Share on Facebook

Main News Page

ਸਿੱਖੀ ਵਿੱਚ ਇੱਕ ਗ੍ਰੰਥ ਇੱਕ ਪੰਥ ਦਾ ਕੋਈ ਸੰਕਲਪ ਨਹੀਂ ਹੈ
-: ਡਾ. ਅਨੁਰਾਗ ਸਿੰਘ

ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼

ਡਾ. ਅਨੁਰਾਗ ਸਿੰਘ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ "ਸਿੱਖ ਇਤਿਹਾਸ ਬੋਰਡ" ਦੇ ਡਾਇਰੈਕਟਰ ਹਨ, ਅਤੇ ਇਨ੍ਹਾਂ ਦੇ ਪਿਤਾ ਡਾ. ਤਰਲੋਚਨ ਸਿੰਘ ਵੀ ਇਤਿਹਾਸਕਾਰ ਸੀ। ਡਾ. ਅਨੁਰਾਗ ਸਿੰਘ ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਦੇ ਧੁਰੰਦਰ ਮੰਨੇ ਜਾਂਦੇ ਹਨ, ਉਨ੍ਹਾਂ ਦਾ ਨਵਾਂ ਬਿਆਨ ਕਿ "ਸਿੱਖੀ ਵਿੱਚ ਇੱਕ ਗ੍ਰੰਥ ਇੱਕ ਪੰਥ ਦਾ ਕੋਈ ਸੰਕਲਪ ਨਹੀਂ ਹੈ", ਉਨ੍ਹਾਂ ਦੀ ਬਚਿੱਤਰ ਨਾਟਕ ਨੂੰ ਗੁਰੂ ਥਾਪਣ ਦੀ ਚੇਸ਼ਟਾ / ਲਾਲਸਾ ਦੀ ਪੂਰੀ ਤਸਵੀਰ ਖਿਚਦਾ ਹੈ।

ਕਿੰਨਾਂ ਸ਼ਰਮਨਾਕ ਹੈ ਇਹ ਵਰਤਾਰਾ ਕਿ ਜਿਸ ਗ੍ਰੰਥ ਦਾ ਕੋਈ ਅਤਾ ਪਤਾ ਨਹੀਂ, ਕਿ ਕਿਸਨੇ ਲਿਖਿਆ ਹੈ, ਜਿਸ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਲਈ ਸਿੱਖ ਨੂੰ ਪਰੇਰਿਤ ਕੀਤਾ ਗਿਆ ਹੈ, ਅਸ਼ਲੀਲ ਸਾਹਿਤ ਤੋਂ ਵੀ ਵੱਧ ਜਿਸ ਵਿੱਚ ਅਸ਼ਲੀਲਤਾ ਹੈ, ਐਸੇ ਗ੍ਰੰਥ ਨੂੰ ਉਹ ਗ੍ਰੰਥ ਲਿਖ ਰਹੇ ਨੇ... ਤੇ ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥ ਕਹਿਣ ਤੋਂ ਵੀ ਗੁਰੇਜ਼।

- ਬਿਨਾਂ ਕੋਈ ਇਤਿਹਾਸਿਕ ਹਵਾਲਾ ਦਿੱਤੇ ਉਹ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਭਾਈ ਗੁਰਦਾਸ ਜੀ ਦੀ ਵਾਰਾਂ - ਕਬਿਤਾਂ ਅਤੇ ਭਾਈ ਨੰਦਲਾਲ ਜੀ ਦੀਆਂ ਲਿਖਤਾਂ ਨੂੰ ਪ੍ਰਮਾਣਿਕ ਬਾਣੀ ਲਿਖ ਰਹੇ ਨੇ।

- ਗੁਰੂ ਸਾਹਿਬ ਵੱਲੋਂ ਸਨਾਤਨ ਧਰਮ (ਹਿੰਦੂ ਧਰਮ) ਦੇ ਚਾਰ ਵੇਦਾਂ ਦੇ ਬਦਲ ਵਜੋਂ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਬਚਿੱਤਰ ਨਾਟਕ ਗ੍ਰੰਥ, ਭਾਈ ਨੰਦਲਾਲ ਜੀ ਦੀਆਂ ਰਚਨਾਵਾਂ ਨੂੰ ਪੇਸ਼ ਕਰ ਰਹੇ ਨੇ।

ਇਨ੍ਹਾਂ ਦੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਇੱਕ ਤਰਫ ਇਹ ਕਹਿੰਦੇ ਨੇ ਕਿ ਗੁਰੂ ਗੰਥ ਸਾਹਿਬ, ਗ੍ਰੰਥ ਨਹੀਂ ਹੈ, ਪਰ ਪੂਰੇ ਬਿਆਨ ਵਿੱਚ ਹਰ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ; ਅਤੇ ਦਸਮ ਗ੍ਰੰਥ ਦਾ ਵਿਰੋਧ ਕਰਣ ਵਾਲਿਆਂ ਲਈ ਕਹਿੰਦੇ ਹਨ ਕਿ "ਇਨ੍ਹਾਂ ਨੂੰ ਸਭ ਦੇ ਸਾਹਮਣੇ ਰੱਦ ਕਰੋ, ਲੋਕਲ ਥਾਂ 'ਤੇ ਅਣਦੇਖਿਆ ਕਰੋ, ਪਰ ਦੁਨੀਆ ਭਰ 'ਚ ਵਿਰੋਧ ਕਰੋ।" ਇੱਕੋ ਲਾਈਨ ਵਿੱਚ ਆਪਾ ਵਿਰੋਧੀ ਗੱਲਾਂ...

