Share on Facebook

Main News Page

ਪੰਜਾਬ ਵਿੱਚ ਸਿੱਖ ਘੱਟ ਤੇ ਗੁਰਦੁਆਰੇ ਵੱਧ
-: ਪ੍ਰੋ. ਮਿਹਰਬਾਨ ਸਿੰਘ

Posted On December - 4 - 2016

ਧੰਨਵਾਦ ਸਹਿਤ 'ਪੰਜਾਬੀ ਟ੍ਰਿਬਿਊਨ'

ਹਰਮਨਦੀਪ ਸਿੰਘ
ਚੰਡੀਗੜ੍ਹ, 4 ਦਸੰਬਰ : ‘ਪੰਜਾਬ ’ਚ ਸਿੱਖ ਘਟ ਰਹੇ ਹਨ ਤੇ ਗੁਰਦੁਆਰਿਆਂ ਦੀ ਗਿਣਤੀ ਵਧ ਰਹੀ ਹੈ। ਡੇਰਿਆਂ ਦੀ ਵੱਧਦੀ ਗਿਣਤੀ ਨੇ ਸਮਾਜ ਨੂੰ ਵੰਡ ਦਿੱਤਾ ਹੈ।’ ਇਹ ਗੱਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਪ੍ਰੋਫੈਸਰ ਡਾ. ਮਿਹਰਬਾਨ ਸਿੰਘ ਨੇ ‘ਗੁਰਦੁਆਰਾ: ਧਾਰਨਾ ਤੇ ਅਮਲ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕਹੀ।

ਉਨ੍ਹਾਂ ਗੁਰਦੁਆਰਿਆਂ ’ਤੇ ਕੀਤੀ ਆਪਣੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਤੇ ਜਲੰਧਰ ਜ਼ਿਲ੍ਹੇ ’ਚ ਹਰ 650 ਸਿੱਖਾਂ ਮਗਰ ਇਕ ਗੁਰਦੁਆਰਾ ਹੈ। ਇਕੱਲੇ ਅੰਮ੍ਰਿਤਸਰ ’ਚ ਹੀ 552 ਅਣਇਤਿਹਾਸਕ ਗੁਰਦੁਆਰੇ ਹਨ। ਅੰਮ੍ਰਿਤਸਰ ਸ਼ਹਿਰ ’ਚ ਹਰ 2 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਗੁਰਦੁਆਰਾ ਸਥਿਤ ਹੈ। ਆਉਣ ਵਾਲੇ ਸਾਲਾਂ ’ਚ ਇਨ੍ਹਾਂ ਡੇਰਿਆਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ 25 ਇਤਿਹਾਸਕ ਗੁਰਦੁਆਰੇ ਹਨ। ਇਨ੍ਹਾਂ ਤੋਂ ਬਿਨਾਂ 552 ਗੁਰਦੁਆਰੇ ਅਜਿਹੇ ਹਨ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ।

ਜਲੰਧਰ ਦੇ ਕਈ ਅਜਿਹੇ ਪਿੰਡ ਹਨ ਜਿਥੇ ਲੋਕਾਂ ਨੇ ਆਪਣੇ ਨਿੱਜੀ ਗੁਰਦੁਆਰੇ ਬਣਾਏ ਹੋਏ ਹਨ। ਇਨ੍ਹਾਂ ਗੁਰਦੁਆਰਿਆਂ ’ਚ ਪਰਿਵਾਰ ਦੇ ਲੋਕ ਹੀ ਜਾਂਦੇ ਹਨ। ਜਲੰਧਰ ਦੇ 57 ਪਿੰਡਾਂ ’ਚ 87 ਗੁਰਦੁਆਰੇ ਹਨ। ਇਨ੍ਹਾਂ ’ਚੋਂ 39.24 ਫ਼ੀਸਦੀ ਸਿੰਘ ਸਭਾ ਗੁਰਦੁਆਰੇ ਹਨ। 22.78 ਫ਼ੀਸਦੀ ਗੁਰਦੁਆਰਿਆਂ ’ਤੇ ਜੱਟ ਬਰਾਦਰੀ ਦਾ ਕਬਜ਼ਾ ਹੈ ਜਦਕਿ 16.46 ਫ਼ੀਸਦੀ ਗੁਰਦੁਆਰੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਹਨ। 1.28 ਗੁਰਦੁਆਰੇ ਲੋਕਾਂ ਦੀ ਨਿੱਜੀ ਜਾਇਦਾਦ ਹਨ। ਸਿਰਫ਼ 3.79 ਫ਼ੀਸਦੀ ਹੀ ਇਤਿਹਾਸਕ ਗੁਰੂਦੁਆਰੇ ਹਨ। ਪ੍ਰੋਫੈਸਰ ਡਾ. ਮਿਹਰਬਾਨ ਸਿੰਘ ਨੇ ਅੰਮ੍ਰਿਤਸਰ ’ਚ ਗੁਰਦੁਆਰਿਆਂ ’ਤੇ ਕੀਤੀ ਖੋਜ ਦਾ ਜ਼ਿਕਰ ‘ਸਿੱਖ ਮਾਡਲ ਆਫ਼ ਐਜੂਕੇਸ਼ਨ ਫ਼ਾਰ ਕੰਪਲੀਟ ਲਰਨਿੰਗ, ਰੋਲ ਆਫ਼ ਗੁਰਦੁਆਰਾ’ ਕਿਤਾਬ ’ਚ ਕੀਤਾ ਹੈ।

ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਪ੍ਰਧਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਪੰਜਾਬ ’ਚ ਡੇਰਿਆਂ ਦੀ ਵਧ ਰਹੀ ਗਿਣਤੀ ਨੇ ਸਿੱਖਾਂ ਨੂੰ ਵੰਡਣ ਦੇ ਨਾਲ ਸਿੱਖੀ ਸਿਧਾਤਾਂ ਨੂੰ ਵੀ ਖੋਰਾ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਸਮਾਜ ਨੂੰ ਇਕੱਠਾ ਕਰਨ ਵਾਲਾ ਗ੍ਰੰਥ ਹੈ, ਪਰ ਗੁਰਦੁਆਰਿਆਂ ਨੇ ਸਿੱਖ ਸੰਗਤਾਂ ਨੂੰ ਵੰਡਿਆ ਹੈ। ਡੇਰਿਆਂ ਦੀ ਵੱਧਦੀ ਗਿਣਤੀ ਸਿੱਖਾਂ ਵਾਸਤੇ ਖ਼ਤਰਨਾਕ ਹੈ। ਉਨ੍ਹਾਂ ਲੋਕਾਂ ਨੂੰ ਇਸ ਕੁਰੀਤੀ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਸੈਮੀਨਾਰ ਦੌਰਾਨ ਸਿੱਖ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੇ ਗੁਰੂਦੁਆਰਿਆਂ ’ਚ ਲੱਗੇ ਚਿੱਤਰਾਂ ਤੇ ਤਸਵੀਰਾਂ ਨੂੰ ਹਟਾਉਣ ਦਾ ਹੋਕਾ ਦਿੱਤਾ।

Source: http://punjabitribuneonline.com


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top