ਇੰਗਲੈਂਡ ਵਿੱਚ ਹੋਇ ਦਸਮ ਗ੍ਰੰਥ ਦੀ ਆਪਸੀ ਡਿਬੇਟ
ਵਿੱਚ ਟਕਸਾਲੀ ਵੀਰਾਂ ਵਲੋਂ ਬਾਰ ਬਾਰ ਬੇਮੁਹਾਰ ਨਿਕਲ ਰਿਹਾ ਸੀ ਕਿ ਅਸੀਂ
ਅੰਗਰੇਜ਼ਾਂ ਅਤੇ ਆਰ.ਐਸ.ਐਸ ਵਲੋਂ ਸਾਜਸ਼ ਨਾਲ ਬਣੀ ਹੋਈ ਅਖੌਤੀ ਸਿੱਖ
ਰਹਿਤ ਮਰੀਯਾਦਾ ਨੂੰ ਨਹੀਂ ਮੰਨਦੇ।
ਭਲੇ
ਵੀਰੋ, ਅਜੇ ਤੁਸੀਂ ਅਧੂਰੀ ਸੱਚਾਈ ਮੰਨ ਰਹੇ ਹੋ, ਪੂਰੀ ਸਚਾਈ ਮੰਨ ਜਾਓ,
ਕਿ ਬ੍ਰਾਹਮਣ... ਗੁਰੂ ਸਮੇਂ ਤੋਂ ਹੀ
ਪ੍ਰੇਸ਼ਾਨ ਸੀ, ਕਿਉਂਕਿ ਸਿੱਖ ਸਿਧਾਂਤ ਬ੍ਰਾਹਮਣ ਦੇ ਧਰਮ ਖੇਤਰ ਵਿੱਚ ਬਣੀ
ਹੋਈ ਗੁਰਿਆਈ ਲਈ ਖਤਰਾ ਸੀ। ਮੁਗਲ ਰਾਜ ਖਤਮ ਹੋ ਚੁਕਾ ਸੀ,
ਅੰਗਰੇਜ਼ ਰਾਜ ਦੇ ਰਾਹ ਵਿੱਚ ਸ਼ਕਤੀ ਸ਼ਾਲੀ ਸਿੱਖ ਸਿਧਾਂਤ ਰੋੜਾ ਸੀ,
ਕਿਉਂਕਿ ਸਾਰੇ ਦੇਸ਼ ਦੀ ਗੁਲਾਮੀ ਸਮੇਂ ਭੀ ਸਿੱਖ ਰਾਜ ਅੰਗਰੇਜ਼ ਦਾ ਗੁਲਾਮ
ਨਹੀਂ ਸੀ। ਹਰ ਯੁਧ ਦੇ ਮੈਦਾਨ ਵਿੱਚ ਗੋਰਿਆਂ ਦਾ ਮੂੰਹ ਮੋੜਦਾ ਸੀ।
ਸੋ ਇਹ ਰਹਿਤ ਮਰੀਯਾਦਾ ਨਾਮ ਹੇਠ ਸਿੱਖ ਸਿਧਾਂਤ
'ਤੇ ਉਹਨਾਂ ਦਾ ਮਿਲਵਾਂ ਹਮਲਾ ਸੀ। ਇਸ ਨਾਲ ਗੁਰੂ ਗ੍ਰੰਥ ਸਾਹਿਬ ਦੇ
ਸਿਧਾਂਤ ਨਾਲੋਂ ਟੁੱਟ ਕੇ ਸਿੱਖੀ ਦੀ ਆਤਮਕ ਸ਼ਕਤੀ ਦੀ ਕਮਜ਼ੋਰੀ ਇਨ੍ਹਾਂ
ਦੋਹਾਂ ਨੂੰ ਰਾਸ ਆਉਂਦੀ ਸੀ।
ਸਿੱਖਾ ਤੇਰੇ ਜੀਵਨ ਦੀ ਹਰ
ਲੋੜ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਇਸੇ
ਲਈ ਉਸ ਤੋਂ ਬਾਅਦ ਖਾਲਸੇ ਲਈ ਕੋਈ ਵਖਰੀ ਰਹਿਤ ਮਰੀਯਾਦਾ ਅੰਮ੍ਰਿਤ ਦੀਆਂ
ਬਾਣੀਆਂ, ਨਿਤਨੇਮ ਆਦਿ ਲਈ ਹੋਰ ਰਹਿਤਨਾਮਾ ਗੁਰੂ ਗਬਿੰਦ ਸਿੰਘ ਜੀ ਦੀ ਹੱਥ
ਲਿਖਤ ਨਹੀਂ ਹੈ।
ਬ੍ਰਾਹਮਣਵਾਦ ਦੇ ਅਜਗਰ, ਮੁਗਲੀਆ ਹਕੂਮਤਾਂ ਦੇ ਜ਼ੁਲਮ,
ਅਤੇ ਅਗਰੇਜ਼ ਦੀ ਕੁਟਿਲ ਨੀਤੀ ਦੇ ਮਾਰੂ ਹਮਲਿਆਂ ਦੇ ਬਾਵਜੂਦ, ਸਿੱਖੀ ਢਾਈ
