ਕਵੀ ਸੰਤੋਖ ਸਿੰਘ, (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਗੰਗੂ ਬ੍ਰਾਹਮਣ ਅਤੇ ਮੋਤੀ ਰਾਮ ਮਹਿਰਾ ਨੂੰ ਨਹੀਂ ਮੰਨਦਾ
-: ਡਾ. ਹਰਜਿੰਦਰ ਸਿੰਘ ਦਿਲਗੀਰ
ਕਵੀ ਸੰਤੋਖ ਸਿੰਘ, (ਸ੍ਰੀ ਗੁਰ ਪ੍ਰਤਾਪ
ਸੂਰਜ ਗ੍ਰੰਥ) ਜਿਲਦ ਚੌਦਵੀਂ, ਸਫ਼ੇ 5946 ਤੋਂ 5957 (12 ਸਫ਼ੇ)
ਵਿਚ ਨਿੱਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਿਰਤਾਂਤ ਲਿਖਦਾ ਹੈ। ਉਸ ਦੇ
ਖ਼ਾਸ ਨੁਕਤੇ ਇਹ ਹਨ:
-
ਸਫ਼ਾ 5946
= ਸਾਹਿਬਜ਼ਾਦਿਆਂ ਨੂੰ ਖੇੜੀ (ਕਵੀ ਸਹੇੜੀ ਨਹੀਂ ਲਿਖਦਾ) ਆਪਣੇ
ਘਰ ਲਿਜਾਣ ਵਾਲਾ ਬ੍ਰਾਹਮਣ “ਮਸੰਦ” ਰਹਿ ਚੁਕਾ ਸੀ। ਸੰਤੋਖ ਸਿੰਘ
ਨੇ ਕਿਤੇ ਗੰਗੂ ਰਸੋਈਏ ਦਾ ਨਾਂ ਤਕ ਨਹੀਂ ਲਿਖਿਆ, ਬ੍ਰਾਹਮਣ
ਮਸੰਦ ਲਿਖਿਆ ਹੈ।
-
ਸਫ਼ਾ 5947,
5948 = ਸੰਤੋਖ ਸਿੰਘ ਨੇ ਇਕ ਬ੍ਰਾਹਮਣ (ਮਸੰਦ)
ਲਿਖਿਆ ਹੈ। ਕਿਤੇ ਗੰਗੂ ਰਸੋਈਏ ਦਾ ਨਾਂ ਤਕ ਨਹੀਂ ਲਿਖਿਆ।
-
ਸਫ਼ਾ 5950,
5951, 5952 = ਸੰਤੋਖ ਸਿੰਘ ਨੇ ਵੱਡੇ ਸਾਹਿਬਜ਼ਾਦੇ
ਦਾ ਨਾਂ ਜ਼ੋਰਾਵਰ ਸਿੰਘ ਨਹੀਂ ਜੁਝਾਰ ਸਿੰਘ ਲਿਖਿਆ ਹੈ, ਜੋ ਕਿ
ਚਮਕੌਰ ਵਿਚ ਸ਼ਹੀਦ ਹੋ ਚੁਕਾ ਸੀ। ਤਿੰਨ ਸਫ਼ਿਆਂ ਵਿਚ ਜੁਝਾਰ ਸਿੰਘ
7 ਵਾਰ ਆਉਂਦਾ ਹੈ (5950=1 ਵਾਰ, 5951= 2ਵਾਰ, 5953= 3 ਵਾਰ)।
ਭਾਈ ਵੀਰ ਸਿੰਘ ਸੰਪਾਦਨ ਕਰਦਿਆਂ ਵੀ ਜ਼ੋਰਾਵਰ ਸਿੰਘ ਨਹੀਂ ਲਿਖਦਾ।
ਯਾਨਿ ਉਹ ਵੀ ਸਰਹੰਦ ਵਿਚ ਸ਼ਹੀਦ ਹੋਣ ਵਾਲੇ ਸਾਹਿਬਜ਼ਾਦੇ ਦਾ ਨਾਂ
ਜੁਝਾਰ ਸਿੰਘ ਹੀ ਮੰਨਦਾ ਹੈ,
-
ਸਫ਼ਾ 5956
= ਸੰਤੋਖ ਸਿੰਘ ਮੁਤਾਬਿਕ ਟੋਡਰ ਮੱਲ ਮਾਤਾ ਜੀ ਨੂੰ ਠੰਡੇ ਬੁਰਜ
ਵਿਚ ਮਿਲਣ ਆਉਂਦਾ ਹੈ। ਮਾਤਾ ਗੁਜਰੀ ਜੀ ਦੇ ਮੰਗਣ ’ਤੇ ਉਹ ਹੀਰਾ
ਦੇਂਦਾ ਹੈ। ਮਾਤਾ ਜੀ ਹੀਰਾ ਨਿਗਲ ਕੇ ਜਾਨ ਦੇ ਦੇਂਦੇ ਹਨ। ਕਵੀ
