Share on Facebook

Main News Page

ਦਸਮ ਕਥਾ, ਦਸਵੇਂ ਗੁਰੂ ਜੀ ਦੀ ਕਥਾ ਨਹੀਂ !
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

‘ਕ੍ਰਿਸ਼ਨਾਵਤਾਰ’ ਨਾਂ ਦੀ 2492 ਛੰਦਾਂ ਵਾਲ਼ੀ ਰਚਨਾ ਸ਼੍ਰੀ ਕ੍ਰਿਸ਼ਨ ਲੀਲਾ ਦਾ ਵਰਣਨ ਕਰਦੀ ਹੈ। ਇਹ ਰਚਨਾ ਬਚਿੱਤ੍ਰ ਨਾਟਕ ਗ੍ਰੰਥ ਦਾ ਇੱਕ ਭਾਗ ਹੈ। ਇਹ ਰਚਨਾ ਹਿੰਦੂ ਮੱਤ ਦੀ ਪੁਸਤਕ ‘ਭਾਗਵਤ ਪੁਰਾਣ’ ਵਿੱਚੋਂ ਦਸਵੇਂ ਸਕੰਧ ਦੀ ਕਥਾ ਹੈ। ਇਸ ਰਚਨਾ ਵਿੱਚ ਹੇਠ ਲਿਖਿਆ ਇੱਕ ਸ਼ਲੋਕ ਹੈ:-

ਦਸਮ ਕਥਾ ਭਗਉਤ ਕੀ ਭਾਖਾ ਕਰੀ ਬਨਾਇ। ਅਵਰ ਬਾਸਨਾ ਨਾਹਿ ਪ੍ਰਭ ਧਰਮ ਯੁੱਧ ਕੈ ਚਾਇ।2491।

ਦਸਮ ਕਥਾ ਨੂੰ ਦਸਵੇਂ ਪਾਤਿਸ਼ਾਹ ਜੀ ਨਾਲ਼ ਜੋੜਨਾ ਅਤਿ ਦਰਜੇ ਦੀ ਅਗਿਆਨਤਾ ਹੈ ਅਤੇ ਘਟੀਆਪਨ ਹੈ। ‘ਦਸਮ’ ਨਾਂ ਤੋਂ ਹੀ ਭਾਵੁਕ ਨਹੀਂ ਹੋ ਜਾਣਾ ਚਾਹੀਦਾ। ਸਮਝ ਅਤੇ ਸੂਝ ਨਾਲ਼ ਹੀ ਕੋਈ ਨਿਰਣਾ ਕਰਨਾ ਚਾਹੀਦਾ ਹੈ। ਇਵੇਂ ਹੀ ‘ਦਸਮ ਗ੍ਰੰਥ’ ਵਿੱਚ ‘ਦਸਮ’ ਸ਼ਬਦ ਤੋਂ ਭਾਵ ਹੈ- ਭਾਗਵਤ ਪੁਰਾਣ ਦੇ ਦਸਮੇ ਸਕੰਧ ਦੀ ਕਥਾ ਵਾਲ਼ਾ ਗ੍ਰੰਥ, ਜਿਸ ਦਾ ਦਸਵੇਂ ਪਾਤਿਸ਼ਾਹ ਜੀ ਨਾਲ਼ ਕੋਈ ਸੰਬੰਧ ਨਹੀਂ ਹੈ।

