Share on Facebook

Main News Page

ਸਰਬੱਤ ਖਾਲਸਾ ਦੂਜੀ ਵਾਰ ਹੋ ਨਿਬੜਿਆ, ਪਰ ਨਤੀਜਾ ਕੀ ਨਿਕਲਿਆ ?
-: ਫੇਸਬੁੱਕ ਤੋਂ
(ਜੇ ਕਿਸੀ ਨੂੰ ਇਸ ਪੋਸਟ ਦੇ ਲਿਖਾਰੀ ਦਾ ਨਾਮ ਪਤਾ ਹੋਵੇ ਤਾਂ, ਜ਼ਰੂਰ ਦੱਸਿਓ!)

ਸਰਬੱਤ ਖਾਲਸਾ ਦੂਜੀ ਵਾਰ ਹੋ ਨਿਬੜਿਆ, ਪਰ ਨਤੀਜਾ ਕੀ ਨਿਕਲਿਆ? ਅਖੇ ਜੀ ਬਾਦਲ ਦਾ ਹੁੱਕਾ ਪਾਣੀ ਬੰਦ (ਬਾਈਕਾਟ) ਕਰ ਦਿਉ। ਬਈ ਕਮਲਿਉ ਜਿਵੇਂ ਕਿਤੇ ਬਾਦਲ ਪਹਿਲਾਂ ਤੁਹਾਡੇ ਘਰੋਂ ਦਾਲ ਸਬਜ਼ੀ ਉਧਾਰੀ ਮੰਗ ਕੇ ਖਾਂਦਾ ਹੋਵੇ। ਕੀ ਏ ਕੋਈ ਉਸਾਰੂ ਫੈਸਲਾ ਹੈ ?

ਓ ਭਰਾਵੋ ਬਾਈਕਾਟ ਦਾ ਮਤਲਬ ਬਾਦਲ ਦੀ ਹਰ ਚੀਜ਼ ਨੂੰ ਲੈਣ ਤੋਂ ਨਾਂਹ। ਪਰ ਕੀ ਸਿੱਖ ਏ ਕੰਮ ਵੀ ਪੂਰੀ ਤਰ੍ਹਾਂ ਕਰ ਸਕਣਗੇ? ਕਦੀ ਵੀ ਨਹੀਂ

ਬਾਈਕਾਟ ਮਤਲਬ :

- ਬਾਦਲ ਦੀਆਂ ਬੱਸਾਂ 'ਚ ਨਹੀਂ ਚੜਣਾ।
- ਬਾਦਲ ਦੀ ਰੈਲੀਆਂ 'ਚ ਨਹੀਂ ਜਾਣਾ।
- ਬਾਦਲ ਦੀਆਂ ਫੈਕਟਰੀਆਂ ਤੋਂ ਬਣ ਰਹੇ ਸਾਮਾਨ ਦਾ ਬਾਈਕਾਟ।
- ਬਾਦਲ ਦਲ ਦੇ ਕਿਸੇ ਵੀ ਬੰਦੇ ਨਾਲ ਪਰਵਾਰਿਕ ਸਾਂਝ ਨਹੀਂ ਪਾਉਣੀ।
- ਬਾਦਲ ਦੇ ਹੋਟਲਾਂ 'ਚ ਨਹੀਂ ਜਾਣਾ... ਵਗੈਰਾ ਵਗੈਰਾ ।

ਪਰ ਕੀ ਸਿੱਖ ਏ ਕੰਮ ਵੀ ਕਰ ਸਕਣਗੇ ?

ਬਿਲਕੁਲ ਨਹੀਂ

ਏਥੇ ਤਾਂ ਬਾਦਲ ਸਾਈਕਲ ਵੰਡਣ ਲੱਗਦੈ, ਤਾਂ ਅੱਧਿਉਂ ਜਿਆਦਾ ਪਿੰਡ ਸਾਈਕਲ ਲੈ ਆਉਂਦਾ। ਬਾਦਲ ਦੀਆਂ ਬੱਸਾਂ ਦਾ ਬਾਈਕਾਟ ਤਾਂ ਬੱਸਾ ਰਾਂਹੀ ਬੰਦੇ ਮਾਰੇ ਜਾਣ 'ਤੇ ਵੀ ਨਹੀਂ ਹੋਇਆ। ਫੈਕਟਰੀਆਂ ਵਿੱਚ ਬਣਦੇ ਸਾਮਾਨ ਬਾਰੇ ਤਾਂ ਅਜੇ ਤੱਕ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ, ਬਾਈਕਾਟ ਕਿਵੇਂ ਕਰ ਲੈਣਗੇ? ਬਾਦਲ ਦੇ ਬੰਦੇ ਹਰ ਸ਼ਹਿਰ 'ਚ ਨੇ, ਤੇ ਉਹਨਾਂ ਨਾਲ ਵਰਤਣਭਾਜੀ ਬੰਦ ਨਹੀਂ ਹੋ ਸਕਦੀ, ਕਿਉਂਕਿ ਸਾਨੂੰ ਦੋਗਲੇ ਰਹਿਣ ਦੀ ਆਦਤ ਆ।

ਕੁੱਲ ਮਿਲਾ ਕੇ ਨਤੀਜਾ ਕੀ ਨਿਕਲਿਆ ਸਰਬੱਤ ਖਾਲਸੇ ਦਾ?

ਜੇ ਕਿਸੇ ਨੂੰ ਕੋਈ ਉਸਾਰੂ ਨਤੀਜਾ ਮਿਲਿਆ ਹੋਵੇ, ਸਰਬੱਤ ਖਾਲਸੇ ਦਾ ਤਾਂ ਕਿਰਪਾ ਕਰਕੇ ਸਭਿਯਕ ਭਾਸ਼ਾ 'ਚ ਜਵਾਬ ਜ਼ਰੂਰ ਦੱਸਿਉ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top