾਰਕ ਜਾਂ ਆਗੂ ਤੋਂ ਅਗਾਂਹ ਸੋਚਣ ਦੀ ਜ਼ੁਰਅਤ ਨਹੀਂ ਕਰਦੇ, ਤੇ ਉਨ੍ਹਾਂ ਦੀ ਕੀਤੀ ਹੋਈ ਗੱਲ ਨੂੰ ਹੀ ਅਖੀਰ ਮੰਨ ਕੇ ਚਲਦੇ ਹਨ, ਜਿਵੇਂ ਬਿਪਰਵਾਦੀ। ਬਿਪਰਵਾਦੀ ਤਾਕਤਾਂ ਦਾ ਸੁਮੇਲ ਇਸ ਕਰਕੇ ਹੈ ਕਿਉਂਕਿ ਉਹ ਭਾਂਵੇਂ ਗਲਤ ਪਾਸੇ ਹਨ, ਪਰ ਉਸ ਗਲਤ ਨੂੰ ਵੀ ਸਹੀ ਮੰਨਕੇ ਅਖੌਤੀ ਦਸਮ ਗ੍ਰੰਥ, ਹੋਰ ਕੂੜ ਗ੍ਰੰਥਾਂ, ਪਖੰਡਾਂ ਨੂੰ ਪ੍ਰਚਾਰ ਕੇ ਇੱਕ ਹਨ, ਦੋ ਪਾਸੇ ਲੱਤਾਂ ਨਹੀਂ ਰੱਖਦੇ, ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਆਪਣੀ ਦੁਕਾਨ ਚਲਾਉਣ ਲਈ ਵਰਤਦੇ ਹਨ।

ਸਾਡਾ ਸਾਂਝਾ ਪਲੇਟਫਾਰਮ... ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਹੋ ਸਕਦੇ ਹਨ, ਤੇ ਹੋਣੇ ਚਾਹੀਦੇ ਹਨ, ਪਰ ਇੱਥੇ ਵੀ ਜਾਗਰੂਕ ਅਖਵਾਉਣ ਵਾਲੇ ਗੱਲ ਤਾਂ ਜ਼ਰੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਨ, ਪਰ ਸਮਝੌਤਾਵਾਦੀ ਹੁੰਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੀ ਬਣਾਈ ਹੋਈ ਰਹਿਤ ਮਰਿਆਦਾ ਨੂੰ ਗੁਰੂ ਨਾਲੋਂ ਵੱਧ ਪਹਿਲ ਦਿੰਦੇ ਹਨ, ਜਿਸ ਮਰਿਆਦਾ ਦੀ ਹੀ ਦੇਣ ਇਹ ਅਖੌਤੀ ਦਸਮ ਗ੍ਰੰਥ ਹੈ, ਜੋ ਬਹੁਤਿਆਂ ਪਵਾੜਿਆਂ ਦੀ ਜੜ੍ਹ ਹੈ। ਜਦੋਂ ਤੱਕ ਜਾਗਰੂਕ ਅਖਵਾਉਣ ਵਾਲੇ ਦੋ ਬੇੜੀਆਂ 'ਚ ਪੈਰ ਧਰਣਗੇ, ਇਹ ਕੋਈ ਵੀ ਸੇਧ ਨਹੀਂ ਦੇ ਸਕਣਗੇ, ਨਾ ਹੀ ਇੱਕ ਹੋ ਸਕਣਗੇ।

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top