ਅਰਥ:- ਕਵੀ ਕਹਿੰਦਾ ਹੈ - ਭਾਗਵਤ ਪੁਰਾਣ ਦੇ ਦਸਮੇ ਸਕੰਧ ਦੀ ਕਥਾ ਮੈਂ ਭਾਖਾ ਵਿੱਚ ਕਹੀ ਹੈ। ਇਹ ਕਥਾ ਹੇ ਕ੍ਰਿਸ਼ਨ ਪ੍ਰਭੂ ਜੀ ! ਮੈ ਧਰਮ ਯੁੱਧ ਦੀ ਚਾਹਤ ਲਈ ਲਿਖੀ ਹੈ। ਸਿੱਖਾਂ ਲਈ ਹਿੰਦੂ ਮੱਤ ਦੇ ਗ੍ਰੰਥਾਂ ਦੀਆਂ ਦੇਵੀ, ਦੇਵਤਿਆਂ, ਅਤੇ ਅਵਤਾਰਾਂ ਦੀਆਂ ਕਹਾਣੀਆ ਨੂੰ ਸਿੱਖ ਸਾਹਿਤ ਦਾ ਭਾਗ ਮੰਨਣਾ ਕੋਈ ਸ਼ੋਭਨੀਕ ਗੱਲ ਨਹੀਂ ਹੈ ਸਗੋਂ ਇਹ ਤਾਂ ਸਿੱਖੀ ਨੂੰ ਬ੍ਰਾਹਮਣਵਾਦ ਵਿੱਚ ਰਲ਼ਗਡ ਕਰਨ ਵਾਲ਼ੀ ਗੱਲ ਹੈ। ਇਹ ਤਾਂ ਆਪਣੇ ਪੈਰੀਂ ਆਪਿ ਕੁਹਾੜਾ ਮਾਰਨ ਵਾਲ਼ੀ ਗੱਲ ਹੈ। ਇਹ ਤਾਂ ਆ ਬੈਲ ਮੁਝੇ ਮਾਰ ਵਾਲ਼ੀ ਗੱਲ ਹੈ। ਇਹ ਤਾਂ ਸਿੱਖੀ ਦੇ ਵਰਤਮਾਨ ਅਤੇ ਭਵਿੱਖ ਲਈ ਬਹੁਤ ਹੀ ਭਿਆਨਕ ਤਬਾਹੀ ਵਾਲ਼ੀ ਗੱਲ ਹੈ। ਜੇ ਕੋਈ ਅਗਿਆਨਤਾ ਕਾਰਣ ਸੋਚੇ ਕਿ ਧਰਮ ਕਿਸੇ ਖਿੱਤੇ ਵਿੱਚ ਮਿਟਦੇ ਨਹੀਂ, ਤਾਂ ਹਿਦੁਸਤਾਨ ਖਿੱਤੇ ਵਿੱਚ ਝਾਤੀ ਮਾਰ ਕੇ ਦੇਖੋ ਕਿ ਓਥੇ ਕਿਸੇ ਸਮੇਂ ਸਥਾਪਤ ਹੋ ਕੇ ਵਧੇ ਫੁੱਲੇ ਪਾਰਸੀ ਧਰਮ, ਜੈਨ ਧਰਮ ਅਤੇ ਬੁੱਧ ਧਰਮ ਹੁਣ ਓਥੋਂ ਕਿੱਥੇ ਚਲੇ ਗਏ! ਹਿੰਦੋਸਤਾਨ ਵਿੱਚ ਇਨ੍ਹਾਂ ਦਾ ਬੋਲਬਾਲਾ ਤਾਂ ਖ਼ਤਮ ਹੋ ਚੁੱਕਾ ਹੈ। ਇਨ੍ਹਾਂ ਧਰਮਾਂ ਨੂੰ ਨਿਗਲਣ ਵਾਲ਼ਾ ਕੌਣ ਹੈ? ਬ੍ਰਾਹਮਣਵਾਦ ਦਾ ਅਜਗਰ ਜੋ ਹੁਣ ਹਿੰਦੁਸਤਾਨ ਵਿੱਚ ਸਿੱਖ ਧਰਮ ਨੂੰ ਹੜੱਪਣ ਦੇ ਤੀਬਰ ਯਤਨਾ ਵਿੱਚ ਹੈ।

ਹਰੇਕ ਨਾਨਕ ਨਾਮ ਲੇਵਾ ਸਿੱਖ ਨੂੰ ਜਾਗਰੂਕ ਹੇ ਕੇ ਆਪਣੇ ਘਰ ਦੀ ਰਾਖੀ ਕਰਨ ਦੀ ਲੋੜ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top