ਮਹਾਕਾਲ ਦਾ ਸਿੱਖ ਬਣਨ ਦੀ ਵਿਧੀ ਬਚਿਤ੍ਰ ਨਾਟਕ ਦੇ
ਚਰਿਤ੍ਰ ਵਿੱਚ ਲਿਖੀ ਹੈ,
ਮਹਾਕਾਲ ਦਾ ਸਿੱਖ ਬਣਾਉਣ ਲਈ ਭੰਗ ਤੇ ਸ਼ਰਾਬ
ਪਿਲਾਈ ਗਈ ...
ਇਹ ਛਲ ਸੌ ਮਿਸਰਹਿ ਛਲਾ
ਪਾਹਨ ਦਏ ਬਹਾਇ ॥
ਮਹਾ ਕਾਲ ਕੋ ਸਿਖ੍ਯ ਕਰਿ ਮਦਰਾ ਭਾਂਗ ਪਿਵਾਇ ॥੧੨੫॥ ਬ.ਨ.
ਗੁਰਬਾਣੀ ਦਾ ਅਕਾਲਪੁਰਖ ਮੂਰਤਿ ਰਹਿਤ ਹੈ, ਪਰ ਬਚਿਤ੍ਰ ਨਾਟਕ ਦੇ ਮਹਾਕਾਲ
ਨੂੰ ਪਸੀਨਾਂ ਵੀ ਆਉਂਦਾ ਹੈ, ਜਦੋਂ ਉਹ ਯੁਧ ਕਰਦਾ ਹੈ, ਐਸਾ ਬਿਕਰਾਲ ਯੁਧ
ਛਿੜਿਆ ਕਿ ਮਹਾਕਾਲ ਪਸੀਨੇ ਨਾਲ ਭਿੱਜ ਗਿਆ ।
ਏਕੈ ਰਹਿ ਗਯੋ ਜਬੈ ਪਯਾਲਾ ॥ ਐਸਾ ਮਚਾ ਜੁਧ
ਬਿਕਰਾਲਾ ॥
ਮਹਾ ਕਾਲ ਕੈ ਭਯੋ ਪ੍ਰਸੇਤਾ ॥ ਡਾਰਾ ਭੂਮਿ ਪੌਛਿ ਕਰਿ ਤੇਤਾ ॥੧੦੯॥
ਬ.ਨ.
ਹੁਣ ਆਹ ਹੇਠਲਾ ਦੋਹਰਾ ਪੜ੍ਹੋ, ਜੋ ਚਰਿਤ੍ਰ ਨੰ. ੨੪ ਦਾ ਹੈ, ਇਸਤ੍ਰੀ ਦੇ
ਕਹਿਣ 'ਤੇ ਉਸਦਾ ਯਾਰ ਪਖੰਡ ਕਰਕੇ ਰੌਲਾ ਪਾ ਦਿੰਦਾ ਹੈ ਕਿ ਉਸਨੂੰ
ਕ੍ਰਸ਼ਿਨ ਨੇ ਦਰਸ਼ਣ ਦਿੱਤੇ ਹਨ ਤੇ ਹੁਣ ਲੋਕ ਉਸਦੀ ਗੁਰੂ ਮੰਨ ਕੇ ਪੂਜਾ
ਕਰ ਰਹੇ ਹਨ, ਤੇ ਕਹਿ ਰਹੇ ਤੁਹਾਨੂੰ ਕ੍ਰਸ਼ਿਨ ਨੇ ਦਰਸ਼ਣ ਦਿੱਤੇ ਹਨ ਤੇ
ਗੁਰੂ ਥਾਪਿਆ, ਅਸੀਂ ਤੁਹਾਡੀ ਪੂਜਾ ਕਰਕੇ ਮਹਾਕਾਲ ਦੇ ਬੰਧਨਾ 'ਚ ਨਹੀਂ
ਪਵਾਂਗੇ ......
ਦੋਹਰਾ ॥
ਮਹਾ ਕਾਲ ਕੀ ਬੰਦ ਤੇ ਸਭ ਕੋ ਲੇਹੁ ਛੁਰਾਇ ॥
ਤਵ ਪ੍ਰਸਾਦਿ ਬਿਚਰਹਿ ਸੁਰਗ ਪਰਹਿ ਨਰਕ ਨਹਿ ਜਾਇ ॥੨੭॥ ਬ.ਨ.
ਗੁਰੂ ਸਵਾਰਿਓ ! ਵਿਚਾਰ ਤੁਸੀਂ ਕਰਣੀ ਹੈ, ਕਿਸ ਪਾਸੇ ਜਾਣਾ ਹੈ, ਗੁਰੂ
ਗ੍ਰੰਥ ਸਾਹਿਬ ਵਾਲੇ ਪਾਸੇ ਜਾਂ ਬਚਿੱਤਰ ਨਾਟਕ ਗ੍ਰੰਥ ਵਾਲੇ ਪਾਸੇ ?
ਪੜ੍ਹੋ ਤੇ ਵਿਚਾਰੋ।