ਮਾਤਾ ਜੀ ਤੋਂ ਖ਼ੁਦਕੁਸ਼ੀ ਕਰਵਾਉਂਦਾ ਹੈ। ਉਹ ਹੀ ਤਿੰਨਾਂ ਦੀਆਂ
ਦੇਹਾਂ ਦਾ ਸਸਕਾਰ ਕਰਦਾ ਹੈ।
ਸੋ, ਇਹ ਸਾਬਿਤ ਹੁੰਦਾ ਹੈ ਕਿ:
-
ਸੰਤੋਖ ਸਿੰਘ ਕਿਤੇ
ਗੰਗੂ ਦਾ ਨਾਂ ਨਹੀਂ ਦੇਂਦਾ। ਉਹ ਬਿਪਰ ਨੂੰ ਮਸੰਦ
ਕਹਿੰਦਾ ਹੈ, ਨਾ ਕਿ ਗੁਰੁ ਜੀ ਦਾ ਰਸੋਈਆ।
-
ਸੰਤੋਖ ਸਿੰਘ ਕਿਸੇ
ਮੋਤੀ ਰਾਮ ਮਹਿਰਾ ਦਾ ਜ਼ਰਾ ਮਾਸਾ ਜ਼ਿਕਰ ਨਹੀਂ ਕਰਦਾ,
ਨਾਂ ਤਕ ਨਹੀਂ ਦੇਂਦਾ।
-
ਸੰਤੋਖ ਸਿੰਘ ਲਿਖਦਾ ਹੈ ਕਿ
ਟੋਡਰ ਮੱਲ ਮਾਤਾ ਜੀ ਨੂੰ ਹੀਰਾ ਦੇਂਦਾ
ਹੈ ਤੇ ਮਾਤਾ ਜੀ ਖ਼ੁਦਕੁਸ਼ੀ ਕਰਦੇ ਹਨ।
-
ਸੰਤੋਖ ਸਿੰਘ ਟੋਡਰ
ਮੱਲ ਵੱਲੋਂ ਮੁਹਰਾਂ ਦੇ ਕੇ ਜ਼ਮੀਨ ਲੈਣ ਦੀ ਗੱਲ ਨਹੀਂ ਲਿਖਦਾ।
ਸਫ਼ਾ 5946
ਸਾਹਿਬਜ਼ਾਦਿਆਂ ਨੂੰ ਖੇੜੀ (ਕਵੀ ਸਹੇੜੀ ਨਹੀਂ ਲਿਖਦਾ)
ਆਪਣੇ ਘਰ ਲਿਜਾਣ ਵਾਲਾ ਬ੍ਰਾਹਮਣ “ਮਸੰਦ” ਰਹਿ ਚੁਕਾ ਸੀ। ਸੰਤੋਖ
ਸਿੰਘ ਨੇ ਕਿਤੇ ਗੰਗੂ ਰਸੋਈਏ ਦਾ ਨਾਂ ਤਕ ਨਹੀਂ ਲਿਖਿਆ,
ਬ੍ਰਾਹਮਣ ਮਸੰਦ ਲਿਖਿਆ ਹੈ। |
ਸਫ਼ਾ 5947, 5948
ਸੰਤੋਖ ਸਿੰਘ ਨੇ ਇਕ ਬ੍ਰਾਹਮਣ (ਮਸੰਦ) ਲਿਖਿਆ ਹੈ।
ਕਿਤੇ ਗੰਗੂ ਰਸੋਈਏ ਦਾ ਨਾਂ ਤਕ ਨਹੀਂ ਲਿਖਿਆ। |
|
|
ਸਫ਼ਾ 5950, 5951, 5952
ਸੰਤੋਖ ਸਿੰਘ ਨੇ ਵੱਡੇ ਸਾਹਿਬਜ਼ਾਦੇ ਦਾ ਨਾਂ ਜ਼ੋਰਾਵਰ
ਸਿੰਘ ਨਹੀਂ ਜੁਝਾਰ ਸਿੰਘ ਲਿਖਿਆ ਹੈ |
ਸਫ਼ਾ 5956
ਸੰਤੋਖ ਸਿੰਘ ਮੁਤਾਬਿਕ ਟੋਡਰ ਮੱਲ ਮਾਤਾ ਜੀ ਨੂੰ ਠੰਡੇ
ਬੁਰਜ ਵਿਚ ਮਿਲਣ ਆਉਂਦਾ ਹੈ। ਮਾਤਾ ਗੁਜਰੀ ਜੀ ਦੇ ਮੰਗਣ ’ਤੇ ਉਹ
ਹੀਰਾ ਦੇਂਦਾ ਹੈ। ਮਾਤਾ ਜੀ ਹੀਰਾ ਨਿਗਲ ਕੇ ਜਾਨ ਦੇ ਦੇਂਦੇ ਹਨ।
ਕਵੀ ਮਾਤਾ ਜੀ ਤੋਂ ਖ਼ੁਦਕੁਸ਼ੀ ਕਰਵਾਉਂਦਾ ਹੈ। |
|
|
|
|
|
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|