Share on Facebook

Main News Page

ਸਿੱਖ ਜਗਤ ਦੀ ਅਰਦਾਸ ਜੁਗਤਿ ਦੀ ਤੌਹੀਨ ਕਰਦੀ ਨਕਲ ਨੂੰ ਹਜ਼ਮ ਕਰਨਾ ਸੌੜੀ ਅਕਲ ਦੀ ਸੀੜੀ
-: ਗਿਆਨੀ ਕੇਵਲ ਸਿੰਘ, ਪੰਥਕ ਤਾਲਮੇਲ ਸੰਗਠਨ
9592093472, 9814898802, 9814921297, 9815193839, 9888353957

ਸ਼ਰੋਮਣੀ ਅਕਾਲੀ ਦਲ ਦੇ ਸਿਖਰ ਦੇ ਆਗੂ ਅਤੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿਚ ਚੋਣ ਦਫਤਰ ਦੇ ਉਦਘਾਟਨ ਮੌਕੇ ਸਿੱਖ ਜਗਤ ਦੀ ਅਰਦਾਸ ਦੀ ਤਰਜ਼ ਤੇ ਹਿੰਦੂ ਧਰਮ ਨਾਲ ਜੋੜ ਕੇ ਕੀਤੀ ਅਰਦਾਸ ਦੀ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸਖਤ ਨਿਖੇਧੀ ਕੀਤੀ ਹੈ।

ਸੰਗਠਨ ਦੀ ਕੋਰ ਕਮੇਟੀ ਨੇ ਕਿਹਾ ਕਿ ਧਰਮ ਤੇ ਧਰਮੀ ਵਿਅਕਤੀ ਦੂਸਰਿਆਂ ਦਾ ਸਤਿਕਾਰ ਕਰਨ ਦੀ ਮਰਯਾਦਾ ਦਾ ਪਾਲਣ ਕਰਦੇ ਹਨ, ਪਰ ਇਸ ਅਰਦਾਸ ਦੇ ਨਾਮ ਹੇਠ ਕੀਤੀ ਮਨਹੂਸ ਕਾਰਵਾਈ ਨੇ ਸਿੱਖ ਜਗਤ ਨੂੰ ਚਿੜ੍ਹਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ। ਕਿਸੇ ਧਰਮ ਦੀਆਂ ਉੱਚੀਆਂ ਸੁੱਚੀਆਂ ਪ੍ਰੰਪਰਾਵਾਂ ਦੀ ਉਸਾਰੂ ਨਕਲ ਕੀਤੀ ਜਾਵੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਪਰ ਕਿਸੇ ਧਰਮ ਮਜ਼ਹਬ ਦੀ ਤੌਹੀਨ ਕਰਨ ਵਾਲਾ ਕਾਰਾ ਕਲੇਸ਼ ਪੈਦਾ ਕਰਦਾ ਹੈ।

ਇਸ ਉਦਘਾਟਨ ਮੌਕੇ ਅਕਾਲੀ ਆਗੂਆਂ ਵਲੋਂ ਸਾਰੀ ਕਾਰਵਾਈ ਵਿਚ ਪੂਰੀ ਸ਼ਮੂਲੀਅਤ ਨੇ ਸਿੱਧ ਕਰ ਦਿੱਤਾ ਹੈ ਕਿ ਇਹਨਾਂ ਲੋਕਾਂ ਦਾ ਧਰਮ ਕੇਵਲ ਨੋਟ ਅਤੇ ਵੋਟ ਹੈ। ਅਰਦਾਸ ਦੀ ਤੌਹੀਨ ਕਰਦੀ ਨਕਲ ਨੂੰ ਹਜ਼ਮ ਕਰਨ ਵਾਲੇ ਹਾਜ਼ਮੇ ਦੀ ਦਰੁਸਤੀ ਨੇ ਸੌੜੀ ਅਕਲ ਦੀ ਲੱਗੀ ਸੀੜੀ ਵਿਖਾ ਦਿੱਤੀ ਹੈ। ਇਹਨਾਂ ਨੇ ਅਸਲ ਧਰਮ ਨੂੰ ਦਬਾਈ ਰੱਖਣ ਲਈ ਧਰਮ ਦਾ ਸਿਆਸੀਕਰਣ ਕਰ ਦਿੱਤਾ ਹੈ। ਅੱਜ ਧਰਮ ਅਸਥਾਨਾਂ ਤੋਂ ਲੈ ਕੇ ਅਕਾਸ਼ ਤੱਕ ਹਰ ਸ਼ੈ ਉੱਪਰ ਇਹਨਾਂ ਦਾ ਕਬਜ਼ਾ ਹੋ ਚੁੱਕਾ ਹੈ। ਕਾਜ਼ੀ ਰਿਸ਼ਵਤੀ ਹੋ ਚੁੱਕੇ ਹਨ ਅਤੇ ਵੱਢੀ ਲੈ ਕੇ ਹੱਕ ਗਵਾ ਰਹੇ ਹਨ।

ਪੰਥਕ ਤਾਲਮੇਲ ਸੰਗਠਨ ਅਪੀਲ ਕਰਦਾ ਹੈ ਕਿ ਅਖੌਤੀ ਅਕਾਲੀ ਜਮਾਤ ਵਲੋਂ ਭਾਈਵਾਲ ਬਣ ਕੇ ਅਜਿਹੀਆਂ ਅਨੇਕਾਂ ਹੋਰ ਉਲੀਕੀਆਂ ਕਾਰਵਾਈਆਂ ਨੂੰ ਠੱਲ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾਉਣਾ ਹੀ ਹੱਲ ਹੈ। ਐਸੀ ਰਣਨੀਤੀ ਬਾਰੇ ਵਿਚਾਰ ਕਰਨੀ ਸਮੇਂ ਦੀ ਚਿਰੋਕਣੀ ਮੰਗ ਹੈ। ਇਸ ਤੋਂ ਬਿਨਾਂ ਕੀਤੀਆਂ ਅਪੀਲਾਂ ਤੇ ਦਲੀਆਂ ਬੇਅਰਥ ਹਨ ਕਿਉਂਕਿ ਸੁਣਨ ਤੇ ਸਮਝਾਉਣ ਵਾਲਿਆਂ ਦਾ ਸੌਦਾ ਹੋ ਚੁੱਕਾ ਹੋਇਆ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top