Share on Facebook

Main News Page

ਪੰਥਕ ਤਾਲਮੇਲ ਸੰਗਠਨ ਦਾ ਪੰਜਾਬ ਦੀਆਂ ਰਾਜਸੀ ਜਥੇਬੰਦੀਆਂ ਦੇ ਨਾਂ ਖੁੱਲ੍ਹਾ ਪੱਤਰ
-: ਗਿਆਨੀ ਕੇਵਲ ਸਿੰਘ

ਆਦਰਯੋਗ ਮੁਖੀ ਜੀਓ, ਸਮੂਹ ਰਾਜਸੀ ਜਥੇਬੰਦੀਆਂ ਪੰਜਾਬ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਬੜੇ ਦੁੱਖ ਦੀ ਗੱਲ ਹੈ ਕਿ ਭਾਰਤੀ ਲੋਕਤੰਤਰ ਰਾਜ ਪ੍ਰਬੰਧ ਦੀਆਂ ਵਾਰਸ ਜਾਂ ਦਾਅਵੇਦਾਰ ਰਾਜਸੀ ਜਥੇਬੰਦੀਆਂ ਆਪਣਾ ਆਪਣਾ ਪੱਖ ਦ੍ਰਿੜਤਾ ਨਾਲ ਖੂਬਸੂਰਤ ਅੱਖਰਾਂ ਵਿੱਚ ਸਮਾਜ ਅੱਗੇ ਰੱਖਣ ਦੀ ਥਾਂ ਰੁੱਖੇ ਅਤੇ ਭੱਦੇ ਸ਼ਬਦਾਂ ਜਾਂ ਬੋਲਾਂ ਦੀ ਵਰਤੋਂ ਆਮ ਹੀ ਕਰਦੀਆਂ ਸੁਣਾਈ ਤੇ ਦਿਖਾਈ ਦੇ ਰਹੀਆਂ ਹਨ। ਅਜਿਹਾ ਕਰਦਿਆਂ ਇੱਕ ਦੂਜੇ ਦੇ ਮਜ਼ਹਬਾਂ ਧਾਰਮਿਕ ਚਿੰਨ੍ਹਾਂ ਅਤੇ ਅਸਥਾਨਾਂ ਦੀਆਂ ਤਸਵੀਰਾਂ ਆਦਿ ਦੀ ਵਰਤੋਂ ਤੋਂ ਗੁਰੇਜ ਵੀ ਨਹੀਂ ਕੀਤਾ ਜਾਂਦਾ। ਅਜਿਹਾ ਕਰਨ ਨਾਲ ਜਿਥੇ ਸਬੰਧਤ ਸਮਾਜ ਨੂੰ ਠੇਸ ਪੁੱਜਦੀ ਹੈ ਉਥੇ ਇਸ ਨਾਲ ਰੋਸ ਤੇ ਨਿਰਾਸ਼ਤਾ ਪੈਦਾ ਹੁੰਦੀ ਹੈ। ਪੰਜਾਬ ਅੰਦਰ ਕਿਉਂਕਿ ਚੁਣਾਵੀ ਮਾਹੌਲ ਹੈ ਤੇ ਰਾਜਸੀ ਇਕੱਠਾਂ ਵਿੱਚ ਆਗੂ ਵੱਧ ਘੱਟ ਅਪਮਾਨਤ ਬੋਲ ਬੋਲਣੇ ਸ਼ੁਰੂ ਹੋ ਗਏ ਹਨ ਜੋ ਕਿ ਨਿੰਦਣ ਯੋਗ ਕਿਰਿਆ ਹੈ।

ਜਾਣਕਾਰੀ ਮਿਲੀ ਹੈ ਕਿ ਕਾਂਗਰਸੀ ਰਾਜਸੀ ਜਥੇਬੰਦੀ ਨੇ ਪ੍ਰਚਾਰ ਕਰਨ ਲਈ ਇੱਕ ਗੀਤਕਾਰ ਦੇ ਗੀਤ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਦੀ ਵਰਤੋਂ ਕਰਨ ਦੀ ਭੁੱਲ ਕੀਤੀ ਹੈ।ਇੱਕ ਟੋਪੀ ਪਹਿਨੀ ਵੀਰ ਪਾਸੋਂ ਭਾਸ਼ਣ ਦਿਵਾਇਆ ਜਾ ਰਿਹਾ ਹੈ ਤੇ ਇੱਕ ਦਸਤਾਰਧਾਰੀ ਵੀਰ ਅੱਗੇ ਆਉਂਦਾ ਹੈ ਤਾਂ ਦੂਜਾ ਟੋਪੀ ਵਾਲਾ ਵੀਰ ਉਸਨੂੰ ਰੋਕਦਾ ਹੈ। ਇਸ ਨਾਲ ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰੇ ਵਿੱਚ ਟਕਰਾਉ ਪੈਦਾ ਹੋ ਸਕਦਾ ਹੈ। ਇਥੋਂ ਤੱਕ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਦੇ ਕੇਂਦਰੀ ਆਗੂ ਸ੍ਰੀ ਰਾਹੁਲ ਗਾਂਧੀ ਨੇ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਗੁਰੂ ਨਾਨਕ ਜੀ ਦਾ ਪੰਜਾ ਆਖਣ ਦੀ ਘੋਰ ਅਵੱਗਿਆ ਕੀਤੀ ਹੈ।ਪੰਥਕ ਤਾਲਮੇਲ ਸੰਗਠਨ ਇਸ ਕਾਰਵਾਈ ਦੀ ਘੋਰ ਨਿੰਦਾ ਕਰਦਾ ਹੈ।ਸਵਾਲ ਹੈ! ਕੀ ਕਾਂਗਰਸ, ਪੰਜਾਬ ਦਾ ਫਿਰ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ?
ਸਾਰੀਆਂ ਰਾਜਸੀ ਜਥੇਬੰਦੀਆਂ ਨੂੰ ਪ੍ਰੇਰਨਾ ਹੈ ਕਿ ਆਪਣੀ ਗੱਲ, ਅਦਬ ਸਤਿਕਾਰ ਨਾਲ ਰੱਖੋ, ਭਾਵੇਂ ਬੋਲੋ ਜਾਂ ਲਿਖੋ।

