Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਨਾਮ ਅਤੇ ਖ਼ਾਲਸਾ ਨਿਊਜ਼ ਦਾ ਲੋਗੋ ਲਗਾ ਕੇ ਬਣਾਈਆਂ ਫੇਸਬੁੱਕ ਫੇਕ ਆਈ.ਡੀ.
-: ਖ਼ਾਲਸਾ ਨਿਊਜ਼ ਟੀਮ

ਪਾਠਕਾਂ ਨੂੰ ਥੱਲੇ ਦਿੱਤੀ ਜਾਣਕਾਰੀ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ ਕਿ

- ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਨਾਮ 'ਤੇ ਬਣਾਈ ਗਈ ਫੇਸਬੁੱਕ ID ... Ragi Darshan Singh ਪ੍ਰੋ. ਦਰਸ਼ਨ ਸਿੰਘ ਹੋਰਾਂ ਦੀ ਨਹੀਂ ਹੈ। ਕੋਈ ਹੋਰ ਵਿਅਕਤੀ ਉਨ੍ਹਾਂ ਦਾ ਨਾਮ ਅਤੇ ਤਸਵੀਰਾਂ ਵਰਤ ਕੇ ਚਲਾ ਰਿਹਾ ਹੈ। ਭਾਂਵੇਂ ਹਾਲੇ ਉਸ ਵਿਚ ਪ੍ਰੋ. ਦਰਸ਼ਨ ਸਿੰਘ ਬਾਬਤ ਹੀ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ, ਪਰ ਭਵਿੱਖ ਵਿੱਚ ਇਸ ਆਈ.ਡੀ. ਨੂੰ ਇਸਤੇਮਾਲ ਕਰਕੇ ਗਲਤ ਪ੍ਰਚਾਰ ਹੋਣ ਦੀ ਸੰਭਾਵਨਾ ਹੈ। ਇਹ ਵਿਅਕਤੀ ਜਦੋਂ ਕਿਸੇ ਨਾਲ ਚੈਟ ਕਰਦਾ ਹੈ ਤਾਂ ਆਪਣੇ ਆਪ ਨੂੰ ਪ੍ਰੋ. ਦਰਸ਼ਨ ਸਿੰਘ ਬਣਾ ਕੇ ਪੇਸ਼ ਕਰਦਾ ਹੈ।

ਪ੍ਰੋ. ਦਰਸ਼ਨ ਸਿੰਘ ਅਨੁਸਾਰ ਇਹ ਆਈ.ਡੀ. ਉਨ੍ਹਾਂ ਦੀ ਨਹੀਂ ਹੈ। ਇਸ Fake ID ਤੋਂ ਕਿਸੀ ਵੀ ਤਰ੍ਹਾਂ ਦੀਆਂ ਪੋਸਟਾਂ ਅਤੇ ਜਾਣਕਾਰੀ ਲਈ ਉਹ (ਪ੍ਰੋ. ਦਰਸ਼ਨ ਸਿੰਘ) ਜ਼ਿੰਮੇਵਾਰ ਨਹੀਂ।

- ਇਸੇ ਤਰ੍ਹਾਂ ਖ਼ਾਲਸਾ ਨਿਊਜ਼ ਦਾ ਸਿਰਫ ਇੱਕ ਫੇਸਬੁੱਕ ਪੇਜ ਹੈ https://www.facebook.com/khalsanews.khalsa/ , ਕੋਈ ਹੋਰ ਪ੍ਰੋਫਾਈਲ ਨਹੀਂ।

ਖ਼ਾਲਸਾ ਨਿਊਜ਼ ਦਾ ਲੋਗੋ ਲਗਾ ਕੇ ਪਿੱਛੇ ਵੀ ਕਈ ਆਈ.ਡੀ. ਨੇ ਗਲਤ ਪੋਸਟ ਪਾਈਆਂ ਸੀ, ਤੇ ਹੁਣ ਵੀ ਇੱਕ ਆਈ.ਡੀ. "Sajjan Singh" ਨੇ ਖ਼ਾਲਸਾ ਨਿਊਜ਼ ਦਾ ਲੋਗੋ ਲਗਾਇਆ ਹੈ। ਇਹ ਆਈ.ਡੀ. ਗਲਤ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਹੈ। ਖ਼ਾਲਸਾ ਨਿਊਜ਼ ਦਾ ਇਸ ਆਈ.ਡੀ. ਨਾਲ ਕੋਈ ਸੰਬੰਧ ਨਹੀਂ। ਇਸ ਪੇਜ 'ਤੇ ਪਈ ਕਿਸੇ ਵੀ ਤਰ੍ਹਾਂ ਦੀਆਂ ਪੋਸਟ ਅਤੇ ਜਾਣਕਾਰੀ ਦਾ ਖ਼ਾਲਸਾ ਨਿਊਜ਼ ਜ਼ਿੰਮੇਵਾਰ ਨਹੀਂ।

ਸ਼ਰਾਰਤੀ ਅਨਸਰ ਕੋਲੋਂ ਗੁਰਮਤਿ ਦਾ ਪ੍ਰਚਾਰ ਬਰਦਾਸ਼ਤ ਨਹੀਂ ਹੁੰਦਾ, ਇਸ ਲਈ ਉਹ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਦੇ ਹਨ। ਪਾਠਕ ਸਾਵਧਾਨ ਰਹਿਣ। ਜੇ ਕਿਸੇ ਨੂੰ ਕਿਸੀ ਹੋਰ ਆਈ.ਡੀ. ਬਾਰੇ ਜਾਣਕਾਰੀ ਹੋਵੇ, ਤਾਂ ਸਾਨੂੰ ਜ਼ਰੂਰ ਇਤਲਾਹ ਕੀਤੀ ਜਾਵੇ।

ਧੰਨਵਾਦ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਨਾਮ 'ਤੇ ਬਣਾਈ ਗਈ ਫੇਕ ਆਈ.ਡੀ. ਖ਼ਾਲਸਾ ਨਿਊਜ਼ ਦਾ ਲੋਗੋ ਲਗਾ ਕੇ ਬਣਾਈ ਗਈ ਫੇਕ ਆਈ.ਡੀ.
https://www.facebook.com/profile.php?id=100014274823521&fref=ts https://www.facebook.com/profile.php?id=100013631523750&fref=ts

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top