Share on Facebook

Main News Page

ਲੂਣਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ
-: ਨਿਰਮਲ ਸਿੰਘ
ਵਿਕਟੋਰੀਆ, ਬੀ ਸੀ, ਕਨੇਡਾ
ਫੋਨ ਨੰ: 250-361-7327
ਈਮੇਲ: sikhstudent1999@yahoo.ca

ਹਾਲ ਹੀ ਵਿਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦਾ 350 ਪ੍ਰਕਾਸ਼ ਦਿਵਸ ਦੇਸ਼ ਵਿਦੇਸ਼ ਵਿਚ ਮਨਾਇਆ ਗਿਆ। ਤਕਰੀਬਨ ਹਰ ਸਮਾਗਮ ਵਿਚ ਹੀ ਜੋ ਰਚਨਾ ਪੜ੍ਹੀ ਗਈ ਹੋਵੇਗੀ ਉਹ ਵਿਕਟੋਰੀਆ, ਬੀ ਸੀ ਕਨੇਡਾ ਸਥਿਤ ਗੁਰਦਵਾਰਾ (ਖਾਲਸਾ ਦੀਵਾਨ ਸੋਸਾਇਟੀ) ਵਿਚ ਦੇਹਰਾਦੂਨ ਤੋਂ ਆਏ ਭਾਈ ਜਸਵੀਰ ਸਿੰਘ ਦੇ ਜਥੇ ਨੇ ਵੀ ਬੜੀ ਉਚੀ ਅਵਾਜ਼ ਵਿਚ ਪੜ੍ਹੀ, ਪਰ ਅਰਥ ਭਾਵ ਨਹੀਂ ਦਸੇ। ਹੋਰ ਤੇ ਹੋਰ ਗੁਰਦਵਾਰਾ ਸਾਹਿਬ ਦੀ ਸਟੇਜ ਤੋਂ ਸਕੱਤਰ ਅਮਰਜੀਤ ਸਿੰਘ ਨੇ ਭਾਈ ਜਸਵੀਰ ਸਿੰਘ ਦੇ ਜਥੇ ਦਾ ਮਨੋਹਰ ਕੀਰਤਨ ਕਹਿਕੇ ਧੰਨਵਾਦ ਵੀ ਕੀਤਾ।

ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋਣ ਕਰਕੇ ਇਸ ਰਚਨਾਂ ਦੇ ਅਰਥ ਗੁਰੂ ਕੀਆਂ ਸਗਤਾਂ ਨਾਲ ਸਾਂਝੇ ਕਰਨੇ ਇਕ ਫਰਜ਼ ਸਮਝ ਕੇ ਇਹ ਲੇਖ ਲਿਖ ਰਿਹਾਂ ਹਾਂ।

ਇਹ ਹੈ ਉਹ ਰਚਨਾਂ:

ਚੌਪਈ ।
ਮੁਰ ਪਿਤ ਪੂਰਬ ਕੀਯਸਿ ਪਯਾਨਾ । ਭਾਂਤਿ ਭਾਂਤਿ ਕੇ ਤੀਰਥਿ ਨਾਨਾ ।
ਜਬ ਹੀ ਜਾਤ ਤ੍ਰਿਬੇਣੀ ਭਏ । ਪੁੰਨ ਦਾਨ ਦਿਨ ਕਰਤ ਬਿਤਏ । 1।
ਤਹੀ ਪ੍ਰਕਾਸ ਹਮਾਰਾ ਭਯੋ । ਪਟਨਾ ਸਹਰ ਬਿਖੈ ਭਵ ਲਯੋ ।
ਮੱਦ੍ਰ ਦੇਸ ਹਮ ਕੋ ਲੇ ਆਏ । ਭਾਂਤਿ ਭਾਂਤਿ ਦਾਈਅਨਿ ਦੁਲਰਾਏ । 2।
ਕੀਨੀ ਅਨਿਕ ਭਾਂਤਿ ਤਨ ਰੱਛਾ । ਦੀਨੀ ਭਾਂਤਿ ਭਾਂਤਿ ਕੀ ਸਿੱਛਾ ।
ਜਬ ਹਮ ਧਰਮ ਕਰਮ ਮੋ ਆਏ । ਦੇਵ ਲੋਕ ਤਬ ਪਿਤਾ ਸਿਧਾਏ । 3।
(ਬਚਿੱਤ੍ਰ ਨਾਟਕ-ਅਖੌਤੀ ਦਸਮ ਗ੍ਰੰਥ ਵਿੱਚੋਂ)

