ਸਰਬੱਤ ਖਾਲਸਾ
ਹੋਣ ਵਾਲੇ ਦਿਨ ਮਾਨ ਨੇ ਕਿਹਾ ਸੀ ਕਿ ਜੇ ਕਿਸੇ ਨੂੰ
ਸਰਬਤ ਖ਼ਾਲਸਾ 'ਚ ਜਾਣ ਨੂੰ ਪੁਲਿਸ ਰੋਕਦੀ ਹੈ, ਤਾਂ ਭਾਰਤ
ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਈਮੇਲ ਪਾਵੇ। ਨਾ
ਇਹ ਦੱਸਿਆ ਕਿ ਈਮੇਲ ਆਈ.ਡੀ. ਕੀ ਹੈ, ਤੇ ਕਈ ਵਿਚਾਰੇ ਲੱਭਦੇ
ਰਹੇ ਈਮੇਲ... ਦਾਦੂਵਾਲ ਤੇ ਮੰਡ ਜਿਨ੍ਹਾਂ ਨੂੰ ਕੰਪਿਯੂਟਰ
ਜਾਂ ਹੋਰ ਸਾਧਨ ਨਹੀਂ ਚਲਾਉਣੇ ਆਉਂਦੇ, ਵਿਚਾਰੇ ਐਵੇਂ ਫੜੇ
ਗਏ, ਈਮੇਲ ਕਰਣ ਦਾ ਟਾਈਮ ਹੀ ਨਹੀਂ ਦਿੱਤਾ।
...ਤੇ
ਮਾਨ ਸਾਬ ਵਿਚਾਰਿਆਂ ਦਾ ਇੰਟਰਨੈਟ ਬੰਦ ਹੋ ਗਿਆ, ਅਤੇ ਉਨ੍ਹਾਂ
ਨੂੰ ਰਾਹ 'ਚ ਹੀ ਫੜ ਲਿਆ, ਨਹੀਂ ਤਾਂ ਪ੍ਰਣਬ ਮੁਖਰਜੀ ਤਾਂ
ਉਡੀਕਣ ਡਿਆ ਸੀ, ਕਦੋਂ ਈਮੇਲ ਆਵੇ, ਤੇ ਮਾਨ ਸਾਬ ਨੂੰ ਆਪਣੀ
ਗੱਡੀ 'ਚ ਸਰਬੱਤ ਖ਼ਾਲਸਾ ਛੱਡ ਕੇ ਆਵੇ। ਵਿਚਾਰੇ ਦੇ
ਇਕ ਇਤਿਹਾਸਿਕ ਪ੍ਰਾਪਤੀ ਦੀਆਂ ਸੱਧਰਾਂ ਪੂਰੀਆਂ ਨਾ ਹੋਈਆਂ।
... ਮੰਡ ਨੇ ਤਾਂ ਕਮਾਲ ਕਰਤੀ ... ਐਡਾ ਵੱਡਾ ਕੰਮ ਕਰਤਾ,
ਬਾਦਲ ਹੀ ਛੇਕਤਾ... ਵਾਹ ਇਹ ਹੋਈ ਨਾ ਗੱਲ !!! ਪੁਲਿਸ ਦੀ
ਗੱਡੀ 'ਚ ਸਾਰਾ ਪੰਥ ਇੱਕਠਾ ਕਰ ਲਿਆ... ਬੱਲੇ ... ਡਰ ਗਏ
ਬਈ ਇਨ੍ਹਾਂ ਤੋਂ ਤਾਂ...
ਇਹ ਕਮਾਲ ਆ...
ਸਾਰੇ ਜੱਬਲ਼ ਇੱਲ ਥਾਂ ਹੀ ਕੱਠੇ
ਕਰਤੇ ...