Share on Facebook

Main News Page

ਜੇ ਫੌਜ ਵੀ ਆ ਜਾਵੇ ਤਾਂ ਗੋਲੀਆਂ ਖਾਣੀਆਂ ਮਨਜ਼ੂਰ, ਨਹਿਰ ਨਿਕਲਣ ਨਹੀਂ ਦੇਣੀ
-: ਪ੍ਰਕਾਸ਼ ਬਾਦਲ

"ਕੋਈ ਵੀ ਸਿੱਖ ਬਾਦਲ ਤੇ ਯਕੀਨ ਕਿਵੇ ਕਰੇ, ਬਾਦਲ ਸਾਬ ਦੀ ਨਸਲ ਵੀ ਡੱਬੂ ਵਾਲੀ ਹੈ, ਜਿਹੜਾ ਅੱਗ ਲਾ ਕੇ ਆਪ ਕੰਧ 'ਤੇ ਬਹਿ ਜਾਂਦਾ !"

1984 ਵੇਲੇ ਵੀ ਬਾਦਲ ਸਾਬ ਕਹਿੰਦੇ ਹੁੰਦੇ ਸੀ ਕਿ ਹਿੰਦੁਸਤਾਨੀ ਫੌਜ ਮੇਰੀ ਲਾਸ਼ ਉਤੋਂ ਲੰਘ ਕੇ ਹੀ ਦਰਬਾਰ ਸਾਹਿਬ ਅੰਦਰ ਦਾਖਲ ਹੋਵੇਗੀ, ਤੇ ਜਦੋਂ ਇਹ ਮੌਕਾ ਬਣਿਆ ਤਾਂ ਤੁਸੀਂ ਲੁਕ ਕੇ ਆਪਣੇ ਖੇਤਾਂ ਵਿਚ ਬੈਠੇ ਖਰਬੂਜੇ ਖਾਂਦੇ ਰਹੇ!"

15 ਨਵੰਬਰ (ਟਿੰਮਾਂ ਬੁਲ੍ਹੋਵਾਲ): ਬਾਦਲ ਸਾਬ ਤੁਹਾਡਾ ਪੰਜਾਬ ਲਈ ਦਿਖਾਵੇ ਦਾ ਮੋਹ ਪਿਆਰ ਦੇਖ ਕੇ ਤੁਹਾਡੇ ਤੇ ਗੁੱਸੇ ਨਾਲੋਂ ਹਾਸਾ ਜਿਆਦਾ ਆਉਂਦਾ, ਬਾਦਲ ਸਾਬ ਤੁਹਾਡਾ 'ਇੱਕ ਪੈਰ ਕਬਰ 'ਚ ਤੇ ਦੂਜਾ ਕੇਲੇ ਦੇ ਛਿੱਲੜ' ਤੇ ਹੈ ਉਮਰ ਦੇ ਆਖਰੀ ਪੜ੍ਹਾਅ 'ਤੇ ਵੀ ਆਪਣੀ ਘਟੀਆ ਸਿਆਸਤ ਤੋਂ ਬਾਜ੍ਹ ਨਹੀਂ ਆਉਂਦੇ। ਆਪਣੇ ਸਿਆਸੀ ਫਾਈਦੇ ਲਈ ਤੁਸੀਂ ਹਮੇਸ਼ਾ ਹੀ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਜਜਬਾਤ ਭੜਕਾ ਕੇ ਉਹਨਾਂ ਦੀਆ ਲਾਸ਼ਾਂ 'ਤੇ ਕੁਰਸੀ ਡਾਹੁੰਦੇ ਰਹੇ ਹੋ।

ਇਹੀ ਕਰਤੂਤ ਤੁਸੀਂ ਅੱਜ ਤੋਂ 32 -33 ਸਾਲ ਪਹਿਲਾ ਧਰਮ -ਯੁੱਧ ਮੋਰਚੇ ਦੌਰਾਨ ਵੀ ਕੀਤੀ ਸੀ, ਉਦੋਂ ਵੀ ਤੁਸੀਂ ਇੱਕ ਪਾਸੇ ਇੰਦਰਾਂ ਗਾਂਧੀ ਨਾਲ ਗੰਢ-ਤਰੁਪ ਕੀਤੀ ਸੀ ਤੇ ਦੂਜੇ ਪੰਜਾਬ ਦੀਆ ਹੱਕੀ ਮੰਗਾ ਲਈ ਇੰਦਰਾਂ ਸਰਕਾਰ ਖਿਲਾਫ ਮੋਰਚੇ ਦੇ ਮੋਹਰੀ ਹੋ ਕੇ ਉਸਦਾ ਵਿਰੋਧ ਕਰਦੇ ਰਹੇ ।