ਸੌ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿਚ ਸੁਰੱਖਸ਼ਤ ਪਲਦੀ ਰਹੀ।
ਦੂਜੇ ਪਾਸੇ ਜਿਹੜਾ ਬ੍ਰਾਹਮਣਵਾਦ ਸਿੱਖੀ ਦੇ ਭੇਸ ਵਿੱਚ ਮਿਸਲਾਂ
ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹੌਲੀ ਹੌਲੀ ਸਿੱਖੀ ਦੇ ਕੇਂਦਰ
ਪੰਜਾਬ ਦੇ ਪਿੰਡਾਂ, ਗੁਰਦੁਆਰਿਆਂ, ਧਰਮਸਾਲਾਂ ਤੇ ਸੰਤਾਂ ਮਹੰਤਾ ਦੇ ਰੂਪ
ਵਿਚ ਕਾਬਜ਼ ਹੋ ਚੁਕਾ ਸੀ। ਬਦਕਿਸਮਤੀ 27 ਸਤੰਬਰ 1925 ਨੂੰ ਅਜਗਰ ਦੇ ਰੂਪ
ਵਿੱਚ ਸਿੱਖੀ ਨੂੰ ਨਿਗਲ ਜਾਣ ਲਈ, ਉਹੋ ਬ੍ਰਾਹਮਣਵਾਦ ਬਕਾਇਦਾ ਜੱਥੇਬੰਦ
ਹੋਕੇ, ਆਰ.ਐਸ.ਐਸ ਦੇ ਨਾਮ ਹੇਠ ਮੈਦਾਨ ਵਿੱਚ ਆ ਗਿਆ। ਅੱਜ ਸਾਧਨ ਹਨ, ਵੀਰੋ
ਇਤਹਾਸ ਗ਼ੌਰ ਨਾਲ ਪ੍ਹੜੋ।
27 ਸਤੰਬਰ 1925 ਵਿਚ
ਆਰ.ਐਸ.ਐਸ ਰੂਪਮਾਨ ਹੋਈ, 1
ਨਵੰਬਰ 1925 ਵਿੱਚ ਹੀ ਗੁਰਦੁਆਰਾ ਐਕਟ ਬਣਿਆ ਅਤੇ
ਉਸਤੋਂ ਬਾਅਦ ਸੈਂਟਰਲ ਗੁਰਦੁਵਾਰਾ ਬੋਰਡ ਤੋਂ ਬਦਲ ਕੇ ਸ਼ਰੋਮਣੀ ਗੁਰਦੁਆਰਾ
ਪਰਬੰਧਕ ਕਮੇਟੀ ਦੇ ਨਾਮ ਹੇਠ ਕੰਮ ਕਰਨ ਦੀ ਸਰਕਾਰੀ ਮਨਜ਼ੂਰੀ ਮਿਲੀ:
The Act came into force on November 1, 1925
with a gazette notification from the government of Punjab.
According to the Act a Central Gurdwara Board elected by the
Sikhs was to be the custodian of all-important Sikh places
of worship. The first meeting of the Gurdwara board passed a
resolution that its designation be changed to Shiromani
Gurdwara Parbandhak Committee, which was accepted by the
government.