ਹੋਰ ਤਾਂ ਹੋਰ... ਆਪਣੇ ਆਪ ਨੂੰ ਸਿੱਖ ਕੌਮ ਦਾ ਬਹੁਤ ਵੱਡਾ ਖੈਰ ਖੁਗ਼ਾਹ ਸਮਝਣ ਵਾਲੇ "ਜਾਗੋਵਾਲਾ" ਗਰੁੱਪ ਨੇ ਵੀ ਇਨ੍ਹਾਂ ਦੀ ਪੋਸਟ ਸ਼ੇਅਰ ਕੀਤੀ ਹੈ। ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਨ੍ਹਾਂ ਸਭ ਦੀਆਂ ਤਾਰਾਂ ਕਿੱਥੇ ਜੁੜਦੀਆਂ ਹਨ।ਖੈਰ..

ਖ਼ਾਲਸਾ ਨਿਊਜ਼ ਉਨ੍ਹਾਂ ਦੇ ਅੰਗ੍ਰਜ਼ੀ ਵਿੱਚ ਪੋਸਟ ਕੀਤੇ ਬਿਆਨ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਥੱਲੇ ਪੋਸਟ ਕਰ ਰਹੀ ਹੈ। ਬਾਕੀ ਪਾਠਕ ਸੱਜਣ ਆਪ ਪੜ੍ਹ ਲੈਣ ਇਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸੌੜੀ ਸੋਚ।

================================ ਪੰਜਾਬੀ ਵਿੱਚ ਅਨੁਵਾਦ ================================

ਸਿੱਖੀ ਵਿੱਚ ਇੱਕ ਗ੍ਰੰਥ ਇੱਕ ਪੰਥ ਦਾ ਕੋਈ ਸੰਕਲਪ ਨਹੀਂ ਹੈ। ਇਹ ਗੁਰੂ ਅਰਜਨ ਦੇਵ ਜੀ ਦੀ ਬੇਇਜ਼ਤੀ ਹੈ, ਜਿਨ੍ਹਾਂ ਨੇ ਭਾਈ ਗੁਰਦਾਸ ਦੀਆਂ ਰਚਨਾਵਾਂ ਨੂੰ ਪ੍ਰਮਾਣਿਕ ਬਾਣੀ, ਇਕ ਮਹੱਤਵਪੂਰਣ ਪੋਥੀ ਦੲ ਦਰਜਾ ਦਿੱਤਾ; ਅਤੇ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਉਨ੍ਹਾਂ ਨੇ ਭਾਈ ਨੰਦਲਾਲ ਜੀ ਦੀਆਂ ਰਚਨਾਵਾਂ ਨੂੰ ਪ੍ਰਮਾਣਿਕ ਬਾਣੀ ਦਾ ਦਰਜਾ ਦਿੱਤਾ।

ਸਾਰੇ ਗੁਰੂ ਅਸਥਾਨਾਂ 'ਤੇ ਇਨ੍ਹਾਂ ਚਾਰ ਮਹੱਵਪੂਰਣ ਪੋਥੀਆਂ (ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਭਾਈ ਨੰਦਲਾਲ ਜੀ ਦੀਆਂ ਰਚਨਾਵਾਂ) ਵਿੱਚੋਂ ਰਾਗੀ ਸ਼ਬਦ ਗਾਇਨ ਕਰਦੇ ਹਨ। ਇਹ ਗੁਰੂ ਰਾਮਦਾਸ ਜੀ ਦੇ ਹੁਕਮ "ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥" ਦੀ ਵੀ ਬਰਾਬਰ 'ਤੇ ਬੇਇੱਜ਼ਤੀ ਹੈ। ਸਾਰੀਆਂ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ 'ਤੇ (ਗੁਰੂ ਅਰਜਨ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ), "ਗ੍ਰੰਥ" ਅੱਖਰ ਦਾ ਇਸਤੇਮਾਲ ਨਹੀਂ ਹੋਇਆ ਹੈ। ਤੱਤਕਰੇ ਵਿੱਚ ਵੀ "ਤੱਤਕਰਾ ਪੋਥੀ ਜੀ ਕਾ" ਹੀ ਵਰਤਿਆ ਗਿਆ ਹੈ। ਚਾਹਵਾਨ ਪਾਠਕ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਪੋਥੀਆਂ ਦੇਖ ਸਕਦੇ ਹਨ ਜਿਹੜੀਆਂ 1705 CE - 1707 CE ਵਿੱਚ ਛਪੀਆਂ, ਜਿਨ੍ਹਾਂ 'ਤੇ ਗੁਰੂ ਗੋਬਿੰਦ ਸਿੰਘ ਦੇ ਹਸਤਾਖ਼ਰ ਹਨ, ਮੇਰੀ ਟਾਈਮ ਲਾਈਨ 'ਤੇ ਦੇਖ ਸਕਦੇ ਹੋ। ਇਸ ਲਈ ਗੁਰੂ ਦਾ ਹੁਕਮ ਹੈ" ਪੋਥੀ ਪਰਮੇਸਰ ਕਾ ਥਾਨੁ ॥"

