ਪ੍ਰਿਥੀਚੰਦ, ਧੀਰਮੱਲ, ਅਤੇ ਰਾਮਰਾਇ ਸਬੰਧੀ ਬੇਸ਼ੱਕ ਇਤਿਹਾਸ ਵਿੱਚ
ਦਰਜ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਸਬੰਧੀ ਕੁਝ ਵੀ
ਨਹੀਂ ਲਿਖਿਆ ਗਿਆ,
ਪਰ ਇਸ ਦੇ ਬਾਵਯੂਦ ਇਨ੍ਹਾਂ ਦਾ ਸਿੱਖਾਂ ਨਾਲ ਕੋਈ ਸਬੰਧ
ਨਹੀਂ ਹੈ। ਅੱਜ ਵੀ ਅੰਮ੍ਰਿਤ
ਛਕਾਉਣ ਸਮੇਂ ਪੰਜ ਪਿਆਰੇ; ਅੰਮ੍ਰਿਤ ਅਭਿਲਾਖੀਆਂ ਨੂੰ ਹਦਾਇਤ ਕਰਦੇ ਹਨ ਕਿ ਮੀਣੇ (ਪ੍ਰਿਥੀਏ),
ਮਸੰਦ, ਧੀਰਮੱਲੀਏ, ਰਾਮਰਾਈਏ ਆਦਿਕ ਨਾਲ ਰੋਟੀ ਬੇਟੀ ਦੀ ਸਾਂਝ
ਨਹੀਂ ਰੱਖਣੀ।
ਤਾਂ ਸ਼੍ਰੀਚੰਦ ਜਿਸ ਸਬੰਧੀ ਗੁਰਬਾਣੀ ਵਿੱਚ ਵੀ ਦਰਜ ਹੈ ਕਿ ਉਹ
ਖੋਟੇ ਦਿਲ ਵਾਲਾ, ਪਿਤਾ ਗੁਰੂ ਨਾਨਕ ਸਾਹਿਬ ਜੀ ਤੋਂ ਬਾਗੀ ਤੇ ਗੁਰਮਤਿ ਤੋਂ ਭਗੌੜਾ ਹੈ; ਉਸ
ਨਾਲ ਸਾਡਾ ਕੀ ਸਬੰਧ ਹੋ ਸਕਦਾ ਹੈ?
ਸੋਚੋ !