ਉਸ ਗੁਰਦੁਵਾਰਾ ਬੋਰਡ ਵਿਚ ਕਿਤਨੇ ਮੈਂਬਰ
ਬ੍ਰਾਹਮਣੀ ਮਹੰਤਾਂ ਦੇ ਅਤੇ ਅੰਗਰੇਜ਼ ਸਰਕਾਰ ਦੇ ਟਾਉਟ ਸਨ, ਇਹ ਇਕ
ਵੱਖਰਾ ਵਿਸ਼ਾ ਹੈ, ਜੋ ਬਹੁਤ ਵਾਰ ਵਿਚਾਰਿਆ ਜਾ ਚੁਕਾ ਹੈ। 36 ਤਾਂ ਪਹਿਲੇ
ਹੀ ਸਰਕਾਰ ਵਲੋਂ ਨਿਸਚਿਤ ਸਨ, ਬਾਕੀ ਜਿਹਨਾ ਨੂੰ ਸਰਕਾਰ ਨੇ ਪ੍ਰਵਾਣ ਕੀਤਾ,
ਫਿਰ ਜੋ ਕਈ ਗੁਰਸਿੱਖ ਗੁਰਮਤਿ ਬਿਰਤੀ ਵਾਲੇ ਸ਼ਾਮਲ ਸਨ, ਉਹਨਾਂ 'ਤੇ
ਬ੍ਰਾਹਮਣੀ ਮਹੰਤੀ ਅਤੇ ਸਰਕਾਰੀ ਨੀਤੀ ਦਾ ਕਿਤਨਾ ਦਬਾਅ ਸੀ, ਉਹਨਾਂ ਵੀਰਾਂ
ਦੀ ਕਿਤਨੀ ਕੁ ਸੋਚ ਸਫਲ ਹੋਂਦੀ ਰਹੀ। ਗੁਰੂ
ਤੋਂ ਢਾਈ ਸੌ ਸਾਲ ਬਾਅਦ ਐਸੇ ਹਾਲਾਤਾਂ ਵਿੱਚ ਸ਼ਰੋਮਣੀ ਕਮੇਟੀ ਦੇ ਮੋਢੇ
'ਤੇ ਧਰ ਕੇ ਰਹਿਤ ਮਰੀਯਾਦਾ ਬਨਾਉਣ ਦਾ ਖਿਆਲ ਕਿਉਂ ਅਤੇ ਕਿਸਨੂੰ ਆਇਆ? ਫਿਰ
ਰਹਿਤ ਮਰੀਯਾਦਾ ਬਨਾਉਣ ਲਈ ਕੇਵਲ 25 ਸੱਜਣਾਂ ਦਾ ਪੰਥ ਪੈਦਾ ਕੀਤਾ ਗਿਆ,
ਜੋ ਕਦੇ ਭੀ ਕਿਸੇ ਭੀ ਮੀਟਿੰਗ 'ਤੇ ਪੂਰਾ ਨਾ ਹੋਇਆ। ਹਰ ਮੀਟਿੰਗ
ਅਸਫਲ ਹੋਂਦੀ ਰਹੀ, ਕਿਉਂਕਿ ਆਰ.ਐਸ.ਐਸ ਦਾ ਅਜਗਰ ਬਚਿੱਤਰ ਨਾਟਕ ਰਾਹੀਂ
ਗੁਰੂ ਅਤੇ ਸਿੱਖ ਨੂੰ ਲਵ ਕੁਸ਼ ਦੀ ਸੰਤਾਨ, ਅਤੇ ਦੇਵੀ ਦੇਤਿਆਂ ਦਾ ਪੁਜਾਰੀ
ਸਾਬਤ ਕਰਕੇ, ਸਿੱਖੀ ਨੂੰ ਨਿਗਲ ਜਾਣਾ ਚਾਹੁੰਦਾ ਸੀ। ਆਖਰ ਬੇਵੱਸ ਹੋਏ ਭਲੇ
ਵੀਰ ਭੀ ਜਾਂ ਤਾਂ ਬਾਈਕਾਟ ਕਰ ਜਾਂਦੇ ਰਹੇ, ਜਾਂ ਸਮਝੌਤਾਵਾਦੀ ਸੋਚ ਅਪਣਾਅ
ਲੈਂਦੇ ਰਹੇ।
ਕਥਿਤ ਸਿੱਖ ਰਹਿਤ ਮਰਿਆਦਾ ਦੇ ਸਮਝੌਤਿਆਂ ਵਿਚੋਂ ਭਗਉਤੀ,
ਦੁਰਗਾ, ਮਹਾਕਾਲ ਸਮੇਤ ਬਚਿੱਤਰ ਨਾਟਕ ਦੀਆਂ ਰਚਨਾਵਾਂ ਨੇ ਅਰਦਾਸ,
ਅੰਮ੍ਰਿਤ, ਨਿਤਨੇਮ ਦੇ ਦਰਵਾਜ਼ੇ ਰਾਹੀਂ "ਗੁਰ
ਜੈਸਾ ਨਾਹੀ ਕੋ ਦੇਵ ॥" ਦੀ ਸਿੱਖੀ ਦੇ ਵਿਹੜੇ ਪ੍ਰਵੇਸ਼ ਕੀਤਾ ਅਤੇ
ਇਉਂ ਇਹ ਰਹਿਤ ਮਰੀਯਾਦਾ ਬਿਨਾ ਪ੍ਰਮਾਣਕਿਤਾ ਮਤੇ ਦੇ ਸਿੱਖੀ ਦੇ ਵਿਹੜੇ
ਆਸਣ ਲਾ ਬੈਠੀ।