ਅਰਥ: ਮੇਰੇ ਪਿਤਾ (ਭਾਵ ਗੁਰੂ ਤੇਗ ਬਹਾਦੁਰ) ਨੇ ਪੂਰਬ ਵਲ ਜਾਣਾ ਕੀਤਾ ਅਤੇ ਭਿੰਨ ਭਿੰਨ ਤੀਰਥਾਂ ਉਤੇ ਇਸ਼ਨਾਨ ਕੀਤਾ। ਜਦ ਉਹ ਤ੍ਰਿਵੇਣੀ (ਪ੍ਰਯਾਗ) ਪਹੁੰਚੇ, ਤਾਂ ਉਥੇ ਪੁੰਨ-ਦਾਨ ਕਰਦਿਆਂ ਕਈ ਦਿਨ ਬਿਤਾ ਦਿਤੇ।1।ਉਥੇ ਹੀ ਸਾਡਾ ਪ੍ਰਕਾਸ਼ ਹੋਇਆ (ਅਰਥਾਤ ਗਰਭ-ਸਥਿਤ ਹੋਏ) ਅਤੇ ਪਟਨਾ ਸ਼ਹਿਰ ਵਿਚ ਜਨਮ ਹੋਇਆ। ਪੂਰਬ ਤੋਂ ਸਾਨੂੰ ਮਦ੍ਰ ਦੇਸ਼ (ਪੰਜਾਬ) ਵਿਚ ਲੈ ਆਏ ਅਤੇ ਤਰ੍ਹਾਂ ਤਰ੍ਹਾਂ ਦਾਈਆਂ ਨੇ ਲਾਡ ਕਰਕੇ ਵੱਡਾ ਕੀਤਾ।2।ਅਨੇਕ ਤਰ੍ਹਾਂ ਮੇਰੇ ਸ਼ਰੀਰ ਦੀ ਰਖਿਆ ਕੀਤੀ ਗਈ ਅਤੇ ਕਈ ਤਰ੍ਹਾਂ ਦੀ ਸਿਖਿਆ ਦਿੱਤੀ ਗਈ। ਜਦ ਅਸੀਂ ਧਰਮ ਕਰਮ ਨੂੰ ਸਮਝਣ ਦੇ ਯੋਗ ਹੋਏ, ਤਾਂ ਪਿਤਾ ਜੀ ਦੇਵ-ਲੋਕ ਨੂੰ ਚਲੇ ਗਏ (ਭਾਵ ਸ਼ਹੀਦ ਹੋ ਗਏ)।3।

ਸੋ ਇਸ ਰਚਨਾਂ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਿੰਨ ਭਿੰਨ ਤੀਰਥਾਂ ਉਤੇ ਇਸ਼ਨਾਨ ਕੀਤਾ, ਤ੍ਰਿਵੇਣੀ (ਪ੍ਰਯਾਗ) ਗਏ ਅਤੇ ਉਥੇ ਕਈ ਦਿਨ ਪੁੰਨ-ਦਾਨ ਕੀਤੇ ਜਿਸ ਕਰਕੇ ਮਾਤਾ ਗੁਜਰ ਕੌਰ ਜੀ ਦੇ ਉਦਰ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਗਰਭ ਸਥਿਤ ਹੋਇਆ।

ਆਓ ਸੁਹਿਰਤਾ ਨਾਲ ਗੁਰਬਾਣੀ ਵਿਚੋਂ ਸਿਰਫ ਪੰਜ ਪ੍ਰਮਾਣ ਹੀ ਵੇਖਦੇ ਹਾਂ ਕਿ ਤੀਰਥਾਂ ਦੀ ਕੀ ਮਹੱਤਤਾ ਹੈ।