ਤੇ ਦੂਜੇ ਪਾਸੇ ਦਸਮ ਗ੍ਰੰਥ ਦੀ ਹਰ ਪੋਥੀ 'ਤੇ "ਗ੍ਰੰਥ" ਲਿਖਿਆ ਹੋਇਆ ਹੈ। ਗੁਰੂ ਸਾਹਿਬ ਵੱਲੋਂ ਸਨਾਤਨ ਧਰਮ (ਹਿੰਦੂ ਧਰਮ) ਦੇ ਚਾਰ ਵੇਦਾਂ ਦੇ ਬਦਲ ਵਜੋਂ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਭਾਈ ਨੰਦਲਾਲ ਜੀ ਦੀਆਂ ਰਚਨਾਵਾਂ ਸਿੱਖਾਂ ਨੂੰ ਦਿੱਤੀਆਂ।

ਇਹ ਕਾਫਰ; ਸ਼ਰਧਾਹੀਣ, ਕਠੋਰ ਅਤੇ ਨਾਸਤਿਕ ਲੋਕ ਹਨ। ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜਾਂ ਦਸਮ ਗ੍ਰੰਥ ਜਾਂ ਭਾਈ ਗੁਰਦਾਸ ਜਾਂ ਭਾਈ ਨੰਦਲਾਲ ਦੀ ਇੱਕ ਵੀ ਲਾਈਨ ਜਾਂ ਭਾਸ਼ਾ ਸਮਝ ਨਹੀਂ ਆਉਂਦੀ। ਇਨ੍ਹਾਂ ਨੂੰ ਸਭ ਦੇ ਸਾਹਮਣੇ ਰੱਦ ਕਰੋ, ਲੋਕਲ ਥਾਂ 'ਤੇ ਅਣਦੇਖਿਆ ਕਰੋ, ਪਰ ਦੁਨੀਆ ਭਰ 'ਚ ਵਿਰੋਧ ਕਰੋ।

================================ Actual Post ================================

Dr Anurag Singh

Source: https://gurvichar.com/2016/12/03/there-is-no-concept-of-ek-granth-ek-panth-in-sikhism/

There is no Concept of Ek Granth Ek Panth in Sikhism.  It is disrespect to Guru Arjan Dev Ji, who blessed Works of Bhai Gurdas as Parmanic Bani: Canonised Scripture and to Guru Gobind Singh who composed Dasam Granth and blessed the Works of Bhai Nand Lal Ji as Parmanic Bani.

In all the Sikh Shrines hymns from these Four Canonised Scriptures (Guru Granth Sahib, Dasam Granth, Works of Bhai Gurdas and Works of Bhai Nand Lal ) are recited by the Hymn Singers:Ragis.  It also tantamount to disbelief in the commandment of Guru Ram Das Ji:”Bani Guru,Guru hai Bani,vich bani Amrit sare “.  In all the hand written manuscripts of Guru Granth Sahib (from Guru Arjan-Guru Gobind Singh), the word Granth is not used.  The word in Tatkara used is: TATKARA POTHI JI KA” and interested readers may see Pothis of Guru Granth Sahib (1705CE and 1707CE autographed by Guru Gobind Singh ji) on my Time Line.  That is why commandment of the Guru is: “Pothi Parmesvar Ka Than”. (Note: Canonised means : great significance.)

On the contrary the word Granth is used in all the manuscripts of Dasam Granth.  The Four Vedas of the Sanatan Dharma were replaced by the Sikh Gurus with four Canonised Scriptures of the Sikhs: Guru Granth Sahib, Dasam Granth, Works of Bhai Gurdas and Works of Bhai Nand Lal.

These Heretics are Faithless, Faceless, Heartless and Apostates, who do not know a single language of either Guru Granth Sahib or Dasam Granth or Works of Bhai Gurdas and Bhai Nand Lal.

Reject them publically, avoid them locally and confront them globally.

Dr Anurag Singh is the Director  of ‘Sikh Itihas Board’, SGPC.  He is the son of late Dr Tarlochan Singh, the doyen of Sikh History, Religion and Culture. 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top