ਆਰ.ਐਸ.ਐਸ. ਨੇ ਇਸ ਸਫਲਤਾ ਤੇ ਸ਼ੁਕਰ ਕੀਤਾ ਅਤੇ
ਘਿਓ ਦੇ ਦੀਵੇ ਜਗਾਏ ਇਉਂ ਆਰ.ਐਸ.ਐਸ. ਵਲੋਂ ਸਿੱਖੀ ਦੇ ਵੇਹੜੇ ਵਿੱਚ ਸੇਹ
ਦਾ ਕੰਡਾ ਗੱਡ ਦਿਤਾ ਗਿਆ, ਜਿਸ ਨਾਲ ਕੌਮ ਵਿਚ ਵੱਖ ਵੱਖ ਮਰੀਯਾਦਾ ਦੇ ਨਾਮ
'ਤੇ ਵੰਡੀਆਂ ਸ਼ੁਰੂ ਹੋਈਆਂ। ਅੱਜ
ਭੀ ਜੇ ਕੋਈ ਸਿੱਖ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਹੋਈ
ਮਰੀਯਾਦਾ ਨਾਲ ਜੁੜਨ ਲਈ ਕਹਿੰਦਾ ਹੈ, ਤਾਂ ਆਰ.ਐਸ.ਐਸ. ਦੇ ਸਾਜਸ਼ੀ ਜਾਂ
ਕੁਛ ਇਸ ਸਾਜਸ਼ ਨੂੰ ਨਾ ਸਮਝਣ ਵਾਲੇ ਭੋਲੇ ਭਾਲੇ ਵੀਰਾਂ ਨੂੰ ਵਰਤ ਕੇ,
ਵਿਰੋਧ ਕਰਾਇਆ ਜਾਂਦਾ ਹੈ, ਨਹੀਂ ਤਾਂ ਗੁਰੂ
ਗ੍ਰੰਥ ਸਾਹਿਬ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਰੋਧ ਕਿਵੇਂ
ਕਰ ਸਕਦਾ ਹੈ?
ਸਿੰਘੋ ਇਸ ਦੇ ਪਿਛੇ ਖੜੀ ਜ਼ਾਲਮ ਸਾਜਸ਼ ਨੂੰ ਪਛਾਣੋ ਅਤੇ ਪਛਾੜੋ, ਨਹੀਂ ਤਾਂ
ਜਿਹਨਾਂ ਲਫਜ਼ਾਂ ਨੂੰ ਅੱਜ ਲਿਖਦੇ ਅਤੇ ਪੜ੍ਹਦੇ ਹਾਂ, ਇਹ ਲਫਜ਼ ਇਤਿਹਾਸ ਦਾ
ਹਿੱਸਾ ਨਾ ਬਣ ਜਾਣ ਕਿ "ਸਿੱਖ ਵੀ ਨਿਗਲਿਆ ਗਿਆ"। ਸਿੱਖੀ ਦਾ ਭਵਿੱਖ ਖਤਰੇ
ਵਿਚ ਹੈ, ਜਾਗੋ, ਸਮਝੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਦਾ
ਵਿਰੋਧ ਕਰਨ ਵਾਲਿਓ ਵੀਰੋ, ਤੁਸਾਂ ਭੀ ਗੁਰੂ ਅੱਗੇ ਪੇਸ਼ ਹੋਣਾ ਹੈ, ਬਖਸ਼ੇ
ਨਹੀਂ ਜਾਵੋਗੇ "ਅਗੋ ਦੇ ਜੇ ਚੇਤੀਐ ਤਾਂ ਕਾਇਤੁ
ਮਿਲੈ ਸਜਾਇ ॥"
ਇਸ ਰਹਿਤ ਮਰੀਯਾਦਾ ਦੇ ਸਬੰਧ ਵਿਚ ਪ੍ਰੋ: ਕਸ਼ਮੀਰਾ ਸਿੰਘ ਜੀ ਨੇ ਬੜੀ ਖੋਜ
ਭਰਪੂਰ ਬਹੁਤ ਕੁਛ ਲਿਖਿਆ ਹੈ ਜੋ ਪ੍ਹੜਨ ਜੋਗ ਹੈ।
- ਸ਼੍ਰੀ
ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੇ ਹੁੰਦਿਆਂ ਵੱਖਰੀ ‘ਸਿੱਖ ਰਹਿਤ ਮਰਯਾਦਾ'
ਕਿਉਂ ਬਣਾਈ ਗਈ ? - ਪ੍ਰੋ.
ਕਸ਼ਮੀਰਾ ਸਿੰਘ USA