ਸਿਰੀਰਾਗੁ ਮਹਲਾ 1॥ ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ ਪੰਨਾਂ 17

ਅਰਥ:ਉਸ ਹਰਿ ਮੰਦਰ ਕਿਲ੍ਹੇ ਉਤੇ ਚੜ੍ਹਨ ਵਾਸਤੇ ਗੁਰੂ ਪਉੜੀ ਹੈ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ ਦੇਣ ਵਾਲਾ ਗੁਰੂ ਹੀ ਤੁਲਹਾ ਹੈ। ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਤੀਰਥ ਹੈ ਤੇ ਦਰਿਆ ਹੈ।

ਸਲੋਕ ਮ 3: ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥ ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ॥ ਪੰਨਾ 87
ਅਰਥ: ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ ਸਦਾ ਮਾਇਆ ਦੇ ਪਿਆਰ ਵਿਚ ਲਗਦੀ ਹੈ, ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀ ਉਤਰਦੀ ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ।

ਗਉੜੀ ਬਾਵਨ ਅਖਰੀ ਮਹਲਾ 5 ॥
ਸਲੋਕੁ ॥ ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ਪੰਨਾਂ 250
ਅਰਥ: ਗੁਰੂ ਹੀ ਸੱਚਾ ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ-ਜਲ ਦਾ ਇਸ਼ਨਾਨ ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ ਬਹੁਤ ਹੀ ਸ੍ਰੇਸ਼ਟ ਹੈ।

ਮ 5: ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪੰਨਾਂ 262।
ਅਰਥ: ਪ੍ਰਭੂ ਦਾ ਸਿਮਰਨ ਕਰਨ ਨਾਲ ਆਤਮਕ ਤੀਰਥ ਦਾ ਇਸ਼ਨਾਨ ਹੈ।

ਮ 9: ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ
ਅਰਥ: ਹੇ ਨਾਨਕ (ਆਖ ਕਿ-ਹੇ ਭਾਈ) ਪਰਮਾਤਮਾਂ ਦਾ ਭਜਨ ਛੱਡ ਕੇ ਮਨੁੱਖ ਤੀਰਥ ਇਸ਼ਨਾਨ ਕਰਕੇ ਵਰਤ ਰੱਖ ਕੇ,ਦਾਨ-ਪੁੰਨ ਕਰਕੇ ਆਪਣੇ ਮਨ ਵਿਚ ਅਹੰਕਾਰ ਕਰਦਾ ਹੈ ਕਿ ਮੈਂ ਧਰਮੀ ਬਣ ਗਿਆਂ ਹਾਂ, ਪਰ ਉਸ ਦੇ ਇਹ ਸਾਰੇ ਕੀਤੇ ਹੋਏ ਕਰਮ ਇਉਂ ਵਿਅਰਥ ਚਲੇ ਜਾਂਦੇ ਹਨ ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਹੈ, ਕਿਉਂਕਿ ਹਾਥੀ ਨ੍ਹਹਾ ਕਿ ਸੁਆਹ ਮਿੱਟੀ ਆਪਣੇ ਉਤੇ ਪਾ ਲੈਂਦਾ ਹੈ।

ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਸ ਪ੍ਰਥਾਏ ਅਨੇਕਾਂ ਹੋਰ ਵੀ ਪ੍ਰਮਾਣ ਅੰਕਿਤ ਹਨ, ਪਰ ਸਿਰਫ ਉਰੋਕਤ ਲਿਖੇ ਗਏ ਹੀ ਕਾਫੀ ਹਨ ਕਿ ਨਾਂ ਤਾਂ ਨੌਂਵੇ ਪਤਿਸ਼ਾਹ ਕਿਸੇ ਤੀਰਥ 'ਤੇ ਗਏ, ਨਾਂ ਕੋਈ ਕਿਸੇ ਕਿਸਮ ਦੇ ਅਖੌਤੀ ਦਾਨ ਪੁੰਨ ਕੀਤੇ, ਜਿਸ ਨਾਲ ਮਾਤਾ ਗੁਜਰ ਕੌਰ ਦੇ ਜੀ ਦੇ ਉਦਰ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਗਰਭ ਸਥਿਤ ਹੋਇਆ, ਅਤੇ ਨਾਂ ਹੀ ਗੁਰੂ ਗੋਬਿੰਦ ਜੀ ਨੇ ਕਿਸੇ ਦਾਈਆਂ ਤੋਂ ਧਰਮ ਦੀ ਸਿਖਿਆ ਲਈ।

ਓ ! ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਵਾਲਿਓ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਹੀ ਹੋ, ਪਰ ਤੁਸੀਂ ਅਸਲ ਵਿਚ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਸਿੱਖ ਹੋ।

ਹੇਠ ਲਿਖੀਆਂ ਗੁਰਬਾਣੀ ਦੀਆਂ ਪਗਤੀਆਂ ਤੁਹਾਡੇ 'ਤੇ ਪੂਰਨ ਤੌਰ 'ਤੇ ਢੁੱਕਦੀਆਂ ਹਨ।

ਮਹਲਾ 5: ਲੂਣਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥ ਪੰਨਾਂ 261
ਅਰਥ: ਮਨੁੱਖ ਸ਼ੁਕਰਗੁਜਾਰ ਨਹੀਂ, ਬਲਕਿ ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ ਪਰਮਾਤਮਾ ਨਾਲੋਂ ਉਪਰੋਂ ਉਪਰੋਂ ਹੀ ਰਹਿੰਦਾ ਹੈ।

ਮਾਰੂ ਮਹਲਾ 5 ॥ ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥ ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥1॥ ਰਹਾਉ ॥ ਪੰਨਾਂ 1000
ਅਰਥ:- ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ । ਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ ।1।ਰਹਾਉ।

ਆਖਰ ਵਿਚ ਮੇਰੀ ਬੇਨਤੀ ਹੈ ਕਿ ਪਰਤ ਆਵੋ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਹੋ ਜਾਓ। ਨਹੀਂ ਤਾਂ ਤੁਸੀਂ ਗੁਰੂ ਸ਼ਬਦ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ (ਗੁਰੂ ਗ੍ਰੰਥ ਜੀ ਮਾਨਿਓ) ਨੂੰ ਹੀ ਗੁਰੂ ਮੰਨਣ ਦੀ ਥਾਂ ਤੁਸੀਂ ਘੋਰ ਨਿਰਾਦਰੀ ਕਰ ਰਹੇ ਹੋ।

ਸਾਨੂੰ ਸਭ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ:

ਸਿਰੀਰਾਗੁ ਮਹਲਾ 3॥ ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ॥ ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥ ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥3

ਪ੍ਰਭਾਤੀ ਮਹਲਾ 1 ॥ ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋ ਖੋਜਿ ਲਹੈ ॥1
ਗੁਰ ਸਮਾਨਿ ਤੀਰਥੁ ਨਹੀ ਕੋਇ ॥ ਸਰੁ ਸੰਤੋਖੁ ਤਾਸੁ ਗੁਰੁ ਹੋਇ ॥1॥ ਰਹਾਉ ॥ ਪੰਨਾਂ 1328

ਸੰਗਤਾਂ ਦਾ ਕੋਈ ਸਵਾਲ ਹੋਵੇ ਤਾਂ ਹੇਠ ਲਿਖੇ ਫੋਨ ਨੰਬਰ ਜਾਂ ਈਮੇਲ ਤੇ ਸਪੰਰਕ ਕਰਨਾਂ, ਧੰਨਵਾਦੀ ਹੋਵਾਂਗਾ ਜੀ।

ਹੋਈਆਂ ਭੁਲਾਂ ਦੀ ਖਿਮਾਂ ਮੰਗਦਾ ਹੋਇਆ।

ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ:

ਨਿਰਮਲ ਸਿੰਘ, ਵਿਕਟੋਰੀਆ, ਬੀ ਸੀ, ਕਨੇਡਾ
ਫੋਨ ਨੰ: 250-361-7327
ਈਮੇਲ: sikhstudent1999@yahoo.ca


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top