ਉਸ ਵੇਲੇ ਵੀ ਤੁਸੀਂ ਸਿੱਖਾਂ ਨੂੰ ਇਹੋ ਜਿਹੇ ਝੂਠੇ ਬਿਆਨ ਦੇ ਕੇ ਭਰਮਾ ਕੇ ਰੱਖਿਆ। 1984 ਵੇਲੇ ਵੀ ਤੁਹਾਡਾ ਇਹੀ ਬਿਆਨ ਹੁੰਦਾ ਸੀ 'ਕਿ ਜੇਕਰ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾ ਉਹਨਾਂ ਨੂੰ ਸਾਡੀਆਂ ਲਾਸ਼ਾ ਉੱਤੋਂ ਲੰਘਣਾ ਪਵੇਗਾ'।

ਮਗਰੋਂ ਦਰਬਾਰ ਸਾਹਿਬ ਤੇ ਅਟੈਕ ਵੀ ਹੋਇਆ ਅਤੇ ਭਾਰਤੀ ਫੋਜ ਨੇ ਦਰਬਾਰ ਸਾਹਿਬ ਦੀ ਪਰਕਿਰਮਾ ਵਿਚ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਵੀ ਵਿਛਾ ਦਿੱਤੀਆਂ ਭਾਰਤੀ ਫੌਜ ਇਹਨਾਂ ਸ਼ਹੀਦਾ ਦੀਆ ਲਾਸ਼ਾ ਮਿੱਧਦੀ ਲੰਘ ਕੇ ਦਰਬਾਰ ਸਾਹਿਬ ਵਿਚ ਪ੍ਰਵੇਸ਼ ਵੀ ਕਰ ਗਈ। ਪਰ ਇਹਨਾਂ ਸ਼ਹੀਦਾਂ ਵਿਚ ਬਾਦਲ ਸਾਬ ਨਹੀਂ ਸਨ, ਕਿਉਕਿ ਬਾਦਲ ਸਾਬ ਆਪਣੇ ਪਲੈਨ ਦੇ ਸਫਲ ਹੋਣ ਦੀ ਖੁਸ਼ੀ 'ਚ ਆਪਣੇ ਖੇਤਾਂ ਵਿਚ ਬੈਠੇ ਖਰਬੂਜੇ ਖਾਂ ਰਹੇ ਸਨ।

ਅਸਲ ਵਿਚ ਬਾਦਲ ਸਾਬ ਸਿੱਖਾਂ ਨਾਲੋਂ ਜਿਆਦਾ ਇੰਦਰਾਂ ਗਾਂਧੀ ਦੇ ਵਫ਼ਾਦਾਰ ਸਨ, ਜਿਸ ਕਾਰਨ ਸਾਕਾ ਨੀਲਾ ਤਾਰਾ ਵਾਰੇ ਪੂਰੀ ਗੱਲ ਪਤਾ ਸੀ ਕਿ ਕਿਹੜੇ ਦਿਨ ਕੀ-ਕੀ ਹੋਣਾ ਇਸ ਲਈ ਬਾਦਲ ਸਾਬ 1 ਜੂਨ ਹੀ ਦਰਬਾਰ ਸਾਹਿਬ ਤੋਂ ਖਿਸਕ ਗਏ ਤਾ ਜੋ ਆਪਣੀ ਅਗਲੀ ਸਿਆਸੀ ਚਾਲ ਖੇਡ ਕੇ ਸਿੱਖਾਂ ਨੂੰ ਮੂਰਖ ਬਣਾ ਸਕਣ। ਦਰਬਾਰ ਸਾਹਿਬ ਤੋਂ ਦੌੜਨ ਤੋਂ ਬਾਅਦ ਆਪਣੀ ਅਗਲੀ ਚਾਲ ਖੇਡਦੇ ਹੋਏ ਸਿੱਖ ਫੌਜੀਆਂ ਨੂੰ ਨੌਕਰੀ ਛੱਡ ਕੇ ਹਿੰਦੁਸਤਾਨੀ ਸਰਕਾਰ ਨਾਲ ਲੜਾਈ ਲੜਨ ਦੀ ਅਪੀਲ ਕਰ ਦਿੱਤੀ, ਜਿਸ ਦਾ ਇੱਕ ਵੱਡਾ ਅਸਰ ਹੋਇਆ। ਬਾਦਲ ਨੇ ਆਪਣੇ ਮੁੰਡੇ ਨੂੰ ਤਾਂ ਬਾਹਰ ਪੜ੍ਹਨ ਲਈ ਭੇਜ ਦਿੱਤਾ ਤੇ ਸਿੱਖਾਂ ਦੇ ਮੁੰਡਿਆਂ ਨੂੰ ਬਦਲਾ ਲੈਣ ਲਈ ਭੜਕਾ ਦਿੱਤਾ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top