ਇੱਕ ਹੋਰ ਬੁਰਾ ਰੁਝਾਨ ਪੈਦਾ ਹੋ ਰਿਹਾ ਹੈ ਇੱਕ ਦੂਜੇ ਦੇ ਵਿਰੋਧੀ ਆਗੂਆਂ ਤੇ ਸ਼ਿਆਹੀ ਸੁੱਟਣੀ, ਜੁੱਤੀ ਸੁੱਟਣੀ, ਇੱਟ ਪੱਥਰ ਮਾਰਨਾ, ਇਹ ਸਭ ਕਾਰਵਾਈਆਂ ਲੋਕਤੰਤਰ ਪ੍ਰਨਾਲੀ ਦੇ ਵਿਰੋਧ ਹਨ । ਕਿਸੇ ਨੂੰ ਵੀ ਐਸਾ ਨਹੀਂ ਕਰਨਾ ਚਾਹੀਦਾ।

ਚੋਣਾਂ ਚੰਗੇ ਰਾਜ ਪ੍ਰਬੰਧ ਲਈ ਹਨ, ਸਮਾਜ ਤੋੜਨ ਲਈ ਨਹੀਂ, ਜਾਤ ਪਾਤ ਦਾ ਪ੍ਰਚਾਰ ਕਰਨ ਲਈ ਨਹੀਂ, ਚੋਣਾਂ ਦੌਰਾਨ ਬਾਹੂਬਲ, ਨਸ਼ਾ ਤੇ ਪੈਸਾ ਇਨ੍ਹਾਂ ਦੀ ਵਰਤੋਂ ਕੋਈ ਵੀ ਨਾ ਕਰੇ। ਜਿਹੜਾ ਵੀ ਆਗੂ ਜਾਂ ਰਾਜਸੀ ਜਥੇਬੰਦੀ ਐਸਾ ਕਰਨਗੇ ਉਹ ਪੰਜਾਬ ਅਤੇ ਸਮਾਜ ਦੇ ਦੁਸ਼ਮਣ ਹਨ। ਪੰਜਾਬ ਵਾਸੀਆਂ ਨੂੰ ਆਪਸੀ ਭਾਈਚਾਰੇ ਦੀ ਮਜਬੂਤੀ ਕਾਇਮ ਰੱਖਣੀ ਚਾਹੀਦੀ ਹੈ। ਧੜੇਬਾਜ ਰਾਜਸੀ ਲੋਕਾਂ ਦੇ ਅੱਖਾਂ ਬੰਦ ਕਰਕੇ ਪਿੱਛਲਗ ਨਹੀਂ ਬਣਨਾ ਚਾਹੀਦਾ। ਸਾਫ ਸੁਥਰਾ ਰਾਜ ਪ੍ਰਬੰਧ ਕਾਇਮ ਕਰਨ ਲਈ, ਨਿਰਭੈ ਹੋ ਕੇ ਪੰਜਾਬ ਵਾਸੀ ਵੋਟ ਦੀ ਵਰਤੋਂ ਕਰਨ। ਆਸ ਹੈ ਰਾਜਸੀ ਜਥੇਬੰਦੀਆਂ ਹਰ ਇੱਕ ਮਜ਼ਹਬੀ ਅਸੂਲਾਂ ਦਾ ਸਤਿਕਾਰ ਕਾਇਮ ਰੱਖਣਗੀਆਂ।

ਮਿਤੀ: 12/01/2017 ਗੁਰੂ ਪੰਥ ਦਾ ਦਾਸ
ਕੇਵਲ ਸਿੰਘ
ਕਨਵੀਨਰ
ਪੰਥਕ ਤਾਲਮੇਲ ਸੰਗਠਨ
